ਮਾਤ ਭਾਸ਼ਾ ਬਾਰੇ ਚਰਚਾ ਕਰਦੀ ਪੁਸਤਕ - ਅਪੀਲ
(ਪੁਸਤਕ ਪੜਚੋਲ )
ਮਾਤ ਭਾਸ਼ਾ ਬਾਰੇ ਚਰਚਾ ਕਰਦੀ ਪੁਸਤਕ ਅਪੀਲ
ਮੂਲ ਲੇਖਕ -----ਬਲਰਾਜ ਸਾਹਨੀ
ਅਨੁਵਾਦਕ ----ਹਰਜੋਤ
ਪ੍ਰਕਾਸ਼ਖਕ ----ਵਾਈਟ ਕਰੋਅ ਪਬਲਿਸ਼ਰਜ਼ ਮੁਹਾਲੀ
ਪੰਨੇ -----54 ਮੁੱਲ ----75 ਰੁਪਏ
ਬਲਰਾਜ ਸਾਹਨੀ ਦਾ ਸ਼ੁਮਾਰ ਹਿੰਦੀ ਲੇਖਕਾਂ ਵਿਚ ਹੂੰਦਾ ਸੀ । ਪ੍ਰਮੁਖ ਹਿੰਦੀ ਰਿਸਾਲਿਆਂ ਵਿਚ ਉਸਦੀਆਂ ਕਹਾਣੀਆਂ ਛਪਿਆ ਕਰਦੀਆਂ ਸਨ । ਫਿਲਮੀ ਦੁਨੀਆਂ ਵਿਚ ਵੀ ਉਸਦਾ ਨਾਂਅ ਸੀ । ਉਹ ਵੇਲਾ ਜਵਾਨੀ ਦਾ ਸੀ । ਉਸਨੇ ਕੁਝ ਸਮਾਂ ਪ੍ਰਸ਼ਿਧ ਬੰਗਾਲੀ ਸਾਹਿਤਕਾਰ ਗੁਰੂਦੇਵ ਰਬਿੰਦਰ ਨਾਥ ਟੈਗੋਰ ਕੋਲ ਲਾਇਆ । ਰਾਬਿੰਦਰ ਨਾਥ ਟੈਗੋਰ ਦੇ ਮਾਤ ਭਾਸ਼ਾ ਬਾਰੇ ਵਿਚਾਰਾਂ ਤੋਂ ਸਾਹਨੀ ਐਨਾ ਪ੍ਰਭਾਂਵਿਤ ਹੋਇਆ ਕਿ ਉਸ ਨੇ ਮਾਂ ਬੋਲੀ ਪੰਜਾਬੀ ਵਿਚ ਲਿਖਣਾ ਸ਼ੁਰੂ ਕਰ ਦਿਤਾ ।ਮਾਂ ਬੋਲੀ ਵਿਚ ਲਿਖਣ ਬਾਰੇ ਬਲਰਾਜ ਸਾਹਨੀ ਦੇ ਜੋ ਅਨੁਭਵ ਹਨ ਉਹ ਇਸ ਕਿਤਾਬ ਵਿਚ ਹਨ ।ਫਿਲਮਾਂ ਦੇ ਨਾਲ ਉਹ ਰੰਗਮੰਚ ਨਾਲ ਵੀ ਜੁੜਿਆ ਹੋਇਆ ਸੀ ।ਪੁਸਤਕ ਵਿਚ ਬਲਰਾਜ ਸਾਹਨੀ ਤੇ ਗੁਰੂਦੇਵ ਟੈਗੋਰ ਦਾ ਸਹਿਜ ਸੰਵਾਦ ਹੈ ।ਗੁਰੂਦੇਵ ਦਾ ਤਰਕ ਸੀ ਉਹ ਆਪਣੇ ਪ੍ਰਾਂਤ ਦੀ ਭਾਸ਼ਾਂ ਵਿਚ ਲਿਖਦੇ ਹਨ ।ਪਰ ਸਾਰੇ ਦੇਸ਼ ਵਿਚ ਉਂਨ੍ਹਾਂ ਨੂੰ ਪੜ੍ਹਿਆ ਜਾਂਦਾ ਹੈ। ਬਲਰਾਜ ਸਾਹਨੀ ਨੂੰ ਵਹਿਮ ਸੀ ਕਿ ਹਿੰਦੀ ਵਿਚ ਉਸਦੇ ਵਧੇਰੇ ਪਾਠਕ ਹਨ । ਪੰਜਾਬੀ ਵਿਚ ਘਟ ਪਾਠਕ ਹੋਣਗੇ ।ਗੁਰੂਦੇਵ ਨੇ ਸੰਤ ਕਬੀਰ ਦੀ ਬਾਣੀ ਦਾ ਬੰਗਾਲੀ ਵਿਚ ਅਨੁਵਾਦ ਕੀਤਾ ਸੀ ।ਪਰ ਜਦੋ ਉਸਨੇ ਗੁਰੂ ਨਾਨਕ ਦੇਵ ਜੀ ਰਚਿਤ ਆਰਤੀ ਦਾ ਅਨੁਵਾਦ ਕਰਨ ਦਾ ਸੋਚਿਆ ਤਾਂ ਇਹ ਅਨੁਵਾਦ ਗੁਰੂਦੇਵ ਦੀ ਪਕੜ ਵਿਚ ਨਾ ਆਇਆ ।।ਗਗਨ ਮੇ ਥਾਂਲ ----ਬਾਣੀ ਦਾ ਅਨੁਵਾਦ ਕਰਨ ਦੀ ਹਿੰਮਤ ਗੁਰੂ ਦੇਵ ਨਾ ਜੁਟਾ ਸਕੇ । ਪੁਸਤਕ ਵਿਚ ਮਾਂ ਬੋਲੀ ਬਾਰੇ ਮਹਾਤਮਾ ਗਾਂਧੀ ਦੇ ਵਿਚਾਰ ਹਨ –ਮਾਂ ਬੋਲੀ ਮਾਂ ਦੇ ਦੁਧ ਜਿੰਨੀ ਮਿਠੀ ਹੁੰਦੀ ਹੈ । ਰਾਸ਼ਟਰ ਭਾਸ਼ਾਂ ਦਾ ਮਨੋਰਥ ਪ੍ਰਾਂਤਕ ਭਾਸ਼ਾ ਨੂੰ ਖਤਮ ਕਰਨਾ ਨਹੀਂ ਸਗੋਂ ਉਂਨ੍ਹਾਂ ਦੀ ਰਖਿਆ ਕਰਨਾ ਹੈ ।ਪੁਸਤਕ ਵਿਚ ਮਾਤ ਭਾਸ਼ਾ ਬਾਰੇ ਗਹਿਰੇ ਵਿਚਾਰ ਹਨ ।ਹਿੰਦੀ ਉਰਦੂ ਦੀ ਸਮਾਨਤਾ ,ਦੇਵਨਾਗਰੀ ਲਿਪੀ ,ਗੁਰਮੁਖੀ ਲਿਪੀ ਤੇ ਫਾਰਸੀ ਲਿਪੀ ਬਾਰੇ ਚਰਚਾ ਹੈ ।ਹਿੰਦੀ ਉਰਦੂ ਸ਼ੈਲੀਆਂ ਬਾਰੇ ਵਿਚਾਰ ਹਨ ।ਅੰਗਰੇਜ਼ਾਂ ਨੇ ਭਾਸ਼ਾ ਨੂੰ ਧਰਮ ਨਾਲ ਜੋੜ ਕੇ ਬਹੁਤ ਨੁਕਸਾਨ ਕੀਤਾ ਹੈ ।ਇਸ ਵੰਡ ਨੇ ਕੌਮਾਂ ਵਿਚ ਫੁਟ ਪਾਈ ਜੋ ਅਜੇ ਤਕ ਪੰਜਾਬ ਵਿਚ ਜਾਰੀ ਹੈ ।ਪਾਕਿਸਤਾਨ ਦੀ ਵੰਡ ਧਰਮ ਦੇ ਅਧਾਰ ਤੇ ਹੋਈ ਇਸ ਨਾਲ ਪੰਜਾਬੀ ਜ਼ਬਾਨ ਵੀ ਵੰਡੀ ਗਈ ।ਲਹਿੰਦੇ ਪੰਜਾਬ ਵਿਚ ਪੰਜਾਬੀ ਨੂੰ ਸ਼ਾਂਹਮੁਖੀ ਵਿਚ ਲਿਖਣ ਦਾ ਰੁਝਾਨ ਇਸੇ ਫਿਰਕੂ ਵੰਡ ਕਰਕੇ ਹੈ ।ਨਹੀਂ ਤਾ ਪੰਜਾਬੀ ਦੀ ਢੁਕਵੀਂ ਲਿਪੀ ਗੁਰਮੁਖੀ ਹੈ ਜੋ ਗੁਰੂ ਸਾਹਿਬਾਨ ਨੇ ਤਿਆਰ ਕੀਤੀ । ਸਾਡੇ ਪੰਜਾਬ ਵਿਚ ਪੰਜਾਬੀ ਨੂੰ ਗੁਰਮੁਖੀ ਵਿਚ ਹੀ ਲਿਖਿਆ ਜਾ ਰਿਹਾ ਹੈ ।ਦੇਸ਼ ਦੀ ਆਜ਼ਾਦੀ ਪਿਛੋਂ ਅੰਗਰੇਜ਼ਾਂ ਵਲੌਂ ਪਾਈ ਕੌਮਾਂ ਦੀ ਫੁਟ ਦਾ ਰੁਝਾਂਨ ਜਾਰੀ ਰਿਹਾ ਜਿਸ ਕਰਕੇ ਭਾਸਾਂ ਦੇ ਅਧਾਂਰ ਤੇ ਪੰਜਾਬੀ ਭਾਸ਼ਾਂ ਦਾ ਸੂਬਾ ਬਨਾਉਣ ਵਿਚ ਕੇਂਦਰ ਨੇ ਆਨਾਕਾਨੀ ਕੀਤੀ ਤੇ ਪੰਜਾਬੀ ਨੂੰ ਸਿਆਸਤ ਦੀ ਭੇਟ ਚੜ੍ਹਾ ਦਿਤਾ। ਪੁਸਤਕ ਵਿਚ ਕੋਈ ਤਤਕਰਾ ਨਹੀਂ ਹੈ ।ਸਿਰਲੇਖ ਬਣਾ ਕੇ ਬਿਰਤਾਂਤ ਦਰਜ ਹੈ ।ਬਲਰਾਜ ਸਾਹਨੀ ਜਦੋਂ ਲੰਡਨ ਗਿਆ ਤਾਂ ਉਸਨੂੰ ਭਾਸਾਂ ਬਾਰੇ ਜੋ ਤਜ਼ਰਬਾ ਹੋਇਆ ਉਹ ਵੀ ਪੁਸਤਕ ਵਿਚ ਸ਼ਾਂਮਲ ਹੈ ।ਉਤਰ ਪ੍ਰਦੇਸ਼ ਵਿਚ ਉਰਦੂ ਦਾ ਸੰਕਟ ਵੀ ਵਿਚਾਰਨ ਯੋਗ ਵਿਸ਼ਾਂ ਹੈ ।ਰਾਜਿੰਦਰ ਸਿੰਘ ਬੇਦੀ ਨੇ ਸਿਖ ਹੋ ਕੇ ਵੀ ਉਰਦੂ ਜ਼ਬਾਨ ਵਿਚ ਲਿਖਿਆ ।ਭਾਸ਼ਾਂ ਬਾਰੇ ਇਸ ਕਿਸਮ ਦਾ ਅਜੀਬ ਵਰਤਾਰਾ ਹੈ । ਮੱਧਕਾਲੀ ਸਾਹਿਤ ਦੀ ਭਾਸ਼ਾਂ ,ਭਾਰਤ ਦੀ ਭਗਤੀ ਲਹਿਰ ,ਦਸਮ ਗੁਰੂ ਜੀ ਦੀ ਬਾਣੀ ਦੀ ਭਾਸ਼ਾਂ ,ਤੇ ਏਕਤਾ ਦਾ ਸੰਕਲਪ ,ਲਿਪੀ ਦੀ ਸਮਸਿਆ ।ਪੰਜਾਬ ਦੀ ਭਾਸ਼ਾਂ ਬਾਰੇ ਅਜੋਕੀ ਸਥਿਤੀ ਆਦਿ ਵਿਸ਼ੇ ਪੁਸਤਕ ਵਿਚ ਹਨ ।ਪੁਸਤਕ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਨੂੰ ਸਮਰਪਿਤ ਹੈ । ਲੇਖਕ ਦੀ ਇਛਾਂ ਹੈ ਕਿ ਪੰਜਾਬੀ ਲੋਕ ਬੰਗਾਲੀਆਂ ਵਾਂਗ ਆਪਣੀ ਮਾਤ ਭਾਸ਼ਾਂ ਪੰਜਾਬੀ ਨੂੰ ਪਿਆਰ ਕਰਨ । ਪੁਸਤਕ ਦਾ ਪੰਜਾਬੀ ਅਨੁਵਾਦ ਮਿਆਰੀ ਹੈ ਤੇ ਮੌਲਿਕ ਲਿਖਤ ਵਰਗਾ ਅਨੁਵਾਦ ਪੰਜਾਬੀ ਪਾਠਕਾਂ ਨੂੰ ਜੋੜਨ ਵਾਲਾ ਹੈ। ਪੰਜਾਬ ਦੀ ਵਰਤਮਾਨ ਭਾਸ਼ਾ ਸੰਦਰਭ ਵਿਚ ਪੁਸਤਕ ਦਾ ਬਹੁਤ ਮਹੱਤਵ ਹੈ ।