ਸਭ ਰੰਗ

  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਨਾਨਕ ਤਪੋਸਥਾਨ, ਮੰਚੂਖਾ, ਅਰੁਣਾਚਲ ਪ੍ਰਦੇਸ਼ ਦੀ ਵਿਸ਼ੇਸ਼ ਯਾਤ੍ਰਾ / ਦਲਵਿੰਦਰ ਸਿੰਘ ਗਰੇਵਾਲ (ਲੇਖ )
  •    ਪੰਜਾਬੀ ਦੇ ਕੁੱਝ ਠੇਠ ਲਫ਼ਜ਼ ਜੋ ਅਲੋਪ ਹੋ ਗਏ ਹਨ / ਗੁਰਮੀਤ ਸਿੰਘ ਵੇਰਕਾ (ਲੇਖ )
  •    ਬੌਧਿਕਤਾ ਤੇ ਸਿਰਜਨਾ ਦਾ ਕਰਮਸ਼ੀਲ ਸਫਰ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਹੈ / ਸੰਜੀਵ ਝਾਂਜੀ (ਲੇਖ )
  •    ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ / ਬ੍ਰਹਮਜਗਦੀਸ਼ ਸਿੰਘ (ਪੁਸਤਕ ਪੜਚੋਲ )
  •    ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿਚ -ਭਾਸ਼ਾ ਵਿਭਾਗ ਨੇ -ਨਹੀਂ ਨਿਭਾਈ ਆਪਣੀ ਜਿੰਮੇਵਾਰੀ / ਮਿੱਤਰ ਸੈਨ ਮੀਤ (ਲੇਖ )
  • ਬੌਧਿਕਤਾ ਤੇ ਸਿਰਜਨਾ ਦਾ ਕਰਮਸ਼ੀਲ ਸਫਰ (ਪੁਸਤਕ ਪੜਚੋਲ )

    ਗੁਰਮੀਤ ਸਿੰਘ ਫਾਜ਼ਿਲਕਾ   

    Email: gurmeetsinghfazilka@gmail.com
    Cell: +91 98148 56160
    Address: 3/1751, ਕੈਲਾਸ਼ ਨਗਰ
    ਫਾਜ਼ਿਲਕਾ India
    ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਵੈ ਜੀਵਨੀ ---ਆਪਬੀਤੀਆਂ
    ਲੇਖਕ ਕਰਮ ਸਿੰਘ
    ਪ੍ਰਕਾਸ਼ਕ ਟਵੰਟੀ ਫਸਟ ਸੈਚਰੀ ਪਬਲੀਕੇਸ਼ਨਜ਼  ਪਟਿਆਲਾ
    ਪੰਨੇ 128 ਮੁੱਲ 200 ਰੁਪਏ)

    ਆਪਬੀਤੀਆਂ ਲੇਖਕ ਕਰਮ ਸਿੰਘ ਦੀ ਸਾਹਿਤਕ ਸਵੈਜੀਵਨੀ ਹੈ । ਸਾਹਿਤਕ  ਸਮਾਜ ਨੂੰ ਸਮਰਪਿਤ ਸਵੈਜੀਵਨੀ ਵਿਚ ਲੇਖਕ ਨੇ  ਵੀਹ ਕਾਂਡ ਬਨਾਏ ਹਨ । ਡਾ ਹਰਜੀਤ ਕੌਰ ਵਿਰਕ ਅਸਿਸਸਟੈਂਟ ਪ੍ਰੋਫੇਸਰ ਨੇ ਲੇਖਕ ਨੂੰ ਇਹ ਪੁਸਤਕ ਲਿਖਣ ਲਈ ਪ੍ਰੈਰਿਤ ਕੀਤਾ ਹੈ । ਲੇਖਕ ਦਾ ਜਨਮ ਦੇਸ਼ ਵੰਡ ਵਾਲੇ ਸਾਲ 1947 ਵਿਚ ਹੋਇਆ ਸੀ ।ਇਸ ਅਨੁਸਾਰ ਉਹ  ਪੌਣੀ ਸਦੀ ਦਾ ਸਫਰ ਤਹਿ ਕਰ ਚੁਕਾ ਹੈ । ਇਸ ਲੰਮੇ ਸਮੇਂ ਦੌਰਾਨ ਲੇਖਕ ਨੇ ਜ਼ਿੰਦਗੀ ਦੇ ਬਹੁਤ ਰੰਗ ਵੇਖੇ ਹਨ । ਇਸ ਵੇਲੇ ਉਸਦਾ ਮੁਕਾਮ ਅਕੈਡਮਿਕ ਸ਼ਹਿਰ  ਪਟਿਆਲਾ ਵਿਖੇ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾੲਬਰੇਰੀ ਵਿਚ ਉਸ ਨੇ ਲੰਮਾ ਸਮਾਂ ਲਾਇਬਰੇਰੀਅਨ ਦੀ  ਸ਼ਾਂਨਦਾਰ ਨੌਕਰੀ ਕੀਤੀ । ਬੀ ਲਿਬ ,ਐਮ ਏ , ਐਮ ਲਿਬ  ਇਨਫਰਮੇਸ਼ਨ ਸਾਇੰਸ ਦੀਆਂ ਸ਼ਾਨਦਾਰ  ਯੋਗਤਾਵਾਂ ਪ੍ਰਾਪਤ ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਤੌਰ ਡਿਪਟੀ ਲਾਇਬਰੇਰੀਅਨ ਦੇ ਤੌਰ ਤੇ ਸੇਵਾਮੁਕਤ ਹੋਇਆ ਹੈ । ਸਵੈਜੀਵਨੀ ਵਿਚ ਉਸਨੇ ਆਪਣੀਆਂ ਪ੍ਰਾਪਤ ਯੋਗਤਾਵਾਂ ਦਾ, ਯੂਨੀਵਰਸਿਟੀ ਦੀ ਨੌਕਰੀ , ਖੇਤੀ ਦੇ ਮੁਖ ਘਰੇਲੂ  ਕੰਮਾਂ ਦਾ ,ਜ਼ਿੰਦਗੀ ਦੇ ਕਈ ਸ਼ੌਕਾਂ , ਬਚਪਨ ਦੇ ਕਈ ਰੰਗਾਂ ਦਾ ,ਬਚਪਨ ਦੀਆਂ ਖੇਡਾਂ ਦਾ ,ਪਰਿਵਾਰ ਪਿਛੋਕੜ, ਵਿਆਹ, ਪਤਨੀ  ਦੀ ਯੋਗਤਾ , ਤਿੰਨ ਧੀਆ ਧੀਆਂ ਦੀ ਉਚ ਸਿਖਿਆ , ਵਿਆਹ ਸ਼ਾਦੀਆਂ  ,ਆਪਣੀਆ  ਵਿਦਿਅਕ ਯਾਤਰਾਵਾਂ, ਕਾਨਫਰੰਸਾਂ  ਵਿਚ ਪੜ੍ਹੇ ਗਏ ਪਰਚੇ ,ਲਾਇਬਰੇਰੀ ਸਿਖਿਆ ਦਾ ਗਿਆਨ ਵਿਦਿਆਰਥੀਆਂ ਖਾਸ ਕਰਕੇ ਲੋੜਵੰਦ ਲੜਕੀਆਂ ਨੂੰ ਸਿਖਿਆ  ਦੇਣੀ , ਲਾਇਬਰੇਰੀ  ਸਿਖਿਆ ਪ੍ਰਦਾਨ ਕਰਦਾ  ਆਪਣਾ  ਜ਼ੈਮਨੀ ਕੋਚਿੰਗ  ਸੈਂਟਰ (ਸਾਹਮਣੇ ਪੰਜਾਬੀ ਯੂਨੀਵਰਸਿਟੀ )ਦਾ ਜ਼ਿਕਰ ਕੀਤਾ ਹੈ । ਲਾਇਬਰੇਰੀਅਨ ਹੋਣ ਕਰਕੇ ਲੇਖਕ ਕਰਮ ਸਿੰਘ ਦੀ ਸ਼ੋਹਰਤ ਪੂਰੇ ਪੰਜਾਬ ਦੇ ਸਾਹਿਤਕ ਸਮਾਜ ਵਿਚ ਹੈ । 

    ਸਵੈਜੀਵਨੀ ਦਾ ਮੰਤਵ ਵੀ ਇਹੋ ਹੈ ਕਿ ਲੇਖਕ ਨੇ ਆਪਣੀ ਹਯਾਤੀ ਦੇ ਪੰਝਤਰ ਸਾਲਾਂ ਵਿਚ ਜਿਹੜੇ ਵੀ ਅਕੈਡਮਿਕ ,ਪਰਿਵਾਰਕ ਜਾ ਯੂਨੀਵਰਸਿਟੀ ਵਿਚ ਰਹਿ ਕੇ ਕੀਤੇ ਹਨ,। ਦੇਸ਼ਾਂ ਪ੍ਰਦੇਸ਼ਾਂ ਦੀਆਂ  ਯਾਤਰਾਵਾਂ ਕਰਦੇ ਜੋ ਅਖੀਂ ਵੇਖਿਆ ਹੈ ਉਹ ਪਾਠਕਾਂ ਤਕ ਪੁਚਾਉਣਾ ਹੈ  ।ਇਹ ਅਸੀਂ ਜਾਣਦੇ ਹਾਂ  ਕਿ ਲੇਖਕ ਨੂੰ ਜ਼ਿੰਦਗੀ ਵਿਚ ਉਚ ਸਿਖਿਆ ਪ੍ਰਾਪਤ ਕਰਨ ਦੇ  ਇਹੋ ਜਿਹੇ  ਬਹੁਤ  ਮੌਕੇ ਮਿਲਦੇ ਰਹੇ ਜੋ ਪਟਿਆਲਾ ਸ਼ਹਿਰ ਵਿਚ ਹੀ ਸੰਭਵ ਸੀ ਕਿਉਂ ਕਿ ਪਟਿਆਲਾ ਯੂਨੀਵਰਸਿਟੀ ਦਾ ਮਾਹੌਲ ਹੀ ਅਕੈਡਮਿਕ ਹੈ ।  ਲਾਇਬਰੇਰੀ ਵਿਚ ਤਾਂ ਨੌਕਰੀ ਉਸਨੂੰ  ਸਤਾਰਾਂ ਸਾਲ ਦੀ ਉਮਰ ਵਿਚ ਹੀ  1964 ਵਿਚ ਮਿਲ ਜਾਂਦੀ ਹੈ । ਜਦੋਂ ਉਹ ਪੜ੍ਹਾਈ ਲਈ ਜਾਂਦਾ ਹੈ । 1971 ਵਿਚ ਵਿਆਹ ਹੁੰਦਾ ਹੈ । ਕਿਤਾਬਾ ਨਾਲ ਸਾਰੀ ਉਮਰ ਜੂਝਣਾ ਲੇਖਕ ਦੀ ਹਸਰਤ ਹੈ। ਉਸਦੀ ਮਨਪਸੰਦ ਰੀਝ ਹੈ ਤੇ ਸੰਘਰਸ਼ ਕਰਨ ਦੀ ਆਦਤ ਵੀ ਬਣ ਗਈ । ਉਹ ਸਮੇਂ ਦਾ ਕਦਰ ਦਾਨ ਹੈ। ਇਸ ਬਾਰੇ ਪੁਸਤਕ ਦਾ ਇਕ ਸੰਖੇਪ ਕਾਂਡ ਵੀ ਹੈ । ਅਨੁਸ਼ਾਂਸਨ ਦਾ ਉਹ ਮੁਦਈ ਹੈ । ਜਿਸ ਕਰਕੇ ਹਰ ਮੌਕੇ ਸਫਲਤਾ ਉਸਦੇ ਪੈਰਾਂ ਵਿਚ ਰਹੀ ਹੈ । ਸਭ ਤੋਂ ਵਡੀ ਗਲ ਜੋ ਮੈਂ ਇਹ ਕਿਤਾਬ ਪੜ੍ਹ ਕੇ ਮਹਿਸੂਸ ਕੀਤੀ ਹੈ ਕਿ ਲੇਖਕ ਪਾਰਦਰਸ਼ੀ ,ਨੇਕ ਨੀਯਤ , ਮੁਹਬਤੀ ਤੇ ਕੁਦਰਤ ਨੂੰ ਮਾਂਨਣ ਵਾਲਾ ਹੈ । ਖੇਤੀ ਕਰਨ ਦਾ ਸ਼ੌਕ ਬਚਪਨ ਤੋਂ ਲੈ ਕੇ  ਹੁਣ ਵੀ ਹੈ । ਇਮਾਰਤਸਾਜ਼ੀ ਵਿਚ ਵੀ ਉਸਦੀ ਮੁਹਾਰਤ ਹੈ । ਇਸ ਬਾਰੇ ਵੀ ਇਕ ਕਾਂਡ ਹੈ । ਉਹ ਚਿੰਤਾ ਮੁਕਤ ਇਨਸਾਨ ਹੈ ।ਉਸਦੀ ਸੋਚ ਵਿਚ ਕਰਮਸ਼ੀਲਤਾ  ਹੈ । ਉਹ ਕਹਿਣ ਨਾਲੋਂ ਕੰਮ ਕਰਨ ਵਿਚ ਯਕੀਨ  ਜ਼ਿਆਦਾ ਰਖਦਾ ਹੈ ।ਇਕ ਕਾਂਡ ਵਿਚ ਲੇਖਕ ਨੇ ਪਟਿਆਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰਾਂ ਬਾਰੇ ਬਹੁਤ ਕੁਝ ਲਿਖਿਆ ਹੈ। ਲੰਮੇਂ  ਸਮੇਂ ਦੀ ਨੌਕਰੀ ਵਿਚ ਉਸਨੇ ਬਹੁਤ ਤਜ਼ਰਬੇ ਕੀਤੇ ਹਨ । ਵਾਈਸ ਚਾਂਸਲਰਾਂ ਵਿਚੋਂ ਸ ਕਿਰਪਾਲ ਸਿੰਘ ਨਾਰੰਗ ,ਸ੍ਰੀਮਤੀ ਇੰਦਰਜੀਤ ਕੌਰ ਸਿਧੂ ,ਡਾ ਅਮਰੀਕ ਸਿੰਘ ,ਡਾ ਭਗਤ ਸਿੰਘ, ਸਰਦਾਰਾ ਸਿੰਘ ਜੌਹਲ ,ਡਾ ਐਚ ਕੇ ਮਨਮੋਹਨ ਸਿੰਘ ਡਾ ਜੁਗਿੰਦਰ ਸਿੰਘ ਪੁਆਰ, ਸਰਦਾਰ ਸਵਰਨ ਸਿੰਘ ਬੋਪਾਰਾਏ ਜਸਬੀਰ ਸਿੰਘ ਆਹਲੂਵਾਲੀਆ ,ਪਹਿਲੇ ਵਾਈਸ ਚਾਂਸਲਰ ਭਾਈ ਜੋਧ ਸਿੰਘ ,ਡਾ ਜਸਪਾਲ  ਸਿੰਘ (ਦਿੱਲੀ,  ਡਾ ਭੂਰਾ ਸਿੰਘ ਘੂਮੰਣ ,ਤੇ ਵਰਤਮਾਨ ਸਮੇਂ ਦੇ ਵਾਈਸ ਚਾਂਸਲਰ ਪ੍ਰੋ ਅਰਵਿੰਦ ਦਾ ਸੰਖੇਪ ਜ਼ਿਕਰ ਕੀਤਾ ਹੈ । ਜਿਸ ਵਾਈਸ ਚਾਂਸਲਰ ਸਾਹਿਬ  ਦੇ ਕਾਰਜਕਾਲ ਵਿਚ ਜੋ ਵੀ ਹੋਇਆ ਜਾਂ ਕੀਤਾ ਗਿਆ ਉਸਦਾ ਬੇਬਾਕ ਵਰਨਣ ਕਰਨਾ ਪੁਸਤਕ ਲੇਖਕ ਦੀ ਪਾਰਦਰਸ਼ਤਾ ਹੈ ।  

    ਲੇਖਕ ਕਰਮ ਸਿੰਘ ਨੂੰ ਜ਼ਿੰਦਗੀ ਚ ਬਹੁਤ ਸ਼ੌਕ ਰਹੇ ਹਨ ।ਮੋਟਰ ਸਾਈਕਲ, ਕਾਰ ਦਾ ਸ਼ੌਕ, ਰੁਮਾਂਟਿਕ ਬਿਰਤੀ ,ਡਰਾਮੇ ਵੇਖਣੇ,  ਮਹਿੰਗੇ ਕਪੜੇ ਪੱਗਾਂ ਦਾ ਸ਼ੋਕ, ਸਿਨਮਾ ਵੇਖਣਾ ,ਰੀਝ ਨਾਲ ਖੇਤੀ ਕਰਨੀ ,ਸਿੱਖਿਆ ਦਾ ਗਿਆਨ ਵੰਡਣਾ ,ਇਸ ਸਭ ਕੁਝ ਦਾ ਵੇਰਵਾ ਪੁਸਤਕ ਵਿਚ ਜ਼ਿੰਦਗੀ ਦੇ ਸ਼ੌਕ ਤਹਿਤ ਪੜ੍ਹਿਆ ਜਾ ਸਕਦਾ ਹੈ । ਕੁਝ ਵਿਸ਼ੇਸ਼ ਘਟਨਾਵਾਂ ਵਿਚ ਉਸਨੇ ਇਕ ਘਟਨਾ ਕਾਰ ਗੁਆਚਣ ਦੀ ਲਿਖੀ ਹੈ। ਪਰ ਚੰਗੀ ਕਿਸਮਤ ਨੂੰ ਕਾਰ ਦਿੱਲੀ ਦੇ ਇਕ ਪਾਰਕਿੰਗ ਵਿਚ ਮਿਲ ਜਾਂਦੀ ਹੈ । ਬਾਕੀ ਘਟਨਾਵਾਂ ਪੰਜਾਬ ਦੇ  ਅਤਿਵਾਦ ਸਮੇਂ ਦੀਆਂ ਵੀ ਹਨ ।  ਉਸਨੇ ਆਪਣੇ ਵਿਆਹ ਸਮੇਂ ਦੀਆਂ ਯਾਦਾਂ ਨੂੰ ਵੀ ਲਿਖਿਆ ਹੈ । ਖੋਜ ਤੇ ਅਧਿਆਪਨ ਵਾਲੇ ਕਾਂਡ ਵਿਚ ਉਹ  ਲਿਖਦਾ ਹੈ ਕਿ ਅਧਿਆਪਕ ਹੋਣਾ ਮਨੋਵਿਗਿਆਨੀ ਹੋਣਾ ਹੈ। ਅਧਿਆਪਕ ਹੋਣਾ ਇਕ ਕਲਾਲਾਰ ਹੋਣਾ ਹੈ । ਉਹ ਆਪਣੇ ਵਿਦਿਆਰਥੀਆ ਨੂੰ ਐਨੀ ਰੀਝ ਨਾਲ ਪੜ੍ਹਾਉਂਦਾ ਹੈ ਕਿ ਕਈ ਵਿਦਿਆਰਥੀ ਬਹੁਤ ਘਟ ਸਮੇਂ ਵਿਚ ਉਸ ਕੋਲੋਂ ਪੜ੍ਹ ਕੇ ਲਾਇਬਰੇਰੀਅਨ ਬਣ ਗਏ ਤੇ ਵਿਦਿਅਕ ਅਦਾਰਿਆਂ ਵਿਚ ਇਸ ਵੇਲੇ ਸਰਕਾਰੀ ਨੌਕਰੀਆ ਕਰ ਰਹੇ ਹਨ । ਇਕ ਲੋੜਵੰਦ ਵਿਦਿਆਰਥਣ ਨੂੰ ਨਾ ਕੇਵਲ ਮੁਫਤ ਪੜ੍ਹਾਇਆ ਸਗੋਂ ਉਸਦਾ ਵਿਆਹ ਵੀ ਖੁਦ ਰਿਸ਼ਤਾ ਤਲਾਸ਼ ਕਰਕੇ ਕੀਤਾ । ਪੁਸਤਕ ਵਿਚ ਉਸਦੇ ਪੜ੍ਹਾਏ  ਵਿਦਿਆਰਥੀ ਡਾ ਜਸਪਾਲ ਸਿੰਘ ਵਾਈਸ ਚਾਂਸਲਰ ਤੋਂ ਡਿਗਰੀਆਂ ਲੈ ਰਹੇ ਹਨ ।ਜਿਂਨ੍ਹਾਂ ਨੂੰ ਲੇਖਕ ਨੇ ਲਾਇਬਰੇਰੀਅਨ ਕੋਰਸ ਕਰਵਾ ਕੇ ਆਪਣੇ  ਪੈਰੀਂ  ਖੜੇ ਕੀਤਾ ।ਇਹ ਲੇਖਕ ਦਾ ਪਰ ਉਪਕਾਰੀ ਪੱਖ ਹੈ । ਗਰੀਬ, ਲੋੜਵੰਦ ਵਿਧਵਾ ਵਿਦਿਆਰਥੀਆਂ ਕੋਲੋਂ ਕਈ ਫੀਸ ਨਹੀਂ ਲਈ। ਮੁਫਤ ਸਿਖਿਆ ਦਿਤੀ । ਬਹੁਤ ਨਾਮ ਪੁਸਤਕ ਵਿਚ ਸ਼ਾਂਮਲ ਹਨ । ਲੇਖਕ ਦਾ  ਇਕ ਸੱਚੇ ਸੁਚੇ ਅਧਿਆਪ।ਕ ਵਾਲਾ  ਅਕਸ ਇਹ ਸਵੈਜੀਵਨਜੀ ਪੜ੍ਹ ਕੇ ਉਭਰਦਾ ਹੈ । ਲੇਖਕ ਦਾ ਆਪਣਾ ਸਮਾਜਿਕ ਦਾਇਰਾ ਪ੍ਰਸ਼ੰਸਾ ਯੋਗ ਹੈ । ਕਿਉਂ ਕਿ ਮਿਲਵਰਤਨ ਤੇ ਸਹਿਯੋਗੀ ਭਾਵਨਾ ਦਾ ਬਿੰਬ ਲੇਖਕ ਦੀ ਸ਼ਖਸੀਅਤ ਦਾ ਵਿਸ਼ੇਸ਼ ਗੁਣ ਹੈ । 

      ਪੁਸਤਕ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ  ਸਿਖਿਆ ਖੇਤਰ ਵਿਚ ਇਹੋ ਜਿਹੇ ਪਰਉਪਕਾਰੀ ਜਿਊੜੇ ਬਹੁਤ ਘਟ ਹਨ । ਸਮਾਜ ਵਿਚ ਇਹੋ ਜਿਹੇ ਅਧਿਆਪ।ਕਾਂ ਦੀ ਵਡੀ ਕਮੀ ਹੈ ।ਜਿਸ ਕਰਕੇ ਸਮਾਜ ਵਿਚ ਗਿਰਾਵਟ ਆ ਰਹੀ ਹੈ ।ਪਰ ਲੇਖਕ ਦੀ ਸ਼ਖਸ਼ੀਅਤ ਕੋਈ ਹਰਿਆ ਬੂਟ ਰਹਿਓਰੀ ਵਾਲੀ ਹੈ । ਲੇਖਕ ਨੇ ਫਾਜ਼ਿਲਕਾ ਜਿਹੇ ਦੂਰ ਦੁਰਾਡ ਦੇ  ਅਸਾਹਿਤਕ  ਸ਼ਹਿਰ ਤੇ ਪਿੰਡਾਂ ਦੇ ਲੋਕਾਂ ਨੂੰ ਸਿੱਖਿਆ  ਦਿਤੀ ਤੇ  ਯੂਨੀਵਰਸਿਟੀ ਲਾਇਬਰੇਰੀ ਤੋਂ  ਸਹੂਲਤਾਂ  ਦੇ ਕੇ ਮਾਣ ਖਟਿਆ ਹੈ । ਸੇਵਾਮੁਕਤ ਹੋਣ ਪਿਛੋਂ ਇਹੋ ਜਿਹੀਆਂ ਹੁਸੀਨ ਯਾਂਦਾਂ ਲੇਖਕ ਦੀ ਅਸਲ ਪੂੰਜੀ ਹਨ । ਪੈਨਸ਼ਨ ਵੀ ਉਸਨੂੰ ਭਰਪੂਰ  ਮਿਲ ਰਹੀ ਹੈ। ਪਟਿਆਲਾ ਵਿਚ ਸੁੱਖ ਸਹੂਲਤਾਂ ਵਾਲਾ ਪਰਿਵਾਰ ਹੈ । ਚੰਗਾ ਆਸ਼ਿਆਨਾ ਹੈ।  ਦੋ ਧੀਆਂ ਕੈਨੇਡਾ ਵਿਚ ਵਿਆਹੀਆ ਹਨ । ਖੁਸ਼ਹਾਲ ਪਰਿਵਾਰਾਂ ਵਿਚ ਹਨ । ਲੇਖਕ ਕਈ ਵਾਰ ਕੈਨੇਡਾ ਗਿਆ ਹੈ । ਕੈਨੇਡਾ ਦੀਆਂ ਤਸਵੀਰਾਂ ਵੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ ।ਪੁਸਤਕ ਵਿਚ ਕੁਲ ਇਕਵੰਜਾ ਤਸਵੀਰਾਂ ਹਨ । ਇਕ ਤਸਵੀਰ ਲੇਖਕ ਦੀ ਜਵਾਨੀ ਵੇਲੇ ਦੀ ਹੈ।  ਜੋ ਵੇਖ ਕੇ ਲੇਖਕ ਦੀਆਂ ਘਟ ਸਮੇਂ ਵਿਚ ਕੀਤੀਆਂ ਵਧ  ਪ੍ਰਾਪਤੀਆਂ ਤੇ ਫਖਰ ਮਹਿਸੂਸ ਹੁੰਦਾ ਹੈ । ਭਾਂਰਤ ਦੇ ਬਹੁਤ ਸਾਰੇ ਮਹਾਂਨਗਰ ਉਸਨੇ ਵੇਖੇ ਹਨ ।ਜਿਂਨ੍ਹਾਂ ਦੀਆਂ ਤਸਵੀਰਾਂ ਪੁਸਤਕ ਵਿਚ ਹਨ । ਪੁਸਤਕ ਵਿਚ ਲੇਖਕ ਨੇ ਆਪਣੇ ਵਲੋਂ ਕੀਤੇ ਲੋਕ ਭਲਾਈ ਦੇ ਕੰਮਾ ਦਾ ਜ਼ਿਕਰ ਕੀਤਾ ਹੈ ।ਜੋ ਕੇਵਲ ਪੜ੍ਹ ਕੇ ਹੀ ਮਾਣੇ ਜਾ ਸਕਦੇ ਹਨ । ਇਕ ਕਾਂਡ ਵਿਚ ਆਪਣੇ ਵਿਦਿਆਰਥੀਆਂ ਨਾਲ ਸੰਬੰਧਾਂ ਦਾ ਜ਼ਿਕਰ ਕੀਤਾ ਹੈ । ਆਪਣੇ ਪਿੰਡ ਦੀਆਂ ਮਾਣਮਤੀਆਂ ਸ਼ਖਸੀਅਤਾਂ ਦੇ ਨਾਮ ਤੇ ਉਮਰ ਦਾ ਵੇਰਵਾ ਪੜ੍ਹਨ ਵਾਲਾ ਹੈ। ਲੇਖਕ ਦੀ ਮਾਤਾ ਜੀ ਦੀ  ਉਮਰ ਇਸ ਵੇਲੇ 93 ਸਾਲ ਹੈ । ਪਿੰਡ ਵਿਚ 125 ਸਾਲ ਪੁਰਾਣੇ ਪਿਪਲ ਦੇ ਰੁਖ ਦੀ ਤਸਵੀਰ ਹੈ । ਦਾਦਕਾ ਪਰਿਵਾਰ ਤੇ ਨਾਨਕਾ ਪਰਿਵਾਰ ਦੀ ਬੰਸਾਵਲੀ ਹੈ ।ਜਿਸ ਤੋਂ ਪਤਾ ਲਗਦਾ ਹੈ ਕਿ ਲੇਖਕ ਦੀ  ਰਿਸ਼ਤਿਆ ਨਾਲ ਕਿੰਨੀ ਮੁਹਬੱਤ ਹੈ। ਲੇਖਕ ਨੂੰ ਆਪਣੇ ਵਡੇ ਵਡੇਰਿਆਂ ਤੇ ਮਾਣ ਹੈ । ਇਕ ਕਾਂਡ ਵਿਚ ਉਸਨੇ ਆਪਣੀਆਂ ਨਿਕੀਆਂ ਵਡੀਆਂ ਬਿਮਾਰੀਆਂ ਤੇ ਕੀਤੇ ਇਲਾਜ ਦਾ ਜ਼ਿਕਰ ਕੀਤਾ ਹੈ । ਕਿਸੇ ਕਾਂਡ ਵਿਚ ਵੀ ਵਾਧੂ ਵਿਸਥਾਂਰ ਨਹੀਂ ਹੈ । ਨਾ ਹੀ ਪਾਠਕ ਪੜ੍ਹ ਕੇ ਥਕਦਾ ਹੈ । ਸਗੋਂ ਲੇਖਕ ਦੇ ਮਾਣਮਤੇ ਜੀਵਨ ਤੋਂ ਸੇਧ ਲੈਂਦਾ ਹੈ । ਸਵੈਜੀਵਨੀ ਦੀ ਵਧੀਆ  ਛਪਾਈ, ਮਹਿੰਗਾ ਚਮਕਦਾਰ  ਕਾਗਜ਼, ਰੰਗਦਾਰ ਤਸਵੀਰਾਂ ਵੇਖ ਕੇ ਪਤਾ ਲਗਦਾ ਹੈ ਕਿ ਸਵੈ ਜੀਵਨੀ ਛਾਂਪਣ ਵਿਚ ਲੇਖਕ ਨੇ ਕਿੰਨੀ ਮਿਹਨਤ ਕੀਤੀ ਹੈ ।

     ਸਵੈਜੀਵਨੀ ਪੜ੍ਹ ਕੇ ਸਾਧਾਂਰਨ ਪਾਠਕ ਵੀ ਬਹੁਤ ਕੁਝ ਹਾਸਲ ਕਰ ਸਕਦਾ ਹੈ । ਪੁਸਤਕ ਸਵੈਜੀਵਨੀ ਸਾਹਿਤ ਦੀ ਅਹਿਮ ਦਸਤਾਵੇਜ਼ ਹੈ । ਕਿਤਾਬ  ਪੜ੍ਹ ਕੇ ਸਾਂਭਣ ਵਾਲੀ ਹੈ । ਜੀਵਨ ਜਾਚ ਦੀ ਵਧਿਆ ਤਸਵੀਰ ਪੇਸ਼ ਕਰਦੀ ਹੈ ।