ਇਕਵਾਕ ਸਿੰਘ ਪੱਟੀ ਦਾ ਨਾਵਲ ਬੇ-ਮੰਜ਼ਿਲਾ ਲੋਕ ਅਰਪਣ ਕੀਤਾ ਗਿਆ (ਖ਼ਬਰਸਾਰ)


ਅੰਮ੍ਰਿਤਸਰ  - - ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵੱਲੋਂ "ਸਾਡਾ ਨਾਟ ਘਰ" ਸੋਨਾ ਅਕੈਡਮੀ ਵਿਖੇ ਹਰ ਸੋਮਵਾਰ ਇਸ ਵਾਰ ਦਲਜੀਤ ਸੋਨਾ ਵੱਲੋਂ ਨਿਰਦੇਸ਼ਤ ਕੀਤਾ ਗਿਆ ਗਿਆ ਬਹੁਤ ਵਧੀਆ ਨਾਟਕ ਮੁਕਤੀ ਕਰਵਾਇਆ ਗਿਆ ਅਤੇ ਇਕ ਖ਼ੂਬਸੂਰਤ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ। ਮੰਚ ਸੰਚਾਲਨ ਗੁਰਵਿੰਦਰ ਕੌਰ ਨੇ ਕੀਤਾ। ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਛੋਟੇ ਬੱਚੇ ਯੁਵਰਾਜ ਸਿੰਘ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ। ਸੋਨਾ ਅਕੈਡਮੀ ਤੋਂ ਗਾਇਕੀ ਦੀ ਸਿਖਲਾਈ ਲੈ ਰਹੇ ਸਟੂਡੈਂਟ ਹਰਕੀਰਤ ਸਿੰਘ ਨੇ ਬਹੁਤ ਵਧੀਆ ਗੀਤ ਪੇਸ਼ ਕੀਤਾ ਅਤੇ ਹਰ ਵਾਰ ਦੀ ਤਰ੍ਹਾਂ ਹਰਪ੍ਰੀਤ ਕੌਰ ਨੇ ਵੀ ਬਹੁਤ ਹੀ ਸੋਹਣਾ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਪਰੰਤ ਸ਼ਾਇਰ ਆਰ ਜੀਤ ਸਿੰਘ ਅਤੇ ਬਲਵਿੰਦਰ ਚਾਵਲਾ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ। ਇਸ ਨਾਟਕ ਨੇ ਦਰਸ਼ਕਾਂ ਦੀਆਂ ਅੱਖਾਂ ਕਈ ਵਾਰੀ ਨਮ ਕੀਤੀਆਂ। ਨਾਟਕ ਦੇ ਸਾਰੇ ਕਿਰਦਾਰ 10 ਸਾਲ ਤੋਂ ਘੱਟ ਉਮਰ ਦੇ ਸਨ। ਇਹਨਾਂ ਵਿੱਚੋਂ ਤਿੰਨ ਬੱਚਿਆਂ ਨੇ ਸਾਡਾ ਨਾਟ ਘਰ ਦੀ ਸਟੇਜ ਤੇ ਆਪਣੀ ਜ਼ਿੰਦਗੀ ਦਾ ਪਹਿਲਾ ਨਾਟਕ ਸਲਤਾਪੂਰਵਕ ਖੇਡਿਆ ਜਿੰਨਾਂ ਦੇ ਨਾਮ ਐਮਰੋਜ਼ ਕੌਰ, ਹਰਕੀਰਤ ਸਿੰਘ ਅਤੇ ਯੁਵਰਾਜ ਸੋਨਾ ਹਨ। ਇਸ ਤੋਂ ਇਲਾਵਾ ਨਾਟਕ ਵਿੱਚ ਲਵਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਆਸਲੀਨ ਕੌਰ ਨੇ ਬਹੁਤ ਸੋਹਣੇ ਕਿਰਦਾਰ ਨਿਭਾਏ। ਸੋਨਾ ਅਕੈਡਮੀ ਦੇ ਸਰਪ੍ਰਸਤ ਦਲਜੀਤ ਸੋਨਾ ਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਮੋਹਿਤ ਚਾਵਲਾ, ਪਰਮਜੀਤ ਸਿੰਘ, ਅਨਮੋਲਪ੍ਰੀਤ ਕੌਰ, ਅਮਰਜੀਤ ਕੌਰ, ਜੈਸਮੀਨ ਕੌਰ ਬਾਵਾ ਨੇ ਮੰਚ ਦੀ ਸਜਾਵਟ ਅਤੇ ਬੈਕ ਸਟੇਜ ਕੰਮ ਕੀਤਾ। ਜਦ ਕਿ ਨਾਟਕ ਵਿੱਚ ਲਾਈਟ ਤੇ ਸਾਊਂਡ ਦਾ ਕੰਮ ਪੁਨੀਤ ਪਾਹਵਾ ਨੇ ਸਾਂਭਿਆ। ਆਏ ਹੋਏ ਮੁੱਖ ਮਹਿਮਾਨ ਸ਼੍ਰੀ ਮਤੀ ਜਯੋਤੀ ਚਾਵਲਾ, ਡਾਕਟਰ ਹਰਜੀਤ ਸਿੰਘ ਅਤੇ ਓਹਨਾਂ ਦੀ ਧਰਮ ਪਤਨੀ, ਇਕਵਾਕ ਸਿੰਘ ਪੱਟੀ , ਸਤਨਾਮ ਸਿੰਘ ਮੂਧਲ ਅਤੇ ਸ਼ਰਨਜੀਤ ਰਟੌਲ ਨੇ ਬੱਚਿਆਂ ਨੂੰ ਸਨਮਾਨਿਤ ਨੂੰ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਤੇ ਲਵਲੀ ਪ੍ਰੋਡਕਸ਼ਨ ਵੱਲੋਂ ਸਨਮਾਨਿਤ ਕੀਤਾ। ਇਸ ਮੌਕੇ ਇਕ ਹੋਰ ਆਕਰਸ਼ਣ ਦਾ ਕੇਂਦਰ ਲੇਖਕ ਇਕਵਾਕ ਸਿੰਘ ਪੱਟੀ ਦੀ ਕਿਤਾਬ " ਬੇਮੰਜ਼ਿਲਾ ਸਫ਼ਰ " ਦਾ ਲੋਕ ਅਰਪਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਵੱਖ ਵੱਖ ਪਾਠਕਾਂ ਅਤੇ ਵਿਦਵਾਨਾਂ ਨੇ ਕਿਤਾਬ ਦੇ ਵਿਸ਼ਾ-ਵਸਤੂ ਉੱਤੇ ਚਰਚਾ ਕੀਤੀ।