ਸਭ ਰੰਗ

  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਨਾਨਕ ਤਪੋਸਥਾਨ, ਮੰਚੂਖਾ, ਅਰੁਣਾਚਲ ਪ੍ਰਦੇਸ਼ ਦੀ ਵਿਸ਼ੇਸ਼ ਯਾਤ੍ਰਾ / ਦਲਵਿੰਦਰ ਸਿੰਘ ਗਰੇਵਾਲ (ਲੇਖ )
  •    ਪੰਜਾਬੀ ਦੇ ਕੁੱਝ ਠੇਠ ਲਫ਼ਜ਼ ਜੋ ਅਲੋਪ ਹੋ ਗਏ ਹਨ / ਗੁਰਮੀਤ ਸਿੰਘ ਵੇਰਕਾ (ਲੇਖ )
  •    ਬੌਧਿਕਤਾ ਤੇ ਸਿਰਜਨਾ ਦਾ ਕਰਮਸ਼ੀਲ ਸਫਰ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਹੈ / ਸੰਜੀਵ ਝਾਂਜੀ (ਲੇਖ )
  •    ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ / ਬ੍ਰਹਮਜਗਦੀਸ਼ ਸਿੰਘ (ਪੁਸਤਕ ਪੜਚੋਲ )
  •    ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿਚ -ਭਾਸ਼ਾ ਵਿਭਾਗ ਨੇ -ਨਹੀਂ ਨਿਭਾਈ ਆਪਣੀ ਜਿੰਮੇਵਾਰੀ / ਮਿੱਤਰ ਸੈਨ ਮੀਤ (ਲੇਖ )
  • ਪੁਸਤਕਾਂ ਸਾਡੀ ਸ਼ਖ਼ਸੀਅਤ ਨੂੰ ਨਿਖਾਰਦੀਆਂ ਹਨ (ਖ਼ਬਰਸਾਰ)


    ਮੋਗਾ ‘ਪੁਸਤਕਾਂ ਸਾਡੀ ਸ਼ਖ਼ਸੀਅਤ ਨੂੰ ਨਿਖਾਰਦੀਆਂ ਹਨ ਅਤੇ ਜੀਵਨ ਵਿੱਚ ਹਰ ਮੁਸ਼ਕਲ ਸਮੇਂ ਸਹੀ ਫ਼ੈਸਲੇ ਲੈਣ ਲਈ ਸਾਡੀ ਸਹਾਇਤਾ ਕਰਦੀਆਂ ਹਨ ‘ ਇਹ ਵਿਚਾਰ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਗੁਰੂ ਨਾਨਕ ਕਾਲਜ ਮੋਗਾ ਵਿਖੇ ਨਾਮਵਰ ਲੇਖਿਕਾ ਬੇਅੰਤ ਕੌਰ ਗਿੱਲ਼ ਦੇ ਨਾਵਲ ‘ਮਲਾਹਾਂ ਵਰਗੇ ‘ ਲੋਕ ਅਰਪਣ ਕਰਦਿਆਂ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਬੇਅੰਤ ਗਿੱਲ ਸਮਰੱਥ ਲੇਖਿਕਾ ਹੈ ਜਿਸਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਨੂੰ ਆਪਣੀਆਂ ਰਚਨਾਵਾਂ ਨਾਲ ਨਿਵਾਜਿਆ ਹੈ । ਇਸ ਮੌਕੇ ਲਿਖਾਰੀ ਸਭਾ ਮੋਗਾ ( ਰਜਿ) ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਨੇ ਕਿਹਾ ਕਿ ਬੇਅੰਤ ਕੌਰ ਗਿੱਲ ਸਾਹਿਤ ਦੀ ਬੁੱਕਲ਼ ਵਿੱਚ ਬੈਠੀ ਅਜਿਹੀ ਸੁਲੱਖਣੀ ਧੀ ਹੈ ਜੋ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀ ਹੋਣੀ ਬਾਰੇ ਗੱਲਾਂ ਕਰਦੀ ਹੈ । ਸਮਾਗਮ ਦੌਰਾਨ ਲਿਖਾਰੀ ਸਭਾ ਮੋਗਾ ਦੇ ਮੈਂਬਰਾਂ ਡਾਕਟਰ ਸੁਰਜੀਤ ਬਰਾੜ ਆਤਮਾ ਸਿੰਘ ਚੜਿੱਕ ਗੁਰਮੇਲ ਬੌਡੇ ਦਿਲਬਾਗ ਬੁੱਕਣਵਾਲਾ ਪ੍ਰੇਮ ਕੁਮਾਰ ਬਲਦੇਵ ਸੜਕਨਾਮਾ ਕਰਮ ਸਿੰਘ ਕਰਮ ਡਾਕਟਰ ਧਨਵੰਤ ਸਿੱਧੂ ਅਰੁਨ ਸ਼ਰਮਾ ਮੈਡਮ ਵੰਦਨਾ ਸ਼ਰਮਾ ਅਵਿਆਂਸ ਸ਼ਰਮਾ ਬਬਲਜੀਤ ਡਰੋਲੀ ਸੁਰਜੀਤ ਸਿੰਘ ਕਾਉੰਕੇ ਸਾਬਕਾ ਡੀ ਪੀ ਆਰ ਓ ਗਿਆਨ ਸਿੰਘ ਨੇ ਮੈਡਮ ਗਿੱਲ ਨੂੰ ਪੁਸਤਕ ਦੀ ਘੁੰਡ ਚੁਕਾਈ ਹੋਣ ਤੇ ਵਧਾਈਆਂ ਦਿੱਤੀਆਂ ।ਸਮਾਗਮ ਸਮੇਂ ਬਰਜਿੰਦਰ ਕੌਰ ਕਲਸੀ ਤੇਜਿੰਦਰ ਸਿੰਘ ਜਸ਼ਨ ਸਟੇਟ ਅਵਾਰਡੀ ਕਹਾਣੀਕਾਰ ਜਸਬੀਰ ਕਲਸੀ ਗੁਰਪ੍ਰੀਤ ਧਰਮਕੋਟ ਸਮਾਜ ਸੇਵੀ ਮਹਿੰਦਰਪਾਲ ਲੂੰਬਾ ਸੁਖਰਾਜ ਰਾਜਵਿੰਦਰ ਰੌੰਤਾ ਅਮਰਜੀਤ ਸਨ੍ਹੇਰਵੀ ਡਾ: ਸੁਰਜੀਤ ਦਉਧਰ ਸਰਬਜੀਤ ਕੌਰ ਮਾਹਲਾ ਸਿਮਰ ਜੀਤ ਆਦਿ ਹਾਜ਼ਰ ਸਨ ।