ਕਵਿਤਾਵਾਂ

  •    ਪਿਆਰ ਵਧਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਤੁਰਦੀ ਫਿਰਦੀ ਲਾਸ਼ / ਹਾਕਮ ਸਿੰਘ ਮੀਤ (ਕਵਿਤਾ)
  •    ਸ਼ਹਿਰ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਮੈਂ ਨੀ ਡਰਦਾ ਵਹੁਟੀ ਤੋਂ / ਕੰਵਲਜੀਤ ਭੋਲਾ ਲੰਡੇ (ਕਾਵਿ ਵਿਅੰਗ )
  •    ਦਿੱਲੀ ਦੀ ਸਰਕਾਰ / ਮਲਕੀਅਤ "ਸੁਹਲ" (ਕਵਿਤਾ)
  •    ਗ਼ਜ਼ਲ / ਹਰਦੀਪ ਬਿਰਦੀ (ਗ਼ਜ਼ਲ )
  •    ਅੰਨਦਾਤਾ / ਮਹਿੰਦਰ ਮਾਨ (ਕਵਿਤਾ)
  •    ਮਤਲਬ ਨੂੰ ਜੀ ਜੀ ਹੈ / ਕੁਲਤਾਰ ਸਿੰਘ (ਕਵਿਤਾ)
  •    ਰੂਹ ਬੰਦੇ ਦਾ ਸੱਚ ਹੈ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਅਮਨ ਤੇ ਜੰਗ / ਮਹਿੰਦਰ ਮਾਨ (ਕਵਿਤਾ)
  •    ਵਾਸੀ ਪੰਜਾਬ ਦੇ / ਅਮਰਜੀਤ ਸਿੰਘ ਸਿਧੂ (ਕਵਿਤਾ)
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਇਤਿਹਾਸ ਦਾ ਪੁਨਰ-ਪਾਠ / ਰਵਿੰਦਰ ਰਵੀ (ਕਵਿਤਾ)
  •    ਫਿਤਰਤ / ਹਰਚੰਦ ਸਿੰਘ ਬਾਸੀ (ਕਵਿਤਾ)
  •    ਮੇਰੀ ਕਵਿਤਾ / ਸੁਰਜੀਤ ਸਿੰਘ ਕਾਉਂਕੇ (ਕਵਿਤਾ)
  •    ਸਵਰਗੀ ਘਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  • ਸਲਾਮ ਗਰੇਟਾ (ਕਹਾਣੀ)

    ਹਰਵਿੰਦਰ ਸਿੰਘ ਰੋਡੇ   

    Email: harvinderbrar793@gmail.com
    Address: ਪਿੰਡ ਤੇ ਡਾਕ:- ਰੋਡੇ
    ਮੋਗਾ India
    ਹਰਵਿੰਦਰ ਸਿੰਘ ਰੋਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਰਾਕੇਸ਼ ਰਮਨ 
    "ਹੁਣੇ ਐਸ.ਐਸ.ਪੀ. ਦੇ ਦਫ਼ਤਰੋਂ ਬਹਾਰ ਨਿੱਕਲੀ ਹਾਂ………" ਉਹਨੇ ਫ਼ੋਨ ਕੀਤਾ। ਮੈਂ ਪੂਰੀ ਗੱਲ ਨਹੀਂ ਸੁਣੀ। ਅਸਲ ਗੱਲ ਤਾਂ ਅਜੇ ਉਹਦੇ ਮੂੰਹ ਵਿਚ ਹੀ ਸੀ,ਪਰ ਮੈਂ ਉਹਨੂੰ ਵਿਚੋਂ ਹੀ ਟੋਕ ਕੇ ਉਹਦੀ ਹਿੰਮਤ ਦੀ ਦਾਦ ਦੇਣ ਲੱਗਾ,"ਵਾਹ,ਸਾਬਾਸ਼ !......।"ਅਸਲ ਗੱਲ ਨੂੰ ਮੂੰਹ `ਚ ਹੀ ਰੱਖ ਉਹਨੇ ਫ਼ੋਨ ਉੱਪਰ ਮੇਰੀ ਪ੍ਰਸੰਸਾ ਪ੍ਰਤੀ ਜਗਿਆਸਾ ਪ੍ਰਗਟਾਉਂਦਿਆਂ ਪੁੱਛਿਆ,"ਕੌਣ ਗਰੇਟਾ?"ਮੈਂ ਉਹਨੂੰ ਦੱਸਿਆ ਕਿ ਗਰੇਟਾ ਨਿਉਜ਼ੀਲੈਂਡ ਦੀ ਇਕ ਛੋਟੀ ਬਾਲੜੀ ਹੈ। ਇਸ ਲੜਕੀ ਨੇ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਸੰਘ ਦੇ ਵਿਸ਼ੇਸ਼ ਇਜਲਾਸ ਵਿਚ ਵਾਤਾਵਰਣ ਦੇ ਵਿਗਾੜਾਂ ਉੱਪਰ ਸ਼ਾਨਦਾਰ ਭਾਸ਼ਣ ਦਿੱਤਾ।ਕੁੱਲ ਦੁਨੀਆ ਦਾ ਧਿਆਨ ਗੰਭੀਰ ਹਾਲਤ ਅਖ਼ਤਿਆਰ ਕਰ ਚੁੱਕੇ ਵਾਤਾਵਰਣਕ ਪ੍ਰਦੂਸ਼ਣ ਉੱਪਰ ਕੇਂਦਰਿਤ ਕਰਦਿਆਂ ਉਹਨੇ ਉਦਯੋਗਿਕ ਸਭਿਅਤਾ ਦੇ ਵੱਡੇ ਅਲੰਬਰਦਾਰਾਂ ਨੂੰ ਦੁਨੀਆ ਭਰ ਦੇ ਕੁੱਲ ਬਾਲਾਂ ਵਲੋਂ ਉਲਾਂਭਾ ਦਿੱਤਾ। ਉਹਨੇ ਕਿਹਾ ਕਿ ਵਾਤਾਵਰਣ ਵਿਚ ਜ਼ਹਿਰ ਘੋਲ਼ ਕੇ ਉਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਦੇ ਭਵਿੱਖ ਤੋਂ ਵੰਚਿਤ ਕਰ ਦਿੱਤਾ ਹੈ। 
    "ਪਰ ਮੇਰੀ ਗੱਲ ਤਾਂ ਸੁਣੋ……ਸੁਣੋ ਤਾਂ ਸਹੀ ਕੀ ਕਿਹਾ ਐਸ.ਐਸ. ਪੀ. ਨੇ......" 
    "ਕੁਝ ਵੀ ਕਿਹਾ ਹੋਵੇ ਸੁਖਪਾਲ! ਤੇਰਾ ਐਸ.ਐਸ. ਪੀ. ਦੇ ਦਫ਼ਤਰ ਤੱਕ ਆਪਣੀ ਆਵਾਜ਼ ਪੁਚਾ ਆਉਣਾ ਉਵੇਂ ਹੀ ਹੈ ਜਿਵੇਂ ਗਰੇਟਾ ਦਾ ਸੰਯੁਕਤ ਰਾਸ਼ਟਰ ਸੰਘ ਵਿਚ ਕਮਾਲ ਦੇ ਆਤਮ ਵਿਸ਼ਵਾਸ਼ ਨਾਲ ਪ੍ਰਦੂਸ਼ਣ ਬਾਰੇ ਭਾਸ਼ਣ ਦੇਣਾ।" ਉਹਦੀ ਮੁਹਿੰਮ ਦਾ ਅੰਜ਼ਾਮ ਸੁਣਨ ਤੋਂ ਪਹਿਲਾਂ ਮੈਂ ਇਕ ਵਾਰ ਫਿਰ ਦੁਹਰਾਇਆ,"ਵਾਹ,ਗਰੇਟਾ,ਵਾਹ। "
    "ਮੇਰੀ ਗੱਲ ਸੁਣੋਂਗੇ ਵੀ ਕਿ ਨਹੀਂ…..ਫ਼ੋਨ ਬੰਦ ਕਰ ਦਿਆਂ ?" ਸੁਖਪਾਲ ਆਪਣੀ ਪ੍ਰਸੰਸਾ ਤੋਂ ਥੋੜ੍ਹੀ ਉਕਤਾ ਗਈ ਜਾਪਦੀ ਸੀ। ਦਰਅਸਲ,ਆਪਣੀ ਸਮੱਸਿਆ ਲੈ ਕੇ ਪੁਲਿਸ ਅਧਿਕਾਰੀ ਨੂੰ ਮਿਲਣ ਲਈ ਮੈਂ ਹੀ ਉਹਨੂੰ ਭੇਜਿਆ ਸੀ। ਮੈਨੂੰ ਪੂਰੀ ਉਮੀਦ ਸੀ ਕਿ ਇਹ ਪੁਲਿਸ ਅਧਿਕਾਰੀ ਜ਼ਰੂਰ ਸੁਖਪਾਲ ਵਲੋਂ ਉਠਾਏ ਗਏ ਮੁੱਦੇ ਦਾ ਕੋਈ ਠੋਸ ਹੱਲ ਲੱਭੇਗਾ ਅਤੇ ਇਨਸਾਫ਼ ਲਈ ਰਾਹ ਪੱਧਰਾ ਕਰੇਗਾ। ਇਹ ਪੁਲਿਸ ਅਧਿਕਾਰੀ ਕਾਫ਼ੀ ਇਮਾਨਦਾਰ ਤੇ ਸੰਵੇਦਨਸ਼ੀਲ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ। ਮੈਂ ਉਹਨੂੰ ਫ਼ੋਨ ਬੰਦ ਨਾ ਕਰਨ ਦਿੱਤਾ। ਉਹਨੇ ਉਹ ਸਾਰੀ ਵਾਰਤਾਲਾਪ ਸੁਣਾਈ ਜੋ ਉਹਦੀ ਐਸ.ਐਸ. ਪੀ.ਨਾਲ ਹੋਈ ਸੀ।
          ਗੋਰੀ ਨਿਛੋਹ ਕੁੜੀ ਸੀ ਸੁਖਪਾਲ। ਮੇਰੇ ਕਾਲਜ ਦੇ ਦਫ਼ਤਰ ਵਿਚ ਕੰਪਿਊਟਰ ਅਪਰੇਟਰ ਦੀ ਅਸਥਾਈ ਨੌਕਰੀ ਕਰਦੀ ਸੀ। ਅੰਤਾਂ ਦੀ ਖ਼ੂਬਸੂਰਤ। ਮੈਂ ਕਦੇ-ਕਦੇ ਹੱਸਦਾ ਉਹਨੂੰ ਆਖਦਾ,"ਸੁਖਪਾਲ,`ਹੱਥ ਲਾਇਆਂ ਮੈਲ਼ੇ ਹੋਣ ` ਵਾਲਾ ਮੁਹਾਵਰਾ ਤਾਂ ਬਹੁਤ ਚਿਰ ਪਹਿਲਾਂ ਬਣ ਗਿਆ ਸੀ,ਇਹਨੂੰ ਅਸਲੀਅਤ ਵਿਚ ਬਦਲਣ ਲਈ ਤੂੰ ਹੀ ਜਨਮ ਲੈਣ ਵਿਚ ਦੇਰ ਕਰ ਦਿੱਤੀ।ਉਹਨੂੰ ਆਪਣੀ ਖ਼ੂਬਸੂਰਤੀ `ਤੇ ਉਸੇ ਤਰ੍ਹਾਂ ਮਾਣ ਸੀ ਜਿਸ ਤਰ੍ਹਾਂ ਜ਼ਿਆਦਾਤਰ ਖ਼ੂਬਸੂਰਤ ਲੋਕਾਂ ਨੂੰ ਮਾਣ ਹੋਇਆ ਕਰਦਾ ਹੈ,ਫਿਰ ਵੀ ਉਹ ਮਾਣ ਦਾ ਭਾਵ ਗੁਮਾਨ ਵਿਚ ਤਬਦੀਲ ਨਾ ਹੋਣ ਦਿੰਦੀ ਤੇ "ਤੁਸੀਂ ਵੀ ਬਸ ਸਰ,ਤੁਸੀਂ ਬਸ ਸਰ……ਐਵੇਂ ਈ....।" ਆਖ ਗੱਲ ਨੂੰ ਟਾਲ਼ ਜਾਂਦੀ। 
           ਕਿਸੇ ਦੇ ਨੇੜੇ ਹੋਣਾ ਮਹਿਜ ਇਕ ਇਤਫ਼ਾਕ ਹੀ ਹੁੰਦਾ ਹੈ।
           ਦੋ ਗੱਲਾਂ ਕਰਕੇ ਮੈਨੂੰ ਸੁਖਪਾਲ ਦੇ ਨੇੜੇ ਹੋਣ ਦਾ ਮੌਕਾ ਮਿਲਿਆ। ਕਾਲਜ ਦਫ਼ਤਰ ਵਿਚ ਉਹ ਕੰਪਿਊਟਰ ਨਾਲ ਸਬੰਧਿਤ ਹੋਰ ਕੰਮਾਂ ਤੋਂ ਇਲਾਵਾ ਪੰਜਾਬੀ ਟਾਈਪ ਸੈਟਿੰਗ ਦਾ ਕੰਮ ਵੀ ਕਰਦੀ ਸੀ। ਉਹਦੀਆਂ ਪੰਜਾਬੀ ਵਿਚ ਟਾਈਪ ਕੀਤੀਆਂ ਦਫ਼ਤਰੀ ਚਿੱਠੀਆਂ ਵਿਚ ਕਾਫ਼ੀ ਗ਼ਲਤੀਆਂ ਹੁੰਦੀਆਂ ਸਨ। ਇਹ ਗ਼ਲਤੀਆਂ ਮੈਨੂੰ ਠੀਕ ਕਰਨੀਆਂ ਪੈਂਦੀਆਂ ਸਨ। ਬੜੀ ਛੇਤੀ ਹੀ ਉਹਨੇ ਸ਼ੁੱਧ ਪੰਜਾਬੀ ਟਾਈਪ ਕਰਨ ਦਾ ਹੁਨਰ ਸਿੱਖ ਲਿਆ। ਕਾਲਜ ਵਿਚ ਸਮੇਂ-ਸਮੇਂ ਕਰਵਾਏ ਜਾਂਦੇ ਪ੍ਰੋਗਰਾਮਾਂ ਦੇ ਪ੍ਰੈੱਸ ਨੋਟ ਵੀ ਉਹਨੂੰ ਮੈਂ ਹੀ ਤਿਆਰ ਕਰਕੇ ਦਿੰਦਾ ਸਾਂ। ਇਸ ਕੰਮ ਵਿਚ ਵੀ ਉਹਨੇ ਬੜੀ ਛੇਤੀ ਮੁਹਾਰਤ ਹਾਸਲ ਕਰ ਲਈ। ਮੇਰੀ ਗ਼ੈਰਹਾਜ਼ਰੀ ਵਿਚ ਵੀ ਉਹ ਅਖ਼ਬਾਰਾਂ ਲਈ ਕਾਫ਼ੀ ਚੰਗੀ ਰਿਪੋਰਟਿੰਗ ਕਰ ਲਿਆ ਕਰਦੀ ਸੀ। ਮੈਨੂੰ ਉਹ ਹਮੇਸ਼ਾਂ ਆਪਣੀ ਬਹੁਤ ਹੋਣਹਾਰ ਸ਼ਗਿਰਦ ਜਾਪਦੀ ਰਹੀ ਸੀ। ਮੇਰੇ ਪ੍ਰਤੀ ਉਹਦਾ ਵਿਵਹਾਰ ਵੀ ਇਕ ਚੰਗੇ ਸਿਖਾਂਦਰੂ ਵਾਲਾ ਸੀ। ਮੈਨੂੰ ਨਹੀਂ ਲਗਦਾ ਕਿ ਕਦੇ ਉਹ ਮੇਰੇ ਨਾਲ ਕਦੇ ਬਹੁਤੀ ਨਾਂਹ-ਨੁਕਰ ਵਿਚ ਉਲਝੀ ਹੋਵੇ। ਮੇਰੀ ਕਿਸੇ ਦਲੀਲ ਦਾ ਵਿਰੋਧ ਵੀ ਜੇ ਕਦੇ ਉਹਨੂੰ ਕਰਨਾ ਪੈਂਦਾ ਸੀ ਤਾਂ ਐਨੀ ਸ਼ਲੀਨਤਾ ਨਾਲ ਕਰਦੀ ਸੀ ਕਿ ਇਉਂ ਮਹਿਸੂਸ ਹੁੰਦਾ ਸੀ ਜਿਵੇਂ ਵਿਰੋਧ ਨਾ ਕਰ ਰਹੀ ਹੋਵੇ ਸਗੋਂ ਆਗਿਆ ਦਾ ਪਾਲਣ ਹੀ ਕਰ ਰਹੀ ਹੋਵੇ। 
           ਮੈਂ ਹੀ ਉਹਨੂੰ ਐਸ.ਐਸ. ਪੀ. ਨੂੰ ਸਿੱਧਿਆਂ ਜਾ ਮਿਲਣ ਦੀ ਸਲਾਹ ਦਿੱਤੀ ਸੀ ਤੇ ਉਹਨੇ ਇਹ ਅਗਲੇ ਹੀ ਦਿਨ ਜ਼ਿਲ੍ਹਾ ਪੁਲਿਸ ਅਧਿਕਾਰੀ ਨੂੰ ਮਿਲਣ ਦੀ ਹਾਮੀ ਭਰ ਦਿੱਤੀ ਸੀ। 
           ਇਕ ਦਿਨ ਘਰ ਵਿਚ ਮੇਰੀ ਨਜ਼ਰ ਅਚਾਨਕ ਫ਼ੋਨ ਉੱਪਰਲੇ ਉਹਦੇ ਸਟੇਟਸ ਉੱਪਰ ਪੈ ਗਈ। ਲਿਖਿਆ ਹੋਇਆ ਸੀ,`ਆਈ ਹੇਟ ਯੂ !ਡੌਂਟ ਟਾਕ ਮੀ !` ਇਹ ਸੋਚੇ ਤੇ ਇਹ ਜਾਣੇ ਬਗ਼ੈਰ ਮੈਂ ਅਗਲੇ ਦਿਨ ਦਫ਼ਤਰੀ ਕੰਮਕਾਜ ਦੇਖਣ ਦੌਰਾਨ ਉਹਨੂੰ ਕਿਹਾ,"ਆਪਣਾ ਸਟੇਟਸ ਹਟਾ ਦੇਹ !` "ਕਿਉਂ ਸਰ ?" ਉਹਨੇ ਮੁਸਕਰਾਉਂਦੀ ਨੇ ਪੁੱਛਿਆ 
    "ਕਿਉਂਕਿ ਇਹ ਤੇਰੀ ਪਰਸਨੈਲਿਟੀ ਨੂੰ ਸੂਟ ਨਹੀਂ ਕਰਦਾ,"ਐਨਾ ਆਖ ਮੈਂ ਦਫ਼ਤਰ ਵਿਚੋਂ ਬਾਹਰ ਆ ਕਲਾਸ ਲਾਉਣ ਲਈ ਚੱਲ ਪਿਆ। ਅਜੇ ਮੈਂ ਦਸ ਕਦਮ ਹੀ ਅੱਗੇ ਵਧਿਆ ਹੋਵਾਂਗਾ, ਆਦਤਨ ਫਿਰ ਮੈਂ ਫ਼ੋਨ `ਤੇ ਉਂਗਲ ਮਾਰ ਲਈ,ਦੇਖਿਆ ਕਿ ਉਹਨੇ ਸਟੇਟਸ ਡਿਲੀਟ ਕਰ ਦਿੱਤਾ ਸੀ। ਸੱਚਮੁਚ ਹੀ ਉਹਦੀ ਸੰਵੇਦਨਸ਼ੀਲਤਾ ਰਸ਼ਕ ਕਰਨ ਵਾਲੀ ਸੀ।  
           ਜਿਵੇਂ ਕਿ ਵੱਧ ਵਸੋਂ ਵਾਲੇ ਹਰ ਮੁਲਕ ਦਾ ਦਸਤੂਰ ਹੁੰਦਾ ਹੈ,ਘੱਟ ਪੈਸਿਆਂ `ਤੇ ਬੰਦੇ ਤੋਂ ਵੱਧ ਤੋਂ ਵੱਧ ਕੰਮ ਲੈਣਾ,ਉਸੇ ਤਰ੍ਹਾਂ ਸੁਖਪਾਲ ਨਾਲ ਵੀ ਹੋ ਰਿਹਾ ਸੀ। ਤਨਖ਼ਾਹ ਬਹੁਤ ਘੱਟ ਸੀ,ਦਫ਼ਤਰ ਦਾ ਕੰਮ ਕਾਫ਼ੀ ਜ਼ਿਆਦਾ ਸੀ,ਰੋਜ਼ਾਨਾਂ ਦਰਜਨਾਂ ਚਿੱਠੀਆਂ ਟਾਈਪ ਕਰਨੀਆਂ ਪੈਂਦੀਆਂ,ਕੈਸ਼-ਬੁੱਕਾਂ ਤਿਆਰ ਕਰਨੀਆਂ ਪੈਂਦੀਆਂ,ਪਰ ਮੈਂ ਦੇਖਿਆ ਕਿ ਉਹਦੇ ਵਿਚ ਕੰਮ ਕਰਨ ਦੀ ਅਸਧਾਰਣ ਯੋਗਤਾ ਸੀ। ਇਸ ਯੋਗਤਾ ਨੂੰ ਧਿਆਨ `ਚ ਰੱਖ ਕੇ ਮੈਂ ਲੋਂੜੀਦੇ ਮਿਹਨਤਾਨੇ ਉੱਪਰ ਉਹਨੂੰ ਆਪਣਾ ਨਿੱਜੀ ਕੰਮ ਵੀ ਕਰਨ ਲਈ ਦੇ ਦਿੱਤਾ ਤਾਂ ਕਿ ਉਹਨੂੰ ਆਪਣੀ ਨਿਗੂਣੀ ਤਨਖ਼ਾਹ ਤੋਂ ਇਲਾਵਾ ਕੁਝ ਵਾਧੂ ਆਮਦਨ ਵੀ ਹੋ ਜਾਇਆ ਕਰੇ। ਇਹ ਕੰਮ ਉਹ ਘਰ ਜਾ ਕੇ ਕਰ ਲੈਂਦੀ ਸੀ। ਕੰਮ ਦੀ ਸਮਾਪਤੀ `ਤੇ ਇਕ ਦਿਨ ਉਹਨੇ ਬੜੀ ਹਲੀਮੀ ਨਾਲ ਮੈਨੂੰ ਕਿਹਾ,"ਸਰ,ਜੇ ਗੁੱਸਾ ਨਾ ਕਰੋ ਤਾਂ ਮੈਨੂੰ ਪੇਮੈਂਟ ਕਰ ਦਿਉ। "ਮੈਂ ਤੁਰੰਤ ਅਦਾਇਗੀ ਕਰਦਿਆਂ,ਐਵੇਂ ਸਹਿਜ ਸੁਭਾਅ ਪੁੱਛਿਆ,"ਐਡੀ ਕੀ ਲੋੜ ਪੈ ਗਈ ਸੁਖਪਾਲ। "
    "ਬੇਟੀ ਨੂੰ ਟੀਕਾ ਲਗਵਾਉਣੇ ਹਨ, ਇਕ ਹਜ਼ਾਰ ਦਾ ਇਕ ਟੀਕਾ ਹੈ,ਡਾਕਟਰ ਕਹਿੰਦਾ ਇਹ ਟੀਕੇ ਲੱਗਣਗੇ ਤਾਂ ਬੇਟੀ ਦਾ ਨੁਕਸ ਦੂਰ ਹੋਵੇਗਾ…..ਘਰ `ਚ ਕਿਸੇ ਨੂੰ ਕੋਈ ਪਰਵਾਹ ਨਹੀਂ,ਕਹਿੰਦੇ ਮਰਦੀ ਮਰ ਜਾਣ ਦਿਓ,ਬਜ ਵਾਲੀ ਕੁੜੀ ਨਾਲੋਂ ਤਾਂ ਕੁੜੀ ਮਰੀ ਚੰਗੀ……ਪਰ ਇਕ ਮਾਂ ਤਾਂ ਇਉਂ ਨਹੀਂ ਨਾ ਸੋਚ ਸਕਦੀ। "
           ਮੈਂ ਹਾਮੀ ਭਰੀ,"ਬਿਲਕੁਲ ਠੀਕ।" ਅਗਲੇ ਦਿਨ ਦੀ ਛੁੱਟੀ ਦੀ ਅਰਜ਼ੀ ਲਿਖ ਕੇ ਉਹ ਦਫ਼ਤਰ ਵਿਚ ਰੱਖ ਗਈ। ਆਪਣੀ ਇਕ ਵਰ੍ਹੇ ਤੋਂ ਵੀ ਛੋਟੀ ਕੁੜੀ ਦਾ ਟੀਕਾਕਰਣ ਉਹਨੇ ਇਸ ਦਿਨ ਕਰਵਾਉਣਾ ਸੀ।
          ਆਪਣੇ ਨਿੱਤ ਮਿਲਣ-ਗਿਲਣ ਵਾਲਿਆਂ ਪ੍ਰਤੀ ਵੀ ਇਕ ਆਦਰਯੋਗ ਵਿੱਥ ਬਣਾਈ ਰੱਖਣਾ ਮੇਰੀ ਆਦਤ ਹੀ ਬਣ ਗਈ ਹੈ। ਅਗਲੇ ਪ੍ਰਤੀ ਆਪਣੀ ਜਾਣਕਾਰੀ ਨੂੰ ਮੈਂ ਇਕ ਹੱਦ ਹੀ ਮਹਿਦੂਦ ਰੱਖਦਾ ਹਾਂ। ਮੈਂ ਕਦੇ ਸੁਖਪਾਲ ਤੋਂ ਉਹਦੀ ਬੱਚੀ ਬਾਰੇ ਪੁੱਛਿਆ ਹੀ ਨਹੀਂ ਸੀ। ਮੈਨੂੰ ਪੁੱਛਣ ਤੋਂ ਇਸ ਕਰਕੇ ਵੀ ਸੰਕੋਚ ਹੁੰਦਾ ਸੀ ਕਿ ਅਗਲਾ ਹੀ ਨਾ ਪੁੱਛ ਲਵੇ,"ਤੂੰ ਕੌਣ?" ਤੇ ਮੈਨੂੰ ਆਪਣੇ ਅੰਦਰੋਂ ਹੀ ਇਹ ਪ੍ਰਤੀਧੁਨੀ ਸੁਣਨੀ ਪਵੇ,"ਮੈਂ ਖਾਹ ਮਖਾਹ !"ਮੈਂ ਇਹ ਅੰਦਾਜ਼ਾ ਨਾ ਲਗਾ ਸਕਿਆ ਕਿ ਸੁਖਪਾਲ ਤਾਂ ਆਪਣਾ ਦੁੱਖ ਫਰੋਲਣ ਲਈ ਖੁਦ ਹੀ ਤਿਆਰ ਬੈਠੀ ਸੀ। ਤੀਜੇ ਦਿਨ ਉਹ ਦਫ਼ਤਰ ਮਿਲੀ ਤਾਂ ਦੱਸਣ ਲੱਗੀ ਕਿ ਟੀਕਾ ਲਗਵਾ ਲਿਆ ਹੈ। ਟੀਕਿਆਂ ਦਾ ਇਕ ਪੂਰਾ ਕੋਰਸ ਹੈ। ਬੱਚੀ ਦੀ ਲੱਤ ਵਿਚ ਜਮਾਂਦੂਰ ਨੁਕਸ ਹੈ। ਡਾਕਟਰ ਨੇ ਕਿਹਾ ਹੈ ਕਿ ਇਲਾਜ ਮਹਿੰਗਾ ਜ਼ਰੂਰ ਹੈ,ਪਰ ਨੁਕਸ ਦੂਰ ਹੋ ਜਾਵੇਗਾ। ਪੇਕੇ ਪਰਿਵਾਰ `ਚ ਖਰਚ ਝੱਲਣ ਦੀ ਸਮਰੱਥਾ ਨਹੀਂ। ਸਹੁਰਾ ਪਰਿਵਾਰ ਖਰਚ ਝੱਲਣ ਤੋਂ ਟਲ਼ਦਾ ਹੈ,ਕੁੜੀ ਹੈ ਨਾ ਉਹ,ਪਰ ਫਿਰ  ਵੀ ਮੈਂ ਵਾਧੂ ਕੰਮ ਕਰਕੇ ਇਲਾਜ ਲਈ ਪੈਸਿਆਂ ਦਾ ਪ੍ਰਬੰਧ ਕਰਦੀ ਰਹਾਂਗੀ,ਪੂਰੀ ਵਾਹ ਲੈ ਦਿਆਂਗੀ   ....।ਏਥੇ ਆ ਕੇ ਉਹਨੇ ਆਪਣੀ ਵਾਰਤਾਲਾਪ ਰੋਕ ਦਿੱਤੀ,ਪਰ ਮੇਰੇ ਮਨ ਵਿਚ ਉਹਦੀ ਵਾਰਤਾਲਾਪ ਅਜੇ ਵੀ ਜ਼ਰੂਰ ਹੋਵਾਂਗੀ।`
          ਸੁਖਪਾਲ ਸਚਮੁੱਚ ਸਫ਼ਲ ਰਹੀ। ਟੀਕਿਆਂ ਨੇ ਆਪਣਾ ਰੰਗ ਵਿਖਾਇਆ। ਕੋਰਸ ਪੂਰਾ ਹੋਣ `ਤੇ ਬੱਚੀ ਦੀ ਨਿਰਜਿੰਦ ਲੱਤ ਵਿਚ ਪੂਰੀ ਹਰਕਤ ਆ ਗਈ ਸੀ। ਬੱਚੀ ਦੇ ਨੁਕਸਰਹਿਤ ਹੋਣ ਦੀ ਖੁਸ਼ੀ ਮਿਲੀ ਤਾਂ ਉਹਨੂੰ ਇਕ ਹੋਰ ਚਿੰਤਾ ਨੇ ਘੇਰ ਲਿਆ। ਇਸ ਨਵੀਂ ਚਿੰਤਾ ਵਿਚ ਤਾਂ ਉਹ ਸਵੈਇੱਛਾ ਨਾਲ ਹੀ ਘਿਰ ਗਈ।  
          ਮੈਂ ਉਹਦੇ ਕੋਲ ਬੈਠਾ ਕਾਲਜ ਦੇ ਪ੍ਰੋਗਰਾਮ ਦਾ ਪ੍ਰੈੱਸ ਨੋਟ ਟਾਈਪ ਕਰਵਾਉਣ ਲੱਗਾ ਸਾਂ ਤਾਂ ਉਹਨੇ ਵਿਚੋਂ ਟੋਕ ਕੇ ਕਿਹਾ,"ਸਰ,ਪਲੀਜ਼, ਇਕ ਮੇਰਾ ਪ੍ਰੈੱਸ ਨੋਟ ਵੀ ਡਰਾਫਟ ਕਰ ਦੇਣਾ,ਨਾਲੇ ਆਪਣੇ ਪੱਤਰਕਾਰ ਮਿੱਤਰਾਂ ਨੂੰ ਕਹਿ ਕੇ ਅਖ਼ਬਾਰ ਵਿਚ ਛਪਣਾ ਦੇਣਾ। "
        "ਕੀ ਗੱਲ ਸੁਖਪਾਲ,ਕਿਤੇ ਸਿਆਸਤਦਾਨ ਬਣਨ ਦਾ ਤਾਂ ਨਹੀਂ ਇਰਾਦਾ !"ਮੈਂ ਹੱਸਦਿਆਂ ਪੁੱਛਿਆ। 
        "ਕੀ ਦੱਸਾਂ ਸਰ,ਸਾਡੇ ਮੁਹੱਲੇ ਦੇ ਐਨ ਵਿਦਕਾਰ,ਸਾਡੇ ਘਰ ਦੇ ਬਿਲਕੁਲ ਨੇੜੇ ਇਕ ਟੈਲੀਫ਼ੋਨ ਕੰਪਨੀ ਦਾ ਟਾਵਰ ਲੱਗਣ ਲੱਗਾ ਹੈ। ਮੈਂ ਲੋਕਾਂ ਨੂੰ ਸਮਝਾਇਆ ਹੈ ਕਿ ਇਸ ਟਾਵਰ ਵਿਚੋਂ ਹੋਣ ਵਾਲੀ ਰੇਡੀਏਸ਼ਨ ਦੇ ਸਿਹਤ ਉੱਪਰ ਬਹੁਤ ਮਾੜੇ ਅਸਰ ਪੈਣਗੇ,ਪੈਦਾ ਹੋਣ ਵਾਲੇ ਬੱਚੇ ਜਮਾਂਦੂਰ ਨੁਕਸਾਂ ਵਾਲੇ ਹੋਣਗੇ,ਲੋਕ ਮੇਰੇ ਨਾਲ ਸਹਿਮਤ ਹਨ,ਤੁਸੀਂ ਲੋਕਾਂ ਵਲੋਂ ਇਸ ਟਾਵਰ ਦੇ ਵਿਰੋਧ ਵਿਚ ਇਕ ਪ੍ਰੈੱਸ ਨੋਟ ਡਰਾਫਟ ਕਰ ਦਿਉ,ਖ਼ਬਰ ਛਪ ਜਾਣ ਮਗਰੋਂ ਮੈਂ ਮੁਹੱਲੇ ਦੇ ਕੁਝ ਬੰਦਿਆਂ ਨੂੰ ਲੈ ਕੇ ਮਿਉਂਸੀਪਲ ਕਮੇਟੀ ਦੇ ਪ੍ਰਧਾਨ ਨੂੰ ਮਿਲਾਂਗੀ,ਮੈਂ ਇਹ ਟਾਵਰ ਨਹੀਂ ਲੱਗਣ ਦਿਆਂਗੀ। "
          ਸੁਖਪਾਲ ਨੇ ਬੜਾ ਵਾਜਬ ਤੇ ਠੋਸ ਮੁੱਦਾ ਚੁੱਕਿਆ ਸੀ। ਮੈਂ ਇਸ ਮੁੱਦੇ ਉੱਪਰ ਅਕਸਰ ਪੜ੍ਹਦਾ ਤੇ ਚਰਚਾ ਸੁਣਦਾ ਰਿਹਾ ਸਾਂ। ਸੈੱਲ ਫ਼ੋਨ ਟਾਵਰ ਹਾਈ ਵੋਲਟੇਜ ਤਰੰਗਾਂ ਛੱਡਦੇ ਹਨ,ਇਨ੍ਹਾਂ ਤਰੰਗਾਂ ਦਾ ਸਮੁੱਚੇ ਜੀਵ ਮੰਡਲ ਉੱਪਰ ਦੁਰਪ੍ਰਭਾਵ ਪੈਂਦਾ ਹੈ। ਜੀਵਾਂ ਦੀਆਂ ਕੁਝ ਪ੍ਰਜਾਤੀਆਂ ਇਨ੍ਹਾਂ ਦੀ ਮਾਰ ਹੇਠ ਆ ਗਈਆਂ ਹਨ ਤੇ ਅਲੋਪ ਹੋਣ ਦੇ ਕਗਾਰ `ਤੇ ਪਹੁੰਚ ਗਈਆਂ ਹਨ। ਪ੍ਰਜਲਣ ਦੀਆਂ ਉਲਝਣਾਂ ਵੀ ਇਨ੍ਹਾਂ ਟਾਵਰਾਂ ਕਾਰਨ ਪੈਦਾ ਹੋ ਰਹੀਆਂ ਹਨ। ਮੈਂ ਸੁਖਪਾਲ ਦੇ ਮੁੱਦੇ ਨੂੰ ਕਾਫ਼ੀ ਗੰਭੀਰਤਾ ਨਾਲ ਲੈਂਦਿਆਂ ਛੇਤੀ ਹੈ ਉਹਦਾ ਪ੍ਰੈੱਸ ਨੋਟ ਟਾਈਪ ਕਰਵਾ ਕੇ ਪੱਤਰਕਾਰਾਂ ਨੂੰ ਭਿਜਵਾ ਦਿੱਤਾ ਤੇ ਪ੍ਰਕਾਸ਼ਿਤ ਕਰਨ ਲਈ ਪੱਤਰਕਾਰ ਮਿੱਤਰਾਂ ਨੂੰ ਟੈਲੀਫ਼ੋਨ `ਤੇ ਤਾਕੀਦ ਵੀ ਕਰ ਦਿੱਤੀ। 
       ਟਾਵਰ ਵਾਲਾ ਪ੍ਰੈੱਸ ਨੋਟ ਛਪਣ ਮਗਰੋਂ ਮੈਂ ਸੁਖਪਾਲ ਤੋਂ ਉਹਦੀ ਪ੍ਰਗਤੀ ਰਿਪੋਰਟ ਜਾਨਣੀ ਚਾਹੀ ਤਾਂ ਉਹਨੇ ਦੱਸਿਆ,"ਸਰ,ਜਦੋਂ ਮਿਉਂਸੀਪਲ ਕਮੇਟੀ ਦੇ ਪ੍ਰਧਾਨ ਨੂੰ ਮਿਲਣ ਦੀ ਗੱਲ ਚੱਲੀ ਤਾਂ ਕਈ ਬੰਦੇ ਮਿਲਣ ਤੋਂ ਟਾਲ਼ਾ ਵੱਟ ਗਏ। ਬਾਕੀ ਜਦੋਂ ਪ੍ਰਧਾਨ ਨੂੰ ਮਿਲੇ ਤਾਂ ਉਹ ਕਹਿੰਦਾ ਕਿ ਮੰਗ ਤਾਂ ਤੁਹਾਡੀ ਜਾਇਜ਼ ਹੈ ਪਰ ਮੈਂ ਇਹਦੇ ਬਾਰੇ ਕੋਈ ਗੱਲ ਐਸ.ਐਸ. ਪੀ. ਸਾਹਿਬ ਤੋਂ ਪੁੱਛ ਕੇ ਹੀ ਕਰਾਂਗਾ,ਉਹ ਪਾਰਲੀਮੈਂਟ ਸੈਸ਼ਨ ਤੋਂ ਮਗਰੋਂ ਆਉਣਗੇ,ਦੋ ਮਹੀਨੇ ਅਜੇ ਉਹ ਇਸ ਕਸਬੇ ਵਿਚ ਨਹੀਂ ਆ ਸਕਣਗੇ,ਉਦੋਂ ਤੱਕ ਤਾਂ ਸਰ,ਸਾਰਾ ਕੰਮ ਤਮਾਮ ਹੋ ਚੁੱਕਾ ਹੋਵੇਗਾ। ਦੱਸੋ,ਮੈਨੂੰ ਹੁਣ ਹੋਰ ਕੀ ਕਰਨਾ ਚਾਹੀਦੈ ?" ਸੁਖਪਾਲ ਨੂੰ ਅਜੇ ਵੀ ਆਸ ਦੀ ਕੋਈ ਕਿਰਨ ਦਿਖਾਈ ਦੇ ਰਹੀ ਸੀ। ਉਹ ਛੇਤੀ ਕੀਤਿਆਂ ਪਿੱਛੇ ਹਟਣ ਵਾਲੀ ਨਹੀਂ ਸੀ। 
       ਸਿਵਲ ਪ੍ਰਸ਼ਾਸ਼ਨ ਵਲੋਂ ਲਗਭਗ ਜਵਾਬ ਲੈ ਚੁੱਕੀ ਸੁਖਪਾਲ ਨੂੰ ਮੈਂ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਲੈਣ ਦੀ ਸਲਾਹ ਦਿੱਤੀ। "ਸੁਖਪਾਲ,ਤੂੰ ਐਸ.ਐਸ. ਪੀ.ਨੂੰ ਮਿਲੀਂ,ਮੁਹੱਲੇ ਦੀ ਸਮੱਸਿਆ ਦੱਸੀਂ ਤੇ ਆਖੀਂ ਕਿ ਮੁੱਦਾ ਜਨਤਕ ਹੈ। ਜਨ ਹਿੱਤ ਵਿਚ ਟਾਵਰ ਨੂੰ ਲੱਗਣ ਤੋਂ ਰੋਕਿਆ ਜਾਵੇ,ਲੋੜ ਪਈ ਤਾਂ ਐਸ.ਐਸ. ਪੀ.ਸਾਹਿਬ ਕੋਲ ਮੇਰਾ ਜ਼ਿਕਰ ਵੀ ਕਰੀਂ,ਉਹ ਮੈਨੂੰ ਜਾਣਦੈ !"
       ਮੈਨੂੰ ਨਹੀਂ ਸੀ ਲਗਦਾ ਕਿ ਸੁਖਪਾਲ ਇਹ ਕਦਮ ਉਠਾਵੇਗੀ। ਉਹਨੇ ਦੱਸਿਆ ਸੀ,"ਘਰ ਦੇ ਵੀ ਆਖਦੇ ਨੇ,ਤੂੰ ਇਸ ਪੰਗੇ `ਚੋਂ ਕੀ ਲੈਣਾ…….ਪਰ......।" ਇਹ `ਪਰ ` ਹੀ ਉਹਨੂੰ ਅੱਗੇ ਤੋਰੀ ਰੱਖ ਰਿਹਾ ਸੀ।
        ਸੁਖਪਾਲ ਐਸ.ਐਸ. ਪੀ.ਦੇ ਦਫ਼ਤਰ ਅੱਗੋਂ ਹੀ ਤਾਂ ਬੋਲ ਰਹੀ ਸੀ। ਉਹ ਪੁਲਿਸ ਅਧਿਕਾਰੀ ਨੂੰ ਮਿਲ ਆਈ ਸੀ। 
      ".......ਸੁਣੋ ਤਾਂ ਸਹੀ ਸਰ, ਕੀ ਕਿਹਾ ਐਸ.ਐਸ. ਪੀ.ਨੇ।" ਸੁਖਪਾਲ ਨੇ ਮੇਰਾ ਧਿਆਨ ਅਸਲ ਮੁੱਦੇ ਵੱਲ ਘਿਰਿਆ। 
      " ਹਾਂ,ਹਾਂ,ਦੱਸ ਸੁਖਪਾਲ !"  
            ਤੇ ਫਿਰ ਸੁਖਪਾਲ ਨੇ ਦੱਸਿਆ ਕਿ ਐਸ.ਐਸ. ਪੀ.ਨੂੰ ਇਸ ਮਸਲੇ ਬਾਰੇ ਅਖ਼ਬਾਰ ਰਾਹੀਂ ਪਹਿਲਾਂ ਹੀ ਪਤਾ ਸੀ। ਉਹਨੇ ਮਾਮਲੇ ਦੀ ਨਿੱਜੀ ਪੱਧਰ `ਤੇ ਪੜਤਾਲ ਕੀਤੀ ਸੀ। ਉਹਨੇ ਸੁਖਪਾਲ ਨੂੰ ਬੜੇ ਸਾਫ਼-ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਸੀ,"ਬੀਬਾ,ਟਾਵਰ ਵਾਲਿਆਂ ਕੋਲ ਸੁਪਰੀਮ ਕੋਰਟ ਦੇ ਆਰਡਰ ਹਨ,ਇਹ ਆਰਡਰ ਉਨ੍ਹਾਂ ਦੇ ਪੱਖ ਵਿਚ ਹਨ,ਸੰਘਣੀ ਅਬਾਦੀ ਵਾਲੇ ਇਲਾਕੇ ਵਿਚ ਵੀ ਉਨ੍ਹਾਂ ਨੂੰ ਟਾਵਰ ਲਾਉਣੋਂ ਕੋਈ ਨਹੀਂ ਰੋਕ ਸਕਦਾ……ਇਸ ਕਰਕੇ ਮੈਂ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕਾਂਗਾ। "
         ਐਸ.ਐਸ. ਪੀ.ਵਲੋਂ ਦਿੱਤਾ ਗਿਆ ਕੋਰਾ ਜਵਾਬ ਸੁਖਪਾਲ ਦੇ ਮੂੰਹੋਂ ਸੁਣ ਕੇ ਮੈਨੂੰ ਕੋਈ ਜ਼ਿਆਦਾ ਅਫ਼ਸੋਸ ਨਹੀਂ ਹੋਇਆ। 
        ਮੈਂ ਫ਼ੋਨ ਬੰਦ ਕਰਨ ਤੋਂ ਪਹਿਲਾਂ ਇਕ ਵਾਰ ਫਿਰ ਕਿਹਾ,"ਸਲਾਮ! ਗਰੇਟਾ! ਸਲਾਮ!"
    ਇਕ ਬਿੰਦ ਲਈ ਮੈਂ ਸੁਖਪਾਲ ਨੂੰ ਐਸ.ਐਸ. ਪੀ.ਦੇ ਸਾਹਮਣੇ ਬੈਠਿਆਂ ਗੱਲਬਾਤ ਕਰਦਿਆਂ ਖ਼ਿਆਲ ਕੀਤਾ। ਅਗਲੇ ਪਲ ਮੈਨੂੰ ਜਾਪਿਆ ਸੁਖਪਾਲ ਨਹੀਂ ਸਗੋਂ ਗਰੇਟਾ ਟਰੰਪ ਦੀਆਂ ਅੱਖਾਂ `ਚ ਪਾ ਕੇ ਕਹਿ ਰਹੀ ਹੋਵੇ,"ਤੁਸੀਂ ਬੱਚਿਆਂ ਨੂੰ ਉਨ੍ਹਾਂ ਦੇ ਭਵਿੱਖ ਤੋਂ ਵੰਚਿਤ ਕਰ ਦਿੱਤਾ ਹੈ….."