ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਹੋਈ (ਖ਼ਬਰਸਾਰ)


ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ  ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ  ਆਲਮਵਾਲਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾਪੁਰਾਣਾ ਵਿਖੇ ਹੋਈ। ਮੀਟਿੰਗ ਦੌਰਾਨ ਪਿਛਲੇ ਦਿਨੀਂ ਸਦਾ ਲਈ ਵਿਛੜ ਚੁੱਕੇ ਪ੍ਰਸਿੱਧ ਗੀਤਕਾਰ ਸ਼ਹਿਬਾਜ਼ ਧੂਰਕੋਟ, ਜਨਾਬ ਅਲੀ ਜਾਵੇਦ,ਇੱਛੂਪਾਲ ਸਿੰਘ, ਫ਼ਿਲਮੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਇਸ ਤੋਂ ਇਲਾਵਾ ਬੀਤੇ ਦਿਨੀਂ ਕਿਸਾਨ ਭਰਾਵਾਂ ਤੇ ਕਰਨਾਲ ਅਤੇ ਪੰਜਾਬ ਵਿੱਚ ਹੋਏ ਲਾਠੀਚਾਰਜ ਦੀ ਸਮੇਂ ਦੀਆਂ ਸਰਕਾਰਾਂ ਖਿਲਾਫ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਉਪਰੰਤ  ਹੋਏ ਕਵੀ ਦਰਬਾਰ
  ਵਿੱਚ  ਮੁਕੰਦ ਕਮਲ, ਹਰਵਿੰਦਰ ਸਿੰਘ ਰੋਡੇ, ਹਰਨੇਕ ਸਿੰਘ ਨੇਕ ,ਐਸ ਇੰਦਰ ਰਾਜਿਆਣਾ, ਸ਼ਿਵ ਢਿੱਲੋਂ, ਜਸਵੰਤ ਸਿੰਘ ਜੱਸੀ, ਅਮਰਜੀਤ ਰਣੀਆਂ, ਜਗਦੀਸ਼ ਪ੍ਰੀਤਮ, ਸਰਬਜੀਤ ਸਿੰਘ ਸਮਾਲਸਰ, ਸੁਰਜੀਤ ਸਿੰਘ ਕਾਲੇਕੇ, ਯਸ਼ ਚਟਾਨੀ, , ਸਾਧੂ ਰਾਮ ਲੰਗੇਆਣਾ,  ਜਸਵੀਰ ਸਿੰਘ ਭਲੂਰੀਆ,  ਚਰਨਜੀਤ ਸਿੰਘ ਸਮਾਲਸਰ, ਮਾਸਟਰ ਸ਼ਮਿੰਦਰ ਸਿੰਘ ਜੀਵਨ ਵਾਲਾ , ਜਗਸੀਰ ਬਰਾੜ ਕੋਟਲਾ , ਪ੍ਰਗਟ ਢਿੱਲੋਂ ਸਮਾਧ ਭਾਈ, ਚਮਕੌਰ ਸਿੰਘ ਬਾਘੇ ਵਾਲੀਆਂ,ਪ੍ਰੀਤ ਨਿਰਵਾਣ,ਜੀਵਨ ਸਿੰਘ, ਮਾਸਟਰ ਰਘੂਬੀਰ ਸਿੰਘ ਲੰਗੇਆਣਾ,ਵੱਲੋਂ ਆਪੋ ਆਪਣੀਆਂ ਤਾਜ਼ੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ । ਹਾਜ਼ਰ ਲੇਖਕਾਂ ਵੱਲੋਂ ਰਚਨਾਵਾਂ ਉਪਰ ਭਖਵੀਂ ਬਹਿਸ ਕਰਕੇ ਸੁਝਾਅ ਦਿੱਤੇ ਗਏ ਗਿ