ਸੁੰਨੀਆਂ ਨੇ ਰਾਹਾਂ ਤੇ ਸੁੰਨੇ ਸੁੰਨੇ ਘਰ ਨੇ
ਸੱਜਣਾਂ ਦੇ ਬਿਨਾ ਪੈਰ ਧਰਦਾ ਨਾ ਕੋਈ
ਹਰ ਦਰ ਘੁੰਮਿਆ ਸਭ ਤੋਂ ਹੀ ਮੰਗਿਆ
ਮੁਰਸ਼ਦ ਦੇ ਬਾਝੋਂ ਬਾਂਹ ਫੜਦਾ ਨਾ ਕੋਈ
ਆਕੜਾਂ ਦੀ ਮਾਰੀ ਫਿਰਦੀ ਇਹ ਦੁਨੀਆ
ਗਰਜ਼ਾਂ ਦੇ ਬਿਨਾ ਨੇੜੇ ਖੜ੍ਹਦਾ ਨਾ ਕੋਈ
ਆਪਣੀ ਹੀ ਸ਼ੌਹਰਤ ਦੇਖ ਹੱਸਦੇ ਨੇ ਲੋਕ
ਹੋਰਾਂ ਨੂੰ ਖੁਸ਼ ਦੇਖ ਜਰਦਾ ਨਾ ਕੋਈ
ਪੱਥਰਾਂ ਨੂੰ ਪੂਜਣ ਇਹ ਧੰਨ ਵੀ ਲੁਟਾਉਂਦੇ
ਵਿਲਕਦੇ ਇਨਸਾਨ ਦੁੱਖ ਸੁਣਦਾ ਨਾ ਕੋਈ
ਉਂਞ ਤਾਂ ਰਿਸ਼ਤੇਦਾਰ ਤੇ ਯਾਰ ਵੀ ਬਹੁਤ ਨੇ
ਔਖੇ ਸਮਿਆਂ ਚ' ਨਾਲ ਖੜ੍ਹਦਾ ਨਾ ਕੋਈ
ਜਿਸਮਾਂ ਨੂੰ ਨੋਚ ਨੋਚ ਖਾਂਦੀ ਇਹ ਦੁਨੀਆ
ਸੀਰਤ ਦੀ ਏਥੇ ਚਾਹਤ ਕਰਦਾ ਨਾ ਕੋਈ
ਲੁੱਟਦੇ ਨੇ ਹਾਕਮ ਨਾ ਕੋਈ ਰੋਕ ਟੋਕ ਹੈ
ਜੁਲਮਾਂ ਖਿਲਾਫ ਏਥੇ ਲੜਦਾ ਨਾ ਕੋਈ
ਆਜ਼ਾਦੀ ਦੀਆਂ ਗੱਲਾਂ ਕੰਗ ਕਰਦੇ ਨੇ ਸਾਰੇ
ਜਦ ਚੱਲਦੀ ਏ ਗੋਲੀ ਤੇ ਖੜ੍ਹਦਾ ਨਾ ਕੋਈ।