ਇਕਵਾਕ ਸਿੰਘ ਪੱਟੀ ਦਾ ਨਾਵਲ ‘ਬੇ-ਮੰਜ਼ਿਲਾ ਸਫ਼ਰ’ ਲੋਕ ਅਰਪਤ
(ਖ਼ਬਰਸਾਰ)
ਬਾਬਾ ਬਕਾਲਾ ਸਾਹਿਬ -- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਚੜ੍ਹਦੇ ਸਾਲ ਦਾ ਤੀਜਾ ਸਾਹਿਤਕ ਸਮਾਗਮ ਸਥਾਨਕ ਅੰਮ੍ਰਿਤ ਏ.ਸੀ ਹਾਲ ਵਿਖੇ ਕਰਵਾਇਆ ਗਿਆ। ਜਿਸ ਵਿੱਚ ਨੌਜਵਾਨ ਲੇਖਕ ਅਤੇ ਆਗੂ ਸ. ਇਕਵਾਕ ਸਿੰਘ ਪੱਟੀ ਲਿਖਤ ਛੋਟਾ ਨਾਵਲ ‘ਬੇ-ਮੰਜ਼ਿਲਾ ਸਫ਼ਰ’ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼੍ਹਿਲਾ ਭਾਸ਼ਾ ਅਫ਼ਸਰ ਮੈਡਮ ਹਰਮੇਸ਼ ਕੌਰ ਯੋਧੇ, ਸਭਾ ਦੇ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਭਾ ਦੇ ਪ੍ਰਧਾਨ ਸੰਤੋਖ ਸਿੰਘ ਗੋਰਾਇਆ, ਪ੍ਰਿੰ. ਰਘਬੀਰ ਸਿੰਘ ਸੋਹਲ ਵੱਲੋਂ ਲੋਕ ਅਰਪਤ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਹਰਮੇਸ਼ ਕੌਰ ਯੋਧੇ (ਜ਼੍ਹਿਲਾ ਭਾਸ਼ਾ ਅਫਸਰ), ਪ੍ਰੋ. ਰਾਮ ਲਾਲਾ ਭਗਤ (ਸੰਚਾਲਕ ਮਹਿਕ ਪੰਜਾਬ ਦੀ), ਲਾਲੀ ਕਰਤਾਰਪੁਰੀ (ਪ੍ਰਧਾਨ ਪੰਜਾਬੀ ਸਾਹਿਤ ਸਭਾ ਕਰਤਾਰਪੁਰ), ਦੁਖਭੰਜਨ ਸਿੰਘ ਰੰਧਾਵਾ ਪੁਰਤਗਾਲ (ਸੰਚਾਲਕ ਸ਼ਬਦ ਕਾਫਲਾ), ਸ੍ਰ. ਦਵਿੰਦਰ ਸਿੰਘ ਭੋਲਾ (ਸਰਪ੍ਰਸਤ ਪੰਜਾਬੀ ਸਾਹਿਤ ਸਭਾ, ਜੰਡਿਆਲਾ ਗੁਰੂ), ਕਹਾਣੀਕਾਰ ਵਰਿੰਦਰ ਅਜ਼ਾਦ, ਪ੍ਰਿੰ. ਰਘਬੀਰ ਸਿੰਘ ਸੋਹਲ ਅਤੇ ਸੰਤੋਖ ਸਿੰਘ ਗੋਰਾਇਆ ਆਦਿ ਸੁਸ਼ੋਭਿਤ ਹੋਏ।
ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਰਣਜੀਤ ਸਿੰਘ ਆਰ ਜੀਤ, ਗਾਇਕ ਮੱਖਣ ਸਿੰਘ ਭੈਨੀਵਾਲਾ, ਅੰਗਰੇਜ਼ ਸਿੰਘ ਨੰਗਲੀ, ਜਗਦੀਸ਼ ਸਿੰਘ ਸਹੋਤਾ, ਅਜੀਤ ਸਿੰਘ ਸਠਿਆਲਵੀ, ਅਰਜਿੰਦਰ ਬੁਤਾਲਵੀ, ਜਸਮੇਲ ਸਿੰਘ ਜੋਧੇ, ਬਲਜੀਤ ਸਿੰਘ ਗਰੋਵਰ, ਬਲਦੇਵ ਸਿੰਘ ਸਠਿਆਲਾ, ਰਣਜੀਤ ਸਿੰਘ ਬਾਬੁਲ ਕੋਟ ਮਹਿਤਾਬ, ਨਵਦੀਪ ਸਿੰਘ ਬਦੇਸ਼ਾ, ਕਰਨੈਲ ਸਿੰਘ ਰੰਧਾਵਾ, ਜਗਦੀਸ਼ ਸਿੰਘ ਬਮਰਾਹ, ਬਲਦੇਵ ਸਿੰਘ ਸੋਦੈਵਾਲ, ਡਾ. ਸੰਤੋਖ ਸਿੰਘ ਭੋਮਾ, ਸਰਬਜੀਤ ਸਿੰਘ ਪੱਡਾ, ਗੁਰਜੀਤ ਕੌਰ ਅਜਨਾਲਾ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਰਾਜਵਿੰਦਰ ਕੌਰ ਢਿਲੋਂ, ਮਾਸਟਰ ਬਲਬੀਰ ਸਿੰਘ ਬੀਰ, ਜਸਪਾਲ ਸਿੰਘ ਧੂਲਕਾ, ਸਕੱਤਰ ਸਿੰਘ ਪੂਰੇਵਾਲ, ਸਰਤਾਜ ਸਿੰਘ ਜਲਾਲਾਬਾਦੀ, ਕੁਲਵੰਤ ਸਿੰਘ ਬਾਬਾ ਬਕਾਲਾ, ਬਲਵਿੰਦਰ ਸਿੰਘ ਅਠੌਲਾ, ਭੀਮ ਸੈਨ ਫਿਰੋਜ਼ਪੁਰੀ ਆਦਿ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਹਾਜ਼ਰੀ ਲਗਵਾਈ। ਇਸ ਮੌਕੇ ਸ੍ਰ. ਪੱਟੀ ਦੇ ਪਿਤਾ ਸ੍ਰ. ਭੁਪਿੰਦਰ ਸਿੰਘ ਰਤਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੰਚ ਦੀ ਸੰਚਾਲਨਾ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਈ। ਇਸ ਮੌਕੇ ਬੋਲਦਿਆਂ ਇਕਵਾਕ ਸਿੰਘ ਪੱਟੀ ਨੇ ਦੱਸਿਆ ਕਿ ਉਹਨਾਂ ਦੀ ਅੱਠਵੀ ਪੁਸਤਕ ਹੈ ਅਤੇ ਨਾਵਲ ਵਜੋਂ ਉਨ੍ਹਾਂ ਦੀ ਇਹ ਪਹਿਲੀ ਕੋਸ਼ਿਸ਼ ਹੈ ਕਿਉਂਕਿ ਇਸ ਤੋਂ ਪਹਿਲਾਂ ਦੋ ਕਿਤਾਬਾਂ ਧਰਮ ਸਬੰਧੀ, ਇੱਕ ਤਬਲੇ ਸਬੰਧੀ, ਇੱਕ ਕਹਾਣੀਆਂ ਦੀ ਸੰਪਾਦਤ ਕਿਤਾਬ, ਦੋ ਕਹਾਣੀ ਸੰਗ੍ਰਹਿ ਮੌਲਿਕ ਅਤੇ ਇੱਕ ਵਾਰਤਕ ਕਿਤਾਬ ਛਪ ਚੁੱਕੀ ਹੈ। ਇਸ ਨਾਵਲ ਵਿੱਚ ਮੌਜੂਦਾ ਦੌਰ ਅੰਦਰ ਹੋ ਰਹੀ ਰਿਸ਼ਤਿਆਂ ਦੀ ਟੁੱਟ ਭੱਜ ਅਤੇ ਹੋਰ ਕਈ ਵਿਸ਼ਿਆਂ ਬਾਰੇ ਗੱਲ ਕੀਤੀ ਗਈ ਹੈ।