ਜੀਵਨ ਸੁਧਰ ਗਿਆ (ਕਵਿਤਾ)

ਦਲਵਿੰਦਰ ਸਿੰਘ ਗਰੇਵਾਲ   

Email: dalvinder45@yahoo.co.in
Address:
Ludhiana India
ਦਲਵਿੰਦਰ ਸਿੰਘ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦ ਸੇਵ ਕਰੋ ਨਿਸ਼ਕਾਮ,
ਸਮਝ ਲਓ, ਜੀਵਨ ਸੁਧਰ ਗਿਆ।
ਜਦ ਮਿੱਠਾ ਲੱਗੇ ਨਾਮ,
ਸਮਝ ਲਓ, ਜੀਵਨ ਸੁਧਰ ਗਿਆ।
ਜਦ ਮਰ ਗਏ ਬੁਰੇ ਵਿਚਾਰ,
ਸੋਚ ਤਦ ਸੁਧਰ ਗਈ,
ਜਦ ਵਸ ਵਿਚ ਆਵੇ ਕਾਮ,
ਸਮਝ ਲਓ, ਜੀਵਨ ਸੁਧਰ ਗਿਆ।
ਜਦ ਲੋਭ ਮੋਹ ਤੋਂ ਮਨ ਹਟੇ,
ਜੀਵਨ ਸ਼ਾਂਤ ਚਿੱਤ,
ਜਦ ਅਹੰ ਨੂੰ ਲਗੇ ਵਿਰਾਮ,
ਸਮਝ ਲਓ, ਜੀਵਨ ਸੁਧਰ ਗਿਆ।
ਜਦ ਦੂਈ ਦਵੈਤ ਤੇ ਈਰਖਾ,
ਵੈਰ ਭਾਵ ਮਿਟ ਜਾਣ,
ਜਦ ਬੁਝ ਜਾਏ ਅੰਤਰ ਤਾਮ,
ਸਮਝ ਲਓ, ਜੀਵਨ ਸੁਧਰ ਗਿਆ।
ਸਭ ਜੀਵ ਦਿਸਣ ਰੱਬ ਰੂਪ,
ਭੇਦ ਨਾ ਕਿਤੇ ਦਿਸੇ,
ਜਦ ਲੱਭ ਲਿਆ ਨਿਜ ਥਾਮ,
ਸਮਝ ਲਓ, ਜੀਵਨ ਸੁਧਰ ਗਿਆ।