ਕਵਿਤਾਵਾਂ

  •    ਪਿਆਰ ਵਧਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਤੁਰਦੀ ਫਿਰਦੀ ਲਾਸ਼ / ਹਾਕਮ ਸਿੰਘ ਮੀਤ (ਕਵਿਤਾ)
  •    ਸ਼ਹਿਰ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਮੈਂ ਨੀ ਡਰਦਾ ਵਹੁਟੀ ਤੋਂ / ਕੰਵਲਜੀਤ ਭੋਲਾ ਲੰਡੇ (ਕਾਵਿ ਵਿਅੰਗ )
  •    ਦਿੱਲੀ ਦੀ ਸਰਕਾਰ / ਮਲਕੀਅਤ "ਸੁਹਲ" (ਕਵਿਤਾ)
  •    ਗ਼ਜ਼ਲ / ਹਰਦੀਪ ਬਿਰਦੀ (ਗ਼ਜ਼ਲ )
  •    ਅੰਨਦਾਤਾ / ਮਹਿੰਦਰ ਮਾਨ (ਕਵਿਤਾ)
  •    ਮਤਲਬ ਨੂੰ ਜੀ ਜੀ ਹੈ / ਕੁਲਤਾਰ ਸਿੰਘ (ਕਵਿਤਾ)
  •    ਰੂਹ ਬੰਦੇ ਦਾ ਸੱਚ ਹੈ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਅਮਨ ਤੇ ਜੰਗ / ਮਹਿੰਦਰ ਮਾਨ (ਕਵਿਤਾ)
  •    ਵਾਸੀ ਪੰਜਾਬ ਦੇ / ਅਮਰਜੀਤ ਸਿੰਘ ਸਿਧੂ (ਕਵਿਤਾ)
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਇਤਿਹਾਸ ਦਾ ਪੁਨਰ-ਪਾਠ / ਰਵਿੰਦਰ ਰਵੀ (ਕਵਿਤਾ)
  •    ਫਿਤਰਤ / ਹਰਚੰਦ ਸਿੰਘ ਬਾਸੀ (ਕਵਿਤਾ)
  •    ਮੇਰੀ ਕਵਿਤਾ / ਸੁਰਜੀਤ ਸਿੰਘ ਕਾਉਂਕੇ (ਕਵਿਤਾ)
  •    ਸਵਰਗੀ ਘਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  • ਭਾਈਚਾਰਕ ਸਾਂਝ ਖਤਮ ਕਰ ਰਿਹਾ ਹੈ ਚੋਣਾਂ ਦਾ ਨਸ਼ਾ (ਲੇਖ )

    ਇਕਬਾਲ ਬਰਾੜ   

    Email: iqubalbrar@gmail.com
    Address:
    India
    ਇਕਬਾਲ ਬਰਾੜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਚੋਣਾ ਦਾ ਨਸ਼ਾ ਇਕ ਅਜਿਹਾ ਨਸ਼ਾ ਹੈ । ਜਿਹੜਾ ਕਿ ਕਿਸੇ ਵੀ ਵਿਅਕਤੀ ਨੂੰ ਲੱਗਣ ਤੇ ਛੱਡਣਾ ਬਹੁਤ ਮੁਸਕਿਲ ਹੋ ਜਾਂਦਾ ਹੈ । ਇਹ ਨਸ਼ਾ ਵੱਡੇ੍ਵੱਡੇ ਸਿਆਸਤਦਾਨਾਂ ਨੂੰ ਹੀ ਨਹੀ ਸਗੋ ਹਰੇਕ ਸ਼ਹਿਰ ਅਤੇ ਪਿੰਡਾਂ ਵਿਚ ਵੱਸਦੇ ਮੋਹਤਬਾਰ ਵਿਅਕਤੀਆਂ ਤੋ ਇਲਾਵਾ ਸਧਾਰਨ ਘਰਾਂ ਵਿਚ ਵੀ ਆਮ ਦੇਖਣ ਨੂੰ ਮਿਲਦਾ ਹੈ । ਕੁਝ ਦਹਾਕੇ ਪਹਿਲਾਂ ਇਹ ਨਸ਼ਾ ਚੋਣਾ ਸਮੇ ਂਹੀ ਦੇਖਣ ਨੂੰ ਮਿਲਦਾ ਸੀ ਪਰ ਹੁਣ ਇਹ ਨਸ਼ਾ ਸਦਾਬਹਾਰ ਬਣ ਕੇ ਦੇਸ਼ ਦੀ ਜਨਤਾ ਨੂੰ ਘਰ ਕਰ ਚੁੱਕਾ ਹੈ ਇਸ ਚੋਣ ਰੂਪੀ ਨਸੇ ਨੇ ਸਾਡੇ ਆਪਸੀ ਭਾਈਚਾਰਕ ਸਾਂਝ ਨੂੰ ਇੰਨੀ ਗਹਿਰੀ ਸੱਟ ਮਾਰੀ ਹੈ ਕਿ ਅਸੀ ਇਕ ਦੂਸਰੇ ਦੇ ਦੁੱਖ ਸੁੱਖ ਵਿਚ ਸਾਥ ਦੇਣ ਦੀ ਬਜਾਏ ਦੁਸਮਣ ਬਣਦੇ ਜਾ ਰਹੇ ਹਾਂ । ਸਾਡੀ ਭਾਈਚਾਰਕ ਸਾਂਝ ਖਤਮ ਹੁੰਦੀ ਜਾ ਰਹੀ ਹੈ , ਵੈਰ੍ਵਿਰੋਧ ਵਧ ਰਿਹਾ ਹੈ ਸਿਰਫ ਇਸ ਚੋਣਾ ਰੂਪੀ ਨਸੇ ਕਰਕੇ । ਪਰ ਅੱਜ ਤੱਕ ਜਿੰਨੀਆਂ ਵੀ ਸਿਆਸੀ ਪਾਰਟੀਆਂ ਦੇਸ ਵਿੱਚ ਆਈਆ ਉਹ ਲੋਕਾਂ ਨੂੰ ਆਪਣੇ ਭਾਸ਼ਨਾ ਵਿੱਚ ਵੱਡੇ ਵੱਡੇ ਸਬਜਬਾਗ ਦਖਾਉਣ ਤੋ ਇਲਾਵਾ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਤੇ ਵੱਖ ਵੱਖ ਤਰ੍ਹਾਂ ਦੇ ਇਲਜਾਮ ਲਗਾਉਣ ਦੇ ਨਾਲ ਨਾਲ ਉਨਾਂ ਨੂੰ ਮੰਦਾ੍ਚੰਗਾ ਭਾਵ ਗਾਲੀ ਗਲੋਚ ਤੱਕ ਬੋਲ ਕੇ ਆਪਣੇ ਜਾਲ ਵਿੱਚ ਫਸਾ ਭੋਲੇ ਭਾਲੇ ਲੋਕਾਂ ਤੋ ਵੋਟਾ ਵਟੋਰ ਕੇ ਜਿੱਤ ਪ੍ਰਾਪਤ ਕਰਦੇ ਆਮ ਦੇਖੇ ਜਾਂਦੇ ਹਨ ਅਤੇ ਕੁੱਝ ਸਮੇ ਬਾਅਦ ਜਿੱਤ ਪ੍ਰਾਪਤ ਕੀਤੀ ਪਾਰਟੀ ਤੋ ਅਸੀ ਆਪਣੇ ਆਪ ਨੂੰ ਠੱਗਿਆ੍ਠੱਗਿਆ ਮਹਿਸੂਸ ਕਰਦੇ ਹਾਂ । ਪਰ ਵਾਰ੍ਵਾਰ ਠੱਗੇ ਜਾਣ ਦੇ ਬਾਵਜੂਦ ਹੁਣ ਲੋੜ ਹੈ ਸਾਨੂੰ ਇਸ ਚੋਣਾਂ ਰੂਪੀ ਨਸੇ ਤੋ ਸੰਨਿਆਸ ਲੈਣ ਦੀ ਕਿਉਕਿ ਜੋ ਸਿਆਸੀ ਲੋਕ ਸਾਨੂੰ ਇਸ ਨਸੇ ਤੇ ਲਗਾਉਦੇ ਹਨ ਭਾਵੇ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਹੋਣ । ਜਿਹੜੇ ਉਮੀਦਵਾਰ ਚੋਣਾਂ ਸਮੇ ਇਕ ਦੂਸਰੇ ਤੇ ਵੱਡੇ ਵੱਡੇ ਇਲਜਾਮ ਲਗਾਉਣ ਤੋ ਇਲਾਵਾ ਭੱਦੀ ਸਬਦਾਵਲੀ ਦੇ ਵਰਤੋ ਕਰਦੇ ਹਨ ਪਰ ਚੋਣਾਂ ਤੋ ਂਅਗਲੇ ਦਿਨ ਹੀ ਕਿਸੇ ਵੀ ਨਿਊਜ ਪੇਪਰ ਜਾਂ ਟੀ ਵੀ ਚੈਨਲ ਤੇ ਦੋਖੋ ਮੋਟੇ ਅੱਖਰਾਂ ਵਿੱਚ ਲਿਖਿਆਂ ਮਿਲਦਾ ਹੈ ਕਿ ਫਲਾਣੇ ਹਲਕੇ ਤੋ ਹਾਰੇ ਹੋਏ ਉਮੀਦਵਾਰ ਵੱਲੋ ਜੇਤੂ ਉਮੀਦਵਾਰ ਨੂੰ ਫੋਨ ਤੇ ਸਭ ਤੋ ਪਹਿਲਾਂ ਦਿੱਤੀ ਗਈ ਵਧਾਈ । ਅੰਤ ਵਿੱਚ ਮੈ ਸਮੂਹ ਦੇਸ ਵਾਸੀਆਂ ਨੂੰ ਇਹੀ ਕਹਿਣਾ ਚਾਹਾਗਾਂ ਕਿ ਜਿਸ ਤਰ੍ਹਾਂ ਆਮ ਨਸੇ਼ ਜਿਵੇ ਸਮੈਕ, ਭੁੱਕੀ, ਅਫੀਮ, ਆਦਿ ਸਾਡੇ ਸਰੀਰ ਨੂੰ ਖੋਖਲਾ ਕਰਦੇ ਹਨ ਉਸੇ ਤਰ੍ਹਾਂ ਸਿਆਸੀ ਨਸ਼ਾ ਵੀ ਸਾਡੀ ਭਾਈਚਾਰਕ ਸਾਂਝ ਨੂੰ ਖਤਮ ਕਰ ਰਿਹਾ ਹੈ । ਇਥੇ ਇਹ ਕਹਿਣਾ ਕੋਈ ਅੱਤਕਥਨੀ ਨਹੀ ਹੋਵੇਗੀ ਕਿ ਜੇਕਰ ਅਸੀ ਸਿਆਸੀ ਨਸੇ਼ ਦੀ ਨਾਮਰਾਦ ਬਿਮਾਰੀ ਤੋ ਦੂਰ ਰਹੀਏ ਤਾਂ ਹੀ ਆਪਣੀ ਭਾਈਚਾਰਕ ਸਾਂਝ ਨੂੰ ਜਿਉਦੀ ਰੱਖ ਸਕਦੇ ਹਾਂ ।