ਬਾਘਾਪੁਰਾਣਾ - ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਦੀ ਪ੍ਰਧਾਨਗੀ ਹੇਠ ਰੂਬਰੂ ਅਤੇ ਪੁਸਤਕ ਰਿਲੀਜ ਸਾਹਿਤਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (
ਲੜਕੇ) ਬਾਘਾਪੁਰਾਣਾ ਵਿਖੇ ਕਰਵਾਇਆ ਗਿਆ ਸਮਾਗਮ ਦੀ ਪ੍ਰਧਾਨਗੀ ਵਿੱਚ ਮਨਜਿੰਦਰ ਗੋਲ੍ਹੀ, ਮਾਸਟਰ ਬਿੱਕਰ ਸਿੰਘ ਭਲੂਰ, ਹਰਨੇਕ ਸਿੰਘ ਨੇਕ ਰਾਜਿਆਣਾ, ਅਮਰਜੀਤ ਸਿੰਘ ਰਣੀਆਂ ਅਤੇ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਬਿਰਾਜਮਾਨ ਸਨ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਸਭਾ ਦੇ ਸਕੱਤਰ ਹਰਵਿੰਦਰ ਸਿੰਘ ਰੋਡੇ ਅਤੇ ਯਸ਼ ਚਟਾਨੀ ਵੱਲੋਂ ਪਹੁੰਚੀਆਂ ਹੋਈਆਂ ਸਮੂਹ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ ਗਿਆ ਉਪਰੰਤ ਸਮਾਗਮ ਦੀ ਸ਼ੁਰੂਆਤ ਮੇਜਰ ਸਿੰਘ ਹਰੀਏਵਾਲਾ ਦੇ ਕਿਸਾਨੀ ਗੀਤ ਨਾਲ ਹੋਈ ਇਸਦੇ ਨਾਲ ਹੀ ਹਰਨੇਕ ਸਿੰਘ ਨੇਕ ਵੱਲੋਂ ਕਵੀਸ਼ਰ ਕਾਮਰੇਡ ਅਮਰ ਸਿੰਘ ਰਾਜਿਆਣਾ ਦੀ ਸਾਹਿਤਕ ਜੀਵਨੀ ਉਪਰ ਪਰਚਾ ਪੜ੍ਹਦਿਆਂ ਪੂਰਨ ਚਾਨਣਾ ਪਾਇਆ ਗਿਆ ਅਤੇ ਉਨ੍ਹਾਂ ਦੀਆਂ ਕਵਿਸ਼ਰੀ ਕਵਿਤਾਵਾਂ ਪੜ੍ਹ ਕੇ ਸਾਂਝੀਆਂ ਕੀਤੀਆਂ ਗਈਆਂ।
ਉਪਰੰਤ ਪੁਸਤਕ ਰਿਲੀਜ਼ ਸਮਾਰੋਹ ਸਮੇਂ ਅਮਰ ਸਿੰਘ ਰਾਜੇਆਣਾ ਦੇ ਜੀਵਨ ਤੇ ਰਚਨਾਂ ਪੁਸਤਕ ਅਤੇ ਮਨਜਿੰਦਰ ਗੋਲ੍ਹੀ ਦੀਆਂ ਨਵੀਆਂ ਪੁਸਤਕਾਂ ਨੂੰ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ।ਧਰਮ ਪ੍ਰਵਾਨਾ ਵੱਲੋਂ ਸਾਹਿਤਕਾਰ ਮਨਜਿੰਦਰ ਗੋਲ੍ਹੀ ਦੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਇਆ ਗਿਆ। ਉਪਰੰਤ ਮਨਜਿੰਦਰ ਗੋਲ੍ਹੀ ਵੱਲੋਂ ਰੂਬਰੂ ਹੁੰਦਿਆਂ ਆਪਣੀਆਂ ਰਚਨਾਵਾਂ ਨਾਲ ਭਰਪੂਰ ਹਾਜ਼ਰੀ ਲਗਵਾਈ ਗਈ ਅਤੇ ਪੁਲਿਸ ਵਿਭਾਗ ਵਿੱਚ ਨੌਕਰੀ ਦੌਰਾਨ ਨਿਭਾਈਆਂ ਸੇਵਾਵਾਂ ਅਤੇ ਜ਼ਿੰਦਗੀ ਦੇ ਬਾਕੀ ਅਨਭਵ ਸਾਂਝੇ ਕੀਤੇ ਗਏ ਅਤੇ ਲੇਖਕਾਂ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਸਾਰਥਿਕ ਢੰਗ ਨਾਲ ਦਿੱਤੇ ਗਏ।ਇਸ ਮੌਕੇ ਕਾਮਰੇਡ ਅਮਰ ਸਿੰਘ ਰਾਜਿਆਣਾ ਦੇ ਪ੍ਰੀਵਾਰਿਕ ਮੈਂਬਰਾਂ ਵੱਲੋਂ ਸਭਾ ਦੇ ਸੀਨੀਅਰ ਅਤੇ ਸਰਗਰਮ ਮੈਂਬਰ ਹਰਨੇਕ ਸਿੰਘ ਨੇਕ ਦਾ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਦੇ ਅਗਲੇ ਵਿੱਚ ਹੋਏ ਕਵੀ ਦਰਬਾਰ ਵਿੱਚ ਮੁਕੰਦ ਕਮਲ, ਹਰਵਿੰਦਰ ਸਿੰਘ ਰੋਡੇ, ਹਰਨੇਕ ਸਿੰਘ ਨੇਕ ,ਐਸ ਇੰਦਰ ਰਾਜਿਆਣਾ, ਸ਼ਿਵ ਢਿੱਲੋਂ, ਜਸਵੰਤ ਸਿੰਘ ਜੱਸੀ, ਕੁਲਵੰਤ
ਸਿੰਘ ਘੋਲੀਆ, ਕਾਮਰੇਡ ਜੋਗਿੰਦਰ ਸਿੰਘ ਨਾਹਰ, ਅਮਰਜੀਤ ਰਣੀਆਂ, ਜਗਦੀਸ਼ ਪ੍ਰੀਤਮ, ਸਰਬਜੀਤ ਸਿੰਘ ਸਮਾਲਸਰ, ਸੁਰਜੀਤ ਸਿੰਘ ਕਾਲੇਕੇ, ਯਸ਼ ਚਟਾਨੀ, ਕੰਵਲਜੀਤ ਭੋਲਾ ਲੰਡੇ, ਸਾਧੂ ਰਾਮ ਲੰਗੇਆਣਾ, ਜਸਕਰਨ ਸਿੰਘ ਲੰਡੇ, ਜਸਵੀਰ ਸਿੰਘ ਭਲੂਰੀਆ, ਪ੍ਰਸ਼ੋਤਮ ਪੱਤੋ, ਅਮਰੀਕ ਸਿੰਘ ਸੈਦੋਕੇ,ਸੀਰਾ ਗਰੇਵਾਲ ਰੌਤਾ,ਅਮਰ ਘੋਲੀਆ,ਮੰਗਲਮੀਤ ਸਿੰਘ ਪਟਵਾਰੀ, ਡਾ਼ ਸੁਰਜੀਤ ਬਰਾੜ ਘੋਲੀਆ, ਚਰਨਜੀਤ ਸਿੰਘ ਸਮਾਲਸਰ,ਕਰਮ ਸਿੰਘ ਕਰਮ, ਸੁਖਰਾਜ ਮੱਲਕੇ, ਬਲਵਿੰਦਰ ਸਿੰਘ ਫਿੱਡੇ,ਧਰਮ ਪ੍ਰਵਾਨਾ,ਜੰਗੀਰ ਸੱਧਰ ਫਰੀਦਕੋਟ, ਮਾਸਟਰ ਸ਼ਮਿੰਦਰ ਸਿੰਘ ਜੀਵਨ ਵਾਲਾ , ਪੰਮੀ ਹਬੀਬ, ਜਗਸੀਰ ਬਰਾੜ ਕੋਟਲਾ ,ਗੁਰਮੀਤ ਸਿੰਘ ਮਾਣੂੰਕੇ, ਨਿਰਮਲ ਕਲਿਆਣ, ਨਾਟਕਕਾਰ ਮੋਹੀ ਅਮਰਜੀਤ ਸਿੰਘ, ਗੁਰਮੀਤ ਸਿੰਘ ਹਮੀਰਗੜ੍ਹ, ਜਗਤਾਰ ਸਿੱਧੂ, ਅਮਾਨਤ ਸਿੱਧੂ, ਪ੍ਰਮਿੰਦਰਜੀਤ ਸਿੰਘ ,ਰਾਮ ਮੱਲਕੇ, ਜਸਕਰਨ ਮਾਲੂਕਾ , ਈਸ਼ਰ ਸਿੰਘ ਲੰਭਵਾਲੀ
ਵੱਲੋਂ ਆਪੋ ਆਪਣੀਆਂ ਤਾਜ਼ੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ।ਅਖੀਰ ਵਿੱਚ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਅਤੇ ਬਾਕੀ ਸਮੂਹ ਮੈਂਬਰਾਂ ਵੱਲੋਂ ਸਾਹਿਤਕਾਰ ਮਨਜਿੰਦਰ ਗੋਲ੍ਹੀ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ਅਤੇ ਬਾਕੀ ਸਨਮਾਨਿਤਯੋਗ ਸ਼ਖ਼ਸੀਅਤਾਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਸਭਨਾਂ ਦਾ ਸ਼ੁਕਰੀਆ ਅਦਾ ਕੀਤਾ ਗਿਆ।