ਗ਼ਜ਼ਲ ਉੱਤਰੀ (ਗ਼ਜ਼ਲ )

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Address:
Tronto Ontario Canada
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗ਼ਜ਼ਲ ਵਾਲਿਆ ਤੈਨੂੰ ਗ਼ਜ਼ਲ ਉੱਤਰੀ,
ਬਿਨਾਂ ਬਹਿਰ ਦੇ ਪੈਲਾਂ ਪਾ ਗਈ ਬਈ ।

ਕਾਫ਼ੀਏ ਰਦੀਫ਼ ਦੀ ਨਾ ਫ਼ਿਕਰ ਕਰਨੀ,
ਗੱਲ ਆ ਕੇ ਤੁਹਾਂ ਸਮਝਾ ਗਈ ਬਈ ।

ਕੁਰਸੀ ਸਿਰਦਾਰੀ ਜੇਬ ਜਾਂ ਵਸੇਂ ਵਿਦੇਸ਼ੀ,
ਆਪੇ ਆਪ ਵਾਹ ਵਾਹ ਦਿਵਾ ਗਈ ਬਈ ।

ਇਹ ਵੀ ਔਖਾ ਤਾਂ ਵੀ ਨਾਂਹ ਮਨ ਮਸੋਸੀਂ,
ਸੌਖੇ ਮੁੱਲ ਦੀ ਕਿਤਾਬ ਲਿਖਾ ਗਈ ਬਈ ।

ਵਿੱਚ ਮਹਿਫ਼ਿਲ ਸੈਮੀਨਾਰਾਂ ਦੇ ਸ਼ਾਨ ਵਧੀ,
ਜਦ ਆਇਆਂ ਦੀ ਸੇਵਾ ਕਰਾ ਗਈ ਬਈ ।

ਕੰਵਲ ਅਵਾਰਡ ਸ਼੍ਰੋਮਣੀ ਆਊ ਹੱਥ ਤਿਰੇ,
ਪਹੁੰਚ ਆਪਣੀ ਕਲਾ ਵਰਤਾ ਗਈ ਬਈ