ਖਾ ਗਏ ਮੋਬਾਇਲ ਬਚਪਨ ਅਤੇ ਜਵਾਨੀ (ਲੇਖ )

ਇਕਬਾਲ ਬਰਾੜ   

Email: iqubalbrar@gmail.com
Address:
India
ਇਕਬਾਲ ਬਰਾੜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੇਕਰ ਕੁਝ ਦਹਾਕੇ ਪਿਛੇ ਵੱਲ ਝਾਤ ਮਾਰੀਏ ਤਾਂ ਸੱਚਮੁੱਚ ਹੀ ਲਗਦਾ ਹੈ ਕਿ ਕਿਥੇ ਗਏ ਉਹ ਬਚਪਨ ਅਤੇ ਜਵਾਨੀ ਜਿਸ ਸਮੇ ਛੋਟੇ੍ਛੋਟੇ ਬਾਲ ਗੁੱਡੀਆਂ੍ਪਟੋਲੇ, ਗੁੱਲੀ ਡੰਡਾ, ਬੰਟੇ, ਲੁੱਕਣ ਮੀਚੀ, ਬਾਂਦਰ ਕਿੱਲਾ ਆਦਿ ਛੋਟੀਆਂ੍2 ਖੇਡਾਂ ਨਾਲ ਖੇਡਦੇ ਖੇਡਦੇ ਵੱਡੇ ਹੋ ਜਾਂਦੇ ਪਤਾ ਹੀ ਨਾ ਚਲਦਾ । ਇਸ ਤਰ੍ਹਾਂ ਜਦ ਜਵਾਨੀ ਵਿੱਚ ਪੈਰ ਧਰਦੇ ਤਾਂ ਬੇਬੇ੍ਬਾਪੂ ਹੋਲੀ੍2 ਕੰਮਾਂ ਵਿੱਚ ਲਗਾ ਲੈਦੇ ਪਰ ਉਸ ਸਮੇ ਜੋ ਬਚਪਨ ਅਤੇ ਜਵਾਨੀ ਦਾ ਆਨੰਦ ਸੀ ਉਹ ਵੱਖਰਾ ਹੀ ਹੁੰਦਾ ਸੀ ਇਕ ਦੂਸਰੇ ਪ੍ਰਤੀ ਪਿਆਰ ਅਤੇ ਵਫਾਦਾਰੀ ਅਤੇ ਆਗਿਆਕਾਰੀ ਹੁੰਦਾ ਸੀ । ਪਰ ਇਸ ਦੇ ਮੁਕਾਬਲੇ ਅੱਜ ਦੇ ਬਚਪਨ ਅਤੇ ਜਵਾਨੀ ਦੀ ਗੱਲ ਕਰੀਏ ਤਾਂ ਬਹੁਤ ਵੱਖਰਾ ਹੀ ਅਨੁਭਵ ਹੁੰਦਾ ਹੈ । ਅੱਜ ਦੇ ਬੱਚਿਆ ਨੇ ਤਾਂ ਬਚਪਨ ਦੀਆਂ ਖੇਡਾਂ ਗੁੱਡੀਆਂ੍ਪਟੋਲੇ, ਗੁੱਲੀ ਡੰਡਾ, ਬੰਟੇ ਆਦਿ ਸਾਇਦ ਦੇਖੀਆਂ ਹੀ ਨਾ ਹੋਣ । ਪਰ ਹੁਣ ਇਨ੍ਹਾਂ ਖੇਡਾਂ ਦੀ ਜਗਾਂ ਇਲੈਕਟ੍ਰੋਨਿਕ ਗੇਮਾਂ ਅਤੇ ਮੋਬਾਇਲਾਂ ਨੇ ਲੈ ਲਈ ਹੈ । ਇਸ ਦੇ ਨਾਲ੍ਨਾਲ ਮਾਪੇ ਵੀ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਦੀ ਬਜਾਏ ਉਨ੍ਹਾਂ ਨੂੰ ਆਦੁਨਿਕ ਯੁੱਗ ਕਹਿ ਕੇ ਖੇਡਣ ਲਈ ਇਲੈਕਟ੍ਰੋਨਿਕ ਗੇਮਾਂ ਅਤੇ ਮੋਬਾਇਲ ਲੈ ਕੇ ਦੇਣ ਵਿੱਚ ਮਾਣ ਮਹਿਸੂਸ ਕਰਦੇ ਹੋਏ ਇਕ ਦੂਸਰੇ ਨੂੰ ਦਸਦੇ ਹਨ ਸਾਡਾ ਛੋਟਾ ਜਿਹਾ ਬੱਚਾ ਹੀ ਸਮਾਟ ਫੋਨ ਮਿੰਟੋ ਮਿੰਟੀ (ਬੜੀ ਤੇਜੀ) ਨਾਲ ਚਲਾ ਲੈਦਾਂ ਹੈ । ਇਸ ਤਰ੍ਹਾਂ ਦੇ ਬਚਪਨ ਵਿੱਚ ਪਲਿਆ ਹੋਇਆ ਬੱਚਾ ਹਮੇਸਾਂ ਹੀ ਸਾਡੇ ਪੰਜਾਬੀ ਸਭਿਆਚਾਰ ਨੂੰ ਗ੍ਰਹਿਣ ਨਹੀ ਕਰ ਪਾਵੇਗਾ ਅਤੇ ਉਹ ਆਦੁਨਿਕ ਯੁੱਗ ਦੇ ਸਮੇ ਅਨੁਸਾਰ ਹੀ ਚੀਜਾਂ ਦੀ ਮੰਗ ਰੱਖੇਗਾ । 
      ਇਸੇ ਤਰ੍ਹਾਂ ਨਵੀ ਜਨਰੇਸ਼ਨ ਦੇ ਬੱਚੇ ਹੀ ਬਚਪਨ ਤੋ ਬਾਅਦ ਜਦ ਜਵਾਨੀ ਦੀ ਦਹਿਲੀਜ ਤੇ ਪੈਰ ਰੱਖਦੇ ਹਨ ਤਾਂ ਉਹੀ ਬੱਚੇ ਮਹਿੰਗੇ ਮਹਿੰਗੇ ਸਮਾਟ ਫੋਨਾਂ ਦੀ ਮੰਗ ਕਰਦੇ ਆਮ ਦੇਖੇ ਜਾ ਸਕਦੇ ਹਨ ਪਰ ਸਧਾਰਨ ਘਰਾਂ ਦੇ ਮਾਤਾ ਪਿਤਾ ਬੱਚੇ ਦੀ ਅਜਿਹੀ ਮੰਗ ਨੂੂੰ ਪੂਰਾ ਕਰਨ ਦੇ ਅਸਮਰਥ ਹੋਣ ਦੇ ਬਾਵਜੂਦ ਵੀ ਕਰਜਾ ਚੁੱਕ ਕੇ ਵੀ ਬੱਚੇ ਦੀ ਜਿਦ ਤੇ ਫੁੱਲ ਝਾਉਣ ਨੂੰ ਵੀ ਵਡਿਆਈ ਸਮਝਦੇ ਹਨ । ਗੱਲ ਇਥੇ ਹੀ ਖਤਮ ਨਹੀ ਹੋ ਜਾਂਦੀ ਫਿਰ ਹੀ ਸਮਾਟ ਬੱਚੇ ਆਪਣੇ ਸਮਾਟ ਫੋਨਾਂ ਤੇ ਸ਼ੋਸ਼ਲ ਨਿਟਵਰਕ ਉਪਰ ਜਿਵੇ ਫੇਸਬੁੱਕ, ਵੱਟਸੱਪ, ਇੰਸਟਾਗ੍ਰਾਮ, ਜਾਂ ਪਬਜੀ ਗੇਮਜ ਆਦਿ ਵਿੱਚ ਇੰਨੇ ਲੀਨ ਹੋ ਜਾਂਦੇ ਹਨ ਕਿ ਉਨਾਂ ਨੂੰ ਸਮੇ ਸਿਰ ਖਾਣਾ ਪੀਣਾ, ਰਿਸਤੇ੍ਨਾਤੇ ਅਤੇ ਪਰਿਵਾਰ ਦੇ ਮੈਬਰ ਆਦਿ ਤੱਕ ਭੁੱਲ ਜਾਂਦੇ ਹਨ । ਕਈ ਵਾਰ ਤਾਂ ਇਥੋ ਤੱਕ ਨੋਬਿਤ ਆ ਜਾਂਦੀ ਹੈ ਕਿ ਹੈਡਫੋਨ ਜਿਆਦਾ ਸਮਾਂ ਲੱਗੇ ਰਹਿਣ ਨਾਲ ਪਰਦੇ ਖਰਾਬ ਹੋ ਜਾਂਦੇ ਹਨ । ਇਸ ਤਰ੍ਹਾਂ ਫੋਨਾਂ ਵਿੱਚ ਰੁਝੇ ਹੋਏ ਬੱਚੇ ਪੜ੍ਹਾਈ ਨੂੰ ਅੱਧ ਵਿਚਕਾਰ ਹੀ ਛੱਡਦੇ ਹੋਏ ਸਕੂਲਾਂ ਜਾਂ ਕਾਲਜਾਂ ਵਿਚੋ ਹਟਣ ਨੂੰ ਹੀ ਤਰਜੀਹ ਦਿੰਦੇ ਵੀ ਦੇਖੇ ਜਾ ਸਕਦੇ ਹਨ । ਜਿਨ੍ਹਾਂ ਦਾ ਭਵਿੱਖ ਬਹੁਤ ਘਾਤਿਕ ਸਿੱਧ ਹੁੰਦਾ ਹੈ । 
      ਜੇਕਰ ਆਪਾਂ ਪਿਛਲੇ ਦਹਾਕੇ ਬਿਨ੍ਹਾਂ ਮੋਬਾਇਲ ਵਾਲੇ ਯੁੱਗ ਅਤੇ ਅੱਜ ਦੇ ਆਧੁਨਿਕ ਯੁੱਗ ਦਾ ਤੁਲਨਾਤਮਕ ਅਧਿਐਨ ਕਰੀਏ ਤਾਂ ਮੋਬਾਇਲ ਜਿਥੇ ਸਾਡੇ ਮਨੁੱਖੀ ਜੀਵਨ ਵਿੱਚ ਬਹੁਤ ਅਹਿਮ ਰੋਲ ਅਦਾ ਕਰ ਰਹੇ ਹਨ ਤਾਂ ਉਥੇ ਸਾਨੂੰ ਸਾਡੇ ਪੰਜਾਬੀ ਸਭਿੱਆਚਾਰ ਨਾਲੋ ਤੋੜ ਕੇ ਸਾਡੇ ਬੱਚਿਆ ਦੇ ਬਚਪਨ ਅਤੇ ਜਵਾਨੀ ਨੂੰ ਘੁੰਣ ਵਾਂਗ ਖਾ ਰਹੇ ਹਨ ਜਿਵੇ ਬੱਚਿਆ ਦੀ ਯਾਦਦਸਤ ਨੂੰ ਕਮਜੋਰ ਕਰਨਾ, ਅੱਖਾ ਦੀ ਰੌਸ਼ਨੀ ਦਾ ਘਟਨਾ, ਅਮੁੱਲੇ ਸਮੇ ਅਤੇ ਪੈਸੇ ਦੀ ਬਰਬਾਦੀ ਆਦਿ । 
     ਅੰਤ ਵਿੱਚ ਮੈ ਇਹੀ ਕਹਿਣਾ ਚਾਹਾਂਗਾਂ ਕਿ ਆਪਣੇ ਬਚਿਆ ਨੂੰ ਅੱਜ ਦੇ ਆਧੁਨਿਕ ਯੁੱਗ ਦੇ ਨਾਲ ੍ਨਾਲ ਆਪਣੇ ਪੁਰਾਤਨ ਪੰਜਾਬੀ ਸਭਿਆਚਾਰ ਬਾਰੇ ਜਾਣੂ ਕਰਵਾਉਦੇ ਹੋਏ ਸਭਿਆਚਰਕ ਖੇਡਾਂ ਮੁਤਾਬਕ ਖੇਡਣ ਲਈ ਵੀ ਪ੍ਰੇਰਿਤ ਕਰੋ ਤਾਂ ਜੋ ਆਉਣ ਵਾਲੇ ਭਵਿੱਖ ਵਿੱਚ ਵੀ ਅਸੀ ਆਪਣੀ ਸਭਿਆਚਰਕ ਖੇਡਾਂ ਗੁੱਡੀਆਂ੍ਪਟੋਲੇ, ਗੁੱਲੀ ਡੰਡਾ, ਬੰਟੇ, ਲੁੱਕਣ ਮੀਚੀ ਆਦਿ ਨੂੰ ਜੀਉਦੇ ਰੱਖਣ ਦੇ ਨਾਲ ਨਾਲ ਇਲੈਕਟ੍ਰੋਨਿਕ ਗੇਮਾਂ ਅਤੇ ਮੋਬਾਇਲਾਂ ਨਾਲ ਬੱਚਿਆ ਦੇ ਬਚਪਨ ਉਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਤੋ ਬਚਾ ਸਕੀਏ ।