ਮੁਹਬੱਤ ਦੇ ਹੁਸੀਨ ਰੰਗਾਂ ਦੀ ਪੇਸ਼ਕਾਰੀ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ----ਤੁਮ ਕਿਉਂ ਉਦਾਸ ਹੋ ?

ਲੇਖਕ ---ਕੁਲਬੀਰ ਬਡੇਸਰੋਂ

ਪ੍ਰਕਾਸ਼ਕ ---ਆਰਸੀ ਪਬਲਿਸ਼ਰਜ਼ ਨਵੀਂ ਦਿੱਲੀ

ਪੰਨੇ ---136 ਮੁੱਲ ---295 ਰੁਪਏ (ਪੇਪਰਬੈਕ )

ਪੰਜਾਬੀ ਕਥਾ ਜਗਤ ਵਿਚ ਕੁਲਬੀਰ ਬਡੇਸਰੋਂ (ਮੁੰਬਈ ) ਦਾ ਨਾਂਅ ਉਘੇ ਕਹਾਣੀਕਾਰਾਂ ਦੀ ਲੰਮੀ ਕਤਾਰ ਵਿਚ ਸ਼ਾਮਲ ਹੈ ।ਉਸਦੀਆਂ ਲਿਖੀਆਂ ਕਿਤਾਬਾਂ ਵਿਚ ਦਾਇਰੇ ,(ਨਾਵਲੈਟ )ਇਕ ਖਤ ਪਾਪਾ ਦੇ ਨਾਂਅ, ਪਲੀਜ਼ ਮੈਨੂੰ ਪਿਆਰ ਦਿਓ ,ਕਦੋਂ ਆਵੇਗੀ ? ਕਹਾਣੀ ਸੰਗ੍ਰਹਿ ਹਨ । ਕਾਵਿ ਸੰਗ੍ਰਹਿ ਹਉਕੈ ਦੀ ਭਟਕਣ ਤੋਂ ਇਲਾਵਾ ਕੁਝ ਬਾਲ ਸਾਹਿਤ ਵੀ ਬਡੇਸਰੋਂ ਦੀ ਸਿਰਜਨਾ ਦਾ ਹਾਸਲ ਹੈ । ਅਨੁਵਾਦ ਦੇ ਖੇਤਰ ਵਿਚ ਵੀ ਕੁਲਬੀਰ ਬਡੇਸਰੋਂ ਨੇ ਵਧੀਆ ਕੰਮ ਕੀਤਾ ਹੈ । ਸਾਹਿਤ ਰਚਨਾ ਕਰਨ ਤੋਂ ਪਹਿਲਾਂ ਉਸਨੇ ਬਹੁਤ ਸਾਰੇ ਪੰਜਾਬੀ ਨਾਵਲਕਾਰਾਂ ਨੂੰ ਕਹਾਣੀਕਾਰਾਂ ਨੂੰ ਪੜ੍ਹਿਆ ਹੈ । ਸਤਿਕਾਰਯੋਗ ਪਿਤਾ ਸ਼ਾਂਇਰ ਗੁਰਬਚਨ ਸਿੰਘ ਜੀ ਤੋਂ ਉਸਨੇ ਕਵਿਤਾ ਰਚਨ ਦੇ ਗੁਰ ਸਿਖੇ । ਘਰ ਦੇ ਸਾਹਿਤਕ ਮਾਹੌਲ ਨੇ ਉਸਦੀ ਕਲਮ ਵਿਚ ਫੁਰਤੀ ਲਿਆਂਦੀ । ਕੁਝ ਸਮਾਂ ਬਡੇਸਰੋਂ ਨੇ ਆਕਾਸ਼ਵਾਣੀ ਜਲੰਧਰ ਤੇ ਦੂਰਦਸ਼ਨ ਜਲੰਧਰ ਤੇ ਅਨਾਊਂਸਰ ਵਜੋਂ ਕੰਮ ਕੀਤਾ । ਤੇ ਦਰਸ਼ਕਾਂ ਤੇ ਅਮਿਟ ਛਾਂਪ ਛਡੀ ।ਫਿਰ ਕੁਲਬੀਰ ਬਡੇਸਰੋਂ ਨੇ  ਆਪਣਾ ਕਲਾ ਸਫਰ ਮੁੰਬਈ ਜਾ ਕੇ ਅੰਤਰਰਾਸ਼ਟਰੀ ਪਧਰ ਤਕ ਪੇਸ਼ ਕੀਤਾ ਹੈ  ।ਉਸ ਨੇ ਬਹੁਤ ਸਾਰੀਆਂ ਹਿੰਦੀ ਪੰਜਾਬੀ ਫਿਲਮਾਂ ਵਿਚ ਤੇ ਦੂਰਦਰਸ਼ਨ  ਲੜੀਵਾਰਾਂ ਵਿਚ ਚਮਤਕਾਰੀ ਰੋਲ ਕੀਤੇ । ਵਿਸ਼ਵ ਦੇ ਕਈ ਦੇਸ਼ਾਂ ਵਿਚ ਜਾ ਕੇ ਕਲਾ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ । ਇਸ ਦੌਰਾਨ ਉਸਨੇ ਅਮਰੀਕਾ ,ਕੈਨੇਡਾ, ਯੂ ਕੇ ,ਯੂ ਐਸ ਏ ।ਤੇ ਹੋਰ ਕਈ ਦੇਸ਼ਾਂ ਵਿਚ ਜਾ ਕੇ ਕਈ ਪਲੇਅ ਖੇਡੇ । ਫਿਲਮੀ ਪਰਦੇ ਤੇ  ਬਡੇਸਰੋਂ ਦੇ ਕਈ ਰੋਲ ਦਰਸ਼ਕਾਂ ਨੂੰ ਯਾਦ ਹਨ । ਪਲੇਅ ਬਾਬਾ ਬੰਦਾ ਸਿੰਘ ਬਹਾਦਰ ਅਮਰੀਕਾ ਕੈਨੇਡਾ ਵਿਚ ਖੇਡਿਆ ਗਿਆ । ਅਨੇਕਾਂ ਮਿਆਰੀ ਮਾਨ ਸਨਮਾਨ ਉਸਨੇ ਪ੍ਰਾਪਤ ਕੀਤੇ। ਸੂਚੀ ਲੰਮੀ ਹੈ ਤੇ ਪੁਸਤਕ ਵਿਚ ਦਰਜ ਹੈ । 

ਹਥਲੀ ਕਿਤਾਬ  ਗਿਆਰਾਂ ਕਹਾਣੀਆਂ ਦੀ ਹੈ । ਕਹਾਣੀਆਂ ਵਿਚ ਮੁਹਬੱਤ ਦੇ ਕਈ ਵੰਨ ਸੁਵੰਨੇ ਰੰਗ ਹਨ ।ਇਹ ਮੁਹੱਬਤ ਪਰਿਵਾਰਕ ਹੈ। ਫਿਲਮੀ ਕਿਸਮ ਦੀ ਹੈ । ਵਿਧਵਾ ਔਰਤ ਦੇ ਅੰਦਰ ਛਿਪੀ ਹੈ । ਫੈਕਟਰੀ  ਮਜ਼ਦੂਰ ਦੇ ਅੰਦਰ ਹੈ ।ਸਿਰਲੇਖ ਵਾਲੀ ਕਹਾਣੀ ਵਿਚ ਸਾਰਾ ਦ੍ਰਿਸ਼ ਇਕ ਪਤੀਸਾ ਫੈਕਟਰੀ ਦਾ ਹੈ। ਗਰੀਬ ਪਰਵਾਸੀ ਮਜ਼ਦੂਰ ਹੈ ਦਿਨੇ ਰਾਤ ਕੰਮ ਵਿਚ ਹੈ । ਮੈਲੇ ਕੁਚੈਲੇ ਕਪੜੇ ਹਨ ।ਫਿਲਮੀ ਲੋਕ ਫੈਕਟਰੀ ਵਿਚ ਆਉਂਦੇ ਹਨ । ਕਈ ਦ੍ਰਿਸ਼ ਲੈਣੇ ਹਨ । ਸ਼ੂਟਿੰਗ  ਦੌਰਾਨ ਐਕਟਰ ਕੁੜੀ ਦੀ ਨਜ਼ਰ ਇਕ ਉਦਾਸੇ ਮਜ਼ਦੂਰ ਤੇ ਜਾਂਦੀ ਹੈ ।ਇਹ ਲੋਕ ਦੋ ਤੋਂ ਦਿਨ  ਸ਼ੂਟਿੰਗ ਲਈ ਆਉਂਦੇ ਹਨ । ਮਜ਼ਦੂਰ ਦੇ ਦਿਲ ਵਿਚ ਉਸ ਕੁੜੀ ਨਾਲ ਮੁਹਬਤ ਪਨਪਦੀ ਹੈ । ਉਸਨੂੰ ਕੁੜੀ ਦੇ ਸੁਪਨੇ ਆਉਂਦੇ ਹਨ ॥।  ਕੁੜੀ ਦਾ ਸਵਾਲ ਤੁਮ ਕਿਉਂ  ਉਦਾਸ  ਹੋ ? ਸੁਣ ਕੇ ਮਜ਼ਦੂਰ ਬੱਚਾ ਦ੍ਰਵ ਜਾਂਦਾ ਹੈ। ਕੋਈ ਤਾਂ ਹੈ ਜੋ ਉਸਦੀ ਦੁਖਦੀ ਰਗ ਤੇ ਮਲ੍ਹਮ ਰਖਦਾ ਹੈ । ਘਰ ਮਾਪਿਆਂ ਤੋਂ ਦੂਰ ਉਹ ਫੈਕਟਰੀ ਵਿਚ ਕੰਮ ਨੂੰ ਪੂਜਾ ਸਮਝ ਕੇ ਕਰਦਾ ਹੈ। ਕੁੜੀ ਨੂੰ ਜਾਣ ਲਗੇ ਉਹ  ਮੁਹਬਤ ਦੀ ਨਿਸ਼ਾਂਨੀ ਵਜੋਂ  ਪਤੀਸੇ ਦਾ ਡੱਬਾ ਦੇਣ ਲਗਦਾ ਹੈ ਤਾਂ ਮਾਲਕ ਆਕੇ ਝਿੜਕ ਦਿੰਦਾ ਹੈ। ਉਸਦੇ ਸੁਪਨੇ ਅਧੂਰੇ ਰਹਿ  ਜਾਂਦੇ ਹਨ । ਉਸਦੇ ਅੰਦਰਲੀ ਮੁਹਬਤ ਸਿਸਕ ਕੇ ਰਹਿ ਜਾਂਦੀ ਹੈ । ਕਹਾਣੀ ਵਿਚ  ਮਾਨਵੀ  ਦਰਦ ਹੈ। ਲੇਖਿਕਾ ਦਾ ਕਲਾ ਖੇਤਰ ਮੁਖ ਹੋਣ ਕਰਕੇ ਕਹਾਣੀਆਂ ਵਿਚ ਫਿਲਮੀ ਸਟਾਈਲ ਦ੍ਰਿਸ਼ ਆਮ ਹਨ । ਪਰ ਸਾਰੀਆਂ ਕਹਾਣੀਆਂ ਦੇ ਸਿਰਲੇਖ ਆਮ ਲੋਕ ਰੁਚੀ  ਵਾਲੇ ਹਨ । ਕੋਈ ਗੁੰਝਲ ਨਹੀਂ ਹੈ। ਕਹਾਣੀਆਂ ਵਿਚ ਸੰਵਾਦ ਫਿਲਮੀ ਤਰਜ਼ ਦੇ ਡਾਇਆਲੋਗ ਪੜ੍ਹ ਕੇ ਵਖਰਾ ਜਿਹਾ ਅਨੁਭਵ ਹੁੰਦਾ ਹੈ ।  ਸਾਧਾਰਨ ਟੈਕਸੀ ਚਾਲਕ ਕਹਾਣੀਆਂ ਵਿਚ ਸਵਾਰੀ ਨਾਲ  ਆਪਣੇ ਦਿਲ ਦੀ ਗੱਲ ਕਰਦੇ ਹਨ । ਪਰਿਵਾਰਕ ਦੁਖਾਂ ਦੀ ਸਾਂਝ ਪਾਉਂਦੇ ਹਨ । ਕਹਾਣੀਆਂ ਦੀ  ਤਕਨੀਕ ਸੰਵਾਦ ਵਿਚੋਂ ਉਭਰਦੀ ਹੈ । ਕਹਾਣੀ ਸਕੂਲ ਟਰਿਪ ਵਿਚ ਬੱਚੀ  ਸਕੂਲ ਟਰਿਪ ਤੇ ਜਾਣ ਦੀ ਫੁਰਮਾਇਸ਼ ਮਾਂ ਕੋਲ  ਕਰਦੀ ਹੈ। ਖਰਚ ਸੁਣ ਕੇ ਮਾਂ ਚੁਪ ਕਰ ਜਾਂਦੀ ਹੈ ।ਬੱਚੀ ਦਾ ਪਿਤਾ ਮਾਂ ਨੂੰ ਛੱਡ ਚੁੱਕਾ ਹੈ।  ਇਕਲੀ ਮਾਂ ਬੱਚਿਆਂ ਨੂੰ ਪਾਲ ਰਹੀ ਹੈ   ਕਹਾਣੀ ਵਿਚ ਡਾ  ਕਰਨਜੀਤ ਨਾਂ ਦਾ ਮਰਦ ਆਸਰਾ ਬਣਦਾ ਹੈ। ਉਹ ਬੱਚਿਆਂ ਨੂੰ ਇਨਾਮੀ ਰਾਸ਼ੀ ਭੇਜ ਕੇ ਪਰਿਵਾਰ ਨਾਲ ਮੁਹੱਬਤ ਦਾ ਇਜ਼ਹਾਰ ਕਰਦਾ ਹੈ । ਪਰ ਇਸ ਕਹਾਣੀ ਵਿਚ ਨਿਰੋਲ ਮੁਹਬੱਤ ਹੈ। ਇਕ ਔਰਤ ਨੂੰ ਮਨੋਵਿਗਿਆਨਕ ਹੌਂਸਲਾ ਹੈ  । ਔਰਤ ਨਾਲ ਕੋਈ ਹੋਰ ਕਿਸੇ ਕਿਸਮ ਦੀ ਨੇੜਤਾ ਨਹੀਂ ਹੈ । ਕਹਾਣੀ ਮਨੋਵਗਿਆਨਕ ਹੈ ।ਸੰਗ੍ਰਹਿ ਦੀਆਂ ਕਹਾਣੀਆਂ  ਮਾਂ ਨੀ , ਭੈਣ ਜੀ ,ਮਜ਼ਬੂਰੀ, ਤੂੰ ਵੀ ਖਾ ਲੈ ,ਨੂੰਹ ਸੱਸ ,ਬਕ ਬਕ ,ਦੋ ਔਰਤਾਂ ਵਿਚ ਵਖ ਵਖ ਮੁਹਬਤੀ ਸੰਕਲਪ ਉਸਰਦੇ ਹਨ ।  ਕਹਾਣੀਆਂ ਵਿਚ ਫਿਲਮੀ ਸਟੂਡਿਓ ਦੇ ਦ੍ਰਿਸ਼ ਹਨ । ਵਿਦੇਸ਼ਾਂ ਵਿਚ ਪਤੀ ਪਤਨੀ ਦੇ ਮਸਲੇ ਕਹਾਣੀਆਂ ਵਿਚ ਹਨ । ਤਿੜਕਦੇ ਪਰਿਵਾਰਾਂ ਦੀ ਦਿਲਚਸਪ ਗਾਥਾ ਹੈ । ਫਿਲਮੀ ਦੁਨੀਆਂ ਵਿਚ ਔਰਤ ਦੇ ਸ਼ੋਸ਼ਣ ਦੀ ਝਲਕ ਵੀ ਹੈ । ਕਈ ਪਾਤਰ ਅਸ਼ਲੀਲ ਕਿਸਮ ਦੀ  ਭਾਸ਼ਾ ਦੀ ਵਰਤੋਂ ਕਰਦੇ ਹਨ । ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਆਮ ਹੈ । ਕੁਝ ਕਹਾਣੀਆਂ ਵਿਚ ਅਣਕਿਹਾ ਵੀ ਹੈ (ਨੂੰਹ ਸੱਸ ਵਿਚ ਨੂੰਹ ਸਹੁਰੇ ਦੀ ਆਪਸੀ ਪਸੰਦ ) ਪਤੀ ਵਿਚਾਰਾ ਪਤਨੀ ਦੇ ਜਜ਼ਬਾਤ ਸਮਝਣ ਤੋਂ ਅਸਮਰਥ  ਹੈ । ਜ਼ਿੰਦਗੀ ਦੇ ਵਖੋ ਵਖਰੇ ਰੰਗ ਕਹਾਣੀਆਂ ਵਿਚ ਪੜ੍ਹ ਸੁਣ ਕੇ ਮੁਹੱਬਤ ਦਾ ਅਨੁਭਵ ਮਹਿਸੂਸ ਹੁੰਦਾ ਹੈ । ਨਾਵਲਕਾਰ ਦੇਸ ਰਾਜ ਕਾਲੀ ਦੇ ਫੇਸ ਬੁਕ ਤੇ  ਇਕ ਸਾਹਿਤਕ ਕੁਮੈਂਟ ਦੇ ਫਲਸਰੂਪ ਛਪੇ  ਕਹਾਣੀ ਸੰਗ੍ਰਹਿ ਦਾ ਸਵਾਗਤ ਹੈ ।