ਅਰਜੋਈ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਵਾਂ ਸਾਲ ਇਹੋ ਜਿਹਾ ਚੜਾਈਂ ਦਾਤਿਆ।
ਸੱਭ ਦੇ ਦਿਲਾਂ ਚ ਠੰਢ ਪਾਈਂ ਦਾਤਿਆ।।
ਝਗੜਾ ਲੜਾਈ ਕੋਈ ਫਸਾਦ ਹੋਵੇ ਨਾ,
ਕਰਾਂ ਹੱਥ ਜੋੜ ਬੇਨਤੀ ਪੁਗਾਈਂ ਦਾਤਿਆ।
ਨਵਾਂ ਸਾਲ ਇਹੋ ਜਿਹਾ ਚੜਾਈਂ,,,,,,
ਸੱਭ ਦੇ ਦਿਲਾਂ ਚ ਠੰਢ ਪਾਈਂ ਦਾਤਿਆ।

ਲੱਗ ਜੇ ਲਗਾਮ ਬੇ--ਰੁਜ਼ਗਾਰੀ ਨੂੰ।
ਪੈ ਜਾਵੇ ਠੱਲ੍ਹ ਨਸ਼ੇ ਦੀ ਬੀਮਾਰੀ ਨੂੰ।।
ਸਦਬੁੱਧੀ ਸੱਭ ਦੀ ਬਣਾਈਂ ਦਾਤਿਆ,,,,
ਨਵਾਂ ਸਾਲ ਇਹੋ ਜਿਹਾ,,,,,,,
ਸੱਭ ਦੇ ਦਿਲਾਂ ਚ  ਠੰਢ ਪਾਈਂ ਦਾਤਿਆ।

ਅੱਥਰੂ ਕਿਸੇ ਵੀ ਅੱਖ ਵਿੱਚ ਆਵੇ ਨਾ।
ਤੰਗੀ ਵਿੱਚ ਕੋਈ ਜ਼ਿੰਦਗੀ ਲੰਘਾਵੇ ਨਾ।।
ਹਰ ਘਰੇ ਬਰਕਤ ਪਾਈਂ ਦਾਤਿਆ,,,,,
ਨਵਾਂ ਸਾਲ ਇਹੋ ਜਿਹਾ,,,,,
ਸੱਭ ਦੇ ਦਿਲਾਂ ਚ ਠੰਢ ਪਾਈਂ ਦਾਤਿਆ।

ਹੱਦਾਂ ਸਰਹੱਦਾਂ ਤੇ ਨਾ ਡੁੱਲ੍ਹੇ ਖ਼ੂਨ ਜੀ।
ਕਤਲ ਨਾ ਹੋਣ ਕੁੱਖਾਂ ਚ ਭਰੂਣ ਜੀ।।
ਐਹੋ ਜਿਹੇ ਪਾਪਾਂ ਤੋਂ ਬਚਾਈਂ ਦਾਤਿਆ,,,,
ਨਵਾਂ ਸਾਲ ਇਹੋ ਜਿਹਾ,,,,,
ਸੱਭ ਦੇ ਦਿਲਾਂ ਚ ਠੰਢ ਪਾਈਂ ਦਾਤਿਆ।

ਨਫ਼ਰਤ  ਈਰਖਾ  ਦਵੈਸ਼  ਨਾ ਰਹੇ।
ਕਿਸੇ ਦੀ ਅਧੂਰੀ ਫਰਮਾਇਸ਼ ਨਾ ਰਹੇ।।
ਫੁੱਲਾਂ ਵਾਂਗ ਚਿਹਰੇ ਮਹਿਕਾਈਂ ਦਾਤਿਆ,, 
ਨਵਾਂ ਸਾਲ ਇਹੋ ਜਿਹਾ,,,,,
ਸੱਭ ਦੇ ਦਿਲਾਂ ਚ ਠੰਢ ਪਾਈਂ ਦਾਤਿਆ।

ਕੰਮ ਕਾਰ ਰੁਕਣ ਨਾ ਰਹਿਣ ਚੱਲਦੇ।
ਰੱਖੀਂ ਸੱਭ ਦੇ ਹੀ ਮਾਲਿਕਾ ਤੂੰ ਚੁਲ੍ਹੇ ਬੱਲਦੇ।
ਕਰੇ ਹਰ ਬੰਦਾ ਹੱਕ ਦੀ ਕਮਾਈ ਦਾਤਿਆ
ਨਵਾਂ ਸਾਲ ਇਹੋ ਜਿਹਾ,,,,
ਸੱਭ ਦੇ ਦਿਲਾਂ ਚ ਠੰਢ ਪਾਈਂ ਦਾਤਿਆ।

ਕਰੋਨਾ ਜਿਹੀ ਬੀਮਾਰੀ ਫਿਰ ਫੇਰਾ ਪਾਵੇ ਨਾ।
ਰੋਟੀ ਵੱਲੋਂ ਕਿਸੇ ਨੂੰ ਵੀ ਤੜਪਾਵੇ ਨਾ।।
ਵੀਹ ਇੱਕੀ ਵਾਲੇ ਦੁੱਖੜੇ ਭੁਲਾਈਂ ਦਾਤਿਆ
ਨਵਾਂ ਸਾਲ ਇਹੋ ਜਿਹਾ,,,,,
ਸੱਭ ਦੇ ਦਿਲਾਂ ਚ ਠੰਢ ਪਾਈਂ ਦਾਤਿਆ।

ਆਪਣੇ ਪੈਰਾਂ ਤੇ ਖੜਨਾ ਸਿਖਾ ਦੇ ਤੂੰ।
ਦੱਦਾਹੂਰੀਏ ਦੀ ਇਹੀ ਅਰਜ਼ ਪੁਗਾ ਦੇ ਤੂੰ।
ਤੈਨੂੰ ਭੁੱਲੇ ਨਾ ਕੋਈ,ਸੱਭ ਨੂੰ ਸਿਖਾਈਂ ਦਾਤਿਆ,,,,,
ਨਵਾਂ ਸਾਲ ਇਹੋ ਜਿਹਾ ਚੜਾਈਂ ਦਾਤਿਆ
ਸੱਭ ਦੇ ਦਿਲਾਂ ਚ ਠੰਢ ਪਾਈਂ ਦਾਤਿਆ।