ਕਲਾਤਮਿਕ ਫਿਲਮਾਂ ਸਮਾਜ ਦੀ ਸਹੀ ਮਾਰਗ ਦਰਸ਼ਨ ਕਰਨ ’ਚ ਸਹਾਈ ਸਿੱਧ ਹੁੰਦੀਆਂ ਹਨ। ਕਲਾਤਮਿਕ ਫਿਲਮਾਂ ਸਮਾਜ ਦਾ ਸ਼ੀਸਾ ਹੁੰਦੀਆਂ ਹਨ ਤਾਂ ਹੀ ਇਹ ਸਮਾਜ ਦੀ ਸਹੀ ਤਰਜਮਾਨੀ ਕਰਦੀਆਂ ਹਨ। ਕਲਾਤਮਿਕ (ਆਰਟ) ਫਿਲਮ ਮੇਕਰ ਫਿਲਮਾਂ ਦੀ ਪ੍ਰਵਾਲਟੀ ਮੁਲਕਰਨ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ। ਕਲਾਤਮਿਕ ਫਿਲਮਾਂ ਦਾ ਨਿਰਮਾਣ ਭਾਰਤੀ ਫਿਲਮ ਇੰਡਸਟਰੀ ’ਚ ਹੀ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਸਾਰਣ ਪੂਰੇ ਵਿਸ਼ਵ ’ਚ ਹੋ ਰਿਹਾ ਹੈ। ਚਾਹੇ ਅੱਜ ਕਲਾਤਮਿਕ ਫ਼ਿਲਮਾਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਦੀਆਂ ਕਲਾਤਮਿਕ ਫਿਲਮਾਂ ਵਿਸ਼ਵ ਦੀਆਂ ਕਲਾਤਮਿਕ ਫਿਲਮਾਂ ਕਿਸੇ ਪੱਖੋ ਘੱਟ ਨਹੀਂ। ਫਿਰ ਵੀ ਨਿਰੋਲ ਕਲਾਤਮਿਕ ਫਿਲਮਾਂ ਦੀ ਗਿਣਤੀ ਸਿਰਫ਼ ਉਂਗਲਾਂ ਤੇ ਹੀ ਕੀਤੀ ਜਾ ਸਕਦੀ ਹੈ। ਕਲਾਤਮਿਕ ਫਿਲਮਾਂ ਦਾ ਸੰਕਟ ਦਿਨੋ-ਦਿਨ ਡੂੰਘਾ ਹੀ ਹੁੰਦਾ ਜਾ ਰਿਹਾ ਹੈ। ਹਾਲਤ ਚਿੰਤਾਜਨਕ ਬਣੇ ਹੋਏ ਹਨ। ਫਿਰ ਵੀ ਬਾਲੀਵੁੱਡ ’ਚ ਨਵੀਂ ਪੀੜ੍ਹੀ ਦੇ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਣ ’ਚ ਕੋਈ ਕਸਰ ਨਹੀਂ ਛੱਡ ਰਹੇ। ਜਿੰਨ੍ਹਾਂ ’ਚ ਅਮੀਰ ਖਾਨ, ਨਵਾਜੂ ਦੀਨ ਸਦੀਕ, ਮਨੋਜ ਵਾਜਪਾਈ, ਅਕਸ਼ੇਕੁਮਾਰ, ਚੰਦਰਚੂਹੜ ਵਰਗੇ ਕਲਾਕਾਰਾਂ ਨੂੰ ਜਦ ਵੀ ਕਲਾਤਮਿਕ ਫ਼ਿਲਮਾਂ ’ਚ ਕੰਮ ਕਰਨ ਦਾ ਮੌਕਾ ਮਿਲਦਾ ਹੈ। ਉਹ ਬੜੀ ਮਿਹਨਤ ਅਤੇ ਲਗਨ ਨਾਲ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹਨ।
ਪੱਛਮੀ ਫਿਲਮ ਇੰਡਸਟਰੀ (ਹਾਲੀਵੁੱਡ ਅਮਰੀਕ) ’ਚ ਕਲਾਤਮਿਕ ਫ਼ਿਲਮਾਂ ਦਾ ਵੱਡੀ ਪੱਧਰ ਤੇ ਨਿਰਮਾਣ ਹੋ ਰਿਹਾ ਹੈ। ਹਾਲੀਵੁੱਡ ਦੀਆਂ ਫਿਲਮਾਂ ਮਿਆਰ ਪੱਖੋਂ ਕਾਫ਼ੀ ਉੱਚ ਪੱਧਰ ਦੀਆਂ ਹੁੰਦੀਆਂ ਹਨ। ਇਨਸਾਨ ਦੇ ਦਿਲੋਂ-ਦਿਮਾਗ ਤੇ ਗਹਿਰੀ ਛਾਪ ਛੱਡਦੀਆਂ ਹਨ। ਇਨਸਾਨ ਨੂੰ ਸੋਚਣ ਵਾਸਤੇ ਮਜਬੂਰ ਕਰ ਦੇਂਦੀਆਂ ਹਨ ਕਿ ਸੱਚਮੁੱਚ ਹੀ ਉਨ੍ਹਾਂ ਦੀਆਂ ਕਲਾਤਮਿਕ ਫ਼ਿਲਮਾਂ ਕਮਾਲ ਦੀਆਂ ਹੁੰਦੀਆਂ ਹਨ। ਦਰਸ਼ਕ ਕਲਾਤਮਿਕ ਫ਼ਿਲਮ ਨੂੰ ਬਹੁਤ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਇਸ ਦੇ ਬਿਲਕੁਲ ਉਲਟ ਭਾਰਤੀ ਸਿਨੇਮੇ ਦੇ ਦਰਸ਼ਕਾਂ ਦਾ ਰੁਝਾਨ ਕਲਾਤਮਿਕ ਫ਼ਿਲਮਾਂ ਵੱਲ ਬਿਲਕੁਲ ਘੱਟ ਹੈ ਅਤੇ ਵਪਾਰਿਕ ਫ਼ਿਲਮਾਂ ਵੱਲ ਜਿਆਦਾ ਹੈ। ਕਾਰਣ ਕੀ ਹਨ। ਸਮੇਂ ਦੇ ਬਦਲਣ ਨਾਲ ਦਰਸ਼ਕ ਵੀ ਬਦਲ ਜਾਣਾ ਸ਼ਾਇਦ ਸ਼ਾਇਦ ਸਮੇਂ ਦੀ ਮੰਗ ਹੈ। ਵੈਸੇ ਵੀ ਭਾਰਤੀ ਸੱਭਿਆਚਾਰ ਅਤੇ ਪੱਛਮੀ ਸੱਭਿਆਚਾਰ ਦਾ ਜ਼ਮੀਨ ਅਸਮਾਨ ਦਾ ਫ਼ਰਕ ਹੈ। ਜੋ ਵੀ ਹੈ ਸੱਚਾਈ ਨੂੰ ਅੱਖੋਂ ਪਰੋਖੇ (ਨਜ਼ਰ ਅੰਦਾਜ਼) ਨਹੀਂ ਕੀਤਾ ਜਾ ਸਕਦਾ, ਸੱਚਾਈ ਨੂੰ ਸਵੀਕਾਰ ਤਾਂ ਕਰਨਾ ਹੀ ਪਵੇਗਾ। ਅਗਰ ਦਰਸ਼ਕ ਹੀ ਕਲਾਤਮਿਕ ਫ਼ਿਲਮ ਵੱਲ ਧਿਆਨ ਨਹੀਂ ਦੇਣਗੇ ਤਾਂ ਫਿਰ ਕਲਾਤਮਿਕ ਫ਼ਿਲਮਾਂ ਬਣਾਉਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕੋਈ ਵੀੌ ਚੀਜ਼ ਉਨ੍ਹਾਂ ਚਿਰ ਸਫ਼ਲ ਨਹੀਂ ਹੁੰਦੀ। ਜਿੰਨ੍ਹਾਂ ਚਿਰ ਉਸਨੂੰ ਲੋਕਾਂ ਦਾ ਸਹਿਯੋਗ ਨਹੀਂ ਮਿਲਦਾ। ਇਹੋ ਹੀ ਕਾਰਣ ਹੈ ਕਿ ਕਲਾਤਮਿਕ ਫ਼ਿਲਮਾਂ ਦੀ ਗਿਣਤੀ ਘੱਟ ਗਈ ਹੈ, ਸ਼ਾਇਦ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੌਲਿਕ ਕਲਾਤਮਿਕ ਫ਼ਿਲਮਾਂ ਬਣੀਆਂ ਲੱਗਭੱਗ ਬੰਦ ਹੀ ਹੋ ਗਈਆਂ। ਅਗਰ ਕਲਾਤਮਿਕ ਫ਼ਿਲਮ ਬਣਦੀ ਵੀ ਹੈ। ਉਹ ਵਪਾਰਿਕ ਫ਼ਿਲਮ ਰਾਹੀਂ ਬਣ ਕੇ ਤਿਆਰ ਹੁੰਦੀਆਂ ਹਨ।
ਭਾਰਤੀ ਸਿਨੇਮੇ ਦੀ ਸ਼ੂਰੂਆਤ ਹੀ ਕਲਾਤਮਿਕ ਫ਼ਿਲਮਾਂ ਤੋਂ ਹੋਈ। ਇਕ ਝਾਤ ਭਾਰਤੀ ਫ਼ਿਲਮ ਇੰਡਸਟਰੀ ਵੱਲ ਮਾਰਨੀ ਜਰੂਰੀ ਬਣ ਜਾਂਦੀ ਹੈਪਹਿਲੇ-ਪਹਿਲ ਬਹੁਤ ਸਾਰੇ ਕਲਾਕਾਰ ਸਟੇਜ ਨਾਲ ਸਬੰਧਿਤ ਹੋਣ ਕਰਕੇ ਫ਼ਿਲਮੀ ਕਲਾਕਾਰ ਅਤੇ ਫ਼ਿਲਮ ਮੇਕਰ ਜ਼ਮੀਨ ਨਾਲ ਜੁੜੇ ਹੋਣ ਕਰਕੇ ਫ਼ਿਲਮੀ ਕਲਾਕਾਰ ਮਿਹਨਤੀ, ਅੱਤ ਦੀ ਗਰੀਬੀ ’ਚੋਂ ਨਿਕਲ ਕੇ ਕਲਾ ਪ੍ਰੇਮੀ ਰੋਜ਼ੀ-ਰੋਟੀ ਲਈ ੳਨ੍ਹਾਂ ਪੈਰ-ਪੈਰ ਤੇ ਸੰਘਰਸ਼ ਕਰਨਾ ਪੈ ਰਿਹਾ ਸੀ। ਉਸ ਸਮੇਂ ਭਾਰਤ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਪਿਆਰ ਸੀ। ਸੋ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਦਾ ਜ਼ਜ਼ਬਾ ਅਤੇ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਲਈ ਸਧਾਰਨ ਅਤੇ ਗਰੀਬ ਵਿਅਕਤੀ ਨੇ ਯੋਗਦਾਨ ਪਾਇਆ। ਮੌਕੇ ਦੇ ਸਮਾਜ ਦੇ ਠੇਕੇਦਾਰ ਧਾਰਮਿਕ ਜਨੂੰਨ ’ਚ ਅੰਨ੍ਹੇ ਹੋਏ ਆਗੂਆਂ ਦੀ ਧੱਕੇਸ਼ਾਹੀ ਪੈਰ-ਪੈਰ ਤੇ ਬਰਦਾਸ਼ਤ ਕਰਨੀ ਪੈਂਦੀ ਸੀ। ਜੋ ਸਮਾਜ ਵਿੱਚ ਵਿੱਚਰ ਰਿਹਾ ਸੀ ਉਹ ਸਭ ਸਟੇਜ ਤੇ ਕਲਾਕਾਰ ਅਤੇ ਫ਼ਿਲਮ ਮੇਕਰਾਂ ਨੇ ਆਪਣੀਆਂ ਫ਼ਿਲਮਾਂ ਅਤੇ ਸਟੇਜ ਉੱਪਰ ਲੋਕਾਂ ਨੂੰ ਵਿਖਾਇਆ ਗਿਆ। ਪਹਿਲੇ-ਪਹਿਲ ਭਾਰਤ ਅੰਦਰ ਫ਼ਿਲਮਾਂ ਦਾ ਨਿਰਮਾਣ ਨਹੀਂ ਹੁੰਦਾ ਸੀ। ਵਿਦੇਸ਼ੀ ਸੱਭਿਆਚਾਰ ਦੀਆਂ ਫਿਲਮਾਂ ਹੀ ਵੇਖਣ ਨੂੰ ਮਿਲਦੀਆਂ ਸਨ, ਜੋ ਵਿਅਕਤੀ ਵੇਖਦਾ ਹੈ ਉਸ ਅਸਰ ਤਾਂ ਉਸ ਉੱਪਰ ਯਕੀਨੀ ਤੌਰ ਤੇ ਹੋਵੇਗਾ। ਇਹ ਵੀ ਕਾਰਣ ਸੀ ਕਿ ਭਾਰਤੀ ਲੋਕ ਆਪਣੀ ਸੱਭਿਅਤਾਂ ਤੋਂ ਦੂਰ ਹੋ ਰਹੇ ਸਨ, ਮਨੋਵਿਗਿਆਨਕ ਤੌਰ ਤੇ।
ਉਸ ਸਮੇਂ ਅੱਤ ਦੀ ਗਰੀਬ ’ਚ 30 ਅਪ੍ਰੈਲ 1830 ਨਾਸਿਕ ਸ਼ਹਿਰ ’ਚ ਘੁੰਡੀ ਗ੍ਰਾਮ ਫਾਲਕੇ ਨੇ ਜਨਮ ਲਿਆ ਜੋ ਬਾਅਦ ’ਚ ਭਾਰਤੀ ਫ਼ਿਲਮ ਇੰਡਸਟਰੀ ਦਾ ਜਨਮ ਦਾਤਾ ਦਾਦਾ ਸਾਹਿਬ ਫਾਲਕੇ ਨਾਮ ਨਾਲ ਪ੍ਰਸਿੱਧ ਹੋਇਆ। ਉਨ੍ਹਾਂ ਖ਼ੁਦ ਇਸ ਫ਼ਿਲਮ ’ਚ ਰਾਜਾ ਹਰੀਸ਼ ਚੰਦਰ ਦੀ ਭੂਮਿਕਾ ਨਿਭਾਈ। ਉਸ ਸਮੇਂ ਫ਼ਿਲਮਾਂ ’ਚ ਕੰਮ ਕਰਨ ਲਈ ਅੋਰਤਾਂ ਨਹੀਂ ਹੁੰਦੀਆਂ ਸਨ। ਜਿਸ ਕਾਰਣ ਸਾਰੇ ਪੁਰਸ਼ਾਂ ਵੱਲੋਂ ਔਰਤਾਂ ਦੇ ਕਿਰਦਾਰ ਵੀ ਨਿਭਾਉਣੇ ਪੈਂਦੇ ਸਨ। ਉਨ੍ਹਾਂ ਨੇ ਇਹ ਕੰਮ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਕੀਤਾ। ਸ਼ੁਰੂਆਤ ’ਚ ਇਸ ਫ਼ਿਲਮ ਨੂੰ ਸਮੀਖਿਅਕਾਂ ੳਤੇ ਅਖ਼ਬਾਰਾਂ ਨੇ ਨਕਾਰ ਦਿੱਤਾ ਲੇਕਿਨ ਆਮ ਦਰਸ਼ਕਾਂ ’ਚ ਇਹ ਫ਼ਿਲਮ ਹਿੱਟ ਸਾਬਿਤ ਹੋਈ। ਫ਼ਿਲਮਾਂ ਦਾ ਜਨੂੰਨ ਵੇਖ ਕੇ ਇੰਗਲੈਂਡ ਤੋਂ ਕਈ ਆਫ਼ਰ ਮਿਲੇ। ਦਾਦਾ ਸਾਹਿਬ ਫਾਲਕੇ ਨੂੰ ਤਾਂ ਆਪਣੀ ਮਿੱਟੀ ਅਤੇ ਦੇਸ਼ ਨਾਲ ਪਿਆਰ ਹੋਣ ਕਰਕੇ ਉਨ੍ਹਾਂ ਭਾਰਤ ’ਚ ਰਹਿ ਕੇ ਹੀ ਫ਼ਿਲਮਾਂ ਦਾ ਨਿਰਮਾਣ ਕਰਨਾ ਠੀਕ ਸਮਝਿਆ। ਦਾਦਾ ਸਾਹਿਬ ਫਾਲਕੇ ਵੱਲੋਂ ਵਲਾਈ ਇਸ ਇਨਕਲਾਬੀ ਲਹਿਰ ਨੂੰ ਭਾਰਤੀ ਕਲਾਕਾਰ ਅਤੇ ਫ਼ਿਲਮ ਮੇਕਰਾਂ ਨੇ ਬੜੀ ਸ਼ਿੱਦਤ ਅਤੇ ਮਿਹਨਤ ਨਾਲ ਅੱਗੇ ਹੋ ਗਿਆ।
ਭਾਰਤ ਵਿਸ਼ਾਲ ਦੇਸ਼ ਹੋਣ ਕਰਕੇ ਇਥੇ ਵੱਖ-ਵਖ ਖੇਤਰਾਂ ’ਚ ਅਨੇਕ ਖੇਤਰੀ ਫ਼ਿਲਮਾਂ ਦਾ ਨਿਰਮਾਣ ਹੁੰਦਾ ਹੈ। ਭਾਰਤ ਫ਼ਿਲਮ ਇੰਡਸਟਰੀ ਨੂੰ ਮਜ਼ਬੂਤ ਕਰਨ ਲਈ ਭਾਰਤੀ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਦਾ ਵੱਡਮੁੱਲਾ ਯੋਗਦਾਨ ਹੈ। ਜਿੰਨ੍ਹਾਂ ’ਚ ਤੇਲਗੂ (ਟਾਈਲ ਵੁੱਡ) ਅਸਾਮਿਆ ਸਿਨੇਮਾ (ਆਸਾਮ) ਮੈਥਿਲੀ ਸਿਨੇਮਾ (ਬਿਹਾਰ) ਬ੍ਰਿਜ ਭਾਸ਼ੀ ਚਿੱਤ ਪਈ (ਉੱਤਰ ਪ੍ਰਦੇਸ਼) ਗੁਜਰਾਤੀ ਸਿਨੇਮਾ (ਗੁਜਰਾਤ) ਹਰਿਆਣੀ ਸਿਨੇਮਾ (ਹਰਿਆਣਾ) ਕਸ਼ਮੀਰੀ (ਜੰਮੂ ਅਤੇ ਕਸ਼ਮੀਰ) ਝਾਲੀਵੁੱਡ (ਝਾਰਖੰਡ) ਕੰਨੜ ਸਿਨੇਮਾ (ਕਰਨਾਟਕਾ) ਮਲ ਆਲਮ ਸਿਨੇਮਾ (ਕੇਰਲਾ) ਮਰਾਠੀ ਸਿਨੇਮਾ (ਮਹਾਂਰਾਸ਼ਟਰ) ਉੜਿਆ ਸਿਨੇਮਾ (ਉੜੀਸਾ) ਪੰਜਾਬੀ ਸਿਨੇਮਾ (ਪੰਜਾਬ) ਰਾਜਸਥਾਨੀ ਸਿਨੇਮਾ (ਰਾਜਸਥਾਨ) ਪ੍ਰਾਲੀਵੁੱਡ (ਤਾਮਿਲਨਾਡੂ) ਬੰਗਾਲੀ ਸਿਨੇਮਾ (ਪੱਛਮੀ ਬੰਗਾਲ)। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖੇਤਰੀ ਭਾਸ਼ਾਵਾਂ ’ਚ ਖੇਤਰੀ ਭਾਸ਼ਾ ਦੀਆਂ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਪਹਿਲੇ ਪਹਿਲ ਭਾਰਤੀ ਫ਼ਿਲਮ ਇੰਡਸਟਰੀ ’ਚ ਪੰਜਾਬੀ ਕਲਾਕਾਰ ਅਤੇ ਫ਼ਿਲਮ ਮੇਕਰਾਂ ਦਾ ਬੋਲ ਬਾਲਾ ਸੀ। ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ, ਤਿਵੇਂ-ਤਿਵੇਂ ਭਾਰਤੀ ਸਿਨੇਮੇ ਦੇ ਹਲਾਤ ਵੀ ਬਦਲਦੇ ਗਏ। ਹੁਣ ਹਾਲਤ ਕੁਝ ਹੋਰ ਹੈ, ਹੁਣ ਬਾਰਤੀ ਸਿਨੇਮੇ ’ਚ ਅਸਾਮੀ, ਮਰਾਠੀ, ਬੰਗਾਲੀ ਅਤੇ ਦੱਖਣ ਦੀਆਂ ਫ਼ਿਲਮਾਂ ਦਾ ਵਿਸ਼ੇਸ਼ ਯੋਗਦਾਨ ਹੈ, ਭਾਰਤੀ ਫ਼ਿਲਮ ਇੰਡਸਟਰੀ ’ਚ।
ਅਗਰ ਦੱਖਣ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਇੰਡਸਟਰੀ ਬਾਲੀਵੁੱਡ ਫ਼ਿਲਮ ਇੰਡਸਟਰੀ ਤੋਂ ਕਈ ਗੁਣਾਂ ਅੱਗੇ ਐਡਵਾਂਸ ਅਤੇ ਤਰੱਕੀ ਦੀਆਂ ਰਾਹ ਤੇ ਹੈ। ਦੱਖਣ ਦੀਆਂ ਫ਼ਿਲਮਾਂ ਡੱਬ ਹੋ ਕੇ ਬਾਲੀਵੁੱਡ ’ਚ ਦਿਖਾਇਆ ਜਾ ਰਹੀਆਂ ਹਨ। ਦੱਖਣ ਦੇ ਕਲਾਕਾਰ ’ਐਕਸ਼ਨ, ਕਲਾਸੀਕਲ ਡਾਂਸ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਲਾਜਵਾਬ ਹੁੰਦਾ ਹੈ। ਅੱਜ ਦੱਖਣ ਦੀਆਂ ਫ਼ਿਲਮਾਂ ’ਚ ਕਮਲ ਹਸਨ, ਰਜਨੀ ਕਾਂਤ, ਐਮ.ਜੀ ਪ੍ਰਾਮਾ ਚੰਦਰਨ, ਐਨ.ਟੀ ਰਾਮਾਰਾਓ, ਵੈਕਟੈਂਸ਼ ਜੈ ਲਲਿਤਾ, ਪਦਮਣੀ, ਵੈਜੰਤੀ ਮਾਲਾ, ਬਾਲੀ, ਹੇਮਾ ਮਾਲਿਨੀ, ਸ੍ਰੀ ਦੇਵੀ, ਜੈ ਪ੍ਰਦਾ ਵਰਗੀਆਂ ਕਲਾਕਾਰ ਨੇ ਬਾਲੀਵੁੱਡ ’ਚ ਧੁੰਮ ਪਾ ਰੱਖੀ ਸੀ।
ਰਾਜਾ ਹਰੀਸ਼ ਚੰਦਰ ਤੋਂ ਬਾਅਦ ਪਹਿਲੇ ਬੋਲਦੀ ਬੰਗਾਲੀ ਦਮਿਅਤੀ 1917 ’ਚ ਜੇ.ਐਫ਼. ਦੁਆਰ ਨਿਰਮਤ ਕੀਤੀ ਗਈ।
ਪਹਿਲੀ ਦੱਖਣ ਭਾਰਤ ਦੀ ਫ਼ਿਲਮ ਭੀਸ਼ਮ ਪ੍ਰਤਿੱਗਿਆ 1921 ’ਚ ਕੇ.ਐਨ ਵੈਕੋਓਅਰ ਪ੍ਰਕਾਸ਼ ਦੁਆਰ ਬਣਾਈ ਗਈ।
ਭਾਰਤ ਦੀ ਪਹਿਲੀ ਬੋਲਦੀ ਫ਼ਿਲਮ ਆਲਮ ਆਰਾ 1931 ’ਚ ਬਣਾਈ ਗਈ ਅਤੇ ਬੰਬਈ ਐਜੇਸਟਿਕ ਸਿਨੇਮੇ ’ਚ ਰਿਲੀਜ਼ ਹੋਈ।
ਪਹਿਲਾ ਅੰਤਰ ਰਾਸ਼ਟਰੀ ਐਵਾਰਡ ਨੀਚ ਨਗਰੀ 1946 ’ਚ ਨਿਰਦੇਸ਼ਕ ਚੇਤਨ ਅਨੰਦ ਨੂੰ ਮਿਲਿਆ।
ਪਹਿਲੀ ਔਰਤ ਨਿਰਦੇਸ਼ਕ ਬੇਗਮ ਫਾਤਮ ਵੱਲੋਂ ਬਣਾਈ ਗਈ।
ਪਹਿਲੀ ਬੋਲਦੀ ਪੰਜਾਬੀ ਫ਼ਿਲਮ ਹੀਰ ਰਾਂਝਾ ਹਕੀਮ ਰਾਮ ਪ੍ਰਸ਼ਾਦ ਵੱਲੋਂ 1932 ’ਚ ਬਣਾਈ ਗਈ।
ਸਮੇਂ-ਸਮੇਂ ਅਨੁਸਾਰ ਭਾਰਤੀ ਫ਼ਿਲਮ ਇੰਡਸਟਰੀ ਦਾ ਵਿਕਾਸ ਹੁੰਦਾ ਗਿਆ। ਦਾਦਾ ਸਾਹਿਬ ਫਾਲਕੇ ਤੋਂ ਬਾਅਦ ਬਹੁਤ ਸਾਰੇ ਫ਼ਿਲਮ ਮੇਕਰਾਂ ਨੇ ਬਾਰਤੀ ਫ਼ਿਲਮ ਇੰਡਸਟਰੀ ਅੱਗੇ ਲਿਕਾਣ ਲਈ ਕਰੜੀ ਮਿਹਨਤ ਕੀਤੀ ਅੱਤ ਦਾ ਸੰਘਰਸ਼ ਵੀ ਨਤੀਜਾ ਭਾਰਤੀੂ ਫ਼ਿਲ, ਇੰਡਸਟਰੀ ’ਚ ਬੁਨਿਆਦ ਰੱਖੀ। ਇਸ ਬੁਨਿਆਦ ਨੂੰ ਮਜ਼ਬੂਤ ਕਰਨ ਲਈ। ਪ੍ਰਿਥਵੀ ਰਾਜ ਕਪੂਰ, ਰਾਜ ਕਪੂਰ, ਆਗਾ, ਅਸ਼ੋਕ ਕੁਮਾਰ, ਨੂਤਨ, ਸ਼ਮਸ਼ਾਦ ਬੇਗਮ, ਨੂਰਜਹਾਂ, ਸਰਬ ਮੋਦੀ, ਮੋਤੀ ਲਾਲ, ਬਿਮਲ ਰਾਏ, ਨਿਤਿਨ ਬੋਸ, ਵੀ.ਸ਼ਾਂਤਾ ਰਾਮ, ਗੁਰੂ ਦੱਤ, ਅਨੂਪ ਕੁਮਾਰ, ਕਿਸ਼ੋਰ ਕੁਮਾਰ, ਚੇਤਨ ਅਨੰਦ, ਤਿਵਾੜੀ, ਰਹਿਮਾਨ, ਜਾਨੀ ਵਾਕਰ, ਕੇ.ਐਲ ਸਹਿਗਲ, ਭਾਰਤ ਭੂਸ਼ਨ, ਬਲਰਾਜ ਸਾਹਨੀ, ਓਮ ਪ੍ਰਕਾਸ਼, ਨਿੰਮੀ, ਪ੍ਰਦੀਪ ਕੁਮਾਰ, ਹੈਲਨ, ਪ੍ਰੇਮ ਨਾਥ, ਸਾਧਨਾ, ਨੰਦਾ, ਰਜਿੰਦਰਨਾਥ, ਦਲੀਪ ਕੁਮਾਰ, ਨਾਸਿਰ ਹੁਸੈਨ, ਨਰਗਿਸ, ਵਹੀਦਾ ਰਹਿਮਾਨ, ਕਾਦਰ ਖਾਨ, ਅਜੀਤ, ਮਹਿਮੂਦ, ਇਫਤਿਆਰ ਜਗਦੀਸ਼ ਵਰਗੇ ਅਨੇਕ ਕਲਾਕਾਰਾਂ ਤੇ ਫ਼ਿਲਮ ਮੇਕਰਾਂ ਨੇ ਬਾਲੀਵੁੱਡ ਨੂੰ ਅੱਗੇ ਤੋਰਿਆ।
ਇਨ੍ਹਾਂ ਫ਼ਿਲਮ ਮੇਕਰ ਅਤੇ ਕਲਾਕਾਰਾਂ ਨੇ ਅਨੇਕ ਫ਼ਿਲਮਾਂ ਦਾ ਨਿਰਮਾਣ ਕੀਤਾ। ਗੁਰੂ ਦੱਤ (1959) ਕਾਗਜ਼ ਕੇ ਫ਼ੂਲ (1959) ਰਾਜ ਕਪੂਰ ਰਾਜ ਕਪੂਰ ੳਾਵਾਰਾ (1951) ਸ੍ਰੀ 420 ਮਹਿਬੂਬ ਖਾਨ (1951) ਮਦਰ ਇੰਡੀਆ (1960) ਮੁਗਲੇ ਆਜ਼ਮ (1957) ਵੀ ਸ਼ਤਾ ਰਾਮ ਦੋ ਆਂਖੈਂ 12 ਹਾਥ, ਦੋਸਤੀ, ਪਿਆਸਾ, ਗੂੰਜ ਊਠੀ ਸ਼ਹਿਨਾਈ, ਗਾੰਗਾ ਜਮਨਾ, ਦੋ ਬੀਘੇ ਜ਼ਮੀਨ, ਹਮ ਦੋਨੋਂ, ਗੋਪੀ, ਅਨਪੜ੍ਹ, ਛਲੀਆ, ਸਿਕੰਦਰੇ ਆਜ਼ਮ, ਤਾਜ ਮਹਿਲਰਾਣੀ ਝਾਂਸੀ, ਵਕਤ, ਸੂਰਜ, ਪ੍ਰਿਥਵੀ ਵੱਲਵ, ਮੇਰਾ ਨਾਮ ਜੋਕਰ, ਸੰਗਮ, ਬਰਸਾਤ ਕੀ ਰਾਤ, ਬੰਦਨੀ, ਆਦਮੀ,ਕਾਜਲ, ਬੀਗੀ ਰਾਤੇਂ, ਪਿਆਰ ਕਾ ਸਾਗਰ, ਸਤੀ ਅਨਸਰਨ, ਸਰਸਵਤੀ ਚੰਦਰ, ਪਿਆਰ ਹੀ ਪਿਆਰ, ਧੂਲ ਕਾ ਫੂਲ, ਨਾਗਿਨ (1954), ਕਿੰਗ ਕਾਂਗ, ਧੂਲ ਕਾ ਫੂਲ, ਮੇਲਾ, ਆਰਜੂ, ਆਨ (1952) ਜਾਵਰ, ਜੰਗਲੀ ਦੇਵਦਾਸ (1955) ਦਿਲਲਗੀ (1944) ਪੜੋਸਣ ਵਰਗੀਆਂ ਫ਼ਿਲਮਾਂਦਾ ਨਿਰਮਾਣ ਹੋਇਆ।
ਸਮੇਂ ਨੇ ਕਰਵਟ ਬਦਲੀ ਆਟ (ਕਲਾਤਮਿਕ) ਫ਼ਿਲਮਾਂ ਦੀ ਵੱਖਰੀ ਪਹਿਚਾਣ ਬਣੀ। ਇਨ੍ਹਾਂ ਫ਼ਿਲਮਾਂ ਦੀ ਵੱਖਰੀ ਪਹਿਚਾਣ ਬਣੀ। ਇਨ੍ਹਾਂ ਫ਼ਿਲਮਾਂ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ। ਇਹ ਫ਼ਿਲਮਾਂ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ। ਇਹ ਫ਼ਿਲਮਾਂ ਯਥਾਰਥ ਵਾਦੀ ਹੋਣ ਕਰਕੇ ਸਮਾਜ ਦੀ ਸਹੀ ਤੇ ਸੱਚੀ ਕਿ ਤਸਵੀਰ ਪੇਸ਼ ਕਰਦੀਆਂ ਸਧਾਰਨ ਦਰਸ਼ਕਾਂ ਅਤੇ ਫ਼ਿਲਮ ਮੇਕਰਾਂ ਦਾ ਫ਼ਿਲਮਾਂ ਵੱਲ ਘੱਟ ਧਿਆਨ ਹੋਣ ਕਰਕੇ 1960 ਤੋਂ 1980 ਤੱਕ ਸਰਕਾਰ ਨੇ ਇਨ੍ਹਾਂ ਫ਼ਿਲਮਾਂ ਵੱਲ ਵਿਸ਼ੇਸ਼ ਧਿਆਨ ਦਿੱਤਾ।
ਮਹੇਸ਼ ਭੱਟ, ਗੋਵਿੰਦ ਨਿਹਾਲਾਨੀ
ਗਾਂਧੀ ਫ਼ਿਲਮ, ਟੀ.ਵੀ ਸੀਰੀਅਲ ਕਹਾਂ ਗਏ ਵੋ ਲੋਗ, ਪਰਮਵੀਰ ਚੱਕਰ, ਬੁਨਿਆਦ, ਤਮਾਮ, ਭਾਰਤ ਇਕ ਖੋਜ, ਮੋਹਾਲੀ (ਬਾਲ ਸੀਰੀਅਲ) ਦਾ ਨਿਰਮਾਣ ਕੀਤਾ ਗਿਆ।
ਇਨ੍ਹਾਂ ਕੁਝ ਹੋਣ ਦੇ ਬਾਅਦ ਵੀ ਕਲਾਤਮਿਕ ਫ਼ਿਲਮਾਂ ਹੋਂਦ ਲੋਕਾਂ ’ਚ ਦਿਨੋ-ਦਿਨ ਘੱਟ ਦੀ ਹੀ ਗਈ। (ਕਾਲਪਨਿਕ ਐਕਸ਼ਨ ਗਲੈਮਰ ਵਪਾਰਿਕ) ਫ਼ਿਲਮਾਂ ਨੇ ਬਾਲੀਵੁੱਡ ’ਚ ਆਪਣਾ ਯੋਗ ਸਥਾਨ ਬਣਾ ਲਿਆ। ਹੁਣ ਕਲਾਤਮਿਕ ਫ਼ਿਲਮਾਂ ਦਾ ਨਿਰਮਾਣ ਸਰਕਾਰ ਵੱਲੋਂ ਜਾਂ ਕੁਝ ਸਮਾਜਿਕ ਜਥੇ ਜਥੇਬੰਦੀਆਂ ਹੀ ਕਰ ਰਹੀਆਂ ਹਨ।
ਫਿਰ ਵੀ ਅੱਜ ਬਾਲੀਵੁੱਡ ਅੰਦਰ ਕਲਾਤਮਿਕ ਫ਼ਿਲਮਾਂ ਬਣ ਕੇ ਤਿਆਰ ਹੁੰਦੀਆਂ ਹਨ। ਚਾਹੇ ਉਹ ਪੂਰੀ ਤਰ੍ਹਾਂ ਕਲਾਤਮਿਕ ਨਹੀਂ ਇਹ ਵਪਾਰਿਕ ਫ਼ਿਲਮਾਂ ਦਾ ਛੋਟਾ ਜਿਹਾ ਹਿੱਸਾ ਬਣ ਕੇ ਰਹਿ ਗਈਆਂ ਹਨ। ਨਿਰੋਲ ਕਲਾਤਮਿਕ ਫ਼ਿਲਮਾਂ ਦਾ ਯੁੱਗ ਸਮਾਪਤ ਹੋ ਗਿਆ ਹੈ ਫਿਰ ਵੀ ਬਹੁਤ ਸਾਰੇ ਕਲਾਕਾਰ ਅੱਜ ਵੀ ਕਲਾਤਮਿਕ ਫ਼ਿਲਮ ਵੱਲ ਬੜੀ ਗੰਭੀਰਤਾ ਨਾਲ ਧਿਆਨ ਦੇ ਰਹੇ ਹਾਂ। ਵੱਧ ਤੋਂ ਵੱਧ ਆਪਣਾ ਯੋਗਦਾਨ ਵੀ ਦੇ ਰਹੇ ਹਾਂ। ਜਿੰਨ੍ਹਾਂ ’ਚ ਵਿਸ਼ੇਸ਼ ਅਮੀਰ ਖਾਨ, ਮਨੋਜ ਵਾਜਪਾਈ, ਨਵਾਜੂਦੀਨ ਸਦੀਕੀ, ਅਨੁਪਮ ਖੇਰ, ਕਿਰਨ ਖੇਰ, ਹਰਮੈਸ਼ ਰਸ਼ਮੀਆ, ਸ਼ਾਹਿਦ ਕਪੂਰ, ਆਲੀਆ ਭੱਟ, ਕਰੀਨਾ ਕਪੂਰ, ਅਕਸ਼ੇ ਕੁਮਾਰ, ਨੇ ਬੇਮਿਸਾਲ ਫ਼ਿਲਮ ’ਚ ਕੰਮ ਕੀਤਾ। ਜਿੰਨ੍ਹਾਂ ’ਚ ਟੁਆਇਟ-ਇਕ ਪ੍ਰੇਮ ਕਥਾ, ਏਕ ਚਾਦ ਮੈਲੀ ਸੀ, ਵਾਰਿਸ, ਪਿੰਜਰ, ਬਰਫ਼ੀ, ਹਵਾਏਂ, ਉੜਤਾ ਪੰਜਾਬ, ਸਰਫ਼ਰੋਸ਼, ਲਗਨ, ਰੰਗ ਦੇ ਬਸੰਤੀ, ਭਗਤ ਸਿੰਘ, ਤਾਰੇ, ਜ਼ਮੀਨ ਪਰ, ਉਮਰਾਉ ਜਾਨ, ਮੰਡੀ, ਮਾਚਿਸ ਵਰਗੀਆਂ ਫ਼ਿਲਮਾਂ ਦਾ ਅੱਜ ਵੀ ਨਿਰਮਾਣ ਹੋ ਰਿਹਾ ਹੈ।
1980 ਤੱਕ ਤਾਂ ਕਲਤਮਿਕ ਫ਼ਿਲਮ ਨਿਰਮਾਣ ਹੁੰਦਾ ਰਿਹਾ। 1990 ’ਚ ਕਲਾਤਮਿਕ ਫ਼ਿਲਮ ਦਾ ਨਿਰਮਾਣ ਹੋਣਾ ਲਗਭੱਗ ਬੰਦ ਹੀ ਹੋ ਗਿਆ। ਤਿਵੇਂ-ਤਿਵੇਂ ਕਲਾਤਮਿਕ ਫ਼ਿਲਮ ਦਾ ਨਿਰਮਾਣ ਹੋਣਾ ਵੀ ਘੱਟ ਗਿਆ। ਅੰਤ ਹੁਣ ਨਾ ਮਾਤਰ ਹੀ ਰਹਿ ਗਿਆ। ਨਤੀਜਾ ਕਲਾਤਮਿਕ ਫ਼ਿਲਮਾਂ ਦੇ ਕਲਾਕਾਰ ਨੇ ਆਪਣਾ ਰੁਖ ਵਪਾਰਿਕ ਫ਼ਿਲਮ ਵੱਲ ਕਰ ਲਿਆ। ਵਧੀਆ ਐਕਟਰ ਹੋਣ ਕਰਕੇ ਉਨ੍ਹਾਂ ਨੇ ਵਪਾਰਿਕ ਫ਼ਿਲਮ ’ਚ ਆਪਣੀ ਚੰਗੀ ਪੁਜੀਸ਼ਨ ਬਣਾ ਲਈ। ਨਤੀਜਾ ਕਲਾਤਮਿਕ ਫ਼ਿਲਮਾਂ ਨਿਰੋਲ ਪਹਿਚਾਨ ਖ਼ਤਮ ਹੋ ਗਈ। ਕਲਾਤਮਿਕ ਫ਼ਿਲਮਾਂ ਵਪਾਰਿਕ ਫ਼ਿਲਮਾਂ ਦਾ ਹਿੱਸਾ ਬਣ ਕੇ ਰਹਿ ਗਈਆਂ।
ਅੱਜ ਕਲਾਤਮਿਕ ਫ਼ਿਲਮ ਸਰਕਾਰ ਦੀ ਜੁੰਮੇਵਾਰੀ ਬਣ ਕੇ ਰਹਿ ਗਈ ਹੈ। ਟੀ.ਵੀ ਸੀਰੀਅਲ ਡੋਕੂਮੈਂਟਰੀ ਤੱਕ ਸੀਮਤ ਹੈ, ਅੱਜ ਦਰਸ਼ਕ ਆਟ ਫ਼ਿਲਮ ਕਮਰਸ਼ੀਅਲ ਫ਼ਿਲਮ ’ਚ ਹੀ ਵੇਖ ਰਹੇ ਹੈ, ਆਰਟ ਫ਼ਿਲਮ ਕਮਰਸ਼ੀਅਲ ਫ਼ਿਲਮਾਂ ਦਾ ਅੰਗ ਬਣ ਕੇ ਰਹਿ ਗਈਆਂ ਹਨ।