ਸਾਹਿਤ ਸਭਾ ਬਾਘਾਪੁਰਾਣਾ ਦੀ ਮੀਟਿੰਗ ਹੋਈ (ਖ਼ਬਰਸਾਰ)


ਬਾਘਾਪੁਰਾਣਾ - ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਜੂਨ ਮਹੀਨੇ ਦੀ ਮੀਟਿੰਗ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਦੀ ਪ੍ਰਧਾਨਗੀ ਹੇਠ ਮੁਕੰਦ ਕਮਲ ਕਲਾ ਕੇਂਦਰ ਬਾਘਾਪੁਰਾਣਾ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਵਿੱਚ ਵਿਛੜ ਚੁੱਕੇ ਸਾਥੀ ਪੱਤਰਕਾਰ ਬਲਰਾਜ ਸਿੰਗਲਾ ਬਾਘਾਪੁਰਾਣਾ, ਪੱਤਰਕਾਰ ਰਾਕੇਸ਼ ਕੁਮਾਰ ਬਾਘਾਪੁਰਾਣਾ ਗ਼ਜ਼ਲਗੋ ਮਹਿੰਦਰ ਸਾਥੀ, ਸਾਹਿਤਕਾਰ ਕੁਲਵੀਰ ਸਿੰਘ ਸੂਰੀ ਦੇ ਦਿਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤੇ ਪਾਏ ਗਏ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਉਪਰੰਤ ਸਭਾ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਰੋਡੇ ਵੱਲੋਂ ਵਧ ਰਹੀ ਕੋਰੋਨਾ ਮਹਾਂਮਾਰੀ ਦੀ ਨਾਮੁਰਾਦ ਬਿਮਾਰੀ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਦੇ ਬਚਾਅ ਵਾਸਤੇ ਵੈਕਸੀਨ ਟੀਕੇ ਲਗਵਾਉਣ ਲਈ ਸਭਾ ਦੇ ਸਮੂਹ ਸਾਥੀਆਂ ਨੂੰ ਅਪੀਲ ਕੀਤੀ ਗਈ। ਉਪਰੰਤ ਰਚਨਾਵਾਂ ਦੇ ਦੌਰ ਵਿੱਚ ਜਗਸੀਰ ਸਿੰਘ ਕੋਟਲਾ, ਬਲਤੇਜ ਸਿੰਘ ਕੋਟਲਾ, ਸੁਖਰਾਜ ਮੱਲਕੇ, ਸਾਧੂ ਰਾਮ ਲੰਗੇਆਣਾ, ਸ਼ਿਵ ਢਿੱਲੋਂ, ਮੁਕੰਦ ਕਮਲ, ਪ੍ਰਗਟ ਢਿੱਲੋਂ ਸਮਾਧ ਭਾਈ, ਹਰਮਿੰਦਰ ਸਿੰਘ ਬਰਾੜ ਕੋਟਲਾ, ਨਛੱਤਰ ਸਿੰਘ ਪ੍ਰੇਮੀ ਨਾਥੇਵਾਲਾ, ਸਰਬਜੀਤ ਸਿੰਘ ਸਮਾਲਸਰ, ਕੰਵਲਜੀਤ ਭੋਲਾ ਲੰਡੇ, ਜਸਵੀਰ ਸਿੰਘ ਭਲੂਰੀਆ, ਹਰਵਿੰਦਰ ਸਿੰਘ ਰੋਡੇ, ਲਖਵੀਰ ਸਿੰਘ ਕੋਮਲ, ਜਸਵੰਤ ਸਿੰਘ ਜੱਸੀ ਵੱਲੋਂ ਆਪੋ ਆਪਣੀਆਂ ਕੋਰੋਨਾ ਮਹਾਂਮਾਰੀ ਸੰਬੰਧੀ ਸਾਹਿਤਕ ਰਚਨਾਵਾਂ ਅਤੇ ਵਿਚਾਰ ਪੇਸ਼ ਕੀਤੇ ਗਏ।ਇਸ ਮੌਕੇ ਸਮੂਹ ਮੈਂਬਰਾਂ ਵੱਲੋਂ ਮੁਕੰਦ ਕਮਲ ਦੀਆਂ ਹੱਥੀਂ ਡਰਾਇੰਗ ਕਰਕੇ ਸੱਭਿਆਚਾਰ ਵਿਰਸੇ ਦੀਆਂ ਤਿਆਰ ਕੀਤੀਆਂ ਗਈਆਂ ਤਸਵੀਰਾਂ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲੈਂਦਿਆਂ ਉਨ੍ਹਾਂ ਦੀ ਖ਼ੂਬ ਸ਼ਬਦਾਂ ਵਿੱਚ ਸ਼ਾਲਾਘਾ ਕੀਤੀ ਗਈ।