ਬੜਾ ਹੰਕਾਰੀ ਹੈ ਹਾਕਮ ਵਤੀਰਾ ਬਹੁਤ ਹੀ ਨਾਬਰ
ਮੁਨਾਫੇ ਆਪਣੇ ਟੋਲਣ ਹਰ ਇੱਕ ਸ਼ੈਅ ਵਿੱਚੋਂ ਤਾਜ਼ਰ
ਅਸੀਂ ਉਹ ਰਾਹੀਂ ਨਾ ਸਮਝੀਂ ਡਰਦੇ ਖਾਲ ਤੋਂ ਮੁੜ ਜਾਈਏ
ਜਦੋਂ ਆਪਣੀ ਆਈ ਤੇ ਆਈਏ ਠਿੱਲ ਜਾਂਦੇ ਹਾਂ ਸਾਗਰ
ਇਹ ਨਾ ਸੋਚੋ ਕਿ ਗਹਿਰ ਨੇ ਏਦਾਂ ਢਕ ਰਖਣਾ ਹੈ ਅੰਬਰ
ਕਰਿਸਮਾ ਕੁਦਰਤ ਨੇ ਕਰਨਾ ਭਰੀ ਜਦ ਪਾਪ ਦੀ ਗਾਗਰ
ਨਵੀਂ ਹੁਣ ਲੈਣੀ ਪੈਣੀ ਹੈ ਟਾਕੀ ਲਾ ਕੇ ਨਹੀਂ ਸਰਣਾ
ਇਹ ਹਰ ਥਾਂ ਤੋਂ ਛਿੱਦ ਗਈ ਹੈ ਪੁਰਾਣੀ ਤੇ ਮੈਲੀ ਚਾਦਰ
ਜੀਹਨੇ ਵੀ ਹਉਮੇ ਹੈ ਕੀਤੀ ਹਉਮੇ ਨੇ ਉਸ ਨੂੰ ਹੀ ਖਾਧਾ
ਜਾ ਕੇ ਸ਼ਮਸ਼ਾਨ ਨੂੰ ਵੇਖੋ ਪਏ ਭੋਇਂ ਚ ਸਭ ਬਰਾਬਰ