ਦੇ ਮਾਈ ਲੋਹੜੀ
ਤੇਰੀ ਜੀਵੇ ਜੋੜੀ
ਸਾਡੇ ਪੈਰਾਂ ਹੇਠ ਤਲ਼ਾਈਆਂ
ਅਸੀਂ ਕਉਣ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ
ਸਾਨੂੰ ਛੇਤੀ ਛੇਤੀ ਤੋਰ
ਦੇ ਕੇ ਗੁੜ ਦੀ ਰੋੜੀ
ਦੇ ਮਾਈ ਲੋਹੜੀ ........
ਅਸੀਂ ਦੂਰੋਂ ਚੱਲ ਕੇ ਆਏ
ਅਸੀਂ ਖੁਸ਼ੀਆਂ ਨਾਲ ਲਿਆਏ
ਅਸੀਂ ਪਿਆਰਾਂ ਦੇ ਤਿਰਹਾਏ
ਥੋਡੇ ਘਰ ਮਿਹਰਾਂ ਦੇ ਜਾਏ
ਰੱਬ ਨੇ ਰੱਜ ਕੇ ਭਾਗ ਨੇ ਲਾਏ
ਵੱਡੀ ਖ਼ੁਸ਼ੀ ਨਹੀਂ ਹੈ ਥੋਹੜੀ
ਦੇ ਮਾਰੀ ਲੋਹੜੀ .........
ਰਾਜੇ ਰੰਕ ਤਰਸਦੇ ਵੀਰੇ
ਕਰਮਾਂ ਨਾਲ ਇਹ ਲੱਭਦੇ ਹੀਰੇ
ਜੱਗ ਵਿੱਚ ਪਾਉੰਦੇ ਸਾਂਝ ਕਲੀਰ੍ਹੇ
ਭੈਣਾਂ ਨਾਲ ਨੇ ਸੋਂਹਦੇ ਵੀਰੇ
ਚੜ੍ਹਿਆ ਚੰਨ ਸਜੇਗਾ ਘੋੜੀ
ਦੇ ਮਾਈ ਲੋਹੜੀ .......
ਖੁਸ਼ੀਆਂ ਵੰਡੋ ਆਈ ਬਹਾਰ
ਹਰ ਘਰ ਖੁਸ਼ ਹੋਵੇ ਪਰਿਵਾਰ
ਹੋਵੇ ਜੱਗ ਵਿੱਚ ਜੈ ਜੈ ਕਾਰ
ਰਹਿਣ ਮਨਾਉੰਦੇ ਦਿਨ ਦਿਹਾਰ
‘ ਕਾਉੰਕੇ’ ਪਾਉੰਦਾ ਬਹੁੜੀ
ਦੇ ਮਾਈ ਲੋਹੜੀ
ਤੇਰੀ ਜੀਵੇ ਜੋੜੀ
ਤੇਰੀ ਜੀਵੇ ਜੋੜੀ