ਸਭ ਕੁਝ ਹੈ ਮਿਲਿਆ ਸਾਨੂੰ ਦਿਲ ਦੀ ਕਿਤਾਬ ਵਿੱਚੋਂ ,
ਕੀ ਖ਼ੌਰੇ ਲੋਕ ਭਾਲਣ ਭੈੜੀ ਸ਼ਰਾਬ ਵਿੱਚੋਂ ?
ਟਹਿਣੀ ਦੇ ਨਾਲ ਹੀ ਖੁਸ਼ਬੋ ਆਵੇ ਇਸ ਦੇ ਵਿੱਚੋਂ ,
ਟਹਿਣੀ ਬਿਨਾਂ ਨਾ ਆਵੇ ਖੁਸ਼ਬੋ ਗੁਲਾਬ ਵਿੱਚੋਂ ।
ਇਸ ਨੂੰ ਇਹ ਪੜ੍ਹਦੇ ਨਾ ਕੱਲੇ ਬੈਠ ਕੇ , ਲਾ ਕੇ ਦਿਲ ,
ਹੰੁਦੇ ਨੇ ਫੇਲ੍ਹ ਬੱਚੇ ਤਾਂ ਹੀ ਹਿਸਾਬ ਵਿੱਚੋਂ ।
ਜਦ ਉਸ ਤੋਂ ਪੱੁਛਿਆ ,“ ਉਹ ਕਿੱਦਾਂ ਅਮੀਰ ਬਣਿਆ ?”
ਹੰਕਾਰ ਦੀ ਬੋ ਆਈ ਉਸ ਦੇ ਜਵਾਬ ਵਿੱਚੋਂ ।
ਸੁੱਕੇ ਤਲਾਬ ਨੂੰ ਤੱਕ ਕੇ ਕਹਿਣ ਇਹ ਪਰਿੰਦੇ ,
“ ਸਾਨੂੰ ਮਿਲੇਗਾ ਪਾਣੀ ਕਿਹੜੇ ਤਲਾਬ ਵਿੱਚੋਂ ?”
ਸ਼ੈਤਾਨ ਨੇਤਾ ਨੂੰ ਵੇਖੇ ਯਾਰੋ , ਕਿਸ ਤਰ੍ਹਾਂ ਉਹ ,
ਉਹ ਆਪ ਜਨਤਾ ਵੇਖੀ ਜਾਵੇ ਨਕਾਬ ਵਿੱਚੋਂ ।
ਦਿਲ ਵਿੱਚੋਂ ਕੱਢ ਕੇ ਨਫਰਤ , ਸਭ ਨੂੰ ਸਮਾਨ ਸਮਝੋ ,
ਤਾਂ ਹੀ ਅਸੀਂ ਖ਼ੁਦਾ ਵੇਖਾਂਗੇ ‘ਜਨਾਬ’ ਵਿੱਚੋਂ ।