ਕਾਗਜ਼ਾਂ ਦੀ ਬੇੜੀ ਕਿੰਨਾ ਚਿਰ ਤਰਦੀ ਰਹੇਗੀ
ਲਹਿਰਾਂ ਦੇ ਥਪੇੜੇ ਕਿੰਨੀ ਦੇਰ ਜਰਦੀ ਰਹੇਗੀ
ਕਦ ਤੀਕਰ ਮੰਜ਼ਰ ਇਹ ਡੁੱਬਣ ਦਾ ਤਕਦੇ ਰਹੋਗੇ
ਇਹਦੇ ਚ ਹਿੰਮਤ ਨਾ ਕਿ ਬਹੁਤੀ ਲੜਦੀ ਰਹੇਗੀ
ਉਦਾਸੀ ਵਿੱਚ ਡੁੱਬੀਆਂ ਜੋ ਬੁਸੀਆਂ ਤਕਰੀਰਾਂ
ਇਹਦੇ ਲਈ ਕਰਨੀਆ ਪੈਣੀਆਂ ਹੈ ਤਦਬੀਰਾਂ
ਦਿਲਾਂ ਵਿੱਚ ਸਜੌਣੇ ਸਭ ਦੇ ਚੰਦਨ ਦੇ ਬੂਟੇ
ਪੁੱਟ ਕੇ ਮਨ ਵਿੱਚੋਂ ਥੋਹਰ ਮਲੇਹ ਭੱਖੜੇ ਕਰੀਰਾਂ
ਕਿਉਂ ਵਜਨ ਚੁੱਕਿਆ ਹੈ ਐਵੇਂ ਸਿਰਾਂ ਦਾ ਸਰੀਰਾਂ
ਖਿਚ ਦਿਓ ਰਲ ਕੇ ਕੋਈ ਹੋਰ ਵੱਡੀਆਂ ਲਕੀਰਾਂ
ਲਾਹ ਸੁੱਟੇ ਪਿੰਡੇ ਤੋਂ ਲਹੂ ਪੀਣੀਆਂ ਜੋਕਾਂ
ਬਦਲ ਦਿਉ ਹੁਣ ਤਖਤ ਸਣੇ ਰਾਜੇ ਤੇ ਵਜੀਰਾਂ
ਚੜ੍ਹ ਆਉਂਣ ਘਟਾਵਾਂ ਪੂਰਬੋਂ ਤੇ ਪਛਮੋਂ
ਉਠਣ ਲੋਕ ਤੁਫਾਨ ਤੇਜ ਉਤਰੋਂ ਤੇ ਦਖਣੋਂ
ਧੋਣੀ ਗੰਦਗੀ ਜਿਸ ਨੇ ਧਰਤੀ ਹੈ ਤਪਾਈ
ਬਚਾਉਣੇ ਫਲ ਫੁੱਲ ਔੜਾਂ ਕੋਲੋਂ ਸੁਕਣੋ
ਬੜਾ ਖਮੋਸ਼ ਲਗਦਾ ਹੈ ਨ੍ਹੇਰੇ ਵਿੱਚ ਇਹ ਸਾਗਰ
ਭਰਦਾ ਹੈ ਹਿੱਕ ਅੰਦਰ ਵੱਡਾ ਤੁਫ਼ਾਨ ਕਾਦਰ
ਧੋਣਾ ਹੈ ਇਸ ਨੇ ਹਰ ਸਾਹਿਲ ਦਾ ਮੁੱਖੜਾ
ਧੂਹ ਕੇ ਲੈ ਜਾਣਾ ਗੰਦ ਪਿਆ ਹੈ ਜੋ ਵਾਫਰ
ਜਦ ਵੀ ਗੁਸੇ ਵਿੱਚ ਹੜ ਲੋਕਾਂ ਦਾ ਹੈ ਆਇਆ
ਤਦ ਹੀ ਪਰਚਮ ਸੂਹਾ ਜਿਤ ਦਾ ਹੈ ਲਹਿਰਾਇਆ
ਧਰਤੀ ਤੇ ਸ਼ਾਹਾ ਦੀ ਕਿਧਰੇ ਸ਼ਕਲ ਨਾ ਥਿਆਈ
ਜਿਨ੍ਹਾਂ ਲੋਕਾਂ ਨੂੰ ਇਥੇ ਰਜ ਰਜ ਕੇ ਤਪਾਇਆ