ਭੁਲੇਖੇ ਲੋਕਾਂ ਦੇ (ਕਵਿਤਾ)

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੁੱਖ ਤਾਂ ਜਨਤਾ ਨੂੰ ਬਥੇਰੇ ਨੇ ,
ਪਾਏ ਮੁਸੀਬਤਾਂ ਨੇ ਵੀ ਘੇਰੇ ਨੇ।

ਕਰੇ ਉਡੀਕ ਕਿ ਕੋਈ ਆਵੇਗਾ ,
ਜਿਹੜਾ ਸੂਤੇ ਭਾਗ ਜਗਾਵੇਗਾ ।

ਖੋਲ੍ਹ ਕਿਸਮਤ ਦੀ ਪੋਟਲੀ ਨੂੰ ,
ਭਰ ਦੇਵਾਗਾ ਉਸਦੀ ਝੋਲੀ ਨੂੰ ।

ਕੱਟੀ ਜਾਵੇਗੀ ਫਿਰ ਚੁਰਾਸੀ ,
ਫਿਰ ਨਾ ਰਹਿਣੀ ਕੋਈ ਉਦਾਸੀ ।

ਆਸ ਲਗਾਏ, ਨੱਕ ਰਗੜ੍ਹ ਦੇ ਵੇਖੇ ਨੇ,
ਭੁਲੇਖੇ ਨੇ ਜੀ, ਬਹੁਤ ਹੀ ਭੁਲੇਖੇ ਨੇ
ਆਮ ਲੋਕਾਂ ਨੂੰ ਏਥੇ ਬਹੁਤ ਭੁਲੇਖੇ ਨੇ ।

ਲੋਕਤੰਤਰ ਮੇਰੇ ਦੇਸ਼ ਦੀ ਸ਼ਾਨ ਹੈ ,
ਇਤਿਹਾਸ ਬੜਾ ਯਾਰੋ ਮਹਾਨ ਹੈ ।

ਲੋਕਾਂ ਦੁਆਰਾ ਚੁਣੀ ਸਰਕਾਰ ਹੈ ,
ਐਪਰ ਗਰੀਬੀ ਦੀ ਭਰਮਾਰ ਹੈ ।

ਸਰਕਾਰਾਂ ਸੁਣਨ ਸਰਮਾਏਦਾਰਾਂ ਦੀ ,
ਜੂਨ ਸੁਧਾਰਨ ਇਹ ਰਿਸ਼ਤੇਦਾਰਾਂ ਦੀ ।

ਅੱਛੇ ਦਿਨੋ ਕਾ ਵੇਖ ਕੇ ਖਾਬ ,
ਪਾਉਣ ਵੋਟਾਂ ਲੋਕ ਬੇ-ਹਿਸਾਬ ।

ਅੱਖ ਖੁੱਲਦੀ ਜਦੋਂ ਪੈਦੇ ਧੱਕੇ ਨੇ ,
ਵੋਟਰਾਂ ਦੇ ਮਨਾਂ 'ਚ ਹੁੰਦੇ ਬਹੁਤ ਭੁਲੇਖੇ ਨੇ ,
ਭੁਲੇਖੇ ਨੇ ਜੀ, ਬਹੁਤ ਹੀ ਭੁਲੇਖੇ ਨੇ ,
ਆਮ ਲੋਕਾਂ ਨੂੰ ਏਥੇ ਬਹੁਤ ਭੁਲੇਖੇ ਨੇ ।