ਅਪ੍ਰੈਲ 2022 ਅੰਕ


ਕਹਾਣੀਆਂ

  •    ਦਾਅ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਦਾਅ (ਮਿੰਨੀ ਕਹਾਣੀ)

    ਨੀਲ ਕਮਲ ਰਾਣਾ   

    Email: nkranadirba@gmail.com
    Cell: +91 98151 71874
    Address: ਦਿੜ੍ਹਬਾ
    ਸੰਗਰੂਰ India 148035
    ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪਿਛਲੀ ਵਾਰ ਵਾਅਦਾ ਖਿਲਾਫੀ ਕਰਕੇ ਜਿੱਤਣ ਵਾਲਾ ਨੇਤਾ ਮੁੜ ਵੋਟਾਂ ਸਿਰ ਤੇ ਹੋਣ ਕਰਕੇ ਭੋਲਾ ਜਿਹਾ ਮੂੰਹ ਬਣਾਈ ਉਸ ਬਸਤੀ ਜਾ ਪੁੱਜਾ, ਪਰ ਜਦ ਕਿਸੇ ਨੇ ਉਸਨੂੰ ਮੂੰਹ ਨਾ ਲਗਾਇਆ, ਤਾਂ ਉਸਦੇ ਸੱਤੀ ਕਪੜੇ ਅੱਗ ਲੱਗ ਗਈ। ਸੱਪ ਵਾਂਗ ਮੇਲ੍ਹਦੇ ਪਰ ਰਾਜਨੀਤੀ  'ਚ ਪੂਰੀ ਤਰ੍ਹਾਂ ਨਿਪੁੰਨ ਖਾਰ ਖਾਧੇ ਨੇਤਾ ਨੇ ਮੌਕਾ ਤਾੜਦਿਆਂ ਚੁੱਪੀ ਵੱਟਣਾਂ ਬੇਹਤਰ ਸਮਝਿਆ, ਪਰ ਆਪਣਾ ਖੁਰਾਫਾਤੀ ਦਿਮਾਗ ਚਾਲੂ ਰੱਖਿਆ, ਨਤੀਜਨ ਚਿਰਾਂ ਤੋ ਘੂਕ ਸੁੱਤਾ ਪ੍ਰਸ਼ਾਸਨ ਹਰਕਤ 'ਚ ਆਇਆ ਤੇ ਸੂਰਜ ਦੀ ਪਹਿਲੀ ਕਿਰਨ ਦੇ ਧਰਤੀ ਤੇ ਪੁੱਜਣ ਤੋਂ ਪਹਿਲਾਂ ਹੀ ਪੀਲਾ ਪੰਜਾ ਲੈ ਕਈ ਸਾਲਾਂ ਤੋਂ ਸਰਕਾਰੀ ਥਾਂ ਤੇ ਝੁੱਗੀਆਂ ਝੌਂਪੜੀਆਂ ਪਾਈ ਬੈਠੇ ਗਰੀਬ ਗੁਰਬਿਆਂ ਤੋਂ ਨਜਾਇਜ਼ ਕਬਜਾ ਛੁੜਾਉਣ ਜਾ ਪਹੁੰਚਿਆ, ਇਸੇ ਪਲ ਨੂੰ ਬੇਸਬਰੀ ਨਾਲ ਉਡੀਕ ਰਹੇ ਐਨ ਮੌਕੇ ਤੇ ਨੇਤਾ ਜੀ ਵੀ ਅੱਖਾਂ 'ਚ ਮਗਰਮੱਛ ਦੇ ਹੰਝੂ ਲਈ ਜਾ ਪ੍ਰਗਟ ਹੋਏ ਤੇ ਬਸਤੀ ਵਾਲਿਆਂ ਨੂੰ ਧਰਵਾਸਾ ਦੇ ਕੇ ਉਥੋਂ ਥੋੜ੍ਹੀ ਦੂਰ ਪੈਂਦੀ ਉਸੇ ਦੂਜੀ ਸਰਕਾਰੀ ਥਾਂ ਤੇ ਜਾ ਬਿਠਾਇਆ ਜਿੱਥੋਂ ਪਿਛਲੀਆਂ ਵੋਟਾਂ ਵੇਲੇ ਉਨ੍ਹਾਂ ਨੂੰ ਇਸੇ ਦਾਅ ਨਾਲ ਉਠਾਇਆ ਸੀ। ਨੇਤਾ ਦੀ ਗਿਣੀਮਿੱਥੀ ਸਾਜਿਸ ਤੋਂ ਨਾਵਾਕਿਫ ਭੋਲੇ-ਭਾਲੇ ਝੁੱਗੀਆਂ ਵਾਲਿਆਂ ਉਸਨੂੰ ਆਪਣਾ ਮਸੀਹਾ ਸਮਝ ਦੁਆਵਾਂ ਦੀ ਝੜੀ ਲਗਾ ਦਿੱਤੀ। ਲੂੰਬੜ ਚਾਲ ਨਾਲ ਇੱਕ ਵਾਰ ਫਿਰ ਬਸਤੀ ਵਾਲਿਆਂ ਦੀ ਹਮਦਰਦੀ ਜਿੱਤਣ 'ਚ ਸਫਲ ਹੋਇਆ ਨੇਤਾ ਉੱਡਦੀ ਨਜ਼ਰ ਨਾਲ ਆਪਣੀ ਵੋਟ ਰੂਪੀ ਪੱਕੀ ਫ਼ਸਲ ਦੇਖ ਗਦਗਦ ਹੋ ਗਿਆ।