ਮੰਨਾ ਡੇ ਸਾਹਿਬ (ਕਲਾਸੀਕਲ ਗਾਇਕ)
ਮੰਨਾ ਡੇ ਸਾਹਿਬ ਕਲਾਸੀਕਲ ਗਾਇਕ ਗਾਇਕੀ ਦੇ ਸਮਰਾਟ ਮੰਨੇ ਜਾਂਦਾ ਹੈ। ਇੱਕ ਸਮਾਂ ਸੀ ਜਦ ਮੰਨਾ ਡੇ ਸਾਹਿਬ ਉੱਪਰ ਕਿਸੇ ਵੀ ਮੁਕਾਬਲੇ ’ਚ ਭਾਗ ਲੈਣ ਲਈ ਪਾਬੰਦੀ ਲਗਾ ਦਿੱਤੀ ਗਈ ਕਿਉਂਕਿ ਜਦ ਨਤੀਜਾ ਆਉਂਦਾ ਸਭ ਤੋਂ ਪਹਿਲਾਂ ਐਵਾਰਡ ਮੰਨਾ ਡੇ ਸਾਹਿਬ ਦੇ ਹਿੱਸੇ ਆਉਂਦਾ।
ਇਸ ’ਚ ਕੋਈ ਸ਼ੱਕ ਨਹੀਂ ਕਿ ਰਫ਼ੀ ਸਾਹਿਬ ਨੇ ਕਲਾਸੀਕਲ ਬਹੁਤ ਗੀਤ ਮਕਬੂਲ ਵੀ ਬਹੁਤ ਹੋਏ ਲੇਕਿਨ ਜੋ ਕਸ਼ਿਸ਼ ਰੂਹਾਨੀ ਸਕੂਨ ਮੰਨਾ ਡੇ ਸਾਹਿਬ ਦੇ ਗੀਤਾ ’ਚ ਮਿਲਦਾ ਸੀ ਸ਼ਾਇਦ ਹੋਰ ਕਿਸੇ ਦੇ ਗੀਤਾਂ ’ਚ ਨਹੀਂ। ਰਫ਼ੀ ਸਾਹਿਬ ਖੁਦ ਕਹਿੰਦੇ ਸਨ ਕਿ ਅਗਰ ਕਲਾਸੀਕਲ ਦਾ ਕੋਈ ਗਾਇਕ ਹੈ ਤਾਂ ਸਿਰਫ਼ ਮੰਨਾ ਡੇ ਸਾਹਿਬ।
ਇਸ ਮਹਾਨ ਕਲਾਕਾਰ ਦਾ ਜਨਮ 1 ਮਈ 1919 ਨੂੰ ਪੱਛਮੀ ਬੰਗਾਲ ਕਲਕੱਤਾ ਵਿਖੇ ਹੋਇਆ। ਮੰਨਾ ਡੇ ਸਾਹਿਬ ਦਾ ਪੂਰਾ ਨਾਮ ਪ੍ਰਮੋਦ ਚੰਦਰ ਡੇ ਸੀ। ਫੁੱਟਬਾਲ ਅਤੇ ਕੁਸ਼ਤੀ ਦੇ ਸ਼ੌਕੀਨ ਸਨ ਪਿਤਾ ਉਨ੍ਹਾਂ ਨੂੰ ਵਕੀਲ ਬਣਾਉਣਾ ਚਾਹੁੰਦੇ ਸਨ। ਮੰਨਾ ਡੇ ਸਾਹਿਬ ਦੇ ਚਾਚਾ ਕਿਸ਼ਨ ਚੰਦ ਸੰਗੀਤ ਦੇ ਸ਼ੌਕੀਨ ਸੀ ਉਨ੍ਹਾਂ ਦੇ ਉਸਤਾਦ ਨੇ ਮੰਨਾ ਡੇ ਨੂੰ ਗਾਇਕੀ ਦੀ ਦੁਨੀਆ ਵੱਲ ਲਿਆਂਦਾ।
ਗਾਇਕੀ ਦਾ ਆਗਾਜ਼
1940 ’ਚ ਚਾਚਾ ਉਸ ਨੂੰ ਮੁੰਬਈ ਲੈ ਆਇਆ ਅਤੇ 1943 ’ਚ ਉਨੇ ਤਮੰਨਾ ਫਿਲਮ ’ਚ ਗੀਤ ਬੋਲਿਆ। ਇਹੋ-ਇਕੋ-ਇਕ ਫਿਲਮ ਸੀ ਜਿਸ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੇ ਵੇਖਿਆ ਅਤੇ ਸਮੇਂ `ਚ ਪ੍ਰਸਿੱਧ ਕਵੀ ਹਰੀਸ਼ ਚੰਦਰ ਬੱਚਨ (ਪਿਤਾ ਅਮਿਤਾਬ ਬੱਚਨ) ਮੰਨੇ ਨੇ ਮੰਨੇ ਡੇ ਦੀ ਆਵਾਜ਼ ਦੀ ਚੋਣ ਕੀਤੀ। ਇਸ ਤੋਂ ਬਾਅਦ ਮੰਨਾ ਡੇ ਨੇ ਮੁੜ ਕੇ ਪਿੱਛੇ ਨਹੀਂ ਵੇਖਿਆ। ਮੰਨਾ ਡੇ ਸਾਹਿਬ ਨੇ ਅਨੇਕ ਭਾਸ਼ਾਵਾਂ ’ਚ ਗੀਤ ਬੋਲੇ ਮਰਾਠੀ, ਗੁਜਰਾਤੀ, ਮਲਿਆਲਮ, ਕੰਨੜ, ਪੰਜਾਬੀ।
ਮੰਨਾ ਡੇ ਸਾਹਿਬ ਨੇ ਬਾਲੀਵੁੱਡ ’ਚ ਅਨੇਕ ਸੰਗੀਤਕਾਰ ਨਾਲ ਕੰਮ ਕੀਤਾ ਵਿਸ਼ੇਸ਼ ਤੌਰ ਤੇ ਮੰਨਾ ਡੇ ਸਾਹਿਬ ਆਰ.ਡੀ ਬਰਮਨ ਦਾ ਜ਼ਿਕਰ ਕਰਦਾ ਹੈ ਉਹ ਕਹਿੰਦਾ ਹੈ ਉਨ੍ਹਾਂ ਦੀ ਗਾਇਕ `ਚ ਆਰ.ਡੀ ਬਰਮਨ ਸਾਹਿਬ ਦਾ ਵਿਸ਼ੇਸ਼ ਯੋਗਦਾਨ ਹੈ। ਮੰਨਾ ਡੇ ਸਾਹਿਬ ਨੇ ਆਪਣੇ ਜੀਵਨ ਕਾਲ `ਚ 3500 ਦੇ ਕਰੀਬ ਗੀਤ ਬੋਲੇ। ਚੈਲੰਜ ਵਾਲੇ ਗੀਤ ਮੰਨਾ ਡੇ ਸਾਹਿਬ ਵਧੀਆ ਲੱਗਦੇ ਸਨ। ਕੁਝ ਫਿਲਮਾਂ ਦੇ ਗੀਤਾਂ ਤਮੰਨਾ (1942), ਰਾਮ ਰਾਜ (1943), ਜਵਾਰਭਾਟਾ (1943), ਕਵਿਤਾ (1945), ਮਹਾਂ ਕਵੀ ਕਾਲੀ ਦਾਸ (1944), ਵਾਲਮੀਕੀ (1946), ਗੀਤ ਗੋਵਿੰਦ (1947), ਹਮ ਭੀ ਇਨਸਾਨ (1948), ਆਵਾਰਾ (1951), ਰਾਜਪੂਤ (1951), ਜੀਵਨ ਸੋਨਾ (1952), ਕੁਰਬਾਨੀ (1952), ਮਹਤਾਪਾ (1951), ਬੂਟ ਪਾਲਿਸ਼ (1989), ਬੰਦਨਾ (1954), ਮਹਾਤਮ ਕਬੀਰ (1954), ਸੀਮਾ (1955), ਦੇਵਦਾਸ (1955), ਜੈ ਮਹਾਂ ਦੇਵ (1955), ਅਮਰ ਸਿੰਘ ਕਠੋਰ (1962), ਮੇਰੇ ਹਜੂਰ (1981), ਲਵਾਰਿਸ, ਕਰਜ, ਕ੍ਰਾਂਤੀ, ਅਬਦੁੱਲਾ, ਅਮਰ ਅਕਬਰ ਐਂਥਨੀ, ਦੀਵਾਰ, ਹਿਮਾਲਿਆ ਸੇ ਊਚਾ, ਜੰਜੀਰਾ, ਸੌਦਾਗਰ, ਹਿੰਦੁਸਤਾਨ ਕੀ ਕਸਮ, ਅਨੰਦ, ਵਕਤ, ਉਪਕਾਰ ਵਰਗੀਆਂ ਫ਼ਿਲਮਾਂ ’ਚ ਅਨੇਕਾਂ ਗੀਤ ਬੋਲੇ।
ਮਾਣ ਸਨਮਾਨ
ਤਿੰਨ ਵਾਰ ਨੈਸ਼ਨਲ ਐਵਾਰਡ ਮਿਲੇ (1969) ਫਿਲਮ ਮੇਰੇ ਹਜ਼ੂਰ। 1971 `ਚ ਬੰਗਾਲੀ ਫਿਲਮ ਨਿਸ਼ੀ ਪਦਮਾ ਲਈ, 1972 ’ਚ ਮੇਰਾ ਨਾਮ ਜੌਕਰ, 1971 ’ਚ ਪਦਮਸ਼੍ਰੀ। 2005 ’ਚ ਪਦਮ ਭੂਸ਼ਣ ਰਾਸ਼ਟਰੀ ਪੁਰਸਕਾਰ 2007 ’ਚ ਦਾਦਾ ਸਾਹਿਬ ਫਾਲਕੇ ਪੁਰਸਕਾਰ।
ਮਹਾਂਰਾਸ਼ਟਰ ’ਚ ਸਰਕਾਰ ਵੱਲੋਂ ਲਤਾ ਮੰਗੇਸ਼ਕਰ ਐਵਾਰਡ (1985), ਪੀ.ਸੀ ਚੰਦਰਾ ਸਨਮਾਨ (1993) ਕਮਲਾ ਦੇਵੀ ਰਾਏ ਸਨਮਾਨ (1999), ਡਾਕਟਰ ਦੀ ਡਿਗਰੀ ਰਾਇੰਦਰ ਭਾਰਤੀ, ਯੂਨਿਵਰਸਿਟੀ (2004), ਯਾਦਵ ਯੂਨਿਵਰਸਿਟੀ ਦੁਆਰਾ ਡਾਕਟਰੇਟ ਦੀ ਅਪਾਧੀ (2008), ਲਾਈਫ ਟਾਈਮ ਅਚੀਵਮੈਂਟ ਐਵਾਰਡ 2011 ’ਚ ਹਾਸਿਲ ਕੀਤੇ।
ਅੰਤ 24 ਅਕਤੂਬਰ 2013 ’ਚ ਇਸ ਮਹਾਨ ਕਲਾਕਾਰ ਨੇ ਸੰਸਾਰ ਨੂੰ ਅਲਵਿਦਾ ਕਿਹਾ।
ਕੇ. ਐਲ. ਸਹਿਗਲ (ਕੁੰਦਨ ਲਾਲ ਸਹਿਗਲ)
ਕੇ. ਐਲ. ਸਹਿਗਲ ਬਾਲੀਵੁੱਡ ਦਾ ਉਹ ਮਹਾਨ ਗਾਇਕ ਸੀ ਜੋ ਬਾਲੀਵੁੱਡ ਗਾਇਕ ਦਾ ਆਦਰਸ਼ ਬਣਿਆ, ਬਾਲੀਵੁੱਡ ਗਾਇਕ ਮੁਕੇਸ਼ ਕੁੰਦਨ ਲਾਲ ਸਹਿਗਲ ਦੀ ਨਕਲ ਕਰਨ ’ਚ ਆਪਣੀ ਸਫ਼ਲਤਾ ਸਮਝਦੇ ਸਨ। ਕਿਸ਼ੋਰ ਕੁਮਾਰ ਨੇ ਵੀ ਕੇ. ਐਲ. ਸਹਿਗਲ ਦੇ ਕਈ ਗੀਤਾਂ ’ਚ ਨਕਲ ਕੀਤੀ।
ਬਾਲੀਵੁੱਡ ’ਚ ਇਕਲੌਤਾ ਗਾਇਕ ਹੈ ਜਿਸਨੇ ਸ਼ਰਾਬ ਪੀਤੀ ਤੋਂ ਬਗੈਰ ਕੋਈ ਵੀ ਗੀਤ ਨਹੀਂ ਬੋਲਿਆ। ਨੌਸ਼ਾਦ ਸਾਹਿਬ ਨੇ ਉਨ੍ਹਾਂ ਕੋਲੋਂ ਬਗੈਰ ਸ਼ਰਾਬ ਪੀਤੇ ਗੀਤ ਬੁਲਵਾਇਆ ਤੇ ਸਹਿਗਲ ਸਾਹਿਬ ਨੇ ਕਿਹਾ, ਬਗੈਰ ਸ਼ਰਾਬ ਪੀਤੇ ਵੀ ਮੈਂ ਚੰਗਾ ਗਾਂ ਸਕਦਾ ਹੈ 40 ਹੁਣ ਸਮਾਂ ਲੰਘ ਚੁੱਕਾ ਹੈ।
ਇਹ ਮਹਾਨ ਕਲਾਕਾਰ ਬਾਲੀਵੁੱਡ ਗਾਇਕਾ ਲਤਾ ਮੰਗੇਸ਼ਕਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਸ਼ਾਇਦ ਲਤਾ ਮੰਗੇਸ਼ਕਰ ਵੀ ਇਹੋ ਚਾਹੁੰਦੀ ਸੀ ਤਾਂ ਹੀ ਤਾਂ ਉਸ ਵੱਲੋਂ ਦਿੱਤੀ ਹੀਰੇ ਦੀ ਅੰਗੂਠੀ ਸਾਂਭ ਕੇ ਰੱਖੀ ਹੈ। ਇਸ ਗਾਇਕ ਨੇ ਕੁਝ ਵੀ ਸਾਂਭ ਕੇ ਨਹੀਂ ਰੱਖਿਆ। ਕਮਾਈ ਦਾ ਬਹੁਤ ਸਾਰਾ ਹਿੱਸਾ ਸ਼ਰਾਬ ’ਚ ਲੁਟਾ ਦਿੱਤਾ ਬਾਕੀ ਪੈਸਾ ਵੀ ਨਹੀਂ ਸਾਂਭਿਆ।
48 ਕੁ ਸਾਲ ਦੀ ਉਮਰ ’ਚ ਇਸ ਮਹਾਨ ਕਲਾਕਾਰ ਨੇ ਸੰਸਾਰ ਨੂੰ ਅਲਵਿਦਾ ਕਿਹਾ। ਕੇ.ਐਲ ਸਹਿਗਲ ਦਾ ਜਨਮ 11 ਅਪ੍ਰੈਲ 1904 ’ਚ ਹੋਇਆ। ਕੇ.ਐਲ.ਸਹਿਗਲ 1936 ’ਚ ਸੁਪਰ ਸਟਾਰ ਮੰਨਿਆ ਜਾਂਦਾ ਸੀ। ਦੇਵਦਾਸ (1936), 1940 ’ਚ ਉਸ ਬਤੌਰ ਪਲੇ ਬੈਕ ਸਿੰਗਰ ਦੇ ਗੀਤ ਬੋਲੇ। ਕੇ.ਐਲ ਸਹਿਗਲ ਨੇ 185 ਦੇ ਲਗਭਗ ਗੀਤ ਬੋਲੇ। ਰੇਡੀਓ ਤੇ ਕਈ ਸਾਲ ਸਵੇਰੇ 7 ਵਜੇ ਤੋਂ 57 ਮਿੰਟ ਤੱਕ ਉਸਦੇ ਗੀਤ ਚੱਲਦੇ ਰਹਿੰਦੇ।
ਕੇ.ਐਲ ਸਹਿਗਲ ਨੇ ਆਪਣੀ ਆਵਾਜ਼ ਦੀ ਕਦੀ ਪ੍ਰਵਾਹ ਨਹੀਂ ਕੀਤੀ। ਪਕੌੜੇ, ਤਲੀਆਂ ਚੀਜ਼ਾਂ ਦਾ ਬਹੁਤ ਸ਼ੌਕੀਨ ਸੀ। ਕੇ.ਐਲ ਸਹਿਗਲ ਨੇ ਮਿਰਜਾ ਗਾਲਿਬ ਦੀਆਂ 20 ਗਜ਼ਲਾਂ ਬੋਲੀਆਂ। ਇੰਡੀਆ ਤੋਂ ਇਲਾਵਾ ਈਰਾਨ-ਈਰਾਕ, ਇੰਡੋਨੇਸ਼ੀਆ, ਅਫ਼ਗਾਨਿਸਤਾਨ ’ਚ ਉਨਾਂ੍ਹ ਗੀਤਾਂ ਨੂੰ ਸੁਣਨ ਵਾਲੇ ਸਨ। ਜਦ ਕੇ.ਐਲ ਸਹਿਗਲ ਨੂੰ ਭਾਰਤ ਰਤਨ ਮਿਲਿਆ, ਸਭ ਨਾਲੋਂ ਵੱਧ ਖੁਸ਼ੀ ਲਤਾ ਮੰਗੇਸ਼ਕਰ ਜੀ ਨੂੰ ਹੋਈ।
ਬਹੁਤ ਸਾਰੀਆਂ ਫਿਲਮ ’ਚ ਕੇ. ਐਲ. ਸ਼ਹਿਗਲ ਨੇ ਆਪਣੀ ਆਵਾਜ਼ ਦਿੱਤੀ। ਅੰਤ 10 ਜਨਵਰੀ 1947 ਨੂੰ ਜਲੰਧਰ ਸ਼ਹਿਰ ਪੰਜਾਬ ’ਚ ਉਨ੍ਹਾਂ ਦੀ ਮੌਤ ਹੋ ਗਈ।
ਤਲਿਤ ਮਹਿਮੂਦ
ਤਲਿਤ ਮਹਿਮੂਦ ਬਾਲੀਵੁੱਡ ਦੇ ਬਹੁਤ ਪਿਆਰੇ ਗਾਇਕ ਸਨ, ਉਸ ਸਮੇਂ ਬਹੁਤ ਸਾਰੇ ਚਰਚਿਤ ਕਲਾਕਾਰ ਨੂੰ ਉਨ੍ਹਾਂ ਆਵਾਜ਼ ਦਿੱਤੀ। ਇਸ ਮਹਾਨ ਬਾਲੀਵੁੱਡ ਗਾਇਕ ਦਾ ਜਨਮ 29 ਫ਼ਰਵਰੀ 1929 ਲਖਨਊ ਉੱਤਰ ਪ੍ਰਦੇਸ਼ ’ਚ ਹੋਇਆ।
ਉਸ ਦੀ ਪਤਨੀ ਨਸੀਰ ਮਹਿਮੂਦ ਤਲਿਤ ਮਹਿਮੂਦ ਨੇ ਮੌਕੇ ਦੇ ਸਟਾਰ ਪ੍ਰਦੀਪ ਕੁਮਾਰ ਨੂੰ ਬਹੁਤ ਫਿਲਮਾਂ ’ਚ ਆਪਣੀ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਭਾਰਤ ਭੂਸ਼ਨ ਨੇ ਵੀ ਕਈ ਗੀਤ ਫਿਲਮਾਏ ਗਾਏ।
ਜਿੰਨ੍ਹਾਂ ਫਿਲਮਾਂ ’ਚ ਇਨ੍ਹਾਂ ਗੀਤ ਬੋਲੇ ਉਨ੍ਹਾਂ ਕੁਝ ਦਿਲ-ਏ-ਨਾਦਾਨ (1953), ਬਾਬੁਲ (1950), ਸੁਜਾਤਾ (1959), ਜਹਾ ਆਰਾ (1964) 50 ਦੇ ਕਰੀਬ ਇਨ੍ਹਾਂ ਕਾਫ਼ੀ ਮਸ਼ਹੂਰ ਹੋਏ। ਸਰਬ ਮੋਦੀ ਨੂੰ ਇਨ੍ਹਾਂ ਆਪਣੀ ਆਵਾਜ਼ ਦਿੱਤੀ। 1944 ’ਚ ਤਸਵੀਰ ਤੇਰੀ ਦਿਲ ਮੇਂ ਇਸ ਫਿਲਮ ਤਲਿਤ ਮਹਿਮੂਦ ਨੇ ਹੀਰੋ ਦਾ ਕੰਮ ਕੀਤਾ। ਤਲਿਤ ਮਹਿਮੂਦ ਦੀ ਆਵਾਜ਼ ਕੰਬਨ ਸੀ। ਸੁਰਾਈਆ ਨੂਤਨ ਮਾਲ ਨਾਲ ਗੀਤ ਬੋਲੇ। ਬੰਗਾਲੀ ਲੜਕੀ ਨਸੀਰਾ ਨਾਲ ਉਸ (1951) ’ਚ ਸ਼ਾਦੀ ਹੋਈ। ਪੰਡਤ ਐਸ.ਆਈ.ਆਰ 1950 ਗਜ਼ਲ ਗਾਈ। ਅੰਤ 9 ਮਈ 1998 ’ਚ ਉਨ੍ਹਾਂ ਦੀ ਮੌਤ ਹੋ ਗਈ।
ਮੁਹੰਮਦ ਰਫ਼ੀ ਸਾਹਿਬ
ਬਾਲੀਵੁੱਡ ਦਾ ਇਹ ਉਹ ਮਹਾਨ ਗਾਇਕ ਹੈ ਜਿਸ ਦੀ ਗਾਇਕੀ ਦਾ ਲੋਹਾ ਸਾਰੇ ਦੇਸ਼ ਵਾਸੀ ਮੰਨਦੇ ਹੈ। ਆਪਣੇ ਸਮੇਂ ’ਚ ਤਾਂ ਰਫ਼ੀ ਸਾਹਿਬ ਦੀ ਚਮਕ ਦੀਆਂ ਗੱਲ ਹੀ ਅਲੱਗ ਸਨ ਅੱਜ ਦੇ ਸਮੇਂ ’ਚ ਵੀ ਰਫ਼ੀ ਸਾਹਿਬ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਅੱਜ ਵੀ ਰਫ਼ੀ ਸਾਹਿਬ ਦੇ ਬੋਲੇ ਗੀਤ ਅੱਜ ਦੇ ਗਾਇਕ ਬੜੀ ਸ਼ਰਧਾ, ਪਿਆਰ ਅਤੇ ਸਤਿਕਾਰ ਨਾਲ ਬੋਲਦੇ ਹਨ।
ਰਫ਼ੀ ਸਾਹਿਬ ਬਾਲੀਵੁੱਡ ਦੀ ਜਿੰਦਜਾਨ ਤਾਂ ਹੈ ਸੀ। ਰਫ਼ੀ ਸਾਹਿਬ ਪੰਜਾਬੀ ਹੋਣ ਕਰਕੇ ਪੰਜਾਬੀ ਗੀਤ ਕਮਾਲ ਦੇ ਬੋਲੇ-ਗੀਤ ਹੀ ਨਹੀਂ ਮਾਤਾ ਦੇ ਭੇਟਾ, ਭਜਨ ਅਤੇ ਸ਼ਬਦ ਤਾਂ ਰਾਗੀ ਸਿੰਘ ਵੀ ਨਹੀਂ ਬੋਲ ਸਕੇ। ਜਦ ਕਦੀ ਰਫ਼ੀ ਸਾਹਿਬ ਦੇ ਬੋਲੇ ਸ਼ਬਦਾਂ ਦੀ ਗੱਲ ਚੱਲਦੀ ਹੈ ਤਾਂ ਸਭ ਦਾ ਸਿਰ ਰਫ਼ੀ ਸਾਹਿਬ ਅੱਗੇ ਸਤਿਕਾਰ ਨਾਲ ਝੁੱਕ ਜਾਂਦਾ ਹੈ।
ਰਫ਼ੀ ਸਾਹਿਬ ਗਾਇਕ ਤਾਂ ਬਹੁਤ ਵਧੀਆ ਸੀ ਇਸ ’ਚ ਕੋਈ ਸ਼ੱਕ ਨਹੀਂ। ਬਹੁਤ ਸਾਰੇ ਕਲਾਕਾਰ ਚੰਗੇ ਹੋਣ ਦੇ ਨਾਲ ਚੰਗੇ ਇਨਸਾਨ ਨਹੀਂ ਹੁੰਦੇ। ਰਫ਼ੀ ਸਾਹਿਬ ਜਿੰਨ੍ਹੇਂ ਚੰਗੇ ਗਾਇਕ ਸੀ ਉਸ ਨਾਲੋਂ ਵਧੀਆ ਇਨਸਾਨ ਵੀ ਸਨ। ਆਰਥਿਕ ਪੱਖੋਂ ਕਮਜ਼ੋਰ ਫਿਲਮ ਮੇਕਰਾਂ ਦੀ ਉਨ੍ਹਾਂ ਬਹੁਤ ਮਦਦ ਕੀਤੀ। ਬਹੁਤ ਸਾਰੇ ਪੰਜਾਬੀ ਗੀਤਕਾਰ ਘੱਟ ਮਿਹਨਤਾਨਾ ਤੇ ਅਤੇ ਕਈ ਗੀਤਾਂ ਦਾ ਮਿਹਨਤਾਨਾ ਲੈਂਦੇ ਵੀ ਨਹੀਂ ਸਨ।
ਸਾਥੀ ਕਲਾਕਾਰ ਅਤੇ ਗਾਇਕਾਂ ਨਾਲ ਉਨ੍ਹਾਂ ਦੇ ਸਬੰਧ ਬਹੁਤ ਵਧੀਆ ਸਨ। ਆਪਣੇ ਸਮੇਂ ਦੇ ਸੁਪਰ ਸਟਾਰ ਰਜੇਸ਼ ਖੰਨੇ ਨੇ 1969 ’ਚ ਇਹ ਐਲਾਨ ਕੀਤਾ ਸੀ ਨੇ ਉਸ ਦੀਆਂ ਫਿਲਮ ’ਚ ਸਿਰਫ ਕਿਸ਼ੋਰ ਕੁਮਾਰ ਦੇ ਗੀਤ ਹੀ ਲਏ ਜਾਣਗੇ। ਲੇਕਿਨ ਫਿਲਮ ਹਾਥੀ ਮੇਰੇ ਸਾਥੀ ’ਚ ਆਖਰੀ ਗੀਤ ਰਫ਼ੀ ਸਾਹਿਬ ਨੂੰ ਬੋਲਣ ਵਾਸਤੇ ਖ਼ੁਦ ਕਿਸ਼ੋਰ ਕੁਮਾਰ ਜੀ ਨੇ ਕਿਹਾ ਸੀ ਅਤੇ ਰਫ਼ੀ ਸਾਹਿਬ ਨੇ ਉਹ ਗੀਤ ਬੋਲਿਆ ਜੋ ਫਿਲਮ ਦਾ ਸਭ ਨਾਲੋਂ ਵਧੀਆ ਗੀਤ ਸਾਬਤ ਹੋਇਆ।
ਜੋੋ ਜੋ ਕਿਸ਼ੋਰ ਕੁਮਾਰ ਲਈ ਬੋਲੇ ਸਨ। ਆਪਣੇ ਹੀ ਸਮੇਂ ਦੇ ਮਸ਼ਹੂਰ ਮਹਿੰਦਰ ਕਪੂਰ ਸਾਹਿਬ ਨੇ ਰਫ਼ੀ ਸਾਹਿਬ ਨੂੰ ਕਿਹਾ ਸੀ ਕਿ ਅਸੀਂ ਇਕ ਗੀਤ ਨਹੀਂ ਗਾ ਸਕਦੇ ਕਿਉਂਕਿ ਸਾਡੀ ਦੋਵ੍ਹਾਂ ਦੀ ਆਵਾਜ਼ ਕਾਫ਼ੀ ਰਲਦੀ ਮਿਲਦੀ ਹੈ। ਰਫ਼ੀ ਸਾਹਿਬ ਨੇ ਮਹਿੰਦਰ ਕਪੂਰ ਦੀ ਗੱਲ ਦਾ ਮਾਣ ਰੱਖਿਆ। ਮਸ਼ਹੂਰ ਕਲਾਸਿਕ ਸਿੰਗਰ ਮੰਨਾ ਡੇ ਸਾਹਿਬ ਨੇ ਰਫ਼ੀ ਸਾਹਿਬ ਬਾਰੇ ਕਿਹਾ ਸੀ।
ਰਫ਼ੀ ਸਾਹਿਬ ਨੂੰ ਜੋ ਨਾਮ ਮਾਣ ਸਤਿਕਾਰ ਮਿਲ ਰਿਹਾ ਹੈ ਉਸ ਨਾਲੋਂ ਵੀ ਵੱਧ ਮਾਣ ਸਤਿਕਾਰ ਦੇ ਹੱਕਦਾਰ ਹਨ। ਰਫ਼ੀ ਸਾਹਿਬ ਅੱਜ ਤੱਕ ਕਲਾਸੀਕਲ ਮਿਊਜ਼ਿਕ ’ਚ ਮੰਨਾ ਡੇ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ। ਲੇਕਿਨ ਰਫ਼ੀ ਸਾਹਿਬ ਦੇ ਗਾਏ ਕਲਾਸਿਕ ਗੀਤਾਂ ’ਚ ਮੰਨੇ ਡੇ ਦੇ ਬਰਾਬਰ ਦਾ ਹੁੰਦਾ ਸੀ।
ਰਫ਼ੀ ਸਾਹਿਬ ਨੇ ਵੱਖ-ਵੱਖ ਅੰਦਾਜ ’ਚ ਗੀਤ ਗਾਏ ਘੋੜੇ ਦੀ ਟਾਪ ਤੇ ਗਏ ਰਫ਼ੀ ਸਾਹਿਬ ਦੇ ਬਹੁਤ ਮਸ਼ਹੂਰ ਹੋਏ (1952) ਦਲੀਪ ਕੁਮਾਰ ਸਾਹਿਬ ਫਿਲਮਾਇਆ ਗੀਤ ਬੰਦ ਪਰਵ ਸੰਭਲ ਲੋ ਜਿੰਨਾ ਗੀਤ ਕਾਫ਼ੀ ਮਕਬੂਲ ਹੋਇਆ। ਰਫ਼ੀ ਸਾਹਿਬ ਨੇ ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰ ਅਤੇ ਗੀਤਕਾਰਾਂ ਨਾਲ ਕੰਮ ਕੀਤਾ। ਰਫ਼ੀ ਸਾਹਿਬ ਨੇ ਬਹੁਤ ਸਾਰੀਆਂ ਭਾਸ਼ਾਵਾਂ ’ਚ ਵੱਖ-ਵੱਖ ਤਰ੍ਹਾਂ ਦੇ ਗੀਤ, ਭਜਨ, ਕਵਾਲੀਆਂ, ਗਜ਼ਲਾਂ ਤੋਂ ਇਲਾਵਾ ਹੋਰ ਬਹੁਤ ਕੁਝ ਬੋਲਿਆ ਜਿਸ ਬਾਰੇ ਲਿਖਣਾ ਅਸੰਭਵ ਹੈ।
ਰਫ਼ੀ ਸਾਹਿਬ ਨੇ ਆਪਣੀ ਗਾਇਕੀ ਦੇ ਸਫਲ 4500 ਤੋਂ ਵੱਧ ਗੀਤ ਬੋਲੇ। ਰਫ਼ੀ ਸਾਹਿਬ ਨੂੰ ਬਹੁਤ ਸਾਰੇ ਫਿਲਮੀ ਅਭਿਨੇਤਾਵਾਂ ਨੂੰ ਆਵਾਜ਼ ਦਿੱਤੀ ਗਈ ਜਿੰਨ੍ਹਾਂ ’ਚ ਵਿਸ਼ੇਸ਼ ਭਾਰ ਭੂਸ਼ਨ, ਪ੍ਰਦੀਪ ਕੁਮਾਰ, ਦਲੀਪ ਕੁਮਾਰ, ਰਜਿੰਦਰ ਕੁਮਾਰ, ਸ਼ਮੀ ਕਪੁਰ, ਸਸ਼ੀ ਕਪੂਰ, ਧਰਮਿੰਦਰ, ਜਤਿੰਦਰ, ਅਮਿਤਾਬ ਬੱਚਨ, ਬਲਰਾਜ ਸਾਹਨੀ, ਪ੍ਰੀਕਸ਼ਤ ਸਾਹਨੀ, ਜੈ ਮੁਕਰ, ਵਿਸ਼ਵ ਜੀ, ਰਾਜ ਮੁਕਾਰ, ਸੁਨੀਲ ਦੱਤ, ਵਿਨੋਦ ਖੰਨਾ, ਵਿਨੋਦ ਮੇਹਰਾ, ਰਜੇਸ਼ ਖੰਨਾ, ਜੌਨੀ ਵਾਕਰ, ਰਕੇਸ਼ ਰੌਸ਼ਨ, ਰਿਸ਼ੀ ਕਪੂਰ ਅਤੇ ਤਾਰਿਕ ਸ਼ਾਹ ਵਰਗੇ ਅਭਿਨੇਤਾ ਨੇ ਵੀ ਆਪਣੀ ਆਵਾਜ਼ ਦਿੱਤੀ।
ਜਨਮ ਤੇ ਹੋਰ
ਇਸ ਮਹਾਨ ਕਲਾਕਾਰ ਦਾ ਜਨਮ ਕੋਟਲ ਸੁਲਤਾਨ ਸਿੰਘ ਵਿਖੇ 1924 ਨੂੰ ਹੋਇਆ। ਫ਼ਕੀਰ ਦੀ ਭਵਿੱਖਬਾਣੀ ਸੱਚ ਹੋਈ ਇਸ ਕਲਾਕਾਰ ਨੇ 8 ਸਾਲ ਦੀ ਉਮਰ ’ਚ ਗਾਣਾ ਸ਼ੁਰੂ ਕਰ ਦਿੱਤਾ। 13 ਸਾਲ ਦੀ ਉਮਰ ’ਚ ਸਟੇਜ ਤੇ ਗਾਣ ਦਾ ਮੌਕਾ ਮਿਲਿਆ।
ਸ਼ਿਆਮ ਸੁੰਦਰ ਮਿਊਜ਼ਿਕ ਡਇਰੈਕਟਰ ਵੱਲੋਂ ਸਟੇਜ ਸ਼ੋਅ ਤੇ ਕੇ. ਐਲ. ਸਹਿਗਲ ਨੂੰ ਸੱਦਿਆ ਗਿਆ। ਕੇ. ਐਲ. ਸਹਿਗਲ ਲੇਟ ਪਹੁੰਚੇ ਤੇ ਰਫ਼ੀ ਸਾਹਿਬ ਨੇ ਸਟੇਜ ਤੇ ਗੀਤ ਬੋਲਿਆ ਤਾਂ ਉਸ ਸਮੇਂ ਤੋਂ ਸਟੇਜ ਦੇ ਸਾਹਮਣੇ ਬੈਠੇ ਰਫ਼ੀ ਸਾਹਿਬ ਨੂੰ 1944 ਬੰਬਈ ਲੈ ਆਇਆ। ਕਾਫ਼ੀ ਸੰਘਰਸ਼ ਕਰਨਾ ਪਿਆ। 1947 ’ਚ ਦਲੀਪ ਕੁਮਾਰ ਦੀ ਫ਼ਿਲਮੀ ਜੁਗਨੂੰ ’ਚ ਗੀਤ ਬੋਲਿਆ ਨਾਲ ਨੂਰਜਹਾਂ ਸੀ।
1948 ’ਚ ਮਹਾਤਮਾ ਗਾਂਧੀ ਜੀ ਦੇ ਸ਼ਹੀਦ ਹੋਣ ਤੇ ਰਜਿੰਦਰ ਕਿਸ਼ਨ ਦਾ ਲਿਖਿਆ ਗੀਤ “ਸੁਣੋ-ਸੁਣੋ-ਦੁਨੀਆ ਵਾਲੋ ਬਾਪੂ ਦੀ ਅਮਰ ਕਹਾਣੀ” ਗੀਤ ਬਹੁਤ ਮਸ਼ਹੂਰ ਹੋਇਆ। ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਆਪਣੇ ਹੱਥੀਂ ਰਫ਼ੀ ਸਾਹਿਬ ਨੂੰ 1948 ’ਚ ਐਵਾਰਡ ਦਿੱਤਾ।
ਜੰਗਲੀ (1961), ਹੀਰ ਰਾਂਝਾ (1970), ਕੋਹਿਨੂਰ (1960), ਬੈਜੂਬਾਵਰ (1952), ਮੇਰੇ ਮਹਿਬੂਬ, ਜਾਨੀ ਦੁਸ਼ਮਣ, ਮਹਿਬੂਬ ਕੀ ਮਹਿੰਦੀ, ਹਮ ਕਿਸੀ ਸੇ ਕਮ ਨਹੀਂ, ਪ੍ਰਤੀਗਿਆ, ਆਇਆ ਸਾਵਨ ਝੂਮ ਕੇ, ਸੰਗਮ, ਸੂਰਜ, ਧਰਮਵੀਰ, ਹਾਥੀ ਮੇਰੇ ਸਾਥੀ, ਦੋਸਤੀ, ਬੈਰਗ, ਗੋਪੀ, ਆਏ ਦਿਨ ਬਹਾਰ ਕੇ, ਦੋਸਤਾਨਾ, ਅਰਪਨ, ਗੁਮਰਾਹ, ਬਰਸਾਤ ਕੀ ਰਾਤ, ਮਾਂ, ਆਂਖੇ, ਜਾਨੀ ਮੇਰਾ ਨਾਮ, ਪਵਿੱਤਰ ਪਾਪੀ, ਗੀਤ ਮੇਰਾ ਨਾਮ, ਖਿਲੋਨਾ, ਤੀਸਰੀ ਮੰਜਲ, ਲਵ ਇਨ ਟੋਕੀਉ, ਐਨ ਈਵਨਿੰਗ ਇਨ ਪੈਰਿਸ, ਦੋਸਤੀ, ਆਸ ਪਾਸ, ਗੀਤ ਵਰਗੀਆਂ ਅਨੇਕ ਫਿਲਮਾਂ ’ਚ ਰਫ਼ੀ ਸਾਹਿਬ ਨੇ ਗੀਤ ਗਾਏ।
ਬਾਲੀਵੁੱਡ ਦੇ ਬਹੁਤ ਸਾਰੇ ਗਾਇਕਾਂ ਨਾਲ ਗੀਤ ਗਾਏ। ਕਿਸ਼ੋਰਕੁਮਾਰ, ਮੁਕੇਸ਼, ਮਹਿੰਦਰ ਕਪੂਰ, ਕਿਸ਼ੋਰ ਕੁਮਾਰ, ਮੰਨਾ ਡੇ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਓਮ ਪ੍ਰਕਾਸ਼, ਹੇਮ ਲਤਾ, ਸ਼ਮਸ਼ਾਦ ਬੇਗਮ, ਸੁਰੱਈਆ ਨੂਰ, ਨੂਰਜਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਗਾਇਕਾਂ ਨਾਲ ਗੀਤ ਗਾਏ। ਬਹੁਤ ਸਾਰੇ ਗਾਣੇ, ਭਜਨ ਅਤੇ ਸ਼ਬਦ ਮਸ਼ਹੂਰ ਹੋਏ ਜਿਵੇਂ :
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ।
(ਸ਼ਬਦ ਪੰਜਾਬੀ)
ਸੁਖ ਕੇ ਸਭ ਸਾਥੀ ਦੁਖ ਮੇ ਸੰਗ ਨਾ ਕੋਈ
(ਭਜਨ)
ਉਹ ਦੁਨੀਆ ਕੇ ਰਖਵਾਲੇ
(ਗੀਤ)
ਬਾਬੁਲ ਕੀ ਦੁਆਏਂ ਲੇਤੀ ਜਾ
(ਗੀਤ)
ਅੰਤ ਇਸ ਮਹਾਨ ਗਾਇਕ ਨੇ 31 ਜੁਲਾਈ 1980 ਨੂੰ ਦੁਨੀਆ ਨੂੰ ਅਲਵਿਦਾ ਕਿਹਾ। ਜਦ ਇਸ ਮਹਾਨ ਗਾਇਕ ਦਾ ਜਨਾਜਾ ਨਿਕਲਿਆ ਉਸ ਸਮੇਂ ਮਗਰ ਦੇਸ਼-ਵਿਦੇਸ਼ ’ਚ ਅਨੇਕ ਚਾਹੁਣ ਵਾਲੇ ਸਨ। ਇਸ ਲਈ ਰਫ਼ੀ ਮੁਹੰਮਦ ਅੱਜ ਵੀ ਅਮਰ ਹੈ ਸਭ ਦੇ ਦਿਲਾਂ `ਚ।
ਮੁਕੇਸ਼ ਸਾਹਿਬ
ਮੁਕੇਸ਼ ਬਾਲੀਵੁੱਡ ਦਾ ਉਹ ਗਾਇਕ ਸੀ। ਜਿਸਦੀ ਆਵਾਜ਼ ਮਿਠਾਸ ਅਤੇ ਸਾਫ਼ ਬੋਲਦੇ ਸੀ। ਮੁਕੇਸ਼ ਕੇ. ਐਲ. ਸਹਿਗਲ ਦੀ ਗਾਇਕੀ ਤੋਂ ਕਾਫ਼ੀ ਪ੍ਰਭਾਵਿਤ ਸੀ। ਸੋ ਉਸ ਤਰ੍ਹਾਂ ਦੀ ਗਾਇਕੀ ਗਾਉਣ ਦਾ ਸ਼ੌਕੀਨ ਸੀ।
ਮੁਕੇਸ਼ ਸਾਹਿਬ ਦੇ ਅਭਿਨੇਤਾ ਰਾਜ ਕਪੂਰ ਸਾਹਿਬ ਨਾਲ ਬਹੁਤ ਨੇੜੇ ਦੇ ਸਬੰਧ ਸਨ। ਤਕਰੀਬਨ ਰਾਜ ਕਪੂਰ ਨੇ ਪਲੇ ਬੈਕ ਸਿੰਗਰ ਮੁਕੇਸ਼ ਦੀ ਹੀ ਆਵਾਜ਼ ਲਈ ਰਾਜ ਕਪੂਰ ਸਾਹਿਬ ਅਕਸਰ ਕਹਿੰਦੇ ਸਨ। ਮੈਂ ਸ਼ਰੀਰ ਹਾਂ ਅਤੇ ਮੁਕੇਸ਼ ਸਾਹਿਬ ਆਤਮਾ ਹੈ।
ਇਸ ਮਹਾਨ ਗਾਇਕ ਦਾ ਜਨਮ 22 ਜੁਲਾਈ 1923 ਨੂੰ ਹੋਇਆ। ਪੂਰਾ ਨਾਮ ਮੁਕੇਸ਼ ਚੰਦਰ ਮਾਥੁਰ ਸੀ। ਮੁਕੇਸ਼ ਦੀ ਆਵਾਜ਼ ਚੰਗੀ ਹੋਣ ਕਰਕੇ ਦੂਰ ਦੇ ਰਿਸ਼ਤੇਦਾਰ ਨੇ ਫਿਲਮ ਮੇਕਰ ਮੋਤੀ ਨਾਲ ਕਰਵਾਈ। ਮੋਤੀ ਲਾਲ ਉਸ ਨੂੰ ਮੁੰਬਈ ਲੈ ਗਏ। 1941 ’ਚ ਨਿਰਦੇਸ਼ਕ ਬਤੌਰ ਫਿਲਮ ਐਕਟਰ ਕੀਤਾ। 1940 ਦੇ ਸਮੇਂ ਤੋਂ ਹੀ ਮੁਕੇਸ਼ ਨੇ ਪਲੇ ਬੈਕ ਬਣਨ ਲਈ ਸੰਗੀਤਕਾਰ ਨੋਸ਼ਾਦ ਨਾਲ ਗੱਲਬਾਤ ਹੋਈ। ਉਸ ਤੋਂ ਬਾਅਦ ਮੁਕੇਸ਼ ਸੁਪਰ ਹਿੱਟ ਗੀਤ ਬੋਲੇ। ਬਹੁਤ ਸਾਰੇ ਗੀਤ ਦਲੀਪ ਕੁਮਾਰ ਉੱਪਰ ਫਿਲਮਾਏ ਗਏ। 1950 ਦੇ ਸਮੇਂ ’ਚ ਮੁਕੇਸ਼ ਨੂੰ ਨਵੀਂ ਪਹਿਚਾਣ ਮਿਲੀ। ਰਾਜ ਕਪੂਰ ਨੇ ਉਨ੍ਹਾਂ ਦੀ ਆਵਾਜ਼ ਲਈ।
ਫਿਲਮ ਨਿਰਮਾਤਾ ਬਣੇ 1951 ਮਲਹਾਰ ਅਤੇ 1956 ਅਨੁਰਾਗ ਹੀਰੋ ਆਏ। ਫਿਲਮ ਫਲਾਪ ਹੋਈਆਂ ਅਤੇ ਮੁਕੇਸ਼ ਨੂੰ ਆਰਥਿਕ ਤੰਗੀ ਦਾ ਸ਼ਿਕਾਰ ਹੋਣਾ ਪਿਆ। ਉਸ ਤੋਂ ਬਾਅਦ ਉਹ ਪਲੇ ਬੈਕ ਸਿੰਗਰ ਹੀ ਰਹੇ। ਫਿਲਮ ਯਹੂਦੀ ਮਧੂਮਤੀ, ਅਨਾੜੀ ਵਰਗੀਆਂ ਫਿਲਮਾਂ ’ਚ ਗੀਤ ਗਾਏ। ਉਨ੍ਹਾਂ ਨੂੰ ਨਵੀਂ ਪਹਿਚਾਣ ਮਿਲੀ। ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ ਦੇ ਗੀਤ ਨੂੰ ਫਿਲਮ ਫੇਅਰ ਐਵਾਰਡ ਮਿਲਿਆ।
1960 ਦੇ ਸ਼ੁਰੂ ’ਚ ਮੁਕੇਸ਼ ਨੇ ਕਲਿਆਣ ਜੀ ਅਨੰਦ ਦੀ ਸ਼ੁਰੂਆਤ ਨੇ ਡਮ-ਡਮ ਡੀਗਾ-ਡੀਗਾ, ਨੌਸ਼ਾਦ ਦਾ ਮੇਰਾ ਪਿਆਰ ਭੀ ਤੂੰ ਹੈ ਅਤੇ ਆਰ-ਡੀ ਬਰਮਨ ਦੇ ਗਾਣੇ ਫਿਰ ਰਾਜ ਕਪੂਰ ਦੇ ਗਾਣੇ ਸੰਗਮ। ਸ਼ੰਕਰ ਜੈ ਕਿਸ਼ਨ ਦੁਆਰਾ ਸੰਗੀਤ ਦਿੱਤਾ ਜਿਸਨੇ ਜਿਸ ਨੂੰ ਵੀ ਫਿਲਮ ਫੇਅਰ ਐਵਾਰਡ ਮਿਲਿਆ।
1960 ਦੇ ਸਮੇਂ ’ਚ ਸਫਲਤਾ ਦੀਆਂ ਬੁਲੰਦੀਆਂ ਤੇ ਸੀ। ਸਮੇਂ ਅਨੁਸਾਰ ਉਨ੍ਹਾਂ ਦੀ ਗਾਇਕੀ ’ਚ ਬਦਲਾਵ ਆਇਆ, ਸੁਨੀਲ ਦੱਤ, ਮਨੋਜ ਕੁਮਾਰ ਲਈ ਗੀਤ ਗਾਏ। 1970 ’ਚ ਮਨੋਜ ਕੁਮਾਰ ਦੀ ਫਿਲਮ ਪਹਿਚਾਨ ,ਦੂਸਰਾ ਫਿਲਮ ਫੇਅਰ ਆਫ਼ ਐਵਾਰਡ ਮਿਲਿਆ। 1972 ’ਚ ਮਨੋਜ ਕੁਮਾਰ ਦੀ ਫਿਲਮ ਤੇ ਤੀਸਰੀ ਵਾਰ ਫਿਲਮ ਫੇਅਰ ਐਵਾਰਡ ਮਿਲਿਆ। ਕਲਿਆਣ ਜੀ, ਅਨੰਦ ਜੀ, ਲਕਸ਼ਮੀ ਕਾਂਤ ਪਿਆਰੇ ਲਾਲ ਅਤੇ ਆਰ.ਡੀ.ਬਰਮਨ ਵਰਗੇ ਵੱਡੇ ਸੰੰਗੀਤਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਸਾਲ 1974 ਫਿਲਮ ਰਜਨੀ ਗੰਧਾ ਦੇ ਗਾਣੇ ਲਈ ਰਾਸ਼ਟਰੀ ਪੁਰਸਕਾਰ ਮਿਲਿਆ।
ਵਿਨੋਦ ਮੇਹਰਾ ਅਤੇ ਫਿਰੋਜ਼ਖਾਨ ਵਰਗੇ ਅਭਿਨੇਤਾਵਾਂ ਨੇ ਮੁਕੇਸ਼ ਦੀ ਆਵਜ਼ ਲਈ 1970 ਦੇ ਸਮੇਂ ’ਚ ਮੁਕੇਸ਼ ਨੇ ਅਨੇਕਾਂ ਸੁਪਰ ਹਿੱਟ ਗੀਤ ਦਿੱਤੇ। ਧਰਮ, ਕਰਮ, ਅਨੰਦ, ਅਮਰ ਅਕਬਰ ਐਂਥਨੀ ’ਚ ਵਧੀਆ ਗੀਤ 1976 ਯਸ਼ ਚੋਪੜਾ ਦੀ ਫਿਲਮ ਕਭੀ ਕਭੀ ਦਾ ਟਾਈਟਲ ਗੀਤ ਨੂੰ ਚੌਥਾ ਫਿਲਮ ਫੇਅਰ ਐਵਾਰਡ ਮਿਲਿਆ। ਮੁਕੇਸ਼ ਆਖਰੀ 1978 ’ਚ ਰਾਜ ਕਪੂਰ ਲਈ ਬੋਲਿਆ। ਗੀਤ ਪਹਿਲੀ ਨਜ਼ਰ ਮੇਂ, ਆਗ, ਅੰਦਾਜ, ਅਵਾਰਾ, ਸ੍ਰੀ 420, ਪਰਵਰਿਸ਼, ਅਨਾੜੀ, ਸੰਗਮ, ਮੇਰਾ ਨਾਮ ਜੌਕਰ, ਧਰਮ ਕਰਮ, ਕਭੀ-ਕਭੀ । ਮੁਕੇਸ਼ ਦੀ ਮੌਤ 27 ਅਗਸਤ 1978 ਨੂੰ ਅਮਰੀਕਾ ’ਚ ਹੋਈ। ਮੁਕੇਸ਼ ਦੇ ਬੇਟੇ ਨੀਤਿਨ ਮੁਕੇਸ਼ ਬਾਲੀਵੁੱਡ ਦੇ ਮਹਾਨ ਗਾਇਕ ਹਨ। ਉਨ੍ਹਾਂ ਉਨ੍ਹਾਂ ਨੇ ਮੁਕੇਸ਼ ਦੀ ਗਾਇਕੀ ਵਿਰਾਸਤ ਨੂੰ ਸੰਭਾਲਿਆ।
ਮਹਿੰਦਰ ਕਪੂਰ
ਮਹਿੰਦਰ ਕਪੂਰ ਬਾਲੀਵੁੱਡ ਦੇ ਉਹ ਮਹਾਨ ਗਾਇਕ ਹਨ, ਜਿੰਨ੍ਹਾਂ ਦੀ ਆਵਾਜ਼ ਮੁਹੰਮਦ ਰਫ਼ੀ ਸਾਹਿਬ ਨਾਲ ਮਿਲਦੀ-ਜੁਲਦੀ ਹੈ। ਉਸਦੀ ਆਵਾਜ਼ ਰਫ਼ੀ ਸਾਹਿਬ ਨਾਲੋਂ ਕੁਝ ਕੁ ਭਾਰੀ ਹੈ।
ਮਹਿੰਦਰ ਕਪੂਰ ਦਾ ਜਨਮ 9 ਜਨਵਰੀ 1934 ਅੰਮ੍ਰਿਤਸਰ ਵਿਖੇ ਹੋਇਆ। ਛੋਟੀ ਉਮਰ ’ਚ ਪਲੇ ਬੈਕ ਸਿੰਗਰ ਬਣਨ ਲਈ ਮੁੰਬਈ ਚਲੇ ਗਏ। 1953 ਫਿਲਮ ਮਦਮਸਤ ’ਚ ਲਈ ਸ਼ਾਹਿਰ ਲੁਧਿਆਣਵੀ ਸੀ।
ਆਪ ਆਏ ਤੋ ਖਿਆਲ ਆਇਆ ਨੋਸ਼ਾਦ ਸਾਹਿਬ ਉਨ੍ਹਾਂ ਪਲੇ ਬੈਕ ਸਿੰਗਗੀ ਦੀ ਸ਼ੁਰੂਆਤ ਕੀਤੀ ਪਹਿਲ ਫਿਲਮ ਉਪਕਾਰ 1962 ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਦੇ ਲਈ ਵਧੀਆ ਗਾਇਕ ਦਾ ਪੁਰਸਕਾਰ ਮਿਲਿਆ। 1963 ਗੁਮਰਾਹ ਫਿਲਮ ਗੀਤ `ਏਕ ਬਾਰ ਫਿਰ ਅਜਨਬੀ ਬਨ ਜਾਏ’।
1967 ’ਚ ਫਿਲਮ ਹਮਰਾਜ ਨੀਲੇ ਗਗਨ ਕੇ ਤਲੇ ਗੀਤ ਨੂੰ ਜੀਵਨ ਦਾ ਤੀਸਰਾ ਫਿਲਮ ਫੇਅਰ ਪੁਰਸਕਾਰ ਮਿਲਿਆ। (1974) ਰੋਟੀ ਕੱਪੜਾ ਔਰ ਮਕਾਨ, ਪਦਮ ਸ੍ਰੀ ਅਤੇ ਮਹਾਂਰਾਸ਼ਟਰ ਸਰਕਾਰ ਵੱਲੋਂ ਲਤਾ ਮੰਗੇਸ਼ਕਰ ਐਵਾਰਡ ਨਾਲ ਸਨਮਾਨਿਤ ਕੀਤਾ। ਹਿੰਦੀ ਫਿਲਮਾਂ ਤੋਂ ਇਲਾਵਾ ਦਾਦਾ ਕੋਂਡਕੇ ਦੀਆਂ ਮਰਾਠੀ ਫਿਲਮਾਂ ’ਚ ਵੀ ਗੀਤ ਬੋਲੇ। ਰਫ਼ੀ ਸਾਹਿਬ, ਤਲਿਤ ਮਹਿਮੂਦ, ਮੁਕੇਸ਼, ਕਿਸ਼ੋਰ ਕੁਮਾਰ ਅਤੇ ਹੇਮੰਤ ਕੁਮਾਰ ਵਰਗੇ ਗਾਇਕਾਂ ਨਾਲ ਗੀਤ ਬੋਲੇ।
ਕੋਈ ਸੰਗੀਤਕਾਰਾਂ ਨਾਲ ਕੰਮ ਕੀਤਾ ਸ੍ਰੀ ਰਾਮ ਚੰਦਰ ਓ ਪੀ ਨਈਅਰ, ਨੋਸ਼ਾਦ ਨਾਲ ਵਧੀਆ ਗੀਤ ਬੋਲੇ। ਲੜੀਵਾਰ ਮਹਾਂਭਾਰਤ ਦਾ ਟਾਈਟਲ ਗੀਤ ਵੀ ਮਹਿੰਦਰ ਕਪੂਰ ਸਾਹਿਬ ਨੇ ਬੋਲਿਆ। ਹਮਰਾਜ, ਗੁਮਰਾਹ, ਕਿਸਮਤ, ਉਪਕਾਰ, ਪੂਰਬ ਪੱਛਮ, ਫ਼ਕੀਰ, ਪ੍ਰਾਂਤੀ, ਧੂਲ ਕਾ ਫੂਲ ਵਰਗੀਆ ਫਿਲਮਾਂ ’ਚ ਗੀਤ ਬੋਲੇ। ਮਹਿੰਦਰ ਕਪੂਰ ਦਾ ਇਕਲੌਤਾ ਪੁੱਤਰ ਐਕਟਰ ਬਣਨ ਦਾ ਸ਼ੌਂਕ ਰੱਖਦਾ ਸੀ। ਰੋਹਨ ਕਪੂਰ 1980 ’ਚ ਫਾਸਲੇ ਅਤੇ ਲਵ 1986 ’ਚ ਦਿਖਾਈ ਦਿੱਤੇ।
27 ਸਤੰਬਰ 2008 ਨੂੰ ਮੁੰਬਈ `ਚ ਉਨ੍ਹਾਂ ਦੀ ਮੌਤ ਹੋ ਗਈ। ਮਹਿੰਦਰ ਕਪੂਰ ਦੀਆ ਤਿੰਨ ਬੇਟੀਆਂ ਅਤੇ ਇਕ ਬੇਟਾ ਹੈ।
ਕਿਸ਼ੋਰ ਕੁਮਾਰ
ਚਾਹੇ ਬਾਲੀਵੁੱਡ `ਚ ਬਹੁਤ ਮਹਾਨ ਗਾਇਕ ਹੋ ਚੁੱਕੇ ਸਨ। ਜਦ ਕਿਸ਼ੋਰ ਕੁਮਾਰ ਬਾਲੀਵੁੱਡ ’ਚ ਸਥਾਪਿਤ ਹੋਇਆ ਤਾਂ ਉਸ ਨੇ ਗਾਇਕੀ ’ਚ ਬਹੁਤ ਵੱਡਾ ਬਦਲਾਅ ਕੀਤਾ। ਗਾਇਕੀ ’ਚ ਇਨਕਲਾਬੀ ਬਦਲਾਵਾ ਲਿਆਂਦਾ। ਉਸ ਸਮੇਂ ਦੀ ਨੌਜਵਾਨ ਪੀੜ੍ਹੀ ਕਿਸ਼ੋਰ ਕੁਮਾਰ ਦੀ ਗਾਇਕੀ ਦੀ ਦੀਵਾਨੀ ਸੀ। ਕਿਸ਼ੋਰ ਕੁਮਾਰ ਦੀ ਗਾਇਕੀ ’ਚ ਚੁਲਬੁਲਾ ਮਨ ਅਤੇ ਨੌਜਵਾਨਾਂ ਦੇ ਦਿਲਾਂ ਤੱਕ ਉਸ ਦੀ ਆਵਾਜ਼ ਜਾਂਦੀ ਸੀ। ਬਾਕੀ ਸਭ ਗਾਇਕਾਂ ਨੂੰ ਨੌਜਵਾਨ ਭੁੱਲ ਚੁੱਕੇ ਸੀ।
ਬੱਸ ਕਿਸ਼ੋਰ ਕੁਮਾਰ ਹੀ ਉਨ੍ਹਾਂ ਦਾ ਸੁਪਰ ਗਾਇਕ ਸੀ। ਉਸ 1960 ’ਚ ਇਹ ਐਲਾਨ ਕੀਤਾ ਸੀ ਕਿ ਉਹ ਸਿਰਫ਼ ਕਿਸ਼ੋਰ ਕੁਮਾਰ ਦੀ ਹੀ ਪਲੇਅ ਬੈਕ ਸਿੰਗਰ ਆਵਾਜ਼ ਲਵੇਗਾ, ਦੇਵਾ ਅਨੰਦ ਸਾਹਿਬ ਨੇ ਕਿਸ਼ੋਰ ਕੁਮਾਰ ਦੀ ਬਹੁਤ ਫਿਲਮਾਂ ’ਚ ਆਵਾਜ਼ ਲਈ ਅਮਿਤਾਬ ਬੱਚਨ, ਵਿਨੋਦ ਖੰਨਾ, ਸ਼ਸ਼ੀ ਕਪੂਰ, ਵਿਨੋਦ ਮੇਹਰਾ, ਸੁਨੀਲ ਦੱਤ, ਰਕੇਸ਼ ਰੌਸ਼ਨ, ਨਵੀਨ ਨਿਸਚਲ ਵਰਗੇ ਸੁਪਰ ਸਟਾਰ ਐਕਟਰਾਂ ਨੇ ਕਿਸ਼ੋਰ ਕੁਮਾਰ ਦੀ ਆਵਾਜ਼ ਲਈ।
ਕਿਸ਼ੋਰ ਕੁਮਾਰ ਦਾ ਜਨਮ 4 ਅਗਸਤ ’ਚ ਹੋਇਆ। ਕਿਸ਼ੋਰ ਕੁਮਾਰ ਬੰਗਾਲੀ, ਮਰਾਠੀ, ਅਸਾਮੀ, ਗੁਜਰਾਤੀ, ਕੰਨੜ੍ਹ, ਭੋਜਪੁਰੀ, ਆਲਮ, ਉੜਦੀ ਭਾਸ਼ਾਵਾਂ `ਚ ਗੀਤਾ ਬੋਲੇ। ਕਿਸ਼ੋਰ ਕੁਮਾਰ ਦਾ ਵੱਡਾ ਭਰਾ ਐਕਟਰ ਅਸ਼ੋਕ ਕੁਮਾਰ, ਛੋਟਾ ਅਨੂਪ ਕੁਮਾਰ, ਬੇਟਾ ਅਮਿਤ ਕੁਮਾਰ ਅਤੇ ਇੱਕ ਹੋਰ ਬੇਟਾ ਸੀ।
ਪਹਿਲੀ ਪਤਨੀ ਰੁਮਾ ਗੁਹਾ ਠਾਕੁਰਤਾ (1951-1958)
ਦੂਸਰੀ ਪਤਨੀ ਮਧੂਬਾਲਾ (1960-1969)
ਤੀਸਰੀ ਪਤਨੀ ਯੋਗਿਤਾ ਬਾਲੀ (1976-1978)
ਚੌਥੀ ਪਤਨੀ ਲੀਨਾ ਚੰਦਾਵਾਰਕਰ (1980-1987)
ਕਿਸ਼ੋਰ ਕੁਮਾਰ ਨੂੰ 8 ਫਿਲਮ ਫੇਅਰ ਐਵਾਰਡ ਮਿਲੇ। ਉਸ ਸਮੇਂ ਦੇ ਇੱਕ ਰਿਕਾਰਡ ਰਿਹਾ, ਮੱਧ ਪ੍ਰਦੇਸ਼ ਸਰਕਾਰ ਵੱਲੋਂ ਉਨ੍ਹਾਂ ਲਤਾ ਮੰਗੇਸ਼ਕਰ ਐਵਾਰਡ ਵੀ ਦਿੱਤਾ ਗਿਆ। ਕਿਸ਼ੋਰ ਕੁਮਾਰ ਦਾ ਅਸਲੀ ਨਾਮ ਅਭਾਸ ਕੁਮਾਰ ਗੋਗਲੀ ਸੀ। (1946) ਸ਼ਿਕਾਰੀ, (1952) ਤਮਾਸ਼ਾ, (1953) ਲੜਕੀ, (1954) ਅਧਿਕਾਰ, (1954) ਨੌਕਰੀ, (1955) ਬਾਪ ਕੇ ਬਾਪ, (1955) ਪਹਿਲੀ ਝਲਕ, (1955) ਭਗਵਾਨ ਮਹਿਮਾ, (1956) ਮੇਮ ਸਾਹਿਬ, (1956) ਢਾਕੇ ਕੀ ਮਲਮਲ, (1956) ਪੈਸ ਹੀ ਪੈਸਾ, (1956) ਭਾਈ-ਭਾਈ, (1957) ਬੰਦਨਾ, (1957) ਮਿਸ ਮੈਰੀ, (1957) ਆਸ਼ਾ, (1958) ਰਾਗਿਨੀ, (1958) ਚਲਤੀ ਕਾ ਨਾਮ ਗਾੜੀ, (1959) ਚਾਚਾ ਜਿੰਦਾਬਾਦ, (1960) ਕਾਲਾ ਬਾਜ਼ਾਰ, (1960) ਮਹਿਲ ਖਾਬੋਂ ਕਾ, (1960) ਗਰਲਫ੍ਰੈਂਡ, (1961) ਝਮਰੂ, (1962) ਨੌਟੀ ਬੁਆਏ, (1962) ਮੌਜ ਮਸਤੀ, (1962) ਹਾਫ ਟਿਕਟ, (1964) ਮਿਸਟਰ ਐਕਸ ਇਨ ਬੰਬੇ, (1964) ਦੂਰ ਗਗਨ ਕੀ ਛਾਓਂ ਮੇਂ, (1966) ਲੜਕਾ ਲੜਕੀ, (1966) ਪਿਆਰ ਕੀਏ ਜਾ, (1968) ਹਾਏ ਮੇਰਾ ਦਿਲ, (1968) ਸਾਧੂ ਔਰ ਸ਼ੈਤਾਨ, (1971) ਹੰਗਾਮਾ, (1971) ਦੂਰ ਕਾ ਰਾਹੀ, ਬੜਤੀ ਕਾ ਨਾ ਦਾਹੜੀ, (1982) ਚਲਤੀ ਕਾ ਨਾਮ ਜ਼ਿੰਦਗੀ, (1988) ਕੌਣ ਜੀਤਾ ਕੌਣ ਹਾਰਾ।
ਨਿਰਦੇਸ਼ ਕੀਤੀਆਂ ਫਿਲਮਾਂ
(1982) ਚਲਤੀ ਕਾ ਨਾਮ ਜ਼ਿੰਦਗੀ, (1974) ਬੜ੍ਹਤੀ ਕਾ ਨਾਮ ਦਾਹੜੀ, (1971) ਦੂਰ ਕਾ ਰਾਹੀ, (1964) ਦੂਰ ਗਗਨ ਕੀ ਛਾਓਂ ਮੇਂ।
ਆਰ.ਡੀ.ਬਰਮਨ ਦੇ ਸੰਗੀਤ ਨਿਰਦੇਸ਼ ਕਿਸ਼ੋਰ ਕੁਮਾਰ ਨੇ ਮੁਨੀਮ ਜੀ, ਟੈਕਸੀ ਡਰਾਇਵਰ, ਨੌਂ ਦੋ ਗਿਆਰਾਂ, ਪੇਇੰਗ ਗੈਸਟ, ਗਾਇਡ, ਜੁਲ ਧਨੀ, ਪ੍ਰੇਮ ਪੁਜਾਰੀ, ਤੇਰੇ ਮੇਰੇ ਵਰਗੀਆਂ ਫਿਲਮਾਂ `ਚ ਗੀਤ ਬੋਲ 1940 ਤੇ 1980 ਤੱਕ 575।
ਕਿਸ਼ੋਰ ਕੁਮਾਰ ਨੇ 81 ਫਿਲਮਾਂ `ਚ ਐਕਟਿੰਗ ਕੀਤਾ ਅਤੇ 18 ਫਿਲਮਾਂ ਦਾ ਨਿਰਦੇਸ਼ ਕੀਤਾ।
1962 ’ਚ ਬਣੀ ਫਿਲਮ ਹਾਫ ਟਿਕਟ `ਚ ਬਹੁਤ ਜਬਰਦਸਤ ਕਾਮੇਡੀ ਕੀਤੀ। ਕਿਸ਼ੋਰ ਕੁਮਾਰ ਨੇ ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ ਸਾਹਿਬ, ਮੁਕੇਸ਼, ਆਸ਼ਾ ਭੋਂਸਲੇ, ਮਹਿੰਦਰ ਕਪੂਰ, ਕਵਿਤਾ ਕਿਸ਼ਨ ਮੂਰਤੀ, ਹੇਮਲਤਾ ਵਰਗੀਆਂ ਗਾਇਕਾ ਨਾਲ ਅਨੇਕ ਗੀਤ ਗਾਏ।
ਰਜੇਸ਼ ਖੰਨੇ ਦੀਆਂ ਫਿਲਮਾਂ, ਕਟੀ ਪਤੰਗ, ਹਾਥੀ ਮੇਰੇ ਸਾਥੀ, ਅਰਾਧਨਾ, ਆਨ ਮਿਲੋ ਸੱਜਣਾ, ਕਹਾਣੀ ਕਿਸਮਤ ਕੀ, ਰੋਟੀ, ਦੋ ਰਾਸਤੇ, ਦੁਸ਼ਮਣ, ਅਨੰਦ, ਨਮਕ ਹਲਾਲ, ਅੰਦਾਜ਼ ਵਰਗੀਆਂ ਅਨੇਕ ਫਿਲਮਾਂ ’ਚ ਗੀਤ ਬੋਲੇ।
ਕਿਸ਼ੋਰ ਕੁਮਾਰ ਦਾ ਬੇਟਾ ਅਮਿਤ ਕੁਮਾਰ ਵੀ ਬਾਲੀਵੁੱਡ ’ਚ ਬਹੁਤ ਕਾਬਿਲ ਪਲੇ ਬੈਕ ਸਿੰਗਰ ਹੈ। ਉਸ ਨੇ ਵੀ ਬਾਲੀਵੁੱਡ ’ਚ ਕਈ ਫਿਲਮਾਂ `ਚ ਪਲੇ ਬੈਕ ਸਿੰਗਰ ਦਾ ਕੰਮ ਕੀਤਾ। ਕਿਸ਼ੋਰ ਕੁਮਾਰ ਬਾਲੀਵੁੱਡ ਦੇ ਮਹਾਨ ਗਾਇਕ ਸਨ। ਇਸ ਮਹਾਨ ਗਾਇਕ ਦੀ ਸੰਸਾਰ ਤੋਂ ਰੁਖਸਤੀ 13 ਅਕਤੂਬਰ 1987 ਨੂੰ ਹੋਈ। ਕਿਸ਼ੋਰ ਕੁਮਾਰ ਦੀ ਮੌਤ ਨਾਲ ਬਾਲੀਵੁੱਡ ’ਚ ਗਾਇਕੀ ਦੇ ਇਕ ਯੁੱਗ ਦਾ ਅੰਤ ਹੋ ਗਿਆ।
ਬਹੁਤ ਸਾਰੇ ਗਾਇਕਾਂ ਦੇ ਸੰਸਾਰ ਅਲਵਿਦਾ ਕਹਿਣ ਮਗਰੋਂ ਉਨ੍ਹਾਂ ਗਾਇਕ ਨੂੰ ਅਮਰ ਰੱਖਣ ਲਈ ਬਾਲੀਵੁੱਡ ’ਚ ਵੱਡੇ ਪੱਧਰ ਤੇ ਯਤਨ ਕੀਤੇ। ਮੁਕੇਸ਼ ਸਾਹਿਬ ਦੀ ਆਵਾਜ਼ ਨੂੰ ਸੁਰਜੀਤ ਕਰਨ ਲਈ ਨੀਤਿਨ ਮੁਕੇਸ਼ ਨੇ ਕਈ ਗੀਤ ਫਿਲਮਾਂ ’ਚ ਗਾਏ। ਉਸ ਤਰ੍ਹਾਂ ਰਫ਼ੀ ਸਾਹਿਬ ਆਵਾਜ਼, ਸੁਧੀਰ ਕੁਮਾਰ, ਮੁਹੰਮਦ ਅਜੀਜ਼ ਅਤੇ ਸੋਨੂੰ ਨਿਗਮ ਨੇ ਗੀਤ ਗਾਏ ਅਤੇ ਅਮਿਤ ਕੁਮਾਰ, ਕਿਸ਼ੋਰ ਕੁਮਾਰ ਦੇ ਗੀਤ ਗਾਏ। ਮਹਿੰਦਰ ਕਪੂਰ ਦੇ ਪੋਤਰੇ ਨੇ ਵੀ ਹਮਰਾਜ ਫਿਲਮ ਦੇ ਗੀਤ ਨੀਲੇ ਗਗਨ ਕੇ ਤਲੇ ਵਰਗੇ ਗੀਤ ਨੂੰ ਮੁੜ ਸੁਰਜੀਤ ਕੀਤਾ।
ਚਾਹੇ ਜੋ ਵੀ ਸੱਚਾਈ ਬਦਲਿਆ ਨਹੀਂ ਜਾ ਸਕਦਾ ਸੀ ਬਾਲੀਵੁੱਡ ਇੱਕ ਨਵੇਂ ਯੁੱਗ ਦਾ ਆਰੰਭ ਹੋ ਚੁੱਕਿਆ ਸੀ। ਪੁਰਾਣੇ ਯੁੱਗ ਨੂੰ ਅਲਵਿਦਾ ਕਿਹਾ ਅਤੇ ਉਸ ਤੋਂ ਬਹੁਤ ਕੁਝ ਸਿੱਖਿਆ। ਬਾਲੀਵੁੱਡ ਦੀ ਕੰਮ ਕਰਨ ਦੀ ਸ਼ੈਲੀ `ਚ ਬਹੁਤ ਵੱਡਾ ਬਦਲਾਵ ਹੋਇਆ।
ਦੇਸ਼ ਅੰਦਰ ਸੰਗੀਤ ਦੇ ਵੱਡੇ-ਵੱਡੇ ਵਿਦਿਆਲੇ ਖੋਲ੍ਹੇ ਗਏ। ਟੀ.ਵੀ. ਚੈਨਲਾਂ ਰਾਹੀਂ ਰਿਐਲਿਟੀ ਸ਼ੋਅ ਕੀਤੇ ਅਤੇ ਉਨ੍ਹਾਂ ’ਚ ਨਵੇਂ ਗਾਇਕਾਂ ’ਚ ਕੁਮਾਰ ਸ਼ਾਨਵ, ਉਦਿਤ ਨਰਾਇਣ, ਅਲਕਾ ਯਾਗਨੀਕ, ਸ਼ਾਨ, ਸੋਨੂੰ ਨਿਗਮ, ਮੀਕਾ, ਨੇਹਾ ਕੱਕੜ, ਗੁਲਸ਼ਨ ਕੁਮਾਰ, ਅਨੁਰਾਧਾ ਪੌਂਡਵਾਲ, ਵੰਦਨਾ ਵਾਜਪਾਈ, ਟੋਨੀ ਕੱਕੜ, ਸੋਨੂੰ ਕੱਕੜ ਤੋਂ ਇਲਾਵਾ ਹੋਰ ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰ ਬਾਲੀਵੁੱਡ `ਚ ਆਏ। ਉਨ੍ਹਾਂ ਵਿਸ਼ੇਸ਼ ਹਿਮੇਸ਼ ਰਸ਼ਮੀਆਂ ਦਾ ਜ਼ਿਕਰ ਹੋਣਾ ਬਾਲੀਵੁੱਡ `ਚ ਜ਼ਰੂਰੀ ਹੈ।
ਸੁਨਿਧੀ ਚੌਹਾਨ, ਸੁਖਵਿੰਦਰ ਸਿੰਘ, ਸ਼ੀਆ ਬੋਸ, ਹਨੀ ਸਿੰਘ, ਅਰਿਜੀਤ ਸਿੰਘ, ਮੀਤ ਬ੍ਰਦਰਜ਼, ਵਿਸ਼ਾਲ ਸ਼ੇਖਰ ਆਤਿਫ ਅਸਲਮ ਵਰਗੇ ਹੋਰ ਬਹੁਤ ਸਾਰੇ ਗਾਇਕ ਬਾਲੀਵੁੱਡ `ਚ ਹੈ ਜੋ ਵੱਖ-ਵੱਖ ਅੰਦਾਜ਼ `ਚ ਗੀਤ ਗੲ ਰਹੇ ਹੈ, ਅੱਜ ਕੱਲ੍ਹ ਪੁਰਾਣੇ ਗੀਤ ਦੀ ਰਿਮੇਕਸ ਦਾ ਵੀ ਰਿਵਾਜ ਹੈ, ਇਸ ਨਾਲ ਪੁਰਾਣੇ ਗੀਤਕਾਰ ਅਤੇ ਗਾਇਕਾ ਨੂੰ ਯਾਦ ਰੱਖਿਆ ਜਾਂਦਾ ਹੈ।
ਅੱਜ ਵੇਖਿਆ ਜਾਵੇ ਤਾਂ ਬਾਲੀਵੁੱਡ ਆਪਣੀਆਂ ਸਿਖਰਾਂ ਤੇ ਹੈ। ਇੰਡੀਅਨ ਕਲਚਰ ਅਤੇ ਵੈਸਟਰਨ ਕਲਚਰ ਦਾ ਮੇਲ ਹੈ। ਬਾਲੀਵੁੱਡ ਸੰਗੀਤ ’ਚ ਨਵੇਂ ਨਵੇਂ ਤਜ਼ਰਬੇ ਹੋ ਰਹੇ ਹਨ। ਇਥੇ ਇਹ ਕਹਿਣਾ ਸ਼ਾਇਦ ਗਲਤ ਨਹੀਂ ਹੋਵੇਗਾ ਕਿ ਬਾਲੀਵੁੱਡ ਗਾਇਕੀ ਹਾਲੀਵੁੱਡ ਨਾਲੋਂ ਕਿਸੇ ਪੱਖ ਤੋਂ ਪਿੱਛੇ ਨਹੀਂ ਹੈ।