ਅਪ੍ਰੈਲ 2022 ਅੰਕ


ਕਹਾਣੀਆਂ

  •    ਦਾਅ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਜਗਜੀਤ ਸਿੰਘ ਬਾਵਰਾ ਅਤੇ ਪਵਨ ਗੁਲਾਟੀ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ (ਖ਼ਬਰਸਾਰ)


    ਸਾਹਿਤ ਸਭਾ ਰਜਿ. ਬਾਘਾਪੁਰਾਣਾ ਵੱਲੋਂ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ  ਆਲਮਵਾਲਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾਪੁਰਾਣਾ ਵਿਖੇ ਸਾਹਿਤ ਜਗਤ ਦੀਆਂ ਦੋ ਮਹਾਨ ਸ਼ਖ਼ਸੀਅਤਾਂ  ਸਾਹਿਤਕਾਰ ਪਵਨ ਗੁਲਾਟੀ (ਤਹਿਸੀਲਦਾਰ) ਨਾਲ ਅਤੇ ਸਭਾ ਦੇ ਸੀਨੀਅਰ ਮੈਂਬਰ ਜਗਜੀਤ ਸਿੰਘ ਬਾਵਰਾ ਨਾਲ ਰੂ-ਬਰੂ ਸਾਹਿਤਕ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਉੱਘੇ ਨਾਵਲਕਾਰ ਜੀਤ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਅਤੇ ਬਲਦੇਵ ਸਿੰਘ ਸੜਕਨਾਮਾ, ਸੁਰਜੀਤ ਸਿੰਘ ਕਾਉਂਕੇ, ਜਗਜੀਤ ਸਿੰਘ ਬਾਵਰਾ,ਪਵਨ ਕੁਮਾਰ ਗੁਲਾਟੀ ,ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਅਤੇ ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਕਾਲੇਕੇ ਪ੍ਰਧਾਨਗੀ ਮੰਡਲ ਵਿਚ ਬਿਰਾਜਮਾਨ ਸਨ।



    ਸਮਾਗਮ ਦੇ ਸ਼ੁਰੂਆਤ ਵਿੱਚ ਪ੍ਰੀਤ ਨਿਵਾਣ ਅਤੇ ਮਾਸਟਰ ਸ਼ਮਸ਼ੇਰ ਸਿੰਘ ਵੱਲੋਂ ਸਵਾਗਤੀ ਗੀਤ ਪੇਸ਼ ਕੀਤੇ ਗਏ। ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਅਤੇ ਸਕੱਤਰ ਹਰਵਿੰਦਰ ਸਿੰਘ ਰੋਡੇ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜੀ ਆਇਆਂ ਆਖਿਆ ਗਿਆ।ਉਪਰੰਤ ਸਮਾਗਮ ਦੇ ਪਹਿਲੇ ਪੜਾਅ ਵਿੱਚ ਸੇਵਾ ਮੁਕਤ ਲੈਕਚਰਾਰ ਜਗਜੀਤ ਸਿੰਘ ਬਾਵਰਾ (ਸੰਚਾਲਕ ਪੰਜਾਬੀ ਮਾਂ ਡਾਟ ਕਾਮ ਅਮਰੀਕਾ ) ਨਾਲ ਰੂਬਰੂ ਸਮਾਗਮ ਹੋਇਆ ਜਿਨ੍ਹਾਂ ਬਾਰੇ ਜਸਵੰਤ ਸਿੰਘ ਜੱਸੀ ਵੱਲੋਂ ਬਾਵਰਾ ਜੀ ਦੇ ਸਾਹਿਤਕ ਸਫ਼ਰ ਅਤੇ ਉਨ੍ਹਾਂ ਦੀਆਂ ਸਿੱਖਿਆ ਖੇਤਰ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਉਪਰੰਤ ਜਗਜੀਤ ਸਿੰਘ ਬਾਵਰਾ ਨੇ ਆਪਣੇ ਨਿੱਜੀ ਸਾਹਿਤਕ ਅਤੇ ਸਿੱਖਿਆ ਦੇ ਖੇਤਰ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਹਾਜ਼ਰੀਨ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਸਾਰਥਿਕ ਢੰਗ ਨਾਲ ਦਿੱਤੇ ਅਤੇ ਉਨ੍ਹਾਂ ਸਭਾ ਨੂੰ 5 ਹਜ਼ਾਰ ਰੁਪਏ ਦੀ ਰਾਸ਼ੀ ਆਰਥਿਕ ਸਹਾਇਤਾ ਵਜੋਂ ਭੇਂਟ ਕੀਤੀ। ਉਪਰੰਤ ਤਰਕਸ਼ੀਲ ਆਗੂ ਮੁਕੰਦ ਕਮਲ ਵੱਲੋਂ ਤਹਿਸੀਲਦਾਰ ਪਵਨ ਕੁਮਾਰ ਗੁਲਾਟੀ ਦੀ ਜੀਵਨੀ ਬਾਰੇ ਗੱਲਬਾਤ ਕੀਤੀ ਇਸ ਉਪਰੰਤ ਤਹਿਸੀਲਦਾਰ ਪਵਨ ਗੁਲਾਟੀ ਵੱਲੋਂ ਰੂਬਰੂ ਹੁੰਦਿਆਂ ਆਪਣੇ ਸਾਹਿਤਕ ਸਫ਼ਰ ਤੇ ਚਾਨਣਾ ਪਾਇਆ ਅਤੇ ਆਪਣੀਆਂ ਕੁਝ ਰਚਨਾਵਾਂ ਦੇ ਕਲਾਮ ਸਾਂਝੇ ਕੀਤੇ ਅਤੇ ਹਾਜ਼ਰੀਨ ਵੱਲੋਂ ਉਠਾਏ ਗਏ ਨੁਕਤਿਆਂ ਬਾਰੇ ਵਿਚਾਰ ਪ੍ਰਗਟਾਏ। ਇਸਦੇ ਨਾਲ ਹੀ ਸੁਰਜੀਤ ਸਿੰਘ ਕਾਉਂਕੇ , ਬਲਦੇਵ ਸਿੰਘ ਸੜਕਨਾਮਾ ਅਤੇ ਜੀਤ ਸਿੰਘ ਸੰਧੂ ਨੇ ਪੰਜਾਬੀ ਮਾਂ ਬੋਲੀ ਦੀਆਂ ਕਦਰਾਂ ਕੀਮਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਸਭਾ ਦੇ ਪ੍ਰਧਾਨ ਅਤੇ ਬਾਕੀ ਸਮੂਹ ਨੁਮਾਇੰਦਿਆਂ ਵੱਲੋਂ ਸਮਾਗਮ ਦੀਆਂ ਪ੍ਰਮੁੱਖ ਸਖਸ਼ੀਅਤਾਂ ਜਗਜੀਤ ਸਿੰਘ ਬਾਵਰਾ,ਪਵਨ ਗੁਲਾਟੀ,ਜੀਤ ਸਿੰਘ ਸੰਧੂ ਦਾ ਯਾਦਗਾਰੀ ਸਨਮਾਨ ਚਿੰਨ੍ਹ ਅਤੇ ਸੁਪਾਰੀ ਸੂਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਹੋਏ ਭਰਵੇਂ ਕਵੀ ਦਰਬਾਰ ਵਿਚ ਐਸ. ਇੰਦਰ ਰਾਜਿਆਣਾ,ਪ੍ਰੀਤ ਨਿਵਾਣ, ਜਗਦੀਸ਼ ਪ੍ਰੀਤਮ, ਜਸਵੰਤ ਸਿੰਘ ਜੱਸੀ, ਮੁਕੰਦ ਕਮਲ, ਲਖਵੀਰ ਸਿੰਘ ਕੋਮਲ, ਰਮਨਦੀਪ ਕੌਰ ਬਰਗਾੜੀ, ਸਾਧੂ ਰਾਮ ਲੰਗੇਆਣਾ,ਸੀਰਾ ਗਰੇਵਾਲ ਰੌਂਤਾ, ਅਮਰਜੀਤ ਸਿੰਘ ਫ਼ੌਜੀ ਦੀਨਾ, ਨਵਦੀਪ ਸਿੰਘ ਘੋਲੀਆ, ਸੁਰਜੀਤ ਸਿੰਘ ਕਾਉਂਕੇ, ਲਖਵਿੰਦਰ ਸਿੰਘ ਸ਼ਰੀਂਹ ਵਾਲਾ, ਸੁਖਚੈਨ ਸਿੰਘ,ਦਿਉਕਟੋ ਆਊਲ, ਜਸਵੰਤ ਰਾਊਕੇ, ਬਲਜਿੰਦਰ ਭਾਰਤੀ, ਜਗਰੂਪ ਸਿੰਘ ਸਰੋਆ ਸਮਾਧ ਭਾਈ,ਅਮਰੀਕ ਸੈਦੋਕੇ, ਨਛੱਤਰ ਸਿੰਘ ਪ੍ਰੇਮੀ, ਕਾਮਰੇਡ ਜੋਗਿੰਦਰ ਸਿੰਘ ਨਾਹਰ,ਬਸੰਤ ਸਿੰਘ,ਡਾ ਸੁਰਜੀਤ ਬਰਾੜ, ਪੰਮੀ ਹਬੀਬ,ਜੀਤ ਸਿੰਘ ਸੰਧੂ, ਰਣਜੀਤ ਸਿੰਘ, ਬੂਟਾ ਸਿੰਘ ਪੈਰਿਸ, ਸਤਵਿੰਦਰ ਸਿੰਘ ਰਾਜੇਆਣਾ, ਸੁਖਰਾਜ ਮੱਲਕੇ, ਹਰਦੇਵ ਹਮਦਰਦ, ਸਰਦੂਲ ਸਿੰਘ ਬਰਾੜ, ਜਸਕਰਨ ਲੰਡੇ, ਮਾਸਟਰ ਸ਼ਮਸ਼ੇਰ ਸਿੰਘ, ਸੁਰਿੰਦਰ ਸਿੰਘ ਦਿਉਲ,ਅਮਰ ਸੂਫ਼ੀ, ਸ਼ਿਵ ਢਿੱਲੋਂ, ਟਿੰਕੂ ਕਾਠਪਾਲ, ਗੁਰਦਿੱਤ ਸਿੰਘ,ਪ੍ਰਗਟ ਸਿੰਘ ਸਮਾਧ, ਹਰਵਿੰਦਰ ਸਿੰਘ ਬਿਸਾਲਪੁਰ, ਕੰਵਲਜੀਤ ਭੋਲਾ ਲੰਡੇ,ਮੰਗਲਮੀਤ ਪੱਤੋਂ, ਤਰਸੇਮ ਗੋਪੀਕਾ, ਗੁਰਦੀਪ ਲੋਪੋ, ਗੁਰਕੀਰਤ ਸਿੰਘ ਔਲਖ,ਪ੍ਰਗਟ ਸਿੰਘ ਰਾਜੇਆਣਾ, ਗੁਰਵਿੰਦਰ ਸਰਾਵਾਂ, ਵੀਰਪਾਲ ਸਿੰਘ, ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਹਰਪਾਲ ਸਿੰਘ,ਕਨਵਰਵੀਰ ਸਿੰਘ, ਜਸਵੰਤ ਰਾਊਕੇ,ਅਮਰੀਕ ਸੈਦੋਕੇ, ਚਰਨਜੀਤ ਗਿੱਲ ਸਮਾਲਸਰ, ਸੁਰਜੀਤ ਸਿੰਘ ਕਾਲੇਕੇ, ਬਲਜੀਤ ਸਿੰਘ, ਰਾਜਿੰਦਰ ਕੰਬੋਜ, ਅਸ਼ੋਕ ਚਟਾਨੀ, ਦਰਸ਼ਨ ਸਿੰਘ ਸੰਘਾ ਦੋਸਾਂਝ, ਗੁਰਮੀਤ ਸਿੰਘ ਹਮੀਰਗੜ੍ਹ, ਨਿਰਮਲ ਸਿੰਘ ਮਾਣੂੰਕੇ, ਗੁਰਬਚਨ ਸਿੰਘ ਚੰਨੂਵਾਲਾ, ਹਰਮਿੰਦਰ ਸਿੰਘ ਕੋਟਲਾ, ਨਿਰਮਲ ਸਿੰਘ ਕਲਿਆਣ, ਹਰਮੀਤ ਸਿੰਘ ਗੁਲਾਬ ਸਿੰਘ ਵਾਲਾ ਵੱਲੋਂ ਆਪੋ ਆਪਣੀਆਂ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ।ਸਟੇਜ ਸਕੱਤਰ ਦੀ ਭੂਮਿਕਾ ਹਰਵਿੰਦਰ ਸਿੰਘ ਰੋਡੇ ਵੱਲੋਂ ਬਾਖੂਬੀ ਨਿਭਾਈ ਗਈ। 

    ਡਾ ਸਾਧੂ ਰਾਮ ਲੰਗੇਆਣਾ