ਖਿੰਡਦੇ ਪੰਜਾਬ ਨੂੰ ਬਚਾਈਏ (ਗੀਤ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਾ ਗੱਲ ਕਰੀਏ ਹਥਿਆਰਾਂ ਦੀ, ਕਰੀਏ ਕੋਈ ਗੱਲ ਵਿਚਾਰਾਂ ਦੀ।
ਜੋ ਖੁਸ਼ੀਆਂ ਕਿਧਰੇ ਰੁੱਸ ਤੁਰੀਆਂ,ਮੁੜ ਆਵਣ ਦੁਆ ਹਜ਼ਾਰਾ ਦੀ।
ਨਾ ਹੋਰ ਖਿਲਾਰਾ ਪਾਈਏ ਜੀ
ਹੁਣ ਬਹੁਤ ਹੋ ਗਿਆ……ਖਿੰਡਦੇ ਪੰਜਾਬ ਨੂੰ ਬਚਾਈਏ ਜੀ
ਮੋਰਾਂ ਦੀ ਹੂਕ ਜੇ ਸੁਣਜੇ, ਕੋਇਲਾਂ ਦੀ ਕੂਕ ਜੇ ਸੁਣਜੇ।
ਗੰਧਲਾ ਜੋ ਪਾਣੀ ਹੋਇਆ, ਬਣਕੇ ਜੀ ਅੰਮ੍ਰਿਤ ਪੁਣਜੇ।
ਇੰਨੇ ਕੁ ਦਰੱਖਤ ਲਗਾਈਏ ਜੀ…
ਵੀ ਹੁਣ ਬਹੁਤ ਹੋ ਗਿਆ……ਖਿੰਡਦੇ ਪੰਜਾਬ ਨੂੰ ਬਚਾਈਏ ਜੀ
ਇਹ ਪਾਣੀਆਂ ਨੂੰ ਬਚਾਈਏ ਜੀ, ਨਾ ਜ਼ਹਿਰਾਂ ਹੋਰ ਮਿਲਾਈਏ ਜੀ।
ਇਹ ਬਾਬੇ ਨਾਨਕ ਦੀ ਧਰਤੀ ‘ਤੇ, ਹੋਰ ਨਾ ਜ਼ੁਲਮ ਕਮਾਈਏ ਜੀ।
ਐਂਵੇ ਨਾ ਨਸ਼ੇੜੀ ਕਹਾਈਏ ਜੀ
ਵੀ ਹੁਣ ਬਹੁਤ ਹੋ ਗਿਆ……ਖਿੰਡਦੇ ਪੰਜਾਬ ਨੂੰ ਬਚਾਈਏ ਜੀ
ਕਿਸੇ ਨੇ ਅੱਗੇ ਆਉਣਾ ਨੀ,ਕਿਸੇ ਨੂੰ ਇੱਥੇ ਝਠਲਾਉਣਾ ਨੀ।
ਵੱਸ ਵੱਸ ਅਪਣਾ ਘਰ ਸਾਂਭ ਲਉ, ਫੇਰ ਝੂਠਾ ਇੱਥੇ ਥਿਆਉਣਾ ਨੀ।
ਲੋਟੂ ਟੋਲਿਆਂ ਨੂੰ ਇੱਥੇ ਵੀ ਭਜਾਈਏ ਜੀ…
ਵੀ ਹੁਣ ਬਹੁਤ ਹੋ ਗਿਆ……ਖਿੰਡਦੇ ਪੰਜਾਬ ਨੂੰ ਬਚਾਈਏ ਜੀ
ਚੰਗਾ ਕੋਈ ਨੇਤਾ ਚੁਣੀਏ, ਕਰੀਏ ਕੰਮ ਨੂੰ ਵਿੱਚ ਗੁਣੀਏ।
ਐਵੇਂ ਨਾ ਡਰਦੇ ਰਹੀਏ, ਖਬਰੇ ਕਿਤੇ ਅਵਾਜ਼ ਈ ਸੁਣਜੇ।
ਹੁਣ ਗੱਲ ਨੂੰ ਜੀ ਇੱਕ ਪਾਸੇ ਲਾਈਏ ਜੀ..
ਵੀ ਹੁਣ ਬਹੁਤ ਹੋ ਗਿਆ……ਖਿੰਡਦੇ ਪੰਜਾਬ ਨੂੰ ਬਚਾਈਏ ਜੀ
ਐਂਵੇ ਨਾ ਬਾਹਰ ਨੂੰ ਭੱਜੀਏ, ਹੱਕ ਨਾ ਵੀ ਆਪਣਾ ਛੱਡੀਏ।
ਹਲਾਤ ਨੇ ਬਦ ਤੋ ਬਦਤਰ, ਮਿਲਕੇ ਕੋਈ ਹੋਲ ਵੀ ਲੱਭੀਏ।
‘ਨਾਇਬ’ ਗੁਰੂਆਂ ਦੀ ਧਰਤ ਹੰਢਾਈਏ ਜੀ…..
ਵੀ ਹੁਣ ਬਹੁਤ ਹੋ ਗਿਆ……ਖਿੰਡਦੇ ਪੰਜਾਬ ਨੂੰ ਬਚਾਈਏ ਜੀ