ਖ਼ਬਰਸਾਰ

  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
  •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
  •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  • ਤਨਵੀਰ ਦਾ ਜਨਮ ਦਿਨ (ਬਾਲ ਕਹਾਣੀ) (ਕਹਾਣੀ)

    ਬਲਜਿੰਦਰ ਮਾਨ   

    Email: nikkiankarumblan@rediffmail.com
    Cell: +91 98150 18947
    Address: ਪਿੰਡ ਮਹਿਮਦਵਾਲ ਕਲਾਂ ਡਾਕ : ਰਾਮਪੁਰ ਝੰਜੋਵਾਲ
    ਹੁਆਿਰਪੁਰ India
    ਬਲਜਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਤਨਵੀਰ ਅੱਠਵੀਂ ਸ਼੍ਰੇਣੀ ਵਿਚ ਪੜ੍ਹਦਾ ਸੀ।ਉਹ ਆਪਣੇ ਪਾਪਾ ਜੀ ਨਾਲ ਕਈ ਦਿਨਾਂ ਤੋਂ ਆਪਣੇ ਜਨਮ ਦਿਨ ਦੀਆਂ ਗੱਲਾਂ ਕਰ ਰਿਹਾ ਸੀ।ਪਾਪਾ ਜੀ ਤੁਸੀਂ ਮੈਨੂੰ ਜਨਮ ਦਿਨ ਤੇ ਕੀ ਲੈਕੇ ਦਿਓਗੇ ।ਕਿਹੜੇ ਦੋਸਤਾਂ ਨੂੰ ਬੁਲਾਉਗੇ।ਉਹਨਾਂ ਨੂੰ ਕੀ ਖਆਓਗੇ। ਮੰਮੀ ਜੀ ਕਹਿੰਦੇ ਨੇ ਤੇਰੀਆਂ ਭੂਆਂ ਵੀ ਆਣਗੀਆਂ।ਫੁੱਫੜ ਵੀ ਆਣਗੇ… ਬੰਟੀ ਵੀ ਆਵੇਗਾ।ਸਾਬੀ ਤੇ ਪ੍ਰਿੰਸ ਵੀ ਆਣਗੇ ।ਮੇਰਾ ਭਾਅ ਜੀ .. ਨਵੀ ਵੀ ਆਵੇਗਾ।ਪਾਪਾ ਜੀ ਹੋਰ ਕੌਣ ਆਣਗੇ?

    ਬੇਟੇ,ਤੇਰੇ ਜਨਮ ਦਿਨ ਤੇ ਸਾਰੇ ਸਾਕ ਸੰਬੰਧੀ ਵੀ ਆਣਗੇ ਤੇ ਮਿੱਤਰ ਵੀ ਆਣਗੇ।ਪਰ ਤੂੰ ਕੀ ਕਰਂੇਗਾ?

    ਪਾਪਾ ਜੀ ਮੈਂ ਕੇਕ ਕੱਟਾਗਾ?

    ਬੱਸ ਤੂੰ ਸਿਰਫ ਕੇਕ ਹੀ ਕੱਟੇਂਗਾ ,ਹੋਰ ਕੁੱਝ ਨਹੀਂ ਕਰਂੇਗਾ।ਇਹ ਸੁਣਕੇ ਤਨਵੀਰ ਹੈਰਾਨ ਹੋ ਗਿਆ।ਕੁੱਝ ਸਮੇਂ ਬਾਅਦ ਉਹ ਬੋਲਿਆ," ਹਾਂ ਪਾਪਾ ਜੀ ਮੈਂ ਕੇਕ ਸਾਰਿਆਂ ਨੂੰ ਵੰਡਾਗਾ ਵੀ।"

    ਹਾਂ ਫਿਰ ਕੀ ਹੋਵੇਗਾ।ਉਸਦੇ ਪਾਪਾ ਨੇ ਅਗਲਾ ਸਵਾਲ ਕਰ ਦਿੱਤਾ।ਫਿਰ ਉਹ ਸਾਰੇ ਖਾਣਗੇ ਤੇ ਖੂਸ਼ੀ ਮਨਾਉਣਗੇ।ਇੰਜ ਮੰਨੇਗਾ ਮੇਰਾ ਜਨਮ ਦਿਨ।

    ਤਨਵੀਰ  ਿeਹ ਗੱਲ ਕਰਦਾ ਖੁਸ਼ੀ ਮਨਾ ਰਿਹਾ ਸੀ।ਪਰ ਤਨਵੀਰ ਦੇ ਪਾਪਾ ਗੰਭੀਰ ਹੋਕੇ ਕੁੱਝ ਸੋਚ ਰਹੇ ਸਨ ਤਾਂ ਤਨਵੀਰ ਫੇਰ ਬੋਲਿਆ, ਪਾਪਾ ਜੀ ਤੁਸੀਂ ਖੁਸ਼ ਕਿਉਂ ਨਹੀਂ ਹੋ,ਤੇ ਨਾ ਹੀ ਕੁੱਝ ਦੱਸਦੇ ਹੋ ਕਿ ਮੇਰੇ ਜਨਮ ਦਿਨ ਤੇ ਕੀ ਕੀ ਹੋਵੇਗਾ।

    ਬੇਟਾ ਹੁਣ ਤਂੈ ਸਾਰੀਆਂ ਗੱਲਾਂ ਖੁਦ ਹੀ ਦੱਸ ਦਿੱਤੀਆਂ ਹਨ।ਮੈਂ ਹੋਰ ਕੀ ਦੱਸਾਂ।ਤੂੰ ਕੇਕ ਵੀ ਕੱਟ ਲਿਆ ਅਤੇ ਖਾ ਵੀ ਲਿਆ ਅਤੇ ਖਾ ਕੇ ਨੱਚ ਵੀ ਲਿਆ।ਤੇਰੇ ਮਿੱਤਰਾਂ ਨੇ ਤੈਨੂੰ ਹੈਪੀ ਬਰਥਡੇ ਵੀ ਆਖ ਦਿੱਤਾ।ਤਾੜੀਆਂ ਵੀ ਖੂਬ ਵੱਜ ਗਈਆਂ ਨੇ।ਹੁਣ ਤੂੰ ਹੀ ਦੱਸ ਬਾਕੀ ਕੀ ਰਹਿ ਗਿਆ।

    ਪਿਤਾ ਜੀ ਕੁਝ ਨਾ ਕੁਝ ਤਾਂ ਜਰੂਰ ਬਾਕੀ ਹੈ ਜਿਸ ਬਾਰੇ ਤੁਸੀਂ ਸੋਚ ਰਹੇ ਹੋ।

    ਚੱਲ ਛੱਡ ਬੇਟੇ ਆਪਾਂ ਕੋਈ ਹੋਰ ਕੰਮ ਕਰੀਏ।ਜਿਸ ਦਿਨ ਜਨਮ ਦਿਨ ਆਵੇਗਾ ਸਭ ਕੁਝ ਹੋ ਜਾਵੇਗਾ।ਇਹ ਗੱਲ ਸੁਣਕੇ ਵੀ ਤਨਵੀਰ ਦੀ ਤਸੱਲੀ ਨਹੀਂ ਸੀ ਹੋਈ।ਹੁਣ ਉਹ ਆਪਣੀ ਮੰਮੀ ਪਾਸ ਜਾਕੇ ਉਹੀ ਗੱਲਾਂ ਫਿਰ ਕਰਨ ਲੱਗ ਪਿਆ।

    ਆ ਸੁਣਦੇ ਓ ਜੀ… ਤੁਹਡਾ ਲਾਡਲਾ ਕੀ ਆਖਦੈ।ਕਹਿੰਦਾ ਬੈਂਡ ਵੀ ਬੁਲਾਉਣਾ ਤੇ ਭੰਗੜੇ ਵਾਲਾ ਢੋਲ ਵੀ।ਫਿਰ ਪਤਾ ਲੱਗੂ ਕਿ ਤਨਵੀਰ ਦਾ ਜਨਮ ਦਿਨ ਮੰਨ ਰਿਹੈ।

    ਹਾਂ ਠੀਕ ਹੈ।

    ਉਸਦੇ ਪਾਪਾ ਸੰਖੇਪ ਜਿਹਾ ਉਤਰ ਦਿੰਦੇ ਹੋਏ ਫਿਰ ਆਪਣੇ ਕੰਮ ਵਿਚ ਰੁੱਝ ਗਏ।ਘਰ ਵਿਚ ਉਸਦੇ ਜਨਮ ਦਿਨ ਦੀਆਂ ਤਿਆਰੀਆ ਦਾ ਆਰੰਭ ਹੋ ਚੁੱਕਾ ਸੀ।ਜਿਵੇਂ ਤਨਵੀਰ ਦੀ ਇੱਛਾ ਸੀ ਉਸੇ ਤਰਾਂ ਕੀਤਾ ਜਾ ਰਿਹਾ ਸੀ।ਪਟਾਖਿਆਂ, ਬੈਂੰਡ, ਢੋਲ ਅਤੇ ਭੰਗੜਾ ਪਾਰਟੀ ਦਾ ਪ੍ਰਬੰਧ ਵੀ ਹੋ ਗਿਆ ਸੀ।ਸਾਰੇ ਪਾਸੇ ਖੁਸ਼ੀ ਦਾ ਆਲਮ ਸੀ।ਤਨਵੀਰ ਆਪਣੇ ਮਿੱਤਰਾਂ ਨੂੰ ਸਾਰੀਆਂ ਗੱਲਾਂ ਬੜੇ ਚਾਅ ਨਾਲ ਸੁਣਾ ਰਿਹਾ ਸੀ।ਜਨਮ ਦਿਨ ਦੀ ਮੰਮੀ ਅਤੇ ਪਾਪਾ ਨੇ ਵੀ ਛੂੱਟੀ ਕਰਨੀ ਸੀ।ਪਾਪਾ ਨੇ ਤਨਵੀਰ ਨੂੰ ਸਵੇਰੇ ਜਲਦੀ ਤਿਆਰ ਹੋਣ ਲਈ ਕਿਹਾ ਤਾਂ ਉਹ ਹੋਰ ਵੀ ਖੁਸ਼ ਹੋ ਗਿਆ।ਉਹ ਸੋਚ ਰਿਹਾ ਸੀ ਕਿ ਪਾਪਾ ਜਨਮ ਦਿਨ ਦੀ ਖੁਸ਼ੀ ਲਈ ਤਿਆਰੀਆਂ ਕਰਵਾ ਰਹੇ ਨੇ।ਪਰ ਉਹ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਜਦੋਂ ਉਸਦੇ ਪਾਪਾ ਉਸਨੂੰ ਲੈਕੇ ਘਰੋਂ ਬਾਹਰ ਚਲੇ ਗਏ।

    ਤਨਵੀਰ ਆਪਣੇ ਪਾਪਾ ਨਾਲ ਥੋੜੀ ਹੀ ਦੂਰ ਗਿਆ ਸੀ ਜਦੋਂ ਉਸਦੇ ਪਾਪਾ ਨੇ ਸਕੂਟਰ ਇਕ ਸਕੂਲ ਵੱਲ ਨੂੰ ਮੋੜ ਲਿਆ।ਤਨਵੀਰ ਨੂੰ ਪਤਾ ਸੀ ਕਿ ਇਹ ਇਕ ਗਰੀਬ ਬਸਤੀ ਦਾ ਸਕੂਲ ਹੈ।ਪਰ ਉਸਨੂੰ ਉਥੇ ਜਾਣ ਦੇ ਉਦੇਸ਼ ਦਾ ਅਜੇ ਤਕ ਕੋਈ ਗਿਆਨ ਨਹੀਂ ਸੀ।

    ਸਕੂਲ ਵਿਚ ਪਹੁੰਚਦਿਆ ਹੀ ਤਨਵੀਰ ਨੇ ਕੁਝ ਬੱਚੇ ਠੰਡ ਨਾਲ ਕੰਬਦੇ ਵੇਖੇ।ਤਨਵੀਰ ਹੈਰਾਨ ਹੁੰਦਾ ਬੋਲਿਆ," ਪਾਪਾ ਜੀ ਇਹਨਾਂ ਦੀਆ ਕੋਟੀਆ ਕਿੱਥੇ ਨੇ?'

    ਬੇਟੇ ਇਹ ਗਰੀਬ ਕੋਟੀਆਂ ਖਰੀਦਣ ਦੇ ਯੋਗ ਨਹੀਂ ਹਨ।ਇਸ ਲਈ ਇੰਜ ਹੀ ਗੁਜ਼ਾਰਾ ਕਰਦੇ ਹਨ।

    ਪਰ ਪਾਪਾ ਜੀ ਸਾਨੂੰ ਇਹਨਾਂ ਨੂੰ ਕੋਟੀਆਂ ਅਤੇ ਬੂਟ ਲੈਕੇ ਦੇਣੇ ਚਾਹੀਦੇ ਹਨ।ਤਨਵੀਰ ਨੇ ਆਪਣੇ ਦਿੱਲ ਦੀ ਗੱਲ ਆਖੀ।

    "ਹਾਂ ਬੇਟੇ ਜਰੂਰ ਦੇਣੇ ਚਾਹੀਦੇ ਨੇ।ਪਰ ਬੇਟੇ ਤੂੰ ਤਾਂ ਜਨਮ ਦਿਨ ਦੇ ਜਸ਼ਨ ਤੇ ਇੰਨਾ ਖਰਚ ਕਰਵਾਉਂਦਾ।ਫਿਰ ਇਹਨਾਂ ਵਿਚਾਰਿਆਂ ਨੂੰ ਕੀ ਮਿਲੇਗਾ।

    ਇੰਨੇ ਨੂੰ ਸਕੂਲ ਦੇ ਮੁਖੀ ਉਹ ਕੋਟੀਆਂ ਲੈ ਆਏ ਜਿਹੜੀਆਂ ਤਨਵੀਰ ਦੇ ਪਾਪਾ ਨੇ ਉਸਦੇ ਜਨਮ ਦਿਨ ਤੇ ਬੱਚਿਆਂ ਨੂੰ ਵੰਡਣੀਆਂ ਸਨ।ਜਦੋਂ ਤਨਵੀਰ ਨੰਨੇ ਮਿੰਨਆਂ ਨੂੰ ਕੋਟੀਆਂ ਤੇ ਬਿਸਕੁਟਾਂ ਦੇ ਪੈਕਟ ਵੰਡ ਰਿਹਾ ਸੀ ਤਾਂ ਉਸਦਾ ਮਨ ਉਹਨਾਂ ਦੇ ਚਿਹਰੇ ਪੜ੍ਹ ਕੇ ਆਪਣੇ ਪਾਪਾ ਵਾਂਗ ਹੀ ਗੰਭੀਰ ਹੋ ਗਿਆ।ਜਦੋਂ ਉਹ ਵਾਪਸ ਮੁੜਨ ਲੱਗੇ ਤਾਂ ਤਨਵੀਰ ਨੇ ਕਿਹਾ ਪਾਪਾ ਜੀ ਮੈਂ ਆਪਣੇ ਦੋਸਤਾਂ ਨੂੰ ਵੀ ਅਿਜਹਾ ਕਰਨ ਲਈ ਕਹਾਂਗਾ।ਅੱਗੇ ਤੋਂ ਸਿਰਫ ਕੇਕ ਹੀ ਕੱਟਾਂਗਾ ਅਤੇ ਦਿਖਾਵਾ ਨਹੀਂ ਕਰਾਂਗਾ।ਜਨਮ ਦਿਨ ਵਾਲੇ ਖਰਚ ਦੇ ਸਾਰੇ ਪੈਸੇ ਇਹਨਾਂ ਲੋੜਵੰਦ ਬੱਚਿਆਂ ਲਈ ਖਰਚਿਆ ਕਰਾਂਗਾ। ***