ਦੁੱਧ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ਼ਹਿਰ `ਚ ਸੁਵੱਖਤੇ ਜੰਗਲ ਦੀ ਅੱਗ ਵਾਂਗ ਖ਼ਬਰ ਫੈਲ ਗਈ ਕਿ ਭਗਵਾਨ ਦੀ ਮੂਰਤੀ ਦੁੱਧ ਪੀਣ ਲੱਗੀ ਹੈ। ਚਿਰਾਂ ਤੋ ਂਵਹੀਰਾਂ ਘੱਤੀ ਜਾਂਦੇ ਹਜੂਮ ਵੱਲ ਟੁਕਰ੍ਟੁਕਰ ਝਾਕਦੀ ਚਾਰ ਕੁ ਸਾਲਾਂ ਦੀ ਲਿਸੜ ਜਿਹੀ ਕੁੜੀ ਨੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ `ਚੋ ਂਨਿੱਕ੍ਸੁੱਕ ਛਾਂਟਦੀ ਮਾਂ ਦਾ ਮੂੰਹ ਆਪਣੇ ਨਿੱਕੇ ਹੱਥਾਂ ਨਾਲ ਆਪਣੇ ਵੱਲ ਘੁਮਾਇਆ `ਤੇ ਬੇਹੱਦ ਹੈਰਾਨ `ਤੇ ਉਤਸੁਕਤਾ ਨਾਲ ਅੱਖਾਂ ਮਟਕਾਉਦਂੀ ਬੋਲੀ, `` ਮਾਂ ...., ਇਸ ਵਿਚ ਕਿਹੜੀ ਵੱਡੀ ਗੱਲ ਐ ? ਦੁੱਧ ਤਾਂ ਮੈ ਂਵੀ ਪੀ ਸਕਦੀ ਆਂ ..... ਪਰ ...... ਜੇ ਮਿਲੇ।`` ਭੋਲੀ ਬਾਲੜੀ ਦਾ ਬੇਹੱਦ ਮਾਸੂਮ ਸਵਾਲ ਸੁਣ ਪਾਟੇ੍ਝੀਟੇ ਕਪੜਿਆਂ `ਚ ਡੌਰ੍ਭੌਰਂ ਹੋਈ ਮਾਂ ਨੇ ਕੁੱਝ ਕਹਿਣ ਲਈ ਮੂੰਹ ਤਾਂ ਖੋਲ੍ਹਿਆ ਪਰ ਕਹਿ ਕੁੱਝ ਨਾ ਸਕੀ। ਛੇਕੜ ਇੱਕ ਹਾਉਕਾ ਜਿਹਾ ਲੈ ਉਸਨੇ ਆਪਣੀ ਮਲੂਕ ਨਾ੍ਸਮਝ ਜਿੰਦ ਨੂੰ ਬੁੱਕਲ `ਚ ਘੁੱਟ ਲਿਆ।