ਟੈਲੀਵੀਜ਼ਨ (ਮਿੰਨੀ ਕਹਾਣੀ)

ਗੁਰਮੀਤ ਸਿੰਘ ਵੇਰਕਾ   

Email: gsinghverka57@gmail.com
Cell: +91 98786 00221
Address:
India
ਗੁਰਮੀਤ ਸਿੰਘ ਵੇਰਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੂਟਾ ਸਿਪਾਹੀ ਨਵਾ ਨਵਾ ਪੁਲਿਸ ਵਿੱਚ ਭਰਤੀ ਹੋਇਆ ਸੀ। ਟਰੇਨਿੰਗ ਤੋਂ ਬਾਅਦ ਉਸ ਦੀ ਪਹਿਲੀ ਪੋਸਟਿੰਗ ਥਾਣੇ ਵਿੱਚ ਹੋ ਗਈ। ਮੁਨਸ਼ੀ ਨੇ ਬੂਟੇ ਸਿਪਾਹੀ ਨੂੰ ਥਾਣੇ ਨਵਾਂ ਆਇਆ ਦੇਖ ਕਿਹਾ ਕੇ ਪਟਿਆਲ਼ੇ ਟੈਲੀਵੀਜ਼ਨ ਜਮਾਂ ਕਰਾ ਆ ਨਾਲੇ ਤਿੰਨ ਚਾਰ ਦਿਨ ਫਰਲੋ ਮਾਰ ਲਵੀ। ਬੂਟਾ ਸਿਪਾਹੀ ਤਿੰਨ ਚਾਰ ਦਿਨ ਦੀ ਫਰਲੋ ਦੇ ਲਾਲਚ ਵਿੱਚ ਮੰਨ ਗਿਆ ਕੇ ਟੈਲੀਵੀਜ਼ਨ ਜਮਾਂ ਕਰਵਾ ਕੇ ਜੋ ਲੁਧਿਆਣੇ ਉਸ ਦੀ ਭੈਣ ਰਹਿੰਦੀ ਸੀ, ਉਸ ਨੂੰ ਵੀ ਮਿਲ ਆਵੇਗਾ। ਪੁਰਾਣੇ ਸਿਪਾਹੀਆਂ ਨੇ ਬੂਟੇ ਨੂੰ ਦੱਸਿਆ ਮੁਨਸ਼ੀ ਜੋ ਤੈਨੂੰ ਟੈਲੀਵੀਜ਼ਨ ਜਮਾਂ ਕਰਵਾਉਣ ਲਈ ਕਹਿ ਰਿਹਾ ਹੈ, ਉਹ ਮੁਰਦੇ ਦਾ ਵਿਸਰਾ ਹੈ ਜੋ ਨਿਰੀਖਣ ਵਾਸਤੇ ਪਟਿਆਲ਼ੇ ਲਬੋਰਟਰੀ ਵਿੱਚ ਜਾਣਾ ਹੈ। ਜਿਸ ਵਿਅਕਤੀ ਦੀ ਮੌਤ ਹੋਈ ਹੈ ਕਿਹੜੀ ਜ਼ਹਿਰ ਨਾਲ ਹੋਈ ਹੈ, ਇਸ ਦੀ ਪਰਖ ਉਥੋਂ ਹੋਣੀ ਹੈ। ਪੁਲਿਸ ਦੀ ਭਾਸ਼ਾ ‘ਚ ਇਸ ਨੂੰ ਟੈਲੀਵੀਜ਼ਨ ਕਹਿੰਦੇ ਹਨ, ਜਾਣ ਲੱਗਿਆ ਇਸ ਦੇ ਉੱਪਰ ਸੈੱਟ ਛਿੱਣਕ ਦੇਵੀ, ਕਿਉਕਿ ਇਸ ਵਿੱਚੋਂ ਗੰਦੀ ਬੋ ਆਉਣੀ ਹੈ। ਜਦੋਂ ਬੂਟੇ ਸਿਪਾਹੀ ਨੂੰ ਮੁਨਸ਼ੀ ਨੇ ਟੈਲੀਵੀਜ਼ਨ ਮਾਲ ਖ਼ਾਨੇ ਵਿੱਚੋਂ ਕੱਢ ਕੇ ਦਿੱਤਾ ਤਾਂ ਵਾਕਿਆ ਹੀ ਉਸ ਵਿੱਚੋਂ ਗੰਦ ਆ ਰਹੀ ਸੀ। ਬੂਟੇ ਨੇ ਮੁਨਸ਼ੀ ਨੂੰ ਕਿਹਾ ਇਹ ਟੈਲੀਵੀਜ਼ਨ ਥੋੜਾ ਹੈ? ਤੂੰ ਮੈਨੂੰ ਝੂਠ ਬੋਲਿਆਂ ਹੈ। ਮੁਨਸ਼ੀ ਨੇ ਹੱਸਦੇ ਕਿਹਾ ਹੁਣ ਡਾਕਟ ਤੇਰੇ ਨਾਂ ਤੇ ਪਾ ਦਿੱਤਾ ਹੈ, ਤੈਨੂੰ ਹੀ ਜਾਣਾ ਪੈਣਾ ਹੈ, ਤਿੰਨ ਚਾਰ ਦਿਨ ਫਰਲੋ ਮਾਰ ਲਵੀ, ਫਿਰ ਮੈਂ ਤੇਰੀ ਡਿਊਟੀ ਢਾਬ ਵਿੱਚ ਲਗਾ ਦੇਵਾਂਗਾਂ, ਜੋ ਤੇਰਾ ਖ਼ਰਚਾ ਪਾਣੀ ਪਟਿਆਲ਼ੇ ਲੱਗੇਗਾ, ਆਪਣਾ ਖ਼ਰਚਾ ਪਾਣੀ ਕੱਢ ਲਵੀ, ਪਰ ਟੈਲੀਵੀਜ਼ਨ ਹਰ ਹਾਲਤ ਚ ਜਮਾਂ ਕਰਵਾ ਦੇਵੀ। ਬੂਟਾ ਸਿਪਾਹੀ ਟੈਲੀਵੀਜ਼ਨ ਦੇ ਉੱਪਰ ਢਾਬ ਤੋਂ ਸੈਂਟ ਦੀਆਂ ਸ਼ੀਸ਼ੀਆਂ ਲੈਕੇ ਉਸ ਉੱਪਰ ਪਾ ਟੈਲੀਵੀਜ਼ਨ ਮੋਡੇ ਤੇ ਰੱਖ ਪੈਪਸੂ ਦੀ ਬੱਸ ਦੀ ਮਗਰਲੀ ਸ਼ੀਟ ਤੇ ਰੱਖ ਪਟਿਆਲ਼ੇ ਲਈ ਰਵਾਨਾ ਹੋ ਗਿਆ। ਜਦੋਂ ਸਵਾਰੀਆਂ ਨੂੰ ਗੰਦ ਆਈ ਸਾਰੀਆਂ ਸਵਾਰੀਆਂ ਅਗਲੀਆਂ ਸੀਟਾਂ ਤੇ ਚਲੀਆ ਗਈਆਂ।ਬੂਟਾ ਸਿਪਾਹੀ ਪਟਿਆਲ਼ੇ ਪਹੁੰਚ ਤੀਸਰੀ ਮੰਜ਼ਲ ਤੇ ਟੈਲੀਵੀਜ਼ਨ ਚੁੱਕ ਮਸਾ ਲਬੋਰਟਰੀ ਤੇ ਪਹੁੰਚਿਆ, ਉਥੇ ਡਾਕਟਰ ਦਾ ਅਰਦਲੀ ਬੈਠਾ ਸੀ, ਉਸ ਨੇ ਕਿਹਾ ਇਹ ਵਿਸਰਾ ਤੇਰਾ ਜਮਾਂ ਨਹੀਂ ਹੋਣਾ।, ਇਹ ਤਾਂ ਸਾਰਾ ਵਗ ਰਿਹਾ ਹੈ। ਬੂਟੇ ਸਿਪਾਹੀ ਨੇ ਤਰਲਾ ਮਾਰ ਅਰਦਲੀ ਨੂੰ ਪੁਰਾਣੇ ਸਿਪਾਹੀਆਂ ਨੇ ਜਿਸ ਤਰਾਂ ਸਮਝਾਇਆ ਸੀ 50 ਰੁਪਏ ਦੇ ਦਿੱਤੇ, ਫਿਰ ਜਾਕੇ ਅਰਦਲੀ ਮੰਨਿਆ ਵਿਸਰਾ ਜਮਾਂ ਕਰ ਲਿਆ ਤੇ ਪਹੁੰਚ ਰਸੀਦ ਤੇ ਦਸਖਤ’ ਕਰਨ ਲਈ ਡਾਕਟਰ ਪਾਸ ਭੇਜ ਭੇਜ ਦਿੱਤਾ। ਡਾਕਟਰ ਨੇ ਬੂਟੇ ਨੂੰ ਕਿਹਾ ਕੇ ਥਾਣੇ ਭਿੱਖੀਵਿੰਡ ਦਾ ਇੱਕ ਟਾਂਗੇ ਦਾ ਪਈਆ ਹੈ, ਇਹ ਲੈ ਜਾ। ਬੂਟੇ ਨੇ ਬਥੇਰਾ ਕਿਹਾ ਮੈਂ ਆਪਣੀ ਭੈਣ ਕੋਲ ਜਾਣਾ ਹੈ, ਡਾਕਟਰ ਨਾਂ ਮੰਨਿਆ। ਅਖੀਰ ਬੂਟੇ ਦੇ ਤਰਲਾ ਕਰਣ ਤੇ ਡਾਕਟਰ ਨੇ ਕਿਹਾ ਅਰਦਲੀ ਨੂੰ ਮਿਲ ਲੈ। ਫਿਰ ਬੂਟੇ ਨੇ ਅਰਦਲੀ ਨੂੰ ਥੋੜੇ ਬਹੁਤੇ ਹੋਰ ਪੈਸੇ ਦਿੱਤੇ, ਜਿਸ ਨੇ ਡਾਕਟਰ ਨੂੰ ਕਿਹਾ ਜਨਾਬ ਇਸ ਨੇ ਵਾਕਿਆ ਹੀ ਆਪਣੀ ਭੈਣ ਕੋਲ ਜਾਣਾ ਹੈ, ਇਹ ਪਈਆ ਕਿਸੇ ਹੋਰ ਨੂੰ ਦੇ ਦੇਵਾਂਗੇ। ਫਿਰ ਵੀ ਡਾਕਟਰ ਨਾਂ ਮੰਨਿਆ ਤੇ ਬੂਟੇ ਨੇ ਕਿਹਾ ਮੇਰੇ ਪਾਸ ਛੋਟਾ ਬੈਗ ਹੈ, ਜਿਹੜਾ ਮਾਲ ਇਸ ਵਿੱਚ ਪੈ ਜਾਊ ਉਹ ਦੇ ਦਿਉ। ਅਖੀਰ ਡਾਕਟਰ ਨੇ ਉਸ ਨੂੰ ਇੱਕ ਚਾਕੂ ਤੇ ਛੁਰੀ ਥਾਣੇ ਖਾਲੜੇ ਦੀ ਦੇ ਦਿੱਤੀ,ਜੋ ਬੂਟੇ ਸਿਪਾਹੀ ਨੇ ਬੈਗ ਵਿੱਚ ਪਾ ਲਈ ਤੇ ਡਾਕਟਰ ਦਾ ਤੇ ਅਰਦਲੀ ਦਾ ਸ਼ੁਕਰੀਆ ਅਦਾ ਕਰ ਟੈਲੀਵੀਜ਼ਨ ਨੂੰ ਅਲਵਿਦਾ ਕਰ ਆਪਣਾ ਭੈਣ ਦੇ ਘਰ ਜਾਣ ਲਈ ਰਵਾਨਾ ਹੋ ਗਿਆ।