ਨਿੱਕੀਆਂ ਰਚਨਾਵਾਂ (ਕਵਿਤਾ)

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Address:
Tronto Ontario Canada
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


1.

ਵੇਸ ਜਿਨੇਹੜੇ ਮਜ਼ਹਬੜੇ ਧਰਮੁ ਤਿਨਹੇੜੇ ਨਾਹਿ ॥
ਰੁਤਿ ਬਦਲੇਹੜੇ ਕਪੜੇ ਕੰਵਲ ਲਾਹਿ ਇਕਿ ਪਾਹਿ ॥੧॥

2.

ਤੇਰੀ ਆਦਤ ਹੈ ਬਾਜਿਆ,
ਕਿ ਜਿਹੜੇ ਆਦਰਸ਼ਵਾਦ ਦਾ ਬੋਝ
ਤੈਥੋਂ ਆਪਣੇ ਆਪ ਤੋਂ ਕਦੇ
ਢੋਇਆ ਨਹੀਂਓ ਜਾਂਦਾ
ਓਸਨੂੰ ਜਾ ਧਰਦੈਂ
ਦੂਸਰੇ ਦੇ ਸਿਰ;
ਤੇ ਫੇਰ ਓਹਦੇ ਭਾਰ ਹੇਠ
ਦੂਸਰੇ ਦੀ ਮਿੱਝ ਨਿਕਲਦੀ ਵੇਖ
ਉਹਦੀ ਕਿਰਦਾਰ ਬੇਕਿਰਦਾਰੀ
ਉੱਤੇ ਟਿੱਪਣੀਆਂ ਨਾਲ
ਮੌਖਿਕ ਮੈਥੁਨ ਵਾਂਗੂੰ
ਆਪਣਾ ਮੂੰਹ ਭਰ ਲੈਂਦਾ ਏਂ ।

3.

ਕੱਪੜੇ ਪਾਏ ਜਾਂ ਕੰਵਲ ਸਭ ਲਾਹੇ ਉਸ ਨੇ,
ਤੇਰੇ ਧਰਮ ਨੂੰ ਕੰਬਣੀ ਛਿੜ ਗਈ ਕਿਸ ਲਈ ।
ਫਲਸਫ਼ਾ ਤੇਰਾ ਬਸ ਜੋ ਲੱਤਾਂ ਵਿੱਚ ਲਟਕੇ,
ਨਵੀਂ ਸੋਚ ਵਿੱਚ ਨਾ ਫੱਬੇ ਹੋਂਦ ਤੇਰੀ ਇਸ ਲਈ ।