ਦਿਨ-ਰਾਤ ਮਿਹਨਤਾਂ ਕਰਕੇ ਵੀ, ਨਾ ਕਰਦਾ ਕੋਈ ਮਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।
ਮਿੱਟੀ ਨਾਲ ਮਿੱਟੀ ਅਸੀਂ, ਖੇਤੀ 'ਚ ਹੁੰਦੇ ਰਹਿਣਾ।
ਖੇਤ ਹੀ ਚਾਹ ਕਰਨੀ, ਨਾ ਕਿਸੇ ਨੂੰ ਕੁਝ ਕਹਿਣਾ।
ਅਸੀਂ ਇਕੋ-ਇਕ ਇਹੀ ਧੰਦਾ, ਪੂਰਾ ਮੰਨਦੇ ਮਹਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।
ਏਦਾਂ ਆਮਦਨ ਦੁੱਗਣੀ ਤਾਂ ਕੀ ? ਇਕਹਿਰੀ ਵੀ ਨਾ ਰਹਿਣੀ।
ਜੇ ਮਾੜੀ-ਨੀਅਤ ਨਾਲ ਸਰਕਾਰ, ਕਿਸਾਨੀ ਨੂੰ ਤੱਕਦੀ ਰਹਿਣੀ।
ਜ਼ੁਬਾਨ ਕਰ ਕੇ ਫਿਰ ਜਾਣਾ, ਓ ਨਾ ਹੁੰਦਾ ਪੁਰਖ ਮਹਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।
ਕਿਸਾਨੀ ਨੂੰ ਤਾਂ ਪਹਿਲਾਂ ਹੀ, ਖੇਤੀ 'ਚ ਦੁੱਖ ਬੜੇ ਆ।
ਰਹਿੰਦੀ ਕਸਰ ਆਏ ਮਾਰੂ ਬਿੱਲ, ਜਿਉਂ ਪੱਕੀ ਫ਼ਸਲ 'ਤੇ ਪਏ ਗੜੇ ਆ।
ਅਸੀਂ ਕਿਸਾਨੀ ਦਾ ਕਦੇ, ਨਾ ਹੁੰਦਾ ਦੇਖ ਸਕਦੇ ਹਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।
ਕਿੰਨੇ ਅਰਸੇ ਤੋਂ ? ਤੇਰੇ ਬੂਹੇ ਅੱਗੇ ਬੈਠੇ ਆ।
ਇਹ ਖੇਤਾਂ ਦੇ ਕਮਾਊ-ਪੁੱਤ, ਕੀ ਨਾ ਤੈਨੂੰ ਡਿੱਠੇ ਆ ?
ਬਹੁਤ ਕੀਮਤੀ ਸਮਾਂ ਸਾਡਾ, ਤੂੰ ਕਰਦੀ ਗੁਮਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।
ਸਮੇਂ ਨਾਲ; ਕਿਸਾਨੀ ਦੀ ਪੀੜ੍ਹਾ ਨੂੰ ਸੁਣ ਲੋ।
ਕਿਸਾਨ ਦੀ ਖੁਸ਼ਹਾਲੀ ਲਈ, ਕੋਈ ਚੰਗਾ ਰਾਹ ਚੁਣ ਲੋ।
ਜੇ ਸਭ ਦਾ ਭਲਾ ਚਾਹੋ, ਫੇਰ ਹੀ "ਹਰਜੀਤ ਝੋਰੜਾਂ" ਬਣਨੀ ਸ਼ਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।
ਦਿਨ-ਰਾਤ ਮਿਹਨਤਾਂ ਕਰਕੇ ਵੀ, ਨਾ ਕਰਦਾ ਕੋਈ ਮਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।