ਬਹੁਤ ਲੰਮੇ ਸਮੇਂ ਭਟਕਦਾ ਮੈਂ ਵਿੱਚ ਖਲਾਅ ਰਿਹਾ
ਇਸ ਜਗਤ ਨਾਲੋਂ ਟੁਟ ਕੇ ਮੈਂ ਬਣ ਕੇ ਸਿਵਾ ਰਿਹਾ
ਸਾਰੀ ਹਯਾਤੀ ਨੇਰ੍ਹੇ ਦੇ ਵਿਚ ਲਭਦਾ ਰਿਹਾ ਹਾਂ ਸਵੇਰ
ਇੱਕ ਜੁਗਨੂੰ ਖੋਜ ਦਾ ਮੇਰੇ ਸੀਨੇ ਬਲਦਾ ਰਿਹਾ
ਚਾਰ ਦੀਵਾਰੀ ਅੰਦਰ ਡਕੇ ਸੂਰਜ ਤੇ ਚੰਨ ਅਨੇਕ
ਬੋਲਣਾ ਸਭ ਦਾ ਹੱਕ ਬਰਾਬਰ, ਕਹਿਣਾ ਗੁਨਾਹ ਰਿਹਾ
ਭਾਰਤ ਵਰਸ਼ ਦੀ ਸ਼ੋਭਾ ਇਸ ਮਾੜੇ ਕਰਮ ਤੋ ਬਣਦੀ ਨਾ
ਜਾਤ ਵਰਨ ਦਾ ਖੰਜਰ ਯੁਗ ਤੋਂ ਨੀਚਾਂ ਤੇ ਚਲ ਰਿਹਾ
ਨੀਚ ਤੋਂ ਨੀਚ ਦਸ ਕੇ ਖੋਹੇ ਹੱਕ ਮਨੱਖੀ ਸਾਰੇ
ਜਨਮ ਜਨਮ ਤੋਂ ਭਿਟੇ ਕਹਿ ਰਾਜ ਪੰਡਤ ਚਲ ਰਿਹਾ
ਰਾਜ ਪਰੋਹਤ ਇੱਕ ਹੀ ਥੈਲੀ ਚੱਟੇ ਵੱਟੇ ਸ਼ਾਤਰ
ਸਿਖਰ ਸੂਰਜ ਤਪਸ਼ਾਂ ਮਾਰੇ ਅਜੇ ਨਾ ਬਾਸੀ ਢਲ ਰਿਹਾ
ਵੇਖਣਾ ਦੀਪ ਕਿੰਨੇ ਕੁ ਜਗਦੇ ਰੁਖ ਹਵਾ ਦਾ ਠੀਕ ਨਹੀਂ
ਅਜ ਦੀ ਗਲ ਮੈਂ ਕਰਦਾ ਹਾਂ ਕਲ ਦਾ ਮਸਲਾ ਕਲ ਰਿਹਾ