ਹਰ ਇਨਸਾਨ ਦਾ ਇਹੋ ਜਿਹਾ ਘਰ ਹੋਵੇ,
ਜਿਥੇ ਪਿਆਰ ਮੁਹੱਬਤ ਦੋਸਤੋ ਇਤਫ਼ਾਕ ਹੋਵੇ।
ਲੜਾਈ ਝਗੜਾ ਬਿਲਕੁਲ ਨਾ ਹੋਏ ਓਥੇ,
ਹਰ ਇੱਕ ਜੀਅ ਦਾ ਪੂਰਾ ਸਤਿਕਾਰ ਹੋਵੇ।
ਕਮਾਈ ਇੱਕ ਕੋਲ ਤੇ ਖਰਚ ਵੀ ਹੋਏ ਓਥੋਂ
ਕਿਸੇ ਦਾ ਇਸ ਗੱਲ ਤੇ ਨਾ ਹੀ ਤਕਰਾਰ ਹੋਵੇ।
ਗੱਲ ਪੁੱਛ ਕਰੀਏ ਘਰ ਦੇ ਇੱਕੋ ਮੁਖੀ ਕੋਲੋਂ,
ਨਾ ਹਰ ਜੀਅ ਹੀ ਚੜ੍ਹੇ ਘੋੜੇ ਅਸਵਾਰ ਹੋਵੇ।
ਬੱਚਿਆਂ ਨੂੰ ਲਾਡ ਲਡਾਈਏ,ਕਰੀਏ ਪਿਆਰ ਸਾਰੇ,
ਪਰਿਵਾਰ ਦੇ ਹਰ ਜੀਅ ਨੂੰ ਇਸਦਾ ਅਧਿਕਾਰ ਹੋਵੇ।
ਘਰ ਦੀ ਨੂੰਹ ਨੂੰ ਜਾਣੀਏਂ ਆਪਣੀ ਧੀ ਜੇਕਰ,
ਦੋਹਾਂ ਪਰਿਵਾਰਾਂ ਦਾ ਸੀਨਾ ਠੰਡਾ ਠਾਰ ਹੋਵੇ।
ਸਵਰਗੀ ਨਮੂਨਾ ਓਹ ਘਰ ਦੋਸਤੋ ਤਾਂ ਬਣਦਾ,
ਵੈਰ ਈਰਖਾ ਤੇ ਨਾ ਦਿਲਾਂ ਦੇ ਵਿੱਚ ਖਾਰ ਹੋਵੇ।
ਰਿਸ਼ਤਾ ਕਰਨ ਕਰਾਉਣ ਦੀ ਗੱਲ ਘਰ ਦਾ ਕਰੇ ਮੁਖੀਆ,
ਓਸੇ ਇਕੱਲੇ ਕੋਲ ਇਹ ਅਖਤਿਆਰ ਹੋਵੇ।
ਦੱਦਾਹੂਰੀਆ ਇਹ ਸੁਪਨਾ ਸਾਕਾਰ ਹੋ ਸਕਦੈ,
ਜੇਕਰ ਸੱਚੇ ਪਾਤਸ਼ਾਹ ਦੀ ਰਹਿਮਤ ਅਮਰੰਪਾਰ ਹੋਵੇ।