ਆਇਆ ਮਦਾਰੀ , ਆਇਆ ਮਦਾਰੀ l
ਦੇਖੋ ਤਮਾਸ਼ਾ , ਖ਼ਲਕਤ ਸਾਰੀ l
ਬੱਚੇ ਆਓ ਬੱੁਢੇ ਆਓ ,
ਆਓ ਮਾਈ ਭਾਈ l
ਸਭਨਾਂ ਦੇ ਲਈ ਲੈਕੇ ਆਇਆ ,
ਜੀਵਨ ਦਾਨ ਦਵਾਈ l
ਮਿ ੱਠੀ ਮਿ ੱਠੀ ਬੰਸਰੀ ਉੱਤੇ,
ਡਮਰੂ ਭਰੇ ਉਡਾਰੀ l ਆਇਆ ਮਦਾਰੀ ……….
ਬੱਚਿ ਆਂ ਦੇ ਲਈ ਲੱਡੂ ਪੇੜੇ,
ਹਵਾ ਚੋਂ ਪੈਦਾ ਕਰਦਾਂ l
ਮਾਇਆ ਨੰ ੂਮੈਂ ਵੱਸ ਹੈ ਕੀਤਾ ,
ਸਭ ਦੀਆਂ ਜੇਬਾਂ੍ਹ ਭਰਦਾਂ l
ਐਸਾ ਮਾਰਾਂ ਜਾਦੂ ਉੱਡ ਜਾਏ ,
ਭੱੁਖ ਤੇ ਬੇਕਾਰੀ l ਆਇਆ ਮਦਾਰੀ ………..
ਰੰਗ ਰੰਗੀਲੇ ਸਾਜਾਂ ਦੇ ਨਾਲ ,
ਸਭ ਦਾ ਮਨ ਪ ੍ਰ ਚਾਵਾਂ l
ਤਰ੍ਹਾਂ ਤਰ੍ਹਾਂ ਦੇ ਜ਼ਮੁ ਲੇ ਪਾ ਕੇ,
ਮਿ ੱਠੀ ਖੀਰ ਬਣਾਵਾਂ l
ਫੂਕ ਮਾਰ ਕੇ ਦੂਰ ਕਰਦਿ ਆਂ ,
ਰੋਗ ਤੇ ਚਿ ੰਤਾ ਸਾਰੀ l ਆਇਆ ਮਦਾਰੀ ………
ਦੁਨੀਆਂ ਮੇਰਾ ਲੋਹਾ ਮੰਨਦੀ ,
ਕਰਨ ਸਲਾਮਾਂ ਸਾਰੇl
ਰਾਤਾਂ ਨੰ ੂਮੈਂ ਸੂਰਜ ਚਾੜਾਂ ,
ਦਿ ਨੇ ਵਖਾਵਾਂ ਤਾਰੇl
ਹਵਾ ਦੇ ਅੰਦਰ ਲਾ ਦਿ ਖਾਵਾਂ ,
ਸਾਰੇ ਪਿ ੰਡ ਨੰ ੂਤਾਰੀ l ਆਇਆ ਮਦਾਰੀ ………
ਏਥੇ ਲਾਇਆ ਓਥੇ ਲਾਇਆ ,
ਸਾਰੇ ਪਿ ੰਡ ਵਿ ੱਚ ਲਾਇਆ l
ਖ਼ੂਬ ਚੱਲਿ ਆ ਮੇਰਾ ਤਮਾਸ਼ਾ ,
ਸਮਝ ਕਿ ਸੇਨਾਂ ਆਇਆ l
ਇੰਝ ਬਲਜੀਤ ਭਲੂਰੀਏ ਨੱਪ ਲਈ ,
ਜਾਦੂ ਦੀ ਸਰਦਾਰੀ l ਆਇਆ ਮਦਾਰੀ ……