`ਗੁਣਾਂ ਦੀ ਗੁਥਲੀ ਬਈ ਤਾਇਆ ਤੈਨੂੰ ਊਈ ਨੀ ਆਖਦੇ, ਮੰਨ ਗਏ ਤੇਰੇ ਨੁਕਤੇ ਨੂੰ, ਸੱਚ ਹੀ ਆਂਹਦਾ ਸੀ ਤੂੰ ਕੱਲ੍ਹ, ਸਾਰੀ ਸੱਥ ਜਿੱਥੇ ਬੱਸਾਂ `ਚ ਔਰਤਾਂ ਦੇ ਮੁਫ਼ਤ ਸਫਰ ਦੇ ਐਲਾਨ ਦੀ ਸਰਾਹਣਾ ਕਰਦੀ ਨੀ ਥੱਕ ਰਹੀ ਸੀ ਉੱਥੇ ਤੂੰ `ਕੱਲਾ ਹੀ ਆਪਣੇ ਤਰਕ ਤੇ ਡਟਿਆ ਰਿਹਾ ਕਿ ਇਹ ਮੁਫਤ ਸਹੂਲਤ ਸਦਕਾ ਊਣੇ ਤੋ ਹੋਰ ਊਣੇ ਹੋਏ ਖਜ਼ਾਨੇ ਦੀ ਭਰਪਾਈ ਲਈ ਜਲਦ ਕੋਈ ਨਾ ਕੋਈ ਕੌਤਕ ਵਰਤਿਆ ਹੀ ਲਿਓ। ਲੈ ਫਿਰ ਟੈਮਂ ਜਿ਼ਆਦਾ ਨੀ ਪਿਆ ਵਰਤ ਹੀ ਗਿਆ ਕੌਤਕ, ਆਪਣੇ ਢਾਂਚਾ ਹਿੱਲੇ ਖਜ਼ਾਨੇ ਨੂੰ ਥੋੜ੍ਹਾ ਪੈਰਾਂ ਸਿਰ ਕਰਨ ਖ਼ਾਤਿਰ ਬੁਨਿਆਦੀ ਢਾਂਚਾ ਵਿਕਾਸ ਦੇ ਨਾਂਅ ਤੇ ਮੜ੍ਹ ਤਾ ਇੱਕ ਨਵਾਂ ਟੈਕਸ, ਔਰਤਾਂ ਤਾਂ ਬੱਸਾਂ `ਚ ਬੇਸ਼ੱਕ ਸਫਰ ਦਾ ਮੁਫਤ ਲੁਤਫ ਲੈਣਗੀਆਂ ਪਰ ਦੇਖੀ ਹੁਣ ਉਨ੍ਹਾਂ ਦੀਆਂ ਟਿਕਟਾਂ ਜਨ ਜਨ ਕਟਾਉਦਂਾ ਫਿਰੂੂ।`` ਅਖ਼ਬਾਰ `ਚੋ ਖ਼ਬਰ ਪੜ੍ਹ ਮੋਖੇ ਨੇ ਮੱਥੇ `ਤੇ ਹੱਥ ਮਾਰਦਿਆਂ ਆਖਿਆ। `` ਦੇਖਦੇ ਆਂ ਮੱਲਾ, ਹੁਣ ਅੱਗੇ ਹੋਰ ਕਿਹੜੀ ਮੁਫ਼ਤ ਸਹੂਲਤ ਮਿਲਦੀ ਐ ..... `ਤੇ ਫਿਰ ਕਿਹੜਾ ਨਵਾਂ ਕੌਤਕ .... ਵਰਤਦਾ।`` ਗਹਿਰ ਗੰਭੀਰ ਹੋਇਆ ਤਾਇਆ ਬਿਸ਼ਨਾ ਆਪਣੇ ਚਿਹਰੇ `ਤੇ ਜਬਰਦਸਤੀ ਦੀ ਮੁਸਕਾਨ ਲਿਆਉਦਿਆਂ ਬੋਲਿਆ। ਬਿਸ਼ਨੇ ਦੀ ਗੁੱਝੀ ਰਮਜ ਪਛਾਣ ਆਵਾਕ ਹੋਏ ਸਾਰੇ ਇੱਕ ਦੂਜੇ ਵੱਲ ਹੁਣ ਬਿਟਰ੍ਬਿਟਰ ਝਾਕ ਰਹੇ ਸਨ।