ਗੁਰੂ ਨਾਨਕ ਦੇਵ ਜੀ ਦਾ ਅਨਿਨ ਸ਼ਰਧਾਲੂ ਭਾਈ ਲਾਲੋ
(ਲੇਖ )
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਅਨਿਨ ਸ਼ਰਧਾਲੂ ਭਾਈ ਲਾਲੋ ਜੋ ਗੁਜਰਾਵਾਲੇ ਨੇੜਲੇ ਕਸਬੇ ਏਮਨਾਵਾਦ (ਸੈਦਪੁਰ) ਦੇ ਰਹਿਣ ਵਾਲਾ ਸੀ.ਬਹੁਤ ਮਸ਼ਹੂਰ ਹੋਇਆ।ਉਮਰ ਵਿਚ ਉਹ ਗੁਰੂ ਸਾਹਿਬ ਤੋਂ 17 ਸਾਲ ਵੱਡਾ ਸੀ। ਉਸ ਦਾ ਜਨਮ 11 ਅਸੂ 1553 ਬਿ. (1421 ਈ,) ਨੂੰ ਸੈਦਪੁਰ ਵਿਖੇ ਭਾਈ ਜਗਤ ਰਾਮ ਦੇ ਘਰ ਹੋਇਆ,ਮਾਤਾ ਦਾ ਨਾਮ ਬੀਬੀ ਖੇਮੋ ਸ਼ੀ। ਮੁਢਲੀ ਵਿਦਿਆ ਪਿੰਡ ਦੇ ਮੌਲਵੀ ਪਾਸੋ ਪ੍ਰਾਪਤ ਕੀਤੀ ਸੀ।ਉਹ ਇਕ ਚੰਗਾ ਵੈਦ ਵੀ ਸੀ ਅਤੇ ਹਰ ਬੀਮਾਰ ਦਾ ਮੁਫ਼ਤ ਇਲਾਜ ਕਰਦਾ ਸੀ।
ਸਬਰ,ਸੰਤੋਖ ਤੇ ਸਾਧੂ ਸੁਭਾਅ ਸੀ ਅਤੇ ਆਏ ਗਏ ਸਾਧੂ ਤੇ ਸੰਤ ਮਹਾਪੁਰਖਾਂ ਦੀ ਬਹੁਤ ਸੇਵਾ ਕਰਦੇ ਸਨ ਜਿਸ ਕਾਰਨ ਉਸ ਦੀ ਸੋਭਾ ਆਸੇ ਪਾਸੇ ਦੇ ਇਲਾਕੇ ਵਿਚ ਹੁੰਦੀ ਸੀ।ਭਾਈ ਲਾਲੋ ਦੀ ਪਤਨੀ ਇਕ ਇਕ ਸ਼ੁਸ਼ੀਲ ਇਸਤ੍ਰੀ ਸੀ ਜੋ ਆਪਣੇ ਪਤੀ ਪਾਸ ਆਏ ਸਾਧੂ ਸ਼ੰਤਾ ਦੀ ਸੇਵਾ ਕਰਦੀ ਸੀ।ਇਸ ਪਤੀ ਪਤਨੀ ਦੀ ਸਖਸੀਅਤ ਬਾਰੇ ਮਹਿਮਾ ਪ੍ਰਕਾਸ਼ ਦੇ ਲੇਖਕ ਬਾਵਾ ਸਰੂਪ ਦਾਸ ਭਲਾ ਨੇ ਇਸ ਤਰਾਂ ਲਿਖਿਆਂ ਹੈ:
ਲਾਲੋ ਸਾਧ ਬੜਾ ਸੰਤੋਖੀ
ਕਰ ਧਰਮ ਮਜੂਰੀ ਕਾਇਆ ਪੋਥੀ
ਤ੍ਰੀਆ ਤਾ ਕੀ ਬੜੀ ਸੁਜਾਨ
ਭਰਤਾ ਕੋ ਜਾਨੇ ਭਗਵਾਨ
ਮਿਲੇ ਪੈਸਾ ਤਬ ਅੰਨ ਲੈ ਆਵੇ
ਨਹੀਂ ਤ੍ਰਿਆ ਸਾਗ ਲਿਆਵੇ
ਗੁਰੂ ਸਾਹਿਬ ਭਾਈ ਲਾਲੋ ਦੇ ਘਰ ਤਿੰਨ ਵਾਰੀ 1507,1517 ਤੇ 1521 ਦੌਰਾਨ ਆਏ ਤੇ ਕਈ ਦਿਨ ਬਿਰਾਜਦੇ ਰਹੇ। ਭਾਈ ਲਾਲੋ ਦੇ 7 ਮਰਲੇ ਦੇ ਘਰ ਵਿਚ ਇਕ ਖੁਹੀ ਸੀ ਜਿਸ ਤੋਂ ਗਲੀ ਮਹਲੇ ਦੇ ਲੋਕ ਪਾਣੀ ਭਰਦੇ ਸਨ। ਗੁਰੁ ਜੀ ਇਸ ਖੁਹੀ ਦੇ ਜਲ ਨਾਲ ਹੀ ਇਸ਼ਨਾਨ ਕਰਦੇ ਸਨ।
ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਭਾਈ ਲਾਲੋ ਬਾਰੇ ਲਿਖਿਆ ਹੈ:- ਸੈਦਪੁਰ (ਏਮਨਾਬਾਦ) ਨਿਵਾਸੀ ਘਟਾਞਞੁੜਾ ਜਾਤਿ ਦਾ ਪ੍ਰੇਮੀ ਤਰਖ
ਾਣ, ਗੁਰੂ ਨਾਨਕ ਦੇਵ ਜੀ ਇਸ ਦੇ ਘਰ ਕਈ ਦਿਨ ਬਿਰਾਜੇ ਸਨ।ਗੁਰੂ ਸਾਹਿਬ ਨੇ ਤਿਲੰਗ ਰਾਗ ਵਿਚ ਇਕ ਸ਼ਬਦ “ਜਸੀ ਮੈ ਆਵੇ ਖਸਮ ਕੀ ਬਾਣੀ,ਤੈਸੜਾ ਕਰੀ ਗਿਆਨ ਵੇ ਲਾਲੋ” ਉਚਾਰਨ ਕਤਿਾ ਹੈ।ਭਾਈ ਲਾਲੋ ਦੇ ਘਰ ਕੋਈ ਪੁਤਰ ਨਹੀ ਸੀ, ਕੇਵਲ ਇਕ ਧੀ ਸੀ,ਜਿਸ ਦੀ ਅੋਲਾਦ ਹੁਣ ਪਿੰਡ ਤਾਤਲੇ ਰਹਿੰਦੀ ਹੈ।
ਜਦ ਮੁਗਲ ਵੰਸ ਦੇ ਮੋਢੀ ਬਾਬਰ ਨੇ ਹਿੰਦੋਸਤਾਨ ਤੇ ਹਮਲਾ ਕੀਤਾ,ਕਤਲੋ ਗਾਰਤ ਤੇ ਲੁਟ ਮਾਰ ਕੀਤੀ,ਤਾ ਗੁਰੂ ਸਾਹਿਬ ਭਾਈ ਲਾਲੋ ਪਾਸ ਹੀ ਬਿਰਾਜੇ ਹੋਏ ਸਨ,ਗੁਰੂ ਜੀ ਨੂੰ ਵੀ ਬੰਦੀ ਬਣਾ ਲਿਆ ਗਿਆ ਸੀ।ਗੁਰੂ ਮਹਾਰਾਜ ਨੇ ਇਸ ਦੌਰਾਨ ਜੋ ਗੁਰਬਾਣੀ ਦੀ ਰਚਨਾ ਕੀਤੀ,ਇਥੇ ਹੀ ਕੀਤੀ।ਉਸ ਗੁਰਬਾਣੀ ਵਿਚ ਗੁਰੂ ਸਾਹਿਬ ਨੇ ਉਸ ਸਮੇੇ ਦੇ ਹਾਲਾਤ ਦਾ ਬਹੁਤ ਵਿਸਥਾਰ ਪੂਰਵਕ ਜ਼ਿਕਰ ਕੀਤਾ ਹੇ। ਇਕ ਸ਼ਬਦ ਤਾ ਭਾਈ ਲਾਲੋ ਨੂੰ ਸੰਬੋਧਨ ਕਰਕੇ ਲਿਖਿਆ ਹ।
ਡਾ, ਰਤਨ ਸਿੰਘ ਜਗੀ ਨੇ ਵੀ ‘ਸਿਖ ਪੰਥ ਵਿਸ਼ਵ ਕੋਸ਼’ ਵਿਚ ਜਨਮ ਸਾਖੀਆਂ ਦਾ ਹਵਾਲਾ ਦਿੰੰਦੇ ਹੋਏ ਭਾਈ ਲਾਲੋ ਦਾ ਜ਼ਿਕਰ ਕੀਤਾ ਹੈ ਅਤੇ ਮਲਕ ਭਾਗੋ ਵਲੋਂ ਕੀਤੇ ਗਏ ਬ੍ਰਹਮ ਭੋਜ ਸਮੇ ਉਸ ਦੀਆਂ ਪੂੜੀਆਂ ਵਿਚੋਂ ਲਹੂ ਤੇ ਭਾਈ ਲਾਲੋ ਦੀਆਂ ਕੋਧਰੇ ਦੀਆਂ ਰੋਟੀਆਂ ਵਿਚ ਦੁੱਧ ਕਢ ਕੇ ਦਸਾਂ ਨਹੋਆ ਦੀ ਸੱਚੀ ਸੁਚੀ ਕਮਾਈ ਦਾ ਆਰ ਸਮਝਾ ਕੇ ਉਪਦੇਸ਼ ਦਿਤਾ ਸੀ।
ਗੁਰੁ ਜੀ ਆਪਣੀਆਂ ਉਦਾਸੀਆਂ ਦੀ ਵਾਪਸੀ ਉਪਰੰਤ ਪੰਜਾਬ ਜ਼ਰੂਰ ਆਉਂਦੇ,ਸੁਲਤਾਨਪੁਰ ਲੋਧੀ ਵਿਖੇ ਆਪਣੀ ਭੇਣ ਬੀਬੀ ਨਾਨਕੀ ਨ ਮਿਲਣ ਜਾਂਦੇ, ਤਲਵੰਡੀ (ਨਨਕਾਣਾ ਸਾਹਿਬ) ਵਿਖੈ ਆਪਣੇ ਮਾਤਾ ਪਿਤਾ ਤੇ ਪਰਿਵਾਰ ਤੋਂ ਬਿਨਾ ਰਾਏ ਬੁਲਾਰ ਨੁੰ ਮਿਲ ਕੇ ਜਾਂਦੇ ਤੇ ਦੋ ਵਾਰੀ ਏਮਨਾਵਾਦ ਵਿਖੇ ਭਾਈ ਲਾਲੋ ਨੂੰ ਵੀ ਮਿਲ ਕੇ ਜਾਂਦੇ ਰਹੇ।
ਗੁਰੁ ਨਾਨਕ ਦੇਵਜੀ ਨੇ ਜਦ ੋਕਰਤਾਰਪੁਰ ਨਗਰੀ ਵਸਾਈ, ਤਾ ਭਾਈ ਲਾਲੋ ਉਥੇ ਵੀ ਗੁਰੁ ਜੀ ਦੇ ਦਰਸ਼ਨ ਕਰਨ ਆਉਂਦੇ ਰਹੇ।ਨਾਮਵਾਰ ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿਮਘ ਕਪੂਰ ਆਪਣੀ ਪੁਸਤਕ ‘ਕਰਤਾਰਪੁਰ ਦਾ ਵਿਰਸਾ’ ਵਿਚ ਲਿਖਦੇ ਹਨ ਕਿ
ਗੁਰੁ ਜੀ ਦੀਆਂ ਮੁਢਲੀਆਂ ਸੰਗਤਾ ਦਾ ਮੁਖੀ ਸ਼ੇਖ ਸਜਨ (ਦਖਣ-ਪਛਮੀ ਪੰਜਾਬ) ਅਤੇ ਭਾਈ ਲਾਲੋ (ਏਮਨਾਬਾਦ ਜ਼ਿਲਾ ਗੁਜਰਾਂਵਾਲਾ ਸਨ।
ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਭਾਈ ਲਾਲੋ ਦ ਇਕਲੌਤੀ ਸਪੁਤਰੀ ਬੀਬੀ ਰੱਜੋ ਦੇ ਵਿਆਹ ਵਿਚ ਵੀ ਸਾਮਿਲ ਹੋਏ ਜੋ ਲਾਹੌਰ-ਗੁਜਰਾਂਵਾਲਾ ਸਭਕ ਉਤ ਸਿਥਤ ਕਸਬਾ ਤਾਤਲੇ ਵਿਚ ਭੁਰਜੀ ਪਰਿਵਰ ਵਿਚ ਵਿਆਹੀਆਪਣੀ ਉਮਰ ਦੇ ਆਖਰੀ ਸਾਲਾਂ ਵਿਚ ਇਥੇ ਰਹਿ ਕੇ ਹੀ ਸਿਖ ਗਈ ਸੀ। ਭਾਈ ਲਾਲੋ ੀ ਦਾ ਪ੍ਰਚਾਰ ਕਰਦੇ ਰਹੇ। ਇਥੇ ਹੀ ਉਹ 1588 ਬਿ.(1531ਈ) ਨੂੰ ਇਸ ਫਾਨੀ ਸੰਸਾਰ ਤੋੰ ਰੁਖਸਤ ਹੋਏ।