ਧਰਤੀ ਤੇ ਜੇ ਹਵਾ ਹੈ ਤਾਂ ਉਪਰ ਖਲਾਅ ਵੀ ਹੈ
ਪੈਰ ਮਰਮਰ ਤੇ ਹੈ ਤਾਂ ਹੇਠ ਖਾਕ ਦਾ ਤਲਾਹ ਵੀ ਹੈ
ਉਡਦਾ ਹੈ ਅੰਬਰੀਂ ਸੋਚੇ ਉਡਦੇ ਹੀ ਜਾਣਾ
ਜੇ ਸੂਰਜ ਚੜ੍ਹਿਆ ਹੈ ਤਾਂ ਉਸ ਦਾ ਲਹਾਅ ਵੀ ਹੈ
ਠਹਿਰ ਜਾ ਇਥੇ ਹੋਣਾ ਹੈ ਕਮਾਲ ਹੋਰ ਵੀ ਕੋਈ
ਭਰ ਕੇ ਸਿਟੇ ਰੰਗ ਸੂਹਾ ਰੌਸ਼ਨੀ ਚ ਫੈਲਾਅ ਵੀ ਹੈ
ਚਸ਼ਮਾ ਫੁੱਟਦਾ ਹੈ ਕੁਦਰੱਤ ਦਾ ਜਦ ਕਿਸਮਤ ਵਿੱਚ
ਭਰ ਜਾਂਦਾ ਨੀਰ ਦੇ ਨਾਲ ਸੁੱਕਾ ਤਲਾਅ ਵੀ ਹੈ ਐਂਡ
ਜ਼ਿੰਦਗੀ ਬੜੇ ਕਰਿਸ਼ਮੇ ਕਰ ਕੇ ਵਿਖਾਉਂਦੀ ਰਾਤ ਦਿਨ
ਨਦੀ ਦੇ ਪਾਣੀ ਵਾਂਗੂ ਬੜਾ ਤੇਜ ਵਹਾਅ ਵੀ ਹੈ
ਪਰੀਵਰਤਨ ਦੇ ਵਿਚ ਹੀ ਖੇੜਾ ਹੈ ਜੀਵਨ ਦਾ
ਲਹਿਰਦੇ ਖੇਤ ਉਗਦਾ ਢੱਕੀਂ ਸਾਵਾ ਘਾਹ ਵੀ ਹੈ
ਕਿ ਯਕੀਨ ਕਰ ਪਰਤ ਆਏਗੀ ਰੁੱਤ ਬਸੰਤੀ
ਹਿੰਮਤ ਮਿਹਨਤ ਦਾ ਮਨ ਦੇ ਵਿੱਚ ਲਗਾਅ ਵੀ ਹੈ
ਸੁਸਤੀ ਲੈ ਬਹਿੰਦੀ ਹੈ ਗਾਲ ਦਿੰਦੀ ਹੈ ਅੰਤ ਨੂੰ
ਬਾਸੀ ਇਹ ਸਿਤਮ ਹੈ ਕਜਾ ਵੀ ਹੈ ਤੇ ਵਬਾਅ ਵੀ ਹੈ