ਪੰਜਾਬੀ ਬੋਲੋ ਲਿਖੋ ਤੇ ਪੜ੍ਹੋ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬੀ ਬੋਲੋ ਲਿਖੋ ਤੇ ਪੜ੍ਹੋ ਪੰਜਾਬੀਓ।
ਆਪਣੇ ਹੀ ਹੱਕਾਂ ਲਈ ਲੜੋ ਪੰਜਾਬੀਓ।।
ਸਿੱਖੋ ਮਾਂ ਬੋਲੀ ਦੀ ਕਦਰ ਕਰਨੀ,
ਜ਼ਿੰਦਗੀ ਚ ਰੰਗ ਇਹ ਭਰੋ ਪੰਜਾਬੀਓ।।

ਕਿਸੇ ਦੇਸ਼ ਦੀ ਬੋਲੀ ਨੂੰ ਕਦੇ ਮਾੜਾ ਕਹੀਏ ਨਾਂ।
ਕਦੇ ਆਪਣੀ ਬੋਲੀ ਦਾ ਅਪਮਾਨ ਸਹੀਏ ਨਾਂ।।
ਗੱਲਾਂ ਮਾਤ ਭਾਸ਼ਾ ਵਿੱਚ ਹੀ ਕਰੋ ਪੰਜਾਬੀਓ,,,,,,
ਪੰਜਾਬੀ ਬੋਲੋ ਲਿਖੋ ਤੇ ਪੜ੍ਹੋ ਪੰਜਾਬੀਓ

ਕਦੀ ਪਾਸਕ ਵਾਲੀ ਤੱਕੜੀ ਨਾ ਪੂਰਾ ਤੋਲਦੀ।
ਮਾਤ ਭਾਸ਼ਾ ਬੋਲਾਂ ਵਿੱਚ ਰਸ ਘੋਲਦੀ।।
ਸਿਰ ਤਲੀ ਉੱਤੇ ਇਸੇ ਲਈ ਧਰੋ ਪੰਜਾਬੀਓ,,,,,,,
ਪੰਜਾਬੀ ਬੋਲੋ ਲਿਖੋ ਤੇ ਪੜ੍ਹੋ ਪੰਜਾਬੀਓ

ਬੋਲੀਆਂ ਨੇ ਸਾਰੇ ਦੇਸ਼ਾਂ ਦੀਆਂ ਚੰਗੀਆਂ।
ਸੱਭ ਆਪਣੇ ਹੀ ਰੰਗਾਂ ਵਿੱਚ ਰਹਿਣ ਰੰਗੀਆਂ।।
ਆਪਣਿਆਂ ਲਈ ਜੀਓ ਤੇ ਮਰੋ ਪੰਜਾਬੀਓ
ਪੰਜਾਬੀ ਬੋਲੋ ਲਿਖੋ ਤੇ ਪੜ੍ਹੋ ਪੰਜਾਬੀਓ,,

ਸਿੱਖੋ ਹਰ ਬੋਲੀ ਸਿੱਖਣੀ ਵੀ ਚਾਹੀਦੀ।
ਪਰ ਮਾਂ ਬੋਲੀ ਕਦੇ ਵੀ ਨਹੀਂ ਭੁਲਾਈਦੀ।।
ਮੋਢੇ ਨਾਲ ਮੋਢਾ ਲਾ, ਮਾਂ ਬੋਲੀ ਲੲੀ ਖੜੋ ਪੰਜਾਬੀਓ,,,,,,
ਪੰਜਾਬੀ ਬੋਲੋ ਲਿਖੋ ਤੇ ਪੜ੍ਹੋ ਪੰਜਾਬੀਓ,,

ਪੰਜਾਬੀ ਹਾਂ ਪੰਜਾਬੀ ਅਸੀਂ ਰਹਿਣਾ ਵੀਰਨੋ।
ਹੈ ਮਾਨ ਨਾਲ ਸਭਨਾਂ ਨੂੰ ਕਹਿਣਾ ਵੀਰਨੋ।।
ਦੱਦਾਹੂਰੀਆ ਨਾ ਜਿੱਤ ਕੇ,ਹਰੋ ਪੰਜਾਬੀਓ
ਪੰਜਾਬੀ ਬੋਲੋ ਲਿਖੋ ਤੇ ਪੜ੍ਹੋ ਪੰਜਾਬੀਓ,,,

ਮਾਂ ਬੋਲੀ ਬੋਲਣੀ ਹੈ ਘਰੀਂ ਚਾਹੀਦੀ।
ਬੱਚਿਆਂ ਨੂੰ ਸਦਾ ਇਹ ਸਿਖਾਉਣੀ ਚਾਹੀਦੀ।।
ਅੰਗਰੇਜ਼ੀ ਸਿਖਾਉਣ ਲਈ ਕਦੇ ਨਾ ਲੜੋ ਪੰਜਾਬੀਓ,,,,,,
ਪੰਜਾਬੀ ਬੋਲੋ ਲਿਖੋ ਤੇ ਪੜ੍ਹੋ ਪੰਜਾਬੀਓ,,,