ਬਿਨ ਮੰਗੇ ਮੱਤ ਕਦੇ ਨਾ ਦੇਈਏ, ਜਿਨ੍ਹਾਂ ਦਿਤੀ ਅਸਰ ਗਵਾਇਆ ਈ ।
ਸੁਣਨੇ ਆਇਆ ਤਾਂ ਗੱਲ ਕਹੀਏ, ਕਿਹਾ ਸੁਣਿਆ ਖਾਤੇ ਪਾਇਆ ਈ ।
ਵਕ਼ਤ ਵਿਚਾਰ ਮੁਖ਼ਤਸਰ ਨਾ ਰਹੀਏ, ਖ਼ੁਦ ਆਪਣਾ ਮਾਣ ਘਟਾਇਆ ਈ ।
ਵੇਲੇ ਰਿਹੇ ਗੱਲ ਵੇਲੇ ਦੀ ਕਰੀਏ, ਜਸ ਓਸ ਨਾ ਜਿਸ ਖੁੰਝਾਇਆ ਈ ।
ਮੂਰਖ ਨਾਲ ਨਾ ਲਾਈਏ ਮੱਥਾ, ਜਿਸ ਲਾਇਆ ਸਿਰ ਪੜਵਾਇਆ ਈ ।
ਯਾਰ ਕੰਵਲ ਸਮਝਾਈਏ ਓਸਨੂੰ, ਜਿਹੜਾ ਦਰ ਸਮਝ ਦੇ ਆਇਆ ਈ ।