ਬਹਿਸ ਦਾ ਕੋਈ ਅੰਤ ਨਹੀਂ ਇੱਕ ਬਿੰਦੂ ਸਮਝੌਤਾ ਹੋ ਸਕਦਾ
ਕਿਸੇ ਮਸਲੇ ਨੂੰ ਨਜਿਠਣ ਦਾ ਇੱਕ ਸ਼ੁਭ ਮੌਕਾ ਹੋ ਸਕਦਾ
ਵਿਗੜੇ ਮਸਲੇ ਸੁਲਝਾ ਲੈਣਾ ਬੰਦੇ ਦੀ ਅਕਲ ਦੇ ਹਿੱਸੇ ਹੈ
ਗਾਫਲ ਅਨਾੜੀ ਬੰਦੇ ਲਈ ਇਹ ਬੇਸ਼ਕ ਔਖਾ ਹੋ ਸਕਦਾ
ਦਿਨ ਬੰਨਣੇ ਤੇ ਵਕਤ ਦੇਣਾ ਮੌਕੇ ਤੇ ਗੱਲ ਟਾਲ ਦੇਣਾ
ਤਕੜੇ ਦਾ ਮਾੜੇ ਲਈ ਨਿਉਂਦਾ ਸਮਝਣਾ ਧੋਖਾ ਹੋ ਸਕਦਾ
ਆਪਣੇ ਮੁਤਾਬਕ ਮਿਥਦਾ ਹੈ ਉਹ ਹਰ ਮਸਲੇ ਦੀ ਕੀਮਤ ਨੂੰ
ਬਾਜ ,ਕੂੰਜਾਂ ਦਾ ਇਕੱਠੇ ਉਡਣਾ ਨਇਂ ਭਰੋਸਾ ਹੋ ਸਕਦਾ
ਮਾਲੀ ਤੇ ਫੁੱਲਾਂ ਦਾ ਰਿਸ਼ਤਾ ਬਹੁਤ ਗੂੜਾ ਤੇ ਪਿਆਰਾ ਹੈ
ਮਾਲੀ ਬਿਨ ਫੁੱਲ਼,ਫੁੱਲਾਂ ਬਿਨ ਮਾਲੀ ਦਾ ਤਸਵਰ ਔਖਾ ਹੋ ਸਕਦਾ
ਬਾਤ ਦਾ ਬਤੰਗੜ ਬਣਾ ਪੇਸ਼ ਕਰੇ ਤਾਂ ਸਮਝੋ ਨੀਤ ਖੋਟੀ ਹੈ
ਉਹ ਸੁਲਾਹ ਨੂੰ ਰਦ ਕਰਕੇ ਫਿਰ ਮਾਸੀ ਤੋ ਮੌਸਾ ਹੋ ਸਕਦਾ
ਰੰਗਲੀ ਮਹਿਫ਼ਲ ਸਦਾ ਨਾ ਸਜਦੀ ਟੁੱਟ ਜਾਂਦੇ ਸਭ ਪੇਮਾਨੇ
ਜੋ ਖੰਜਰ ਕਿਸੇ ਉੱਤੇ ਚਲਦੀ ਖੁਦ ਉਸ ਦਾ ਚੋਗਾ ਹੋ ਸਕਦਾ
ਬਲਦੀ ਅੱਗ ਤੇ ਪਾਉ ਪਾਣੀ ਭਲਾ ਇਸ ਗਲ ਵਿੱਚ ਯਾਰੋਂ
ਸੇਕ ਕਿਸੇ ਨੂੰ ਨਾ ਪਹੁੰਚੇ ਇਕ ਹੰਭਲਾ ਰੋਕਾ ਹੋ ਸਕਦਾ
ਸਾਵਾਂ ਜੇ ਸੰਸਾਰ ਬਾਸੀ ਜ਼ਿੰਦਗੀ ਦੇ ਵਿਚ ਗਮ ਨਹੀਂ
ਮੈਂ ਤੇ ਤੂੰ ਜੇ ਤੁਰ ਪਈਏ ਰਾਹ ਮੁਸ਼ਕਿਲ ਸੌਖਾ ਹੋ ਸਕਦਾ