ਓਸ ਦੇਸ਼ ਦੀ ਤਰੱਕੀ ਤੇ ਭਲਾ, ਦੱਸੋ ਕਿਵੇਂ ਹੋਜੂ?
ਧਾਰਮਿਕ ਅਸਥਾਨਾਂ ਤੇ ਜਿਥੇ ਹੈ ਪਾਪ ਪਲਦਾ।
ਸੱਭ ਕੁੱਝ ਪਤਾ ਹੁੰਦਿਆਂ ਵੀ ਕਾਰਵਾਈ ਨਾ ਹੋਣੀ,
ਸੱਭ ਨੂੰ ਦੁੱਖ ਹੁੰਦਾ ਹੈ ਸੱਜਣੋਂ ਇਸ ਗੱਲ ਦਾ।
ਜੋ ਸ਼ਨਾਖਤ ਕਰਕੇ ਸੱਚੀ ਇਤਲਾਹ ਦਿੰਦਾ,
ਸਮਾਜ ਵਿੱਚ ਵੀ ਬੇਇਜ਼ਤੀ ਓਹ ਝੱਲਦਾ।
ਹੁੰਦਾ ਤਕੜੇ ਦਾ ਸੱਤੀਂ ਵੀਹੀਂ ਸੌ ਅੱਜਕਲ੍ਹ,
ਮਾੜਾ ਰਹਿ ਜਾਂਦਾ ਅਕਸਰ ਹੀ ਹੱਥ ਮਲਦਾ
ਮੇਰੇ ਭਾਰਤ ਦੇਸ਼ ਦੀ ਇਹੀ ਤ੍ਰਾਸਦੀ ਹੈ,
ਇਥੇ ਕਰਦਾ ਕੋਈ ਤੇ ਭਰਦਾ ਹੈ ਹੋਰ ਕੋਈ।
ਗਲਤ ਕਰਕੇ ਕਾਨੂੰਨ ਦੇ ਖੇਹ ਪਾਉਣ ਅੱਖੀਂ
ਇਥੇ ਸਜਾ ਉਮਰ ਭਰ ਭੁਗਤਦੈ ਹੋਰ ਕੋਈ।