ਕਵਿਤਾਵਾਂ

  •    ਪਿਆਰ ਵਧਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਤੁਰਦੀ ਫਿਰਦੀ ਲਾਸ਼ / ਹਾਕਮ ਸਿੰਘ ਮੀਤ (ਕਵਿਤਾ)
  •    ਸ਼ਹਿਰ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਮੈਂ ਨੀ ਡਰਦਾ ਵਹੁਟੀ ਤੋਂ / ਕੰਵਲਜੀਤ ਭੋਲਾ ਲੰਡੇ (ਕਾਵਿ ਵਿਅੰਗ )
  •    ਦਿੱਲੀ ਦੀ ਸਰਕਾਰ / ਮਲਕੀਅਤ "ਸੁਹਲ" (ਕਵਿਤਾ)
  •    ਗ਼ਜ਼ਲ / ਹਰਦੀਪ ਬਿਰਦੀ (ਗ਼ਜ਼ਲ )
  •    ਅੰਨਦਾਤਾ / ਮਹਿੰਦਰ ਮਾਨ (ਕਵਿਤਾ)
  •    ਮਤਲਬ ਨੂੰ ਜੀ ਜੀ ਹੈ / ਕੁਲਤਾਰ ਸਿੰਘ (ਕਵਿਤਾ)
  •    ਰੂਹ ਬੰਦੇ ਦਾ ਸੱਚ ਹੈ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਅਮਨ ਤੇ ਜੰਗ / ਮਹਿੰਦਰ ਮਾਨ (ਕਵਿਤਾ)
  •    ਵਾਸੀ ਪੰਜਾਬ ਦੇ / ਅਮਰਜੀਤ ਸਿੰਘ ਸਿਧੂ (ਕਵਿਤਾ)
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਇਤਿਹਾਸ ਦਾ ਪੁਨਰ-ਪਾਠ / ਰਵਿੰਦਰ ਰਵੀ (ਕਵਿਤਾ)
  •    ਫਿਤਰਤ / ਹਰਚੰਦ ਸਿੰਘ ਬਾਸੀ (ਕਵਿਤਾ)
  •    ਮੇਰੀ ਕਵਿਤਾ / ਸੁਰਜੀਤ ਸਿੰਘ ਕਾਉਂਕੇ (ਕਵਿਤਾ)
  •    ਸਵਰਗੀ ਘਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  • ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਨੇ ਬਾਵਰਾ ਪਰਿਵਾਰ ਨੂੰ ਭੇਟ ਕੀਤੀਆਂ (ਖ਼ਬਰਸਾਰ)


    ਮੋਗਾ--  ਪੁਸਤਕ ਸਭਿਆਚਾਰ ਨੂੰ ਪਰਫੁਲਤ ਕਰਨ ਅਤੇ ਸੁਹਿਰਦ ਪਾਠਕਾਂ ਨੂੰ ਉਤਸ਼ਾਹਤ ਕਰਨ ਲਈ ਲਿਖਾਰੀ ਸਭਾ ਮੋਗਾ ( ਰਜਿ:) ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਨੇ ਅਮਰੀਕਾ ਤੋਂ ਪੰਜਾਬ ਫੇਰੀ ਤੇ ਆਏ ਜਗਜੀਤ ਸਿੰਘ ਬਾਵਰਾ ਦੇ ਗ੍ਰਹਿ ਮੋਗਾ ਵਿਖੇ ਪਹੁੰਚ ਕੇ ਉਹਨਾਂ ਨੂੰ ਆਪਣੀਆਂ ਨਵੀਆਂ ਛਪੀਆਂ ਪੁਸਤਕਾਂ ‘ਪੀੜਾਂ ਦੇ ਪਰਛਾਵੇੰ’ ਸੁਰਜੀਤ ਸਿੰਘ ਕਾਉੰਕੇ ਦਾ ਕਾਵਿ ਚਿੰਤਨ ‘ ਅਤੇ ‘ ਜੈਤੋ ਮੋਰਚੇ ਦੀ ਨਾਇਕਾ ਮਾਤਾ ਕਿਸ਼ਨ ਕੌਰ ਕਾਉੰਕੇ ‘ਪਰਿਵਾਰ ਨੂੰ ਭੇਟ ਕੀਤੀਆਂ ।ਇਸ ਮੌਕੇ ਸੇਵਾ ਮੁਕਤ ਲੈਕਚਰਾਰ ਜਗਜੀਤ ਬਾਵਰਾ ਨੇ ਕਿਹਾ ਕਿ ਪ੍ਰੋਫੈਸਰ ਕਾਉੰਕੇ ਸਮਾਜਿਕ ਸਰੋਕਾਰਾਂ ਦਾ ਸ਼ਾਇਰ ਹੈ ਅਤੇ ਉਸ ਦੀਆਂ ਕਵਿਤਾਵਾਂ ਵਿੱਚ ਵਧੀਆ ਘੜਤ , ਸੁਹਜ ਅਤੇ ਵਿਚਾਰਧਾਰਾਈ ਗਹਿਰਾਈ ਦਾ ਸੁਮੇਲ ਹੈ । ਮਾਸਟਰ ਮਨਮੋਹਨ ਸਿੰਘ ਨੇ ਕਿਹਾ ਕਿ ਪੁਸਤਕਾਂ ਸਾਨੂੰ ਜੀਵਨ ਜਾਂਚ ਸਿਖਾਉੰਦੀਆਂ ਹਨ ਅਤੇ ਅਸੀਂ ਇਹ ਪੁਸਤਕਾਂ ਪੜ੍ਹ ਕੇ ਜੀਵਨ ਵਿੱਚ ਮੁਸ਼ਕਲ ਸਮੇਂ ਆਸਾਨੀ ਨਾਲ ਫ਼ੈਸਲੇ ਲੈ ਸਕਣ ਦੇ ਸਮਰੱਥ ਹੋਵਾਂਗੇ । ਇਸ ਮੌਕੇ ਮੈਡਮ ਮਲਕੀਤ ਕੌਰ ਬਾਵਰਾ ਅਮਨਪ੍ਰੀਤ ਕੌਰ ਜੱਸਜੋਤ ਕੌਰ ਅਤੇ ਮਨਮੋਹਨ ਸਿੰਘ ਨੇ ਪ੍ਰੋਫੈਸਰ ਕਾਉੰਕੇ ਅਤੇ ਨਾਲ ਆਏ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਦਾ ਧੰਨਵਾਦ ਕੀਤਾ ।