ਕਾਵਿ-ਸੰਗ੍ਰਹਿ ‘ਜਬੈ ਬਾਣ ਲਾਗ੍ਯੋ' (ਲੇਖ )

ਕ੍ਰਿਸ਼ਨ ਸਿੰਘ (ਪ੍ਰੋ)   

Email: krishansingh264c@gmail.com
Cell: 94639 89639
Address: 264-ਸੀ, ਰਾਜਗੁਰੂ ਨਗਰ
ਲੁਧਿਆਣਾ India 141012
ਕ੍ਰਿਸ਼ਨ ਸਿੰਘ (ਪ੍ਰੋ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਵਰਾਹੀ ਘੁਗਿਆਣਵੀ ਉਰਫ਼ ਫ਼ੌਜਾ ਸਿੰਘ ਬਰਾੜ ਦੀ ਲੱਗ ਭੱਗ 60 ਵਰ੍ਹਿਆਂ ਦੀ ਕਾਵਿ ਨਿਰੰਤਰਤਾ ਦੀ ਖ਼ਾਸੀਅਤ ਇਹ ਹੈ ਕਿ ਇਹ ਆਪਣੇ ਆਧੁਨਿਕ ਪਰਿਪੇਖ ਵਜੋਂ ਜਾਂ ਸਮਕਾਲੀ ਇਤਿਹਾਸਕ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਆਪਣੇ ਪਾਠਕਾਂ ਦੀ ਬਿਰਤੀ-ਪ੍ਰਕਿਰਤੀ ਅਨੁਸਾਰ ਆਪਣੇ ਫ਼ੈਸਲਾਕੁਨ ਨਿਰਣੇ ਦੇਣ ਦੇ ਸਮਰੱਥ ਰਹੀ ਹੈ। ਉਸ ਦੇ ਕਾਵਿ-ਅਨੁਭਵ ਦੀ ਤਾਜ਼ਗੀ ਤ ੇ ਕਾਵਿ-ਚ ੇਤਨਾ ਦੀ ਪਾਕੀਜ਼ਗੀ ਦੀ ਇਹੋ ਅੰਤਰਮੁਖੀ ਲੋਕ-ਪੱਖੀ ਰਮਜ਼ ਹੈ, ਜਿਸ ਕਾਰਨ ਉਸ ਦਾ ਕਾਵਿ-ਆਵੇਸ਼ ਤ ੇ ਕਾਵਿ-ਪ੍ਰਯੋਜਨ ਦੋਨੋਂ ਹੀ ਬੜੇ ਸੰਤ ੁਲਨ ਵਿਚ ਰਹਿ ਕੇ ਆਪਣਾ ਸਾਮਾਨਾਂਤਰ ਪ੍ਰਭਾਵ ਸਿਰਜਦੇ ਹਨ। ਇਹ ਸਮਝ ੋ ਉਸ ਦੇ ਕਾਵਿ-ਸਿਧਾਂਤ ਦੀ ਕ੍ਰਾਂਤੀਕਾਰੀ ਕਾਵਿ-ਸ਼ਖ਼ਸੀਅਤ ਦਾ ਮੂਲ ਪ੍ਰਮਾਣ ਹੈ। ਉਸ ਦਾ ‘ਗੁਲੇਲ’ ਕਾਵਿ-ਸੰਗ੍ਰਹਿ ਜੋ 2014 ਵਿੱਚ ਪ੍ਰਕਾਸ਼ਿਤ ਹੋਇਆ ਸੀ, ਉਸ ਦੇ ਪੰਨਾ 55 ’ਤ ੇ ਅੰਕਿਤ ਇ ੱਕ ਕਵਿਤਾ ‘ਅੱਖ਼ਰ-ਝ ੋਲ’ ਦਾ ਜ਼ਿਕਰ ਕਰਨਾ ਵੀ ਇਥੇ ਲਾਜ਼ਮੀ ਪ੍ਰਤੀਤ ਹੁੰਦਾ ਹੈ ਜੋ ਸਹੀ ਮਾਅਨਿਆਂ ਵਿੱਚ ਉਸ ਦੀ ਕਾਵਿ ਸਿਰਜਣ-ਪ੍ਰਕਿਰਿਆ ਦੀ ਨਿਸ਼ਾਨਦੇਹੀ ਕਰਦੀ ਹੈ; ਕਵਿਤਾ ਦੇ ਬੋਲ ਹਨ:
ਜ਼ਿੰਦਗੀ ਦੇ ਮੈਦਾਨ ਵਿੱਚ/ਲੱਖਾਂ ਖਿਲਾੜੀ ਖੇਲ੍ਹਦੇ ।
ਲਿਖ! ਇਨ੍ਹਾਂ ਦੀ ਜ਼ਿੰਦਗੀ ਦਾ ਹਾਲ ਲਿਖ! ……
ਜੋਸ਼ ਬਿਨ ਤਾਂ ਲਿਖਣ ਦਾ,/ਅਹਿਸਾਸ ਹੀ ਨਹੀਂ ਉਪਜਦਾ।
ਜਿਉਂਣ ਚਾਅ ਦੀ ਧਰਤ ’ਚ ੋਂ, /ਸਾਹਿਤ ਦਾ ਬੂਟਾ ਉੱਗਮਦਾ ……
ਲਿਖ!/ ਜੋ ਲਿਖਣਾ ੲ ੇ ਲਿਖ! / ‘ਨਵਰਾਹੀ’ ਸਵਤ ੰਤਰ ਹੋ ਕੇ,
ਦਿਲ ਦੀ ਵਿਥਿਆ, ਠੋਸ ਹਕੀਕਤ,/ਅੱਖਰਾਂ ਦੀ ਝ ੋਲੀ ਵਿੱਚ ਪਾ ਦੇ।
ਹਥਲੇ ਕਾਵਿ-ਸੰਗ੍ਰਹਿ ਵਿੱਚ ਵੀ ਉਸ ਦੇ ਕਾਵਿ-ਸਿਧਾਂਤ ਦੇ ਕੁਝ ਅਹਿਮ ਪਹਿਲੂ ਮੂਰਤੀਮਾਨ ਹੋਏ ਹਨ ਜੋ ਸ਼ਬਦ ਸੱਭਿਆਚਾਰ ਦੇ ਸੰਦਰਭ ਵਿੱਚ ਕਿਸੇ ਵੀ ਸੂਝਵਾਨ ਕਵੀ ਦੇ ਮੂਲ ਪਛਾਣ-ਚਿ ੰਨ੍ਹ ਬਣਨ ਦੀ ਸਮਰੱਥਾ ਰੱਖਦੇ ਹਨ। ਨਵਰਾਹੀ ਘੁਗਿਆਣਵੀ ਮੂਲ ਰੂਪ ਵਿੱਚ ਅਨੁਭਵ, ਭਾਵਨਾ ਤ ੇ ਖ਼ਿਆਲ ਦੀ ਤਿ ੍ਰਕੜੀ ਨੂੰ ਸ਼ਾਇਰੀ ਦੀ ਮੁੱਢਲੀ ਸ਼ਰਤ ਮੰਨਦਾ ਹੈ, ਇਸ ਦੇ ਨਾਲ-ਨਾਲ ਉਸ ਦਾ ਵਿਚਾਰ ਹੈ ਕਿ ਸੱਚ ’ਤ ੇ ਪਹਿਰਾ ਦੇਣਾ ਵੀ ਸ਼ਾਇਰ ਦਾ ਕਾਵਿ-ਧਰਮ ਹੋਣਾ ਚਾਹੀਦਾ ਹੈ:
- ਅਨੁਭਵ, ਭਾਵਨਾ ਅਤ ੇ ਖ਼ਿਆਲ ਰਲ ਕੇ,
ਕਾਵਿ ਕਲਾ ਨੂੰ ਖੂ਼ਬ ਨਿਖ਼ਾਰ ਦੇਂਦੇ।(ਪੰਨਾ 66)
- ਧਨ ਦੌਲਤ ਜਾਂ ਸ਼ੁਹਰਤ ਲਈ ਲਿਖਣ ਜਿਹੜੇ,
ਸਹੀ ਲੇਖਕ ਨਹੀਂ ਅਖਵਾ ਸਕਦੇ।
ਝ ੋਲ਼ੀ-ਚ ੁੱਕ, ਖੁਸ਼ਾਮਦੀ, ਗ਼ਰਜ਼ਖੋ਼ਰੇ,
1
ਸੱਚੀ ਗੱਲ ਨ ਆਖ ਸੁਣਾ ਸਕਦੇ। (ਪੰਨਾ 30)
ਭਾਵਨਾਤਮਿਕ ਪੱਧਰ ’ਤ ੇ ਵਿਚਰਦੇ ਸ਼ਾਇਰ ਭਾਵੇਂ ਸਮੁੱਚੀ ਮਨੁੱਖਤਾ ਦਾ ਸਰਬਸਾਂਝਾ ਸਰਮਾਇਆ ਹੁੰਦੇ ਹਨ, ਉਹ ਕਿਸੇ ਵੀ ਤਥਾ-ਕਥਿਤ/ਵਿਸ਼ੇਸ਼ ਜਾਤ, ਧਰਮ, ਕੌਮ ਅਤ ੇ ਇਲਾਕੇ ਦੀ ਵਲਗਣ ਤ ੋਂ ਮੁਕਤ ਹੁੰਦੇ ਹਨ ਪਰੰਤ ੂ ਇਹ ਵੀ ਸੱਚ ਹੈ ਕਿ ਉਨ੍ਹਾਂ ਦੀ ਮਾਤ-ਭਾਸ਼ਾ ਤ ੇ ਖੇਤਰੀ ਸੱਭਿਆਚਾਰ ਆਪਣੀ ਨਿਵੇਕਲੀ ਆਭਾ ਨਾਲ ਉਨ੍ਹਾਂ ਨੂੰ ਵੱਖਰੇ-ਵੱਖਰੇ ਪਛਾਣ-ਚਿ ੰਨ੍ਹਾਂ ਦੇ ਧਾਰਨੀ ਬਣਾ ਦਿੰਦੇ ਹਨ। ਉਨ੍ਹਾਂ ਦਾ ਸਥਾਨਕ ਸਹਿਜਭਾਵੀ ਭਾਸ਼ਾਈ-ਵੇਗ ਕਾਵਿ-ਆਵੇਸ਼ ਨੂੰ ਹੀ ਪ੍ਰਬਲਤਾ ਨਹੀਂ ਦਿੰਦਾ ਸਗੋਂ ਵਿਚਾਰਧਾਰਾਈ ਪਰਿਪੇਖ ਨੂੰ ਵੀ ਪੁਖ਼ਤਗੀ ਪ੍ਰਦਾਨ ਕਰਦਾ ਹੈ। ਇਤਿਹਾਸਕ ਚ ੇਤਨਾ ਤ ੇ ਚਿ ੰਤਨ ਤ ੋਂ ਇਲਾਵਾ ਅਮੀਰ ਕੌਮੀ ਵਿਰਸਾ ਵੀ ਇਸ ਮੰਤਵ ਲਈ ਸੋਨੇ ਤ ੇ ਸੁਹਾਗੇ ਵਾਲਾ ਕਾਰਜ ਕਰਦਾ ਹੈ। ਬਤ ੌਰ ਸ਼ਾਇਰ ਨਵਰਾਹੀ ਘੁਗਿਆਣਵੀ ਦੀ ਮਕਬੂਲੀਅਤ ਦਾ ਵੀ ਇਹੋ ਕਾਰਨ ਪ੍ਰਤੀਤ ਹੁੰਦਾ ਹੈ ਕਿ ਉਹ ਪੰਜਾਬ, ਪੰਜਾਬੀ ਅਤ ੇ ਪੰਜਾਬੀਅਤ ਦਾ ਮੁੱਦਈ ਬਣ ਕੇ ਸੁਖੈਨ ਸੰਚਾਰ-ਜੁਗਤਾਂ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ। ਇਹ ਤਦ ਹੀ ਸੰਭਵ ਹੋਇਆ ਹੈ ਕਿਉਂਕਿ ਉਹ ਪੰਜਾਬੀ ਮਾਂ-ਬੋਲੀ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ; ਉਸ ਦੇ ਇਨ੍ਹਾਂ ਨਿਮਨਅੰਕਿਤ ਕਾਵਿ ਬੋਲਾਂ ਤ ੋਂ ਵੀ ਸਪੱਸ਼ਟ ਹੈ:
- ਓਸ ਕੌਮ ਦਾ ਹੋਵੇਗਾ ਹਸ਼ਰ ਭੈੜਾ,
ਜਿਸ ਦੀ ਆਪਣੀ ਮਾਤ-ਜ਼ੁਬਾਂ ਕੋਈ ਨਈਂ।(ਪੰਨਾ 61)
- ਮਾਂ-ਬੋਲੀ ਤ ੇ ਬੜਾ ਹੈ ਮਾਣ ਸਾਨੂੰ,
ਹਰ ਬੋਲੀ ਦਾ ਉਂਞ ਸਤਿਕਾਰ ਕਰੀੲ ੇ।
ਆਓ ਦੋਸਤ ੋ ਸਾਰੇ ਭਾਈਵਾਲ ਬਣ ਕੇ,
ਹਰ ਆਦਮੀ ਤਾਈਂ ਪਿਆਰ ਕਰੀੲ ੇ। … (ਪੰਨਾ 35)
- ਮਾਂ-ਬੋਲੀ ਨੂੰ ਛੱਡ ਕੇ ਲੋਕ ਜਿਹੜੇ,
ਹੋਰ ਬੋਲੀਆਂ ਤਾਈਂ ਅਪਣਾਂਵਦੇ ਨੇ।
ਇਹ ਨਹੀਂ ਸੋਚਦੇ, ਇਸ ਦਾ ਹਰਜ਼ ਭਾਰੀ,
ਘਰ ਛੱਡ ਕੇ ਗੁਆਂਢੀਂ ਦੇ ਜਾਂਵਦੇ ਨੇ ।
ਭੋਲੇ-ਭਾਅ ਨਾ ਉਨ੍ਹਾਂ ਨੂੰ ਸਮਝ ਆਵੇ,
ਅੰਮ੍ਰਿਤ ਛੱਡ ਕੇ ਜ਼ਹਿਰ ਪੲ ੇ ਖਾਂਵਦੇ ਨੇ। (ਪੰਨਾ22)
ਪੰਜਾਬ ਦੀਆਂ ਵਰਤਮਾਨ ਪ੍ਰਸਥਿਤੀਆਂ ਅਤ ੇ ਪੁਸਤਕ ਦੇ ਸਿਰਲੇਖ ਅਨੁਸਾਰ ‘ਜਬੈ ਬਾਣ ਲਾਗ੍ਯੋ’ ਦੇ ਮਦਹਨਜ਼ਰ ਵਿਚਾਰ ਕੀਤੀ ਜਾਵੇ ਤਾਂ ਕੇਵਲ ਪੰਜਾਬ ਜਾਂ ਹਿੰਦੁਸਤਾਨ ਤ ੱਕ ਨਹੀਂ ਸਗੋਂ ਕੌਮਾਂਤਰੀ ਪੱਧਰ ’ਤੇ ਵੀ ਕਿਸਾਨੀ ਅੰਦੋਲਨ ਦੀ ਚਰਚਾ ਛਿੜੀ ਹੋਈ ਹੈ। ਵਿਸ਼ੇਸ਼ ਕਰਕੇ ਪੰਜਾਬ ਤ ੇ ਹਰਿਆਣਾ ਇਨ੍ਹਾਂ ਦੋਹਾਂ ਗੁਆਂਢੀ ਸੂਬਿਆਂ ਲਈ ਕੇਂਦਰ ਸਰਕਾਰ ਦਾ ਰਵੱਈਆ ਬੜਾ ਚ ੁਣੌਤੀ ਭਰਪੂਰ ਬਣ ਗਿਆ ਹੈ। ਰਾਜਨੀਤੀ
ਆਪਣੇ ਪ੍ਰਬੰਧਕੀ ਢਾਂਚ ੇ ਤਹਿਤ ਅਤ ੇ ਇਥੋਂ ਤ ੱਕ ਕਿ ਉੱਚ ਨਿਆਂ-ਪ੍ਰਣਾਲੀ ਵੀ ਕੇਂਦਰ ਸਰਕਾਰ ਦੀ ਨੇੜਲੀ ਧਿਰ ਬਣ ਕੇ, ਆਪਣੇ ਕਾਨੂੰਨੀ ਨੁਕਤਿਆਂ ਦੇ ਸਹਾਰੇ, ਉਨ੍ਹਾਂ ਖੇਤੀ ਕਾਨੂੰਨਾਂ ਦੇ ਮੈਦਾਨ-ਇ-ਜੰਗ ਵਿੱਚ ਪ੍ਰਵੇਸ਼ ਕਰ ਚ ੁੱਕੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ’ਤ ੇ ਠੋਸੇ ਤਿ ੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਤ ੇ ਕਿਰਤੀ ਜੱਥੇਬੰਦੀਆਂ ਅਤ ੇ ਸਮਾਜ ਦੇ ਸਾਰੇ ਵਰਗਾਂ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਸਮੂਹਿਕ ਰੂਪ ਵਿੱਚ ਬੜਾ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ। ਇਹ ਦੋ-ਧਿਰੀ ਟਕਰਾਓ ਅੱਜ ਦੀ ਤਾਰੀਖ਼ ਤ ੱਕ ਕਿਸੇ ਫ਼ੈਸਲਾਕੁਨ ਨਿਰਣੇ ’ਤ ੇ ਨਹੀਂ ਪਹੁੰਚ ਰਿਹਾ। ਇਹ ਵੀ ਸੱਚ ਹੈ ਕਿ ਹਿੰਦੁਸਤਾਨ ਦੇ ਮੰਨੇ-ਪ੍ਰਮੰਨੇ ਕਾਰਪੋਰੇਟ ਘਰਾਣਿਆਂ ਦੀ ਇਸ ਵਿੱਚ ਸਿੱਧੀ ਦਖ਼ਲਅੰਦਾਜ਼ੀ ਹੈ; ਜੋ ਅੰਦੋਲਨਕਾਰੀਆਂ ਨੂੰ ਕਿਸੇ ਵੀ ਕੀਮਤ ’ਤ ੇ ਬਰਦਾਸ਼ਿਤ ੇ ਕਾਬਿਲ ਨਹੀਂ। ਮੌਕੇ ਦੀ ਹਕੂਮਤ ਵੱਲੋਂ ਉਨ੍ਹਾਂ ਸ਼ਾਂਤਮਈ ਅੰਦੋਲਨਕਾਰੀਆਂ ਜਾਂ ਇਉਂ ਕਹੀਏ ਭਾਰਤੀ ਨਾਗਰਿਕਾਂ ’ਤ ੇ, ਜਿਨ੍ਹਾਂ ਵਿੱਚ ਬਜ਼ੁਰਗ ਔਰਤਾਂ/ਬੱਚ ੇ ਵੀ ਸ਼ਾਮਲ ਸਨ/ਹਨ, ਜਿਸ ਤਰ੍ਹਾਂ ਦੇ ਜ਼ੁਲਮ ਤੇ ਘਿਨਾਉਣੇ ਅੱਤਿਆਚਾਰ ਕੀਤ ੇ ਗੲ ੇ, ਸੰਵੇਦਨਸ਼ੀਲ ਸੋਚ ਰੱਖਣ ਵਾਲੇ ਵਿਅਕਤੀਆਂ ਲਈ ਉਨ੍ਹਾਂ ਬਾਰੇ ਸੁਣਨਾ ਤ ੇ ਅੱਖੀਂ ਦੇਖਣਾ ਭਾਰਤ-ਪਾਕਿ ਦੀ ਸਰਹੱਦੀ ਕੰਡਿਆਲੀ ਤਾਰ ਦੇ ਤ ੍ਰਾਸਦਿਕ ਅਨੁਭਵ ਨਾਲੋਂ ਕਤ ੱਈ ਘੱਟ ਨਹੀਂ। ਅਜਿਹੇ ਮਾਨਵ ਵਿਰੋਧੀ ਹਾਲਾਤਾਂ ਵਿੱਚ ਜਦੋਂ ਗ਼ੁਲਾਮੀ ਦੇ ਅਜਿਹੇ ਦੁਖਦ ਮੰਜ਼ਰ ਦਾ ਧੁਰ-ਅੰਦਰੋਂ ਅਹਿਸਾਸ ਹੁੰਦਾ ਹੈ ਤਾਂ ਸ਼ਾਇਰ ਤਾਂ ਕੀ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਆਮ ਆਦਮੀ ਦਾ ਵੀ ਦਿਲ ਕੰਬ ਉੱਠਦਾ ਹੈ। ਮੇਰੀ ਜਾਚ ੇ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਕੋਈ ਵੀ ਸੂਖਮਭਾਵੀ ਵਿਅਕਤੀ, ਆਪਣੇ ਅਜਿਹੇ ਸਮਕਾਲੀ ਇਤਿਹਾਸ ਤ ੋਂ ਅਭਿੱਜ ਨਹੀਂ ਰਹਿ ਸਕਦਾ। ਇਸੇ ਇਤਿਹਾਸਕ ਚ ੇਤਨਾ ਦਾ ਹੀ ਪ੍ਰਤਿਕਰਮ ਹੈ, ਇਸ ਹਥਲੀ ਪੁਸਤਕ ਦਾ ਸਿਰਲੇਖ ‘ਜਬੈ ਬਾਣ ਲਾਗ੍ਯੋ’ ਜੋ ਮੱਧਕਾਲੀ ਚਿ ੰਤਨ ਦੀ ਸਦੀਵੀ ਚ ੇਤਨਾ ਦਾ ਲਖਾਇਕ ਹੈ। ਇਹ ਸਿਰਲੇਖ ਸਿੱਖੀ ਚ ੇਤਨਾ ਦੇ ਪ੍ਰਸੰਗ ਵਿੱਚ ਦਸ਼ਮੇਸ਼ ਪਿਤਾ ਜੀ ਦੀ ਲਿਖਤ ‘ਜ਼ਫ਼ਰਨਾਮਾ’ ਭਾਵ ਫ਼ਤਹਿ ਦੀ ਚਿ ੱਠੀ ਦੀ ਯਾਦ ਵੀ ਦਿਵਾਉਂਦਾ ਹੈ ਤ ੇ ਉਹਨਾਂ ਦੇ ਜੀਵਨ-ਸਿਧਾਤਾਂ ਦੀ ਉਚ ੇਰੀ ਅਵਸਥਾ ਦੀ ਤਰਜਮਾਨੀ ਵੀ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਗੁਰੂ ਜੀ ਦਾ ‘ਜਬੈ ਬਾਣ ਲਾਗ੍ਯੋ’ ਤ ੋਂ ‘ਤਬੈ ਰੋਸ ਜਾਗ੍ਯੋ’ ਦਾ ਸਿਧਾਂਤਕ ਸਫ਼ਰ ਹੈ। ਗੁਰੂ ਸਾਹਿਬ ਦੀ ਇਸੇ ਸ਼ਬਦ-ਸ਼ਕਤੀ ਦਾ ਜੀ ਕਮਾਲ ਸੀ ਕਿ ‘ਜ਼ਫ਼ਰਨਾਮਾ’ ਪੜ੍ਹਨ ਉਪਰੰਤ ਔਰੰਗਜ਼ੇਬ ਨੂੰ ਸਿੱਖ ਕੌਮ ’ਤ ੇ ਕੀਤ ੇ ਜ਼ੁਲਮ ਅਤ ੇ ਅੱਤਿਆਚਾਰਾਂ ਦਾ ਪਛਤਾਵਾ ਹੋਇਆ ਤ ੇ ਉਹ ਪਾਗਲਪਣ ਦੀ ਅਵਸਥਾ ਵਿੱਚ ਪਹੁੰਚ ਗਿਆ। ਨਵਰਾਹੀ-ਕਾਵਿ ਦਾ ਇਹੋ ਮੂਲ ਗੁਣ ਹੈ ਜੋ ਬਦਲਦੀਆਂ ਵਿਦਰੋਹੀ ਪ੍ਰਸਥਿਤੀਆਂ ਦੀ ਲੋਅ ਵਿੱਚ, ਪਾਠਕਾਂ ਨੂੰ ਕਾਵਿ-ਰੂਪਾਂਤਰਣ ਪੱਖੋਂ ਕਾਵਿ ਸ਼ਾਸਤ ੍ਰ ਤ ੋਂ ਕਾਵਿ-ਸ਼ਸਤ ੍ਰ ਤ ੱਕ ਦੀ ਯਾਤਰਾ ਦਾ ਅਹਿਸਾਸ ਕਰਵਾਉਂਦਾ ਹੈ।
ਨਵਰਾਹੀ ਘੁਗਿਆਣਵੀ ਕਿਸਾਨੀ ਸ਼੍ਰੇਣੀ ਨਾਲ ਸੰਬੰਧਿਤ ਹੈ, ਇਸ ਲਈ ਉਹ ਕਿਸਾਨੀ ਸਮੱਸਿਆਵਾਂ/ਆਕਾਖਿਆਵਾਂ, ਸੀਮਾਵਾਂ/ਸੰਭਾਵਨਾਵਾਂ, ਭਾਵਨਾਵਾਂ/ਮਾਨਤਾਵਾਂ ਦੇ ਸਿਧਾਂਤਿਕ ਤ ੇ ਵਿਵਹਾਰਿਕ ਪਰਿਪੇਖ ਤ ੋਂ ਭਲੀ-ਭਾਂਤ ਵਾਕਿਫ਼ ਹੈ। ਇਹੋ ਕਾਰਨ ਹੈ ਕਿ ਕਿਸਾਨੀ ਅੰਦੋਲਨ ਦੇ ਆਦਿ-ਬਿੰਦੂ ਦੇ ਮੂਲ ਸਰੋਕਾਰਾਂ ਨੂੰ ਭਾਵ ਕਿਸਾਨੀ ਜੀਵਨ ਦੇ ਬੁਨਿਆਦੀ ਹੱਕਾਂ-ਹਕੂਕਾਂ/ਮਸਲਿਆਂ ਨੂੰ ਵੀ ਉਹ ਬਹੁਤ ਨੇੜਿਓਂ ਹੋ ਕੇ
ਵਿਸ਼ਲੇਸ਼ਿਤ ਕਰਦਾ ਹੈ ਬਤ ੌਰ ਸਾਹਿਤਕਾਰ ਹੀ ਨਹੀਂ ਸਗੋਂ ਬਤ ੌਰ ਬਹੁ-ਦਿਸ਼ਾਵੀ ਖੇਤੀ ਮਾਹਿਰ ਵੀ। ਕਿਸਾਨੀ ਹਿੱਤਾਂ ਦੀ ਅਜਿਹੀ ਭਾਵਪੂਰਤ ਤੇ ਤਕਨੀਕੀ ਵਕਾਲਤ ਸ਼ਾਇਦ ਨਵਰਾਹੀ ਹੀ ਕਰ ਸਕਦਾ ਹੈ, ਕੋਈ ਗੂੜ੍ਹ ਗਿਆਨ ਵਾਲਾ ਸ਼ਬਦ ਵਣਜਾਰਾ ਨਹੀਂ; ਦੇਖੋ ਪ੍ਰਤ ੱਖ ਨੂੰ ਪ੍ਰਮਾਣ ਦੀ ਲੋੜ ਨਹੀਂ:
ਨਾਲ ਖ਼ੁਸ਼ੀ ਦੇ ਲਾਉਂਦੇ ਸਨ ਜੱਟ ਗੰਨਾ,
ਜਾਣ ਬੁੱਝ ਕੇ ਸਰਕਾਰਾਂ ਨੇ ਫ ੇ਼ਲ੍ਹ ਕੀਤਾ।
ਸਾਲਾਂ-ਬੱਧੀ ਨਾ ਫ਼ਸਲ ਦਾ ਮੁੱਲ ਦਿੱਤਾ,
ਉਸ ਨੂੰ ਬਿਪਤਾ ਦੀ ਸੁਰੰਗ ਧਕੇਲ ਦਿੱਤਾ।
ਉਂਝ ਆਖਦੇ ਰਹੇ, ਤ ੋੜੋ ਫ਼ਸਲ ਚ ੱਕਰ,
ਪਰ ਨਾ ਸਾਥ ਸਹਿਯੋਗ ਸੁਹੇਲ ਦਿੱਤਾ। (ਪੰਨਾ 80)
ਪੂੰਜੀਵਾਦੀ ਕਦਰਾਂ ਕੀਮਤਾਂ ਦੇ ਪ੍ਰਤਿਕਰਮ ਵਜੋਂ ਕਿਸਾਨੀ ਸੱਭਿਆਚਾਰ ਵਿੱਚ ਆਇਆ ਨਿਘਾਰ ਵੀ ਨਵਰਾਹੀ-ਕਾਵਿ ਦਾ ਕੇਂਦਰ-ਬਿੰਦੂ ਬਣਦਾ ਹੈ। ਸ਼ਾਇਰ ਕਾਰਪੋਰੇਟ ਘਰਾਣਿਆਂ ਵੱਲੋਂ ਪੈਦਾ ਕੀਤੀ ਚਕਾਚ ੌਂਧ ਵਾਲੀ ਪੂੰਜੀਵਾਦੀ ਵਿਵਸਥਾ/ਵਾਤਾਵਰਨ ਦਾ ਹਾਮੀ ਨਹੀਂ ਤ ੇ ਨਾ ਹੀ ਬੇਲੋੜੀ ਸਮਾਜਿਕ-ਹਉਂ ਦੇ ਪ੍ਰਗਟਾਵੇ ਦਾ ਪੱਖ ਪੂਰਦਾ ਹੈ ਸਗੋਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਨ ਦੀ ਸਲਾਹ ਦਿੰਦਾ ਹੈ ਤਾਂ ਕਿ ਆਰਥਿਕ ਵਸੀਲਿਆਂ ਦੀ ਘਾਟ ਕਾਰਨ ਭਵਿੱਖ ਵਿੱਚ ਖ਼ੁਦਕੁਸ਼ੀਆਂ/ਆਤਮ-ਹੱਤਿਆਵਾਂ ਦੇ ਰਾਹ ਨਾ ਪੈਣਾ ਪੈ ਜਾਵੇ। ਉਸ ਦੀਆਂ ਇਹ ਕਾਵਿ-ਸਤਰਾਂ ਵਿਸ਼ੇਸ਼ ਤ ੌਰ ਤ ੇ ਵਰਨਣਯੋਗ ਹਨ:
- ਆਤਮ-ਘਾਤ ਹੈ, ਬੁਜ਼ਦਿਲੀ ਬਹੁਤ ਵੱਡੀ,
ਦੁਖ ਸਹਿਣ ਦੀ ਘਾਟ ਦਾ ਸਾਰ ਜਾਣੋ! (ਪੰਨਾ 49)
- ਜੀਵਨ ਰਾਹ ਵਿੱਚ ਮੁਸ਼ਕਿਲਾਂ ਆਉਂਦੀਆਂ ਨੇ,
ਖ਼ੁਦਕੁਸ਼ੀ ਨਾ ਇਨ੍ਹਾਂ ਦਾ ਹੱਲ ਕੋਈ।
ਪੜ੍ਹ-ਪੜ੍ਹ ਪੁਸਤਕਾਂ ਲਾ ਦਿਓ ਢੇਰ ਭਾਵੇਂ,
ਜੀਵਨ ਜੀਣ ਦਾ ਜਾਣਦਾ ਵੱਲ ਕੋਈ।
ਕੋਈ ਸੰਖ ਦੀ ਕੱਢਦਾ ’ਵਾਜ਼ ਲੰਮੀ,
ਦੂਜਾ ਫਿਰੇ ਖੜਕਾਂਵਦਾ ਟੱਲ ਕੋਈ।(ਪੰਨਾ 58)
- ਕਰਜ਼ਾ ਲੈਣ ਦੀ ਪੈ ਗਈ ਬਾਣ ਭੈੜੀ,
ਬਿਨਾਂ ਵਜ੍ਹਾ ਹੀ ਬੋਝ ਵਧਾਈ ਜਾਂਦੇ।
ਖੇਤੀਬਾੜੀ ਜਾਂ ਸਨਅਤ ਦਾ ਨਾਂਅ ਲੈ ਕੇ,
ਧੀਆਂ ਪੁੱਤਾਂ ਦੇ ਕਾਜ ਰਚਾਈ ਜਾਂਦੇ।
ਖਾ ਪੀ ਕੇ ਢਿੱਡ ’ਤ ੇ ਹੱਥ ਫ ੇਰਨ,
ਵਾਪਸ ਕਰਨ ਦਾ ਫ਼ਰਜ਼ ਭੁਲਾਈ ਜਾਂਦੇ।
ਹਾੜ੍ਹੇ ਕੱਢਦੇ ਕਰ ਦਿਓ ਮਾਫ਼ ਛੇਤੀ,
ਬੇਵੱਸ, ਮੌਤ ਨੂੰ ਗਲੇ ਲਗਾਈ ਜਾਂਦੇ। (ਪੰਨਾ 66)
ਕਿਸਾਨੀ ਦੇ ਕੇਵਲ ਮੌਜੂਦਾ ਹਾਲਾਤ ਨਹੀਂ ਸਗੋਂ ਪੰਜਾਬ ਤ ੇ ਹਰਿਆਣਾ ਦੇ ਦਰਿਆਈ ਪਾਣੀਆਂ ਦੀ ਵੰਡ/ਫ਼ਿਕਰਮੰਦੀ ਵੀ ਨਵਰਾਹੀ-ਕਾਵਿ ਦਾ ਅੰਗ ਬਣੀ ਹੈ। ਚਿਰਾਂ ਤ ੋਂ ਲਟਕਦੇ ਮਸਲੇ ਦਾ ਸਮਾਧਾਨ ਤਾਂ ਕੀ ਹੋਣਾ ਸੀ, ਦੇਸ਼ ਦੀ ਉੱਚ ਨਿਆਂ-ਪ੍ਰਣਾਲੀ ਦੀਆਂ ਹਦਾਇਤਾਂ ਵੀ ਸਿਆਸਤ ਦੀ ਭੇਂਟ ਚੜ੍ਹ ਗਈਆਂ। ਦੇਖਿਆ ਜਾਵੇ ਤਾਂ ਸਿਆਸੀ ਖਿਚ ੋਤਾਣ/ਟਕਰਾਓ ਦੇ ਆਧਾਰ `ਤ ੇ ਇਹ ਸਤਲੁਜ-ਯਮੁਨਾ-ਲਿੰਕ ਨਹਿਰ ਦੋਹਾਂ ਸੂਬਿਆਂ ਲਈ ਗਲੇ ਦੀ ਹੱਡੀ ਬਣ ਗਈ। ਸ਼ਾਇਰ ਨਵਰਾਹੀ ਦੀ ਖ਼ੂਬੀ ਤਾਂ ਇਹ ਹੈ ਕਿ ਉਹ ਪੰਜਾਬੀ ਕਿਸਾਨੀ ਦੇ ਹਿੱਤਾਂ/ਭਾਵਨਾਵਾਂ ਪ੍ਰਤਿ ਪੂਰੀ ਤਰ੍ਹਾਂ ਸਮਰਪਿਤ ਹੈ; ਸਮੁੱਚ ੇ ਪੰਜਾਬੀਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਦੀ ਉਹ ਧੁਰ ਅੰਦਰੋਂ ਵਕਾਲਤ ਕਰਦਾ ਹੈ:
ਭਲਿਓਮਾਨਸੋ, ਅਕਲ ਨੂੰ ਹੱਥ ਮਾਰੋ,
ਪਾਣੀ ਕਿਉਂ ਪੰਜਾਬ ਦਾ ਲੁੱਟਦੇ ਹੋ ?
ਐਵੇਂ ਈਰਖਾ ਵਿੱਚ ਗਲਤਾਨ ਹੋ ਕੇ,
ਸੁੱਤ ੇ ਪੲ ੇ ਦਰਵੇਸ਼ ਨੂੰ ਕੁੱਟਦੇ ਹੋ। …
ਸਿਲਾ ਕੁਝ ਤਾਂ ਦਿਉ ਕੁਰਬਾਨੀਆਂ ਦਾ,
ਟੁੱਟੇ ਰੁੱਖ ਦੇ ਪੱਤ ਪੲ ੇ ਮੁੱਛਦੇ ਹੋ। (ਪੰਨਾ19)
ਨਵਰਾਹੀ ਘੁਗਿਆਣਵੀ ਦੀ ਸੰਵੇਦਨਸ਼ੀਲਤਾ ਪ੍ਰਤ ੱਖ ਹੈ, ਉਹ ਕੇਂਦਰ ਸਰਕਾਰ ਦੀ ਕਿਸਾਨ ਜੱਥੇਬੰਦੀਆਂ ਨਾਲ ਵਿਚਾਰ-ਵਟਾਂਦਰੇ ਦੀ ਮਾਰੂ ਨੀਤੀ ’ਤ ੇ ਵਿਅੰਗਮਈ ਨਸ਼ਤਰ ਮਾਰਦਿਆਂ, ਦੁਵੱਲੇ ਰੂਪ ਵਿੱਚ ਹੋਣ ਵਾਲੇ ਸਾਂਝ ੇ ਯਤਨਾਂ ਨੂੰ ਹੀ ਪ੍ਰਵਾਨਗੀ ਦੇਣ ਦਾ ਹਾਮੀ ਹੈ :
ਕੋਈ ਲਾਭ ਨਾ ਬਹਿਸ ਮੁਬਾਹਸਿਆਂ ਦਾ,
ਪਾਣੀ ਰਿੜਕਿਆਂ ਮੱਖਣ ਨਹੀਂ ਆ ਸਕਦਾ।
ਖੱਟੇ ਆਖ ਕੇ ਬਹਿ ਗਿਆ ਚ ੁੱਪ ਕਰ ਕੇ,
ਲੂੰਬੜ ੲ ੇਦਾਂ ਹੀ ਦਿਲ ਬਹਿਲਾਅ ਸਕਦਾ।…
ਮਸਲਾ ਬਹੁਤ ਉਲਝਾਅ ਤਾ ਅਹਿਮਕਾਂ ਨੇ,
ਸਾਂਝਾ ਯਤਨ ਹੀ ਸਿਰਫ਼ ਸੁਲਝਾਅ ਸਕਦਾ। (ਪੰਨਾ 17)
ਇਸੇ ਲਈ ਪ੍ਰਬੰਧਕੀ ਢਾਂਚ ੇ ਨਾਲ ਜੁੜੇ ‘ਹਾਕਿਮ ਦੀ ਪਛਾਣ’ ਭਾਵ ਉਸ ਦੀ ਪਰਿਭਾਸ਼ਾ ਕੀ ਹੋਣੀ ਚਾਹੀਦੀ ਹੈ? ਮੌਕੇ ਦੇ ਹਾਕਮਿ ਤ ੋਂ ਕੀ ਉਮੀਦਾਂ ਹੋ ਸਕਦੀਆਂ ਹਨ, ਇਸ ਬਾਰੇ ਵੀ ਉਹ ਬੜਾ ਸੁਚ ੇਤ ਹੈ: ਹਾਕਿਮ ਸਹੀ, ਜੋ ਮੁਸ਼ਕਿਲ ਦਾ ਹੱਲ ਲੱਭੇ,
ਨਾ ਕਿ ਮੁਸ਼ਕਿਲਾਂ ਹੋਰ ਉਭਾਰੀ ਜਾਵੇ।
ਗੱਲ ਸੁਣੇ ਹਮਦਰਦੀ ਦੇ ਨਾਲ ਪੂਰੀ,
ਨਾ ਕਿ ਐਵੇਂ ਹੀ ਯਭਲੀਆਂ ਮਾਰੀ ਜਾਵੇ।
ਮੱਲ੍ਹਮ ਜ਼ਖਮਾਂ `ਤ ੇ ਲਾੲ ੇ ਤ ੇ ਕਰੇ ਪੱਟੀ,
ਦੁਖੀ ਲੋਕਾਂ ਦਾ ਦਰਦ ਨਿਵਾਰੀ ਜਾਵੇ।
ਇਹ ਨਾ ਹੋਵੇ ਕਿ ਮਿੱਤਰ ਦੇ ਭੇਸ ਅੰਦਰ,
ਹਰ ਥਾਂ ਨਫ਼ਰਤ ਦੇ ਬੀਜ ਖਿਲਾਰੀ ਜਾਵੇ। (ਪੰਨਾ 20)
ਕਿਸਾਨ ਅੰਦੋਲਨ ਦੀ ਇਸੇ ਲੜੀ ਵਿੱਚ ਨਵਰਾਹੀ-ਕਾਵਿ ਦਾ ਵਿਸ਼ੇਸ਼ ਗੁਣ ਇਹ ਵੀ ਹੈ ਕਿ ਇਹ ਕੇਵਲ ‘ਜੈ ਕਿਸਾਨ’ ਤ ੱਕ ਸੀਮਿਤ ਨਹੀਂ ਰਹਿੰਦਾ ਸਗੋਂ ਸਰਹੱਦੀ ਕੰਡਿਆਲੀਆਂ ਤਾਰਾਂ ਦੇ ਇਰਦ-ਗਿਰਦ ਰਹਿਣ ਵਾਲੇ ਤ ੇ ਕੁਰਬਾਨੀਆਂ/ਸ਼ਹੀਦੀਆਂ ਪਾਉਣ ਵਾਲੇ ਮਰਜੀਵੜਿਆਂ ‘ਜੈ ਜਵਾਨ’ ਦੇ ਮਹੱਤਵਪੂਰਨ ਮੁੱਦੇ ਪ੍ਰਤਿ ਵੀ ਬੜੀ ਸੁਹਿਰਦਤਾ ਤ ੇ ਸ਼ਿੱਦਤ ਦਾ ਇਜ਼ਹਾਰ ਕਰਦਾ ਹੈ।ਇਸ ਸੰਦਰਭ ਵਿੱਚ ਉਹ ਸ਼ਹੀਦੀ ਦੀ ਅਸਲ ਪਰਿਭਾਸ਼ਾ ’ਤ ੇ ਵੀ ਕੇਂਦ੍ਰਿਤ ਹੁੰਦਾ ਹੈ, ਸਾਡੇ ਗੁਆਂਢੀ ਦੇਸ਼ ਨਾਲ ਵੰਡੀਆਂ ਕਿਉਂ ਪਈਆਂ? ਇਹ ਸਾਰਾ ਕੁਝ ਉਹ ਧੁਰ-ਅੰਦਰੋਂ ਮਹਿਸੂਸ ਕਰਦਾ ਹੈ। ਉਸ ਦੇ ਨਿਮਨਲਿਖਤ ਕਾਵਿ-ਬੋਲ ਬੜੇ ਅਰਥ ਭਰਪੂਰ ਹਨ :
- ਹਰ ਰੋਜ਼ ਸਰਹੱਦਾਂ `ਤ ੇ ਮਰਨ ਯੋਧੇ,
ਚਿ ੰਤਾ ਜ਼ਰਾ ਨਾ ਦਿੱਲੀ ਲਾਹੌਰ ਤਾਈਂ ।
ਅੱਜ ਸਤਲੁਜ `ਤ ੇ ਆ ਕੇ ਰੁਕ ਗੲ ੇ ਹਾਂ,
ਕਦੇ ਹੁੰਦੇ ਸਾਂ ਅਸੀਂ ਪਸ਼ੌਰ ਤਾਈਂ। …
ਸਾਡੀ ਦਾਸਤਾਂ ਦਿੱਲੀ ਤ ੋਂ ਸ਼ੁਰੂ ਹੋ ਕੇ,
ਫ ੈਲੀ ਹੋਈ ਹੈ ਗੜ੍ਹੀ ਚਮਕੌਰ ਤਾਈਂ। (ਪੰਨਾ 15)
- ਸੁਹਣੇ, ਲਾਡਲੇ ਪੁੱਤ ਮਾਵਾਂ ਭੋਲ਼ੀਆਂ ਦੇ,
ਹੱਦ `ਤ ੇ ਮਰਨ ਬੜਾ ਅਫ਼ਸੋਸ ਹੋਵੇ। ( ਪੰਨਾ 54 )
ਉਹ ਤਥਾ-ਕਥਿਤ ਮਾਡਰਨ ਸ਼ਹੀਦਾਂ `ਤ ੇ ਬੜੇ ਤਿ ੱਖੇ ਵਿਅੰਗਮਈ ਅੰਦਾਜ਼ ਵਿੱਚ, ਆਪਣੀ ਸਰਬਸਾਂਝੀ ਧਰਮਗਤ ਨੀਤੀ ਦਾ ਇਜ਼ਹਾਰ ਕਰਦਿਆਂ ਦੋਹਾਂ ਗੁਆਂਢੀ ਦੇਸ਼ਾਂ ਨਾਲ ਸੰਬੰਧਿਤ ਸਰਬਸਾਂਝੇ ਬਾਬਿਆਂ ‘ਬਾਬਾ ਨਾਨਕ’ ਤ ੇ ‘ਬਾਬਾ ਫ਼ਰੀਦ’ ਨੂੰ ਯਾਦ ਕਰਦਾ ਹੈ:
ਚੀਚੀ ਲਹੂ ਦੇ ਨਾਲ ਲਬੇੜ ਜਿਹੜੇ,
ਆਖਣ "ਦੋਸਤ ੋ ਕਹੋ ਸ਼ਹੀਦ ਸਾਨੂੰ"।
ਜਿਹੜੇ ਨੱਚਦੇ ਫ਼ਿਰਨ ਸਵਾਰਥਾਂ ਹਿੱਤ,
ਨਹੀਂ ਉਨ੍ਹਾਂ ਤ ੋ ਕੋਈ ਉਮੀਦ ਸਾਨੂੰ,
ਬਾਬੇ ਨਾਨਕ ਨੂੰ ਰਹਿਨੁਮਾ ਮੰਨਦੇ ਹਾਂ,
ਲੱਗੇ ਆਪਣਾ ਸ਼ੇਖ਼ ਫ਼ਰੀਦ ਸਾਨੂੰ,
ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰੀੲ ੇ,
ਇਕੋ ਜਿਹੀ ਦੀਵਾਲੀ ਤ ੇ ਈਦ ਸਾਨੂੰ।( ਪੰਨਾ 44)
ਇਸੇ ਤਰ੍ਹਾਂ ਮੌਕੇ ਦੀ ਹਕੂਮਤ ਦਾ ਮਨੁੱਖ ਵਿਰੋਧੀ ਕਿਰਦਾਰ ਜਦੋਂ ਉਸ ਦੇ ਕਾਵਿ-ਵਿਸ਼ੇ ਦਾ ਅੰਗ ਬਣਦਾ ਹੈ ਤਾਂ ਉਹ ਭਾਂਜਵਾਦੀ ਰੁਖ਼ ਨਹੀਂ ਅਖ਼ਤਿਆਰ ਕਰਦਾ ਸਗੋਂ ਬਤ ੌਰ ਕ੍ਰਾਂਤੀਕਾਰੀ ਸ਼ਾਇਰ ਬੋਲ ਉੱਠਦਾ ਹੈ:
ਜਿੱਧਰ ਦੇਖੀੲ ੇ ਅਸੀਂ, ਹਨੇਰਗਰਦੀ,
ਹੇਰਾਫ ੇਰੀਆਂ, ਚ ੁਸਤ ਚਲਾਕੀਆਂ ਨੇ।
ਗੱਪੀ ਸਿਰੇ ਦੇ, ਮਾਰਦੇ ਝ ੂਠ ਹਰਦਮ,
ਲਾਈਆਂ ਜਿਨ੍ਹਾਂ ਅਸਮਾਨ ਨੂੰ ਟਾਕੀਆਂ ਨੇ।( ਪੰਨਾ 46)
ਪ੍ਰਬੰਧਕੀ ਢਾਂਚ ੇ ਦੀ ਅਜਿਹੀ ਤਸਵੀਰਕਸ਼ੀ ਕਰਨ ਦੇ ਨਾਲ-ਨਾਲ ਉਹ ਇਸ ਦੇ ਮੂਲ ਕਾਰਣਾਂ ਵਲ਼ ਵੀ ਸੰਕੇਤ ਕਰਦਾ ਹੈ ਕਿ ਰਾਜਨੀਤੀ ਸਹੀ ਮਾਅਨਿਆਂ ਵਿੱਚ ਰਾਜਨੀਤੀ ਨਹੀਂ ਰਹੀ, ਵੋਟਾਂ ਦੀ ਰਾਜਨੀਤੀ ਬਣ ਕੇ ਇਸ ਨੇ ਮਨੁੱਖੀ ਮੁਹੱਬਤ ਨੂੰ ਮੂਲੋਂ ਹੀ ਨਕਾਰ/ਮਨਫੀ਼ ਕਰ ਦਿੱਤਾ ਹੈ। ਇਥੋਂ ਤ ੱਕ ਕਿ ਰਾਜਨੀਤੀ ਦੇ ਦਾਓਪੇਚਾਂ ਵਾਲੇ ਮਾਰੂ ਪ੍ਰਭਾਵ ਕਾਰਨ ਮਨੁੱਖੀ ਜੀਵਨ-ਸਿਧਾਂਤ ਵੀ ਦੁਜੈਲਾ ਰੂਪ ਧਾਰਨ ਕਰ ਚ ੁੱਕੇ ਹਨ। ਨਵਰਾਹੀ ਘੁਗਿਆਣਵੀ ਇਸ ਨੂੰ ਮਨੁੱਖੀ ਸਮੱਸਿਆਵਾਂ ਦੀ ਮੂਲ ਜੜ੍ਹ ਮੰਨਦਾ ਹੈ।ਇਹੋ ਕਾਰਨ ਹੈ ਹਥਲੇ ਕਾਵਿ-ਸੰਗ੍ਰਹਿ ਦਾ ਆਰੰਭ ਹੀ ਉਹ ਇਨ੍ਹਾਂ ਦੋਹਾਂ (ਸਿਆਸਤ ਤ ੇ ਮੁਹੱਬਤ) ਦੇ ਟਕਰਾਓਗਤ ਤ ੇ ਬੜੇ ਹੀ ਪ੍ਰਭਾਵਸ਼ਾਲੀ ਸੰਵਾਦਮਈ ਰਿਸ਼ਤ ੇ ਨਾਲ ਬੰਨ੍ਹਦਾ ਹੈ। ਦੋ ਵਿਰੋਧੀ ਜੁੱਟਾਂ ਦਾ ਇਹ ਪਰਸਪਰ ਤਕਰਾਰ ਤ ੇ ਹਿੱਤ ਤਾਂ ਇ ੱਥੇ ਮੂਰਤੀਮਾਨ ਹੋੲ ੇ ਹੀ ਹਨ, ਸੰਬੋਧਨੀ ਸ਼ੈਲੀ ਦੇ ਸ਼ਬਦ ‘ਅੜੀੲ ੇ’ ਦਾ ਹੋਇਆ ਪ੍ਰਯੋਗ ਦੁਵੱਲੇ ਰੂਪ ਵਿੱਚ ਆਪਣਾ ਪ੍ਰਭਾਵ ਸਿਰਜਦਾ ਹੈ; ਹਮਦਰਦੀ ਦਾ ਇਜ਼ਹਾਰ ਵੀ ਹੈ ਤ ੇ ਸਵਾਰਥੀ ਹਿੱਤਾਂ ਦਾ ਪ੍ਰਤੀਕ ਵੀ:
ਸਿਆਸਤ ਕਹੇ ਮੁਹੱਬਤ ੇ, ਸੌਂਕਣੇ ਨੀ,
ਮੇਰੇ ਕੰਮ ਵਿੱਚ ਵਿਘਨ ਨਾ ਪਾ ਅੜੀੲ ੇ।
ਮੇਰਾ ਕੰਮ ਹੈ ਲੋਕਾਂ ਵਿੱਚ ਫ ੁੱਟ ਪਾਉਣਾ,
ਐਵੇਂ ਵਿੱਚ ਨ ਟੰਗ ਅੜਾ ਅੜੀੲ ੇ।
ਲਾਰੇ, ਵਾਅਦੇ ਅਤ ੇ ਹੁਸੀਨ ਸੁਫ਼ਨੇ,
ਦਿੰਦੇ ਲੋਕਾਂ ਦੇ ਨੈਣ ਚ ੁੰਧਿਆ ਅੜੀੲ ੇ।
ਮੇਰਾ ਸਾਥ ਦੇ, ਲੁਟਾਂਗੇ ਐਸ਼ ਆਪਾਂ,
ਮੌਕਾ ਲੱਭਿਆ ਲਾਭ ਉਠਾ ਅੜੀੲ ੇ। (ਪੰਨਾ15)
ਇਹੋ ਕਾਰਨ ਹੈ ਐਨੀ ਵਡੇਰੀ ਵਰੇਸ ਵਿੱਚ ਵੀ ਉਹ ਇਹ ਕਹਿਣ ਲਈ ਮਜਬੂਰ ਹੋ ਜਾਂਦਾ ਹੈ: "ਗ੍ਰਹਿਸਥੀ ਜੀਵਨ ਵਿੱਚ ਪੂਰੀ ਤਰ੍ਹਾਂ ਸੰਤ ੁਸ਼ਟ ਹੁੰਦਾ ਹੋਇਆ ਵੀ ਰਾਜਨੀਤਿਕ ਮਾਹੌਲ ਵਿੱਚ ਆਈ ਗਿਰਾਵਟ ਕਾਰਨ ਚਿ ੰਤਤ ਹਾਂ।ਇਸ ਦਾ ਇਕੋ ਇ ੱਕ ਇਲਾਜ ਲੋਕ ਚ ੇਤਨਾ ਹੈ ਜੋ ਨਰੋਈ ਸਿੱਖਿਆ ਅਤ ੇ ਸਾਹਿਤ ਕਲਾ ਰਾਹੀਂ ਸੰਭਵ ਹੈ।" (ਪੰਨਾ 12)
ਕੋਈ ਵੀ ਸੰਵੇਦਨਸ਼ੀਲ ਸ਼ਾਇਰ ਆਪਣੇ ਸਮਕਾਲੀ ਇਤਿਹਾਸ ਤ ੋਂ ਅਭਿੱਜ ਨਹੀਂ ਰਹਿ ਸਕਦਾ। ਜਦੋਂ 2019 ਦੇ ਅਖ਼ੀਰ ਵਿੱਚ ਕੌਮਾਂਤਰੀ ਪੱਧਰ ’ਤ ੇ, ਚੀਨ ਦੇ ਸ਼ਹਿਰ ‘ਵੁਹਾਨ’ ਤ ੋਂ ਇਸ ਮਹਾਂਮਾਰੀ ਕਰੋਨਾਵਾਇਰਸ ਦਾ ਆਗ਼ਾਜ਼ ਹੋਇਆ ਤਾਂ ਸਾਰੀ ਦੁਨੀਆਂ ਕੰਬ ਉੱਠੀ। ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਤ ੋਂ ਹੱਥ ਧੋਣੇ ਪੈ ਗੲ ੇ। ਵੱਖ-ਵੱਖ ਦੇਸ਼ਾਂ ਵਿੱਚ ਹੋੲ ੇ ਲੌਕਡਾਊਨ ਤੇ ਕੌਮਾਂਤਰੀ ਹਵਾਈ ਉਡਾਣਾਂ ਦੀ ਰੋਕਾਂ ਦੇ ਪ੍ਰਤਿਕਰਮ ਵਜੋਂ ਇਉਂ ਪ੍ਰਤੀਤ ਹੋ ਰਿਹਾ ਸੀ; ਜਿਵੇਂ ਅਸਮਾਨ ਤਾਂ ਕੀ, ਧਰਤੀ ਵੀ ਇ ੱਕ ਥਾਂ ਥੰਮ੍ਹ ਗਈ ਹੋਵੇ। ਇਨ੍ਹਾਂ ਸਤਰਾਂ ਨੂੰ ਲਿਖਣ ਤ ੱਕ, ਅਜੇ ਵੀ ਉਸ ਕੁਦਰਤੀ ਕਹਿਰ ਤ ੇ ਮਨੁੱਖ ਦਰਮਿਆਨ ਇਹ ਜੰਗ ਜਾਰੀ ਹੈ। ਹਿੰਦੁਸਤਾਨ ਦੀ ਧਰਤੀ ’ਤ ੇ ਵੀ ਇਸ ਕੁਦਰਤੀ ਆਫ਼ਤ ਨੇ ਬੜਾ ਕਹਿਰ ਵਰਤਾਇਆ। ਪੰਜਾਬੀਆਂ ਤ ੇ ਪ੍ਰਵਾਸੀ ਮਜ਼ਦੂਰਾਂ ਦੇ ਵਿਕਾਸ ਕਾਰਜਾਂ ਵਿੱਚ ਵੀ ਬੜੀ ਵੱਡੀ ਰੁਕਾਵਟ ਆਈ। ਮਨੁੱਖੀ ਇਤਿਹਾਸ ਦਾ ਇਹ ਵਿਸ਼ਵ ਵਿਆਪੀ ਦੁਖਾਂਤ, ਪ੍ਰਭਾਵਿਤ ਪਰਿਵਾਰਾਂ ਵਲੋਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਕੁਦਰਤੀ ਆਫ਼ਤ ਦੌਰਾਨ ਸਰਕਾਰੀ, ਗ਼ੈਰ-ਸਰਕਾਰੀ ਅਦਾਰਿਆਂ/ ਅਵਸਰਵਾਦੀਆਂ ਵੱਲੋਂ ਜਾਇਜ਼-ਨਜਾਇਜ਼ ਹਰਕਤਾਂ ਵੀ ਹੋਈਆਂ ਜਿਸ ਦੇ ਸਿੱਟੇ ਵਜੋਂ ਸੂਬਿਆਂ ਦੀਆਂ ਸਰਕਾਰਾਂ ਤ ੇ ਕੇਂਦਰ ਸਰਕਾਰ ’ਤ ੇ ਸਵਾਲੀਆ ਚਿ ੰਨ੍ਹ ਵੀ ਲੱਗੇ। ਨਵਰਾਹੀ ਘੁਗਿਆਣਵੀ ਨੇ ਵੀ ਉਸ ਤ ੍ਰਾਸਦਿਕ ਦੌਰ ਦੇ ਹਾਲਾਤਾਂ ਭਾਵ ਉਸ ਕਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਨੂੰ, ਆਪਣੇ ਕਾਵਿ-ਅਨੁਭਵ ਦੇ ਮਾਧਿਅਮ ਰਾਹੀਂ, ਬੜੇ ਕਲਾਤਮਿਕ ਸੁਹਜ ਨਾਲ ਮੂਰਤੀਮਾਨ ਕਰਨ ਦਾ ਯਤਨ ਕੀਤਾ ਹੈ; ਇਹ ਵੱਖਰੀ ਗੱਲ ਹੈ ਕਿ ਉਸ ਨੇ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਦੇ ਸੰਕਟਾਂ/ਦੁਸ਼ਵਾਰੀਆਂ ਨੂੰ ਪੂਰੀ ਸੰਜੀਦਗੀ ਨਾਲ ਆਪਣੀ ਕਲਮ ਦਾ ਵਿਸ਼ਾ ਨਹੀਂ ਬਣਾਇਆ। ਨਵਰਾਹੀ ਦੀਆਂ ਇਨ੍ਹਾਂ ਕਾਵਿ ਸਤਰਾਂ ਦੇ ਖ਼ੂਬਸੂਰਤ ਅੰਦਾਜ਼ ਤ ੋਂ ਸ਼ਾਹ ਮੁਹੰਮਦ ਤ ੇ ਸੂਫ਼ੀ ਕਵੀ ਬੁਲ੍ਹੇ ਸ਼ਾਹ ਦੀ ਯਾਦ ਆ ਜਾਂਦੀ ਹੈ:
- ਪਈਆਂ ਭਾਜੜਾਂ, ਤਲਖ਼ ਮਾਹੌਲ ਹੋਇਆ,
ਰੌਲਾ ਪੈ ਗਿਆ ਕੁਲ੍ਹ ਸੰਸਾਰ ਅੰਦਰ।
ਵਾਇਰਸ ਜਕੜਿਆ ਵੱਡਿਆਂ ਵੱਡਿਆਂ ਨੂੰ,
ਰਾਣਾ ਰੰਕ ਆਇਆ ਇਹਦੀ ਮਾਰ ਅੰਦਰ। (ਪੰਨਾ 25)
- ਮਹਾਂਮਾਰੀ ਦੇ ਬੁਰੇ ਪ੍ਰਭਾਵ ਹੇਠਾਂ,
ਕਾਰੋਬਾਰ ਜਹਾਨ ਦੇ ਬੰਦ ਹੋ ਗੲ ੇ।
ਕੀ ਸਮਝੀੲ ੇ, ਮਾਰੀ ਗਈ ਮੱਤ ਸਾਡੀ,
ਜਾਂ ਕਿ ਲੋਕ ਜ਼ਿਆਦਾ ਅਕਲਮੰਦ ਹੋ ਗੲ ੇ।
ਕੁਝ ਇ ੱਕ ਡਿੱਗ ਪੲ ੇ ਕੁੱਤ ੇ ਦੇ ਕੰਨ ਵਾਂਗੂੰ,
ਕੁਝ ਦੇ ਹੌਂਸਲੇ ਹੋਰ ਬੁਲੰਦ ਹੋ ਗੲ ੇ।
ਜਿਹੜੇ ਮਿਲਦੇ ਸਨ ਬੜੇ ਤ ੱਪਾਕ ਨਾਲ,
ਨਹੀਂ ਲੱਭਦੇ ਈਦ ਦੇ ਚ ੰਦ ਹੋ ਗੲ ੇ । (ਪੰਨਾ 26)
- ਕਹਿਰ ਕਰੋਨਾ ਜਹਾਨ ਤ ੇ ਵਰਤਿਆ ਕੀ,
ਜੰਮਣ ਮਰਨ ਹੀ ਬੇਸੁਆਦ ਹੋਇਆ,
ਵਿੱਥ ਰੱਖਣੀ ਪਵੇ ਪਿਆਰਿਆਂ ਤ ੋਂ,
ਨਵਾਂ ਜੀਣ ਦਾ ਢੰਗ ਈਜਾਦ ਹੋਇਆ।
ਪੁੱਤਾਂ ਧੀਆਂ ਦੇ ਹੁੰਦਿਆਂ ਸੁੰਦਿਆਂ ਵੀ,
ਬੇਬਸ ਆਦਮੀ ਬੇਔਲਾਦ ਹੋਇਆ।
ਇਉਂ ਜਾਪਦਾ ਜਿਵੇਂ ਪ੍ਰਬੰਧ ਸਾਰਾ,
ਥਾਂ ਤ ੋਂ ਹਿਲਿਆ ਬੇਬੁਨਿਆਦ ਹੋਇਆ। (ਪੰਨਾ 38)
- ਅਵਸਰਵਾਦੀਆਂ ਕਿਵੇਂ ਕਰੋਨਾ ਨੂੰ ਵੀ,
ਰੱਜ ਕੇ ਵਰਤਿਆ ਨਿੱਜੀ ਸਕੀਮਾਂ ਦੇ ਵਿੱਚ।
ਊੜਾ ਐੜਾ ਵੀ ਹਿਕਮਤ ਦਾ ਜਾਣਦੇ ਨਹੀਂ,
ਡਟੇ ਬੈਠੇ ਨੇ ਕਿੰਞ ਹਕੀਮਾਂ ਦੇ ਵਿੱਚ। (ਪੰਨਾ 48)
ਉਪਰੋਕਤ ਪ੍ਰਮੁੱਖ ਵਿਸ਼ਿਆਂ ਤ ੋਂ ਇਲਾਵਾ ਇਸ ਵਿਚਾਰਾਧੀਨ ਕਾਵਿ-ਸੰਗ੍ਰਹਿ ਵਿੱਚ, ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਕੁਝ ਉਪ-ਵਿਸ਼ੇ ਵੀ ਕਾਵਿ-ਅਨੁਭਵ ਦਾ ਹਿੱਸਾ ਬਣੇ ਹਨ; ਜਿਵੇਂ ਰਿਸ਼ਤਿਆਂ ਦ ੇ ਖੰਡਿਤ ਹੋਣ ਦੀ ਦਾਸਤਾਂ, ਰਾਜਨੀਤੀ ਦਾ ਮਨੁੱਖ ਵਿਰੋਧੀ ਪਾਸਾਰਾਂ ਦਾ ਵਿਵਰਣ, ਰਾਜਨੀਤਕ ਚਮਚਿਆਂ ਦਾ ਕਿਰਦਾਰ, ਰਾਜਨੀਤੀ ਤ ੇ ਭ੍ਰਿਸ਼ਟਾਚਾਰ ਦਾ ਬੋਲਬਾਲਾ, ਅਮਨ ਤ ੇ ਜੰਗ ਦਾ ਟਕਰਾਅ ਤ ੇ ਪ੍ਰਤਿਕਰਮ, ਅਚਾਰਿ-ਵਿਧਾਨ ਤ ੇ ਧਰਮਗਤ ਚ ੇਤਨਾ, ਧਰਮ ਤ ੇ ਧੜੇ ਦੀ ਪਹਿਲ ਕਦਮੀ, ਮਾਨ-ਸਨਮਾਣ ਦੀ ਹੋਂਦ, ਮਨੁੱਖੀ ਅਸਤਿਤ ੱਵ ਦੀ ਚ ੇਤ ੰਨਤਾ, ਚ ੰਗਿਆਈ ਤ ੇ ਬੁਰਿਆਈ ਦੀ ਪ੍ਰਤਿਕ੍ਰਿਆ, ਕਹਿਣੀ ਤ ੇ ਕਰਨੀ ਵਿੱਚ ਫ਼ਰਕ ਕਿਉਂ, ਜਨਮ-ਭੋਂਇ ਤ ੇ ਵਿਦੇਸ਼ੀ ਹੋੜ੍ਹ, ਧੀਆਂ ਤ ੇ ਦਹੇਜ ਦੀ ਸਮਾਜਿਕ ਬੁਰਾਈ, ਬੇਜ਼ਮੀਰੇ ਲੋਕ ਤੇ ਚ ੇਤਨਾ ਦੀ ਘਾਟ ਆਦਿ।
ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਨਵਰਾਹੀ ਘੁਗਿਆਣਵੀ ਦੀ ਇਹ ਕਾਵਿ-ਪੁਸਤਕ ‘ਜਬੈ ਬਾਣ ਲਾਗ੍ਯੋ’ ਭਾਵੇਂ ਕੁਝ ਥਾਵਾਂ ’ਤ ੇ ਕਾਵਿ-ਰਚਨਾਵਾਂ ਦੀ ਚ ੋਣ/ਦੁਹਰਾਅ/ਵਿਸ਼ਾ-ਤਤਕਰਾ ਪੱਖੋਂ ਬਹੁਤ ਸਾਰੀਆਂ ਤਕਨੀਕੀ ਊਣਤਾਈਆਂ ਤ ੋਂ ਮੁਕਤ ਨਹੀਂ ਪਰੰਤ ੂ ਇੱਕ ਚ ੰਗੇਰੇ ਲਿਖਤ-ਪਾਠ ਵਜੋਂ ਸਮਕਾਲੀ ਪੰਜਾਬ
ਦੇ ਇਤਿਹਾਸਕ ਪਰਿਪੇਖ, ਵਿਸ਼ੇਸ਼ ਕਰਕੇ ਕਿਸਾਨੀ ਅੰਦੋਲਨ ਨੂੰ ਆਪਣਾ ਆਦਿ-ਬਿੰਦੂ ਮਿਥਦੀ ਹੋਈ ਮੌਕੇ ਦੀ ਹਕੂਮਤ/ਰਾਜਨੀਤੀ ਦੇ ਵਿਭਿੰਨ ਪਾਸਾਰਾਂ ਨੂੰ ਆਪਣੀ ਵਲਗਣ ਵਿੱਚ ਲੈਂਦੀ ਹੈ; ਭਾਵੇਂ ਇਹ ਸਾਰਾ ਕੁਝ ਕਿਸੇ ਵਿਧੀਵਤ ਰੂਪ ਵਿੱਚ ਮੂਰਤੀਮਾਨ ਨਹੀਂ ਹੋਇਆ ਪਰੰਤ ੂ ਇਸ ਪੂਰੇ ਕਾਵਿ-ਸੰਗ੍ਰਹਿ ਵਿੱਚ ਉਸ ਦੀ ਰਾਜਨੀਤਕ ਸੁਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਵਰਤਮਾਨ ਹੈ। ਕਾਵਿ-ਸਮੁੱਚ ਵਜੋਂ ਉਸ ਦੇ ਇਸ ਕਾਵਿ-ਸੱਚ ਦੀ ਝਲਕ ਪੁਸਤਕ ਦੇ ਸਿਰਲੇਖ ਤ ੋਂ ਵੀ ਸਪੱਸ਼ਟ ਹੈ। ਉਸ ਦੇ ਪੂਰਬਲੇ ਕਾਵਿ-ਸੰਗ੍ਰਹਿਆਂ ਨੂੰ ਵੀ ਡੂੰਘੀ ਨੀਝ ਨਾਲ ਦੇਖਿਆ ਜਾਵੇ ਤਾਂ ਲੋਕ-ਭਾਸ਼ਾ ਵਿੱਚ ਲੋਕ-ਪੱਖੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਨਾ ਹੀ ਉਸ ਦਾ ਬੁਨਿਆਦੀ ਕਾਵਿ-ਉਦੇਸ਼ ਰਿਹਾ ਹੈ। ਇਹੋ ਕਾਰਨ ਹੈ ਉਸ ਨੂੰ ਆਮ ਪੰਜਾਬੀ ਪਾਠਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਉਸ ਦੇ ਕਾਵਿ-ਸਫ਼ਰ ਦੀ ਲੜੀ ਵਿੱਚ ਇਹ ਹਥਲੀ ਕਾਵਿ-ਪੁਸਤਕ ਉਸ ਦੇ ਅਗਲੇਰੇ ਕਾਵਿ-ਪੜਾਅ ਦਾ ਮੀਲ-ਪੱਥਰ ਕਹੀ ਜਾ ਸਕਦੀ ਹੈ ਕਿਉਂਕਿ ਸਥਾਪਤੀ ਪ੍ਰਤਿ ਵਿਅੰਗਮਈ ਸ਼ੈਲੀ ਦੇ ਮਾਧਿਅਮ ਰਾਹੀਂ, ਗਿਲੇ-ਸ਼ਿਕਵੇ/ਸ਼ਿਕਾਇਤਾਂ ਦਾ ਦੌਰ ਕਈ ਵਾਰ ਅੰਸ਼ਿਕ ਰੂਪ ਵਿੱਚ ਇਤਿਹਾਸ ਦਾ ਹਿੱਸਾ ਤਾਂ ਭਾਵੇਂ ਜ਼ਰੂਰ ਬਣ ਜਾਂਦਾ ਹੈ ਪਰੰਤ ੂ ਉਸ ਵਿੱਚ ਇਤਿਹਾਸਕ-ਚ ੇਤਨਾ ਬਣਨ ਦੀ ਸਮਰੱਥਾ/ਸੰਭਾਵਨਾ ਨਹੀਂ ਬਣਦੀ; ਇਸ ਪੁਸਤਕ ਵਿੱਚ ਸ਼ਾਇਰ ਵਲੋਂ ਥਾਂ-ਥਾਂ ’ਤ ੇ ਅਜੋਕੇ ਮਨੁੱਖੀ ਅਧਿਕਾਰਾਂ/ਹੱਕਾਂ-ਹਕੂਕਾਂ ਦੀ ਪ੍ਰਾਪਤੀ ਲਈ ਸਰਕਾਰੀ ਤ ੰਤਰ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਹੈ। ਇਹੋ ਇਸ ਪੁਸਤਕ ਦੀ ਕਾਵਿ-
ਖ਼ੂਬੀ ਹੈ। ਇਸ ਲਈ ਸਮਕਾਲੀ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਨਵਰਾਹੀ ਘਗਿਆਣਵੀ ਦੇ ਸ਼ਬਦ-ਸੱਭਿਆਚਾਰ ਦੀ ਇਹ ਸਿਧਾਂਤਕ ਤ ੇ ਵਿਦਰੋਹੀ ਸੁਰ ਉਸ ਨੂੰ ਕਾਵਿ-ਸ਼ਾਸਤ ੍ਰ ਤ ੋਂ ਕਾਵਿ-ਸ਼ਸਤ ੍ਰ ਤ ੱਕ ਦਾ ਸਫ਼ਰ ਤ ੈਅ ਕਰਵਾਉਂਦੀ ਹੈ।