ਈਦ ਦੀਆਂ ਤੈਨੂੰ ਭਾਈ ਵਧਾਈਆਂ।
ਰਹਿਣ ਤੇਰੇ ਵਿਹੜੇ ਵਿੱਚ ਰੁਸ਼ਨਾਈਆ।
ਬਰਕਤਾਂ ਤੈਨੂੰ ਤਾਂ ਬਖਸ਼ੂ ਸਦਾ ਅੱਲਾ,
ਜੇ ਖੁਸ਼ੀਆਂ ਤੂੰ ਮਿਲ ਕੇ ਮਨਾਈਆਂ।
ਹੱਕ ਨਾਂ ਦੂਜੇ ਦਾ ਜੋ ਖੋਹ ਕੇ ਖਾਂਦੇ,
ਪਾਉਂਦੇ ਨੇ ਉਹ ਹੀ ਲੋਕ ਵਡਿਆਈਆਂ।
ਕੰਮ ਚੰਗੇ ਕੀਤੇ ਤੋਂ ਮਾਣ ਹੈ ਮਿਲਦਾ,
ਰੌਣਕਾਂ ਚਿਹਰੇ ਤੇ ਆਉਣ ਸਵਾਈਆਂ।
ਜੇ ਖੁਸ਼ੀ ਵੰਡੀਏ ਤਾਂ ਵੱਧਦੀ ਦੂਣੀ,
ਵੰਡ ਕੇ ਗਮ ਨੂੰ ਜਾਣ ਦਰਾਂ ਘਟਾਈਆਂ।
ਹੈ ਜਗਤ ਸਿੱਧੂਆ ਵਾਂਗੂੰ ਇਕ ਸਰਾਂ ਦੇ,
ਨਾ ਕੁਝ ਤਿਰਾ ਵਸਤਾਂ ਸੱਭੇ ਪਰਾਈ