ਸੁਰਜੀਤ ਸਿੰਘ ਕਾਉਂਕੇ ਵੱਲੋਂ ਆਪਣੀਆਂ ਪੁਸਤਕਾਂ ਪੰਜਾਬੀ ਮਾਂ ਦੇ ਸੰਪਾਦਕ ਅਤੇ ਨਾਮਵਰ ਲੇਖਕ ਦਵਿੰਦਰ ਸਿੰਘ ਸੇਖਾ ਨੂੰ ਭੇਟ
(ਖ਼ਬਰਸਾਰ)
ਮੋਗਾ ਵਿਖੇ ਵੱਖ ਵੱਖ ਲੇਖਕ ਜੱਥੇਬੰਦੀਆਂ ਵੱਲੋਂ ਆਯੋਜਿਤ ਇਕ ਸਮਾਗਮ ਦੌਰਾਨ ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਵੱਲੋਂ ਆਪਣੀਆਂ ਨਵੀਂਆਂ ਛਪੀਆਂ ਪੁਸਤਕਾਂ ‘ਪੀੜਾਂ ਦੇ ਪਰਛਾਵੇੰ’ਅਤੇ ‘ਸੁਰਜੀਤ ਸਿੰਘ ਕਾਉੰਕੇ ਦਾ ਕਾਵਿ ਚਿੰਤਨ’ ਨਾਮਵਰ ਲੇਖਕ ਦਵਿੰਦਰ ਸਿੰਘ ਸੇਖਾ ਨੂੰ ਭੇਟ ਕੀਤੀਆਂ ਗਈਆਂ । ਇਸ ਮੌਕੇ ਸੇਖਾ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਕਾਉੰਕੇ ਜਨ ਸਾਧਾਰਨ ਦੀ ਨਬਜ਼ ਤੇ ਹੱਥ ਰੱਖਕੇ ਲਿਖਦਾ ਹੈ ਅਤੇ ਉਸਦੀ ਸ਼ਾਇਰੀ ਘਾੜਤ ਸੁਹਜ ਅਤੇ ਵਿਚਾਰਧਾਰਾਈ ਗਹਿਰਾਈ ਦਾ ਸੁਮੇਲ ਹੈ । ਗੀਤ ਵਰਗੀ ਕਵਿੱਤਰੀ ਬੇਅੰਤ ਕੌਰ ਗਿੱਲ ਨੇ ਕਿਹਾ ਕਿ ਪ੍ਰੋਫੈਸਰ ਕਾਉੰਕੇ ਦੀ ਕਾਵਿ ਸਿਰਜਣਾ ਵਿੱਚ ਸ਼ਾਇਰਾਨਾ ਢੰਗ ‘ਚ ਪਰੋਏ ਸ਼ਬਦ ਹੀ ਨਹੀਂ ਸਗੋਂ ਇਕ ਬੇਚੈਨ ਦਿਲ ਤੋਂ ਨਿਕਲੀਆਂ ਭਾਵਨਾਵਾਂ ਵੀ ਹਨ । ਇਹੀ ਕਾਰਨ ਹੈ ਕਿ ਕਾਉੰਕੇ ਦੀਆਂ ਪੁਸਤਕਾਂ ਨੂੰ ਪਾਠਕ ਵਿਦੇਸ਼ਾਂ ਵਿੱਚ ਵੀ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ । ਸਮਾਗਮ ਦੌਰਾਨ ਸੁਖਦੇਵ ਸਿੰਘ ਨਾਵਲਕਾਰ ਮਿੱਤਰਸੈਨ ਮੀਤ ਪ੍ਰੋਫੈਸਰ ਕਰਮ ਸਿੰਘ ਸਮਾਜ ਸੇਵੀ ਮਹਿੰਦਰਪਾਲ ਲੂੰਬਾ ਮੈਡਮ ਬੇਅੰਤ ਕੌਰ ਗਿੱਲ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਸਰਬਜੀਤ ਮਾਹਲਾ ਅਤੇ ਪ੍ਰੇਮ ਕੁਮਾਰ ਆਦਿ ਹਾਜ਼ਰ ਸਨ ।
ਦਵਿੰਦਰ ਸਿੰਘ ਸੇਖਾ ਨੂੰ ਆਪਣੀਆਂ ਪੁਸਤਕਾਂ ਭੇਟ ਕਰਦੇ ਹੋਏ ਲੇਖਕ ਸੁਰਜੀਤ ਸਿੰਘ ਕਾਉਂਕੇ