ਅਪ੍ਰੈਲ 2022 ਅੰਕ


ਕਹਾਣੀਆਂ

  •    ਦਾਅ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਫਿਤਰਤ (ਕਵਿਤਾ)

    ਹਰਚੰਦ ਸਿੰਘ ਬਾਸੀ   

    Email: harchandsb@yahoo.ca
    Cell: +1 905 793 9213
    Address: 16 maldives cres
    Brampton Ontario Canada
    ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮੇਰੇ ਦੋਸਤ ! ਲਗਦਾ‌ ਕਿ ਇਹ ਤੇਰੀ ਫਿਤਰਤ ਹੈ

    ਤੈਨੂੰ ਇੱਕ ਫਿਰਕੇ ਨਾਲ ਖਾਸ ਨਫਰਤ ਹੈ 

    ਹੋਵੇ ਵੀ ਕਿਉਂ ਨਾ ਤੇਰੀ ਪਾਲਣਾ ਕਿਤੇ ਹੋਰ ਹੋਈ ਹੈ

    ਜਿੰਨ੍ਹਾਂ ਦੀ ਆਤਮਾਂ ਪੱਥਰਾਂ ਵਿੱਚ ਚ ਡੁੱਬ ਮੋਈ ਹੈ

    ਕੋਈ ਪੱਥਰਾਂ ਤੇ ਪਸ਼ੂਆਂ ਲਈ ਮਰਦਾ ਹੈ

    ਤੇ ਕੋਈ ਮਨੁੱਖਤਾ ਦੇ ਭਲੇ ਲਈ ਲੜਦਾ ਹੈ

    ਇਹ ਮੰਨਿਆ ਕਿ ਪੈਰੋਕਾਰਾਂ ਚ' ਕੁਝ ਖਾਮੀਆਂ ਵੀ ਹਨ

    ਪਰ ਉਸ ਤੋਂ ਵਧ ਕੇ ਨੇਕ ਨਾਮੀਆਂ ਵੀ ਹਨ

    ਇਹ ਤਾਸੀਰ ਐਸੀ ਭਰੀ ਸੰਗਰਾਮ ਲਈ

    ਕਿ ਤਤਪਰ ਰਹਿਣਾ ਸਦਾ ਸ਼ੁਭਕਾਮ ਲਈ

    ਦੁਨੀਆਂ ਵਿੱਚ ਮਨੁੱਖਤਾ ਦਾ ਨਾਮ ਉੱਚਾ ਕੀਤਾ ਹੈ

    ਬਿਪਤਾ ਦੇ ਵਿੱਚ ਵੀ ਜਾਣੋ ਕਰਮ ਸੁੱਚਾ ਕੀਤਾ ਹੈ

    ਥੋੜੀ ਜਿਹੀ ਗਿਣਤੀ ਨੇ ਵੀ ਖੂਬ ਰੰਗ ਵਿਖਾਏ ਨੇ

    ਦੇਸ਼ਾਂ ਬਿਦੇਸ਼ਾਂ ਵਿੱਚ ਜਾ ਪੈਰ ਆਪਣੇ ਪੈਰ ਜਮਾਏ ਨੇ

    ਦੁਖ ਵਿੱਚ ਵੀ ਆਇਆ ਜੇ ਕੋਈ ਹਾਰਿਆ ‌ਹੁੱਟਿਆ

    ਦਯਾ ਧਰਮ ਲਈ ਵੀ ਕਦੀ ਹੱਥ ਨਹੀਂ ਘੁੱਟਿਆ

    ਹਰ ਥਾਂ ਬਿਨ ਵਿਤਕਰੇ ਦਿਨ ਰਾਤ ਲੰਗਰ ਛਕਾਇਆ

    ਬੇਆਸਰੇ ਨੂੰ ਗੁਰੂ ਘਰ ਵਿੱਚ ਆਸਰਾ ਦੁਆਇਆ

    ਕਠਿਨ ਰਾਹਾਂ ਤੇ ਕਈ ਵਾਰ ਹੱਥ ਵਿਖਾਏ 

    ਮਿਟ ਗਏ ਮਿਸ਼ਨ ਲਈ  ਜ਼ਰਾ ਨਹੀਂ ਘਬਰਾਏ 

    ਕਿਸੇ ਨੂੰ ਸਦਾ ਨੁਕਸ ਹੀ ਨੁਕਸ ਦਿਸਦੇ ਨੇ

    ਕੀ ਜਾਣੀਏ ਦੋਸਤ ! ਉਹ ਮੀਤ ਮਿਤ ਕਿਸ ਦੇ ਨੇ

    ਮੰਨਿਆ ਕਿ ਕੁਝ ਫੈਸਲੇ ਗਲਤ ਵੀ ਹੋ ਜਾਂਦੇ ਨੇ

    ਉਸ ਦੇ ਲਈ ਪੀੜ ਜ਼ਖਮਾ ਦੀ ਉਠਾਂਦੇ ਨੇ

    ਕੌਣ ਹੈ ਜਿਸ ਨੇ ਕਦੀ ਕੋਈ ਗਲਤੀ ਨਹੀਂ ਕੀਤੀ

    ਕੌਣ ਹੈ ਜਿਸ ਨੇ ਪਾਟੀ ਆਪਣੀ ਚਾਦਰ ਨਹੀਂ ਸੀਤੀ  

    ਫਿਰ ਹੱਥ ਵਿਚ ਗੁਰਾਂ ਦੀ ਬਾਣੀ ਫੜੀ ਹੈ

    ਫਿਰ ਹਿੰਮਤਾਂ ਦੇ ਮੱਥੇ ਤੇ ਦੌਣੀ ਧਰੀ ਹੈ

    ਹਾਰਦਾ ਉਹ ਹੈ ਜੋ ਦਿਲੋਂ ਮੰਨ ਹਾਰ ਲੈਂਦਾ ਹੈ

    ਸਿੱਖ ਸਦਾ‌ ਅਕਾਲ ਪੁਰਖ ਦਾ ਸ਼ੁਕਰ ਗੁਜ਼ਾਰ ਰਹਿੰਦਾ ਹੈ

    ਹਰ ਜੀਵ ਆਪਣੀ ਹੋਂਦ ਲਈ ਲੜਦਾ ਹੈ

    ਇਹ ਸੱਚ ਹੈ ਤਾਂ ਹੀ ਸੰਘਰਸ਼ ਕਰਦਾ ਹੈ

     ਬੜੇ ਦਾਨਸ਼ਵਰ ਇਸ ਦੇ ਪ੍ਰਸ਼ੰਸਕ ਤੇ ਨਿੰਦਕ ਵੀ ਬੜੇ ਨੇ

    ਸਿੱਖੀ ਦੇ ਮਹੱਲ ਤਾਂ ਮਜਬੂਤ ਥੰਮਾਂ ਤੇ ਖੜ੍ਹੇ ਨੇ

    ਗੁਰੂ ਨਾਨਕ ਜੀ ਨੇ ਜੋਂ ਪਾਕ ਬਾਣੀ ਦਾ ਬੂਟਾ ਲਾਇਆ ਹੈ

    ਚੰਦਨ ਤੋਂ ਕਿਤੇ ਵਧ ਕੇ ਉਸ ਨੇ ਧਰਤ ਨੂੰ ਮਹਿਕਾਇਆ ਹੈ

     ਦੋਸਤਾ ! ਲਹੌਰ, ਰਾਵੀ, ਚਾਂਦਨੀ ਚੌਕ, ਖਦਰਾਣੇ ਤੇ ਗੜ੍ਹੀ ਚਮਕੌਰ ਦੀ

    ਇਹਨਾਂ ਦੀ ਰੱਤ ਸਿੱਖਾਂ ਦੀਆਂ ਰਗਾਂ ਚ' ਹੈ ਦੌੜਦੀ

    ਹੱਕ, ਸੱਚ,ਬਰਾਬਰੀ ਅਜ਼ਾਦੀ ਦੀ ਜਦ ਤੋਂ ਨੀਂਹ ਧਰੀ ਹੈ

    ਇੱਕ ਨਹੀਂ ਅਨੇਕਾਂ ਵਾਰ ਆਰੇ, ਚਰੱਖੜੀ ਤੇ ਚੜ੍ਹੀ ਹੈ

    ਸੰਨ ਲਾਉਣ ਵਾਲੇ ਜੇ ਇਸ ਦੇ ਦੋਖੀ ਬੜੇ ਨੇ

    ਤਾਂ ਪਹਿਰੇਦਾਰ ਵੀ ਹਰ ਥਾਂ ਹਰ ਵਕਤ ਖੜ੍ਹੇ ਨੇ

    ਦੋਸਤਾਂ! ਮੈਂ ਚਾਹੁੰਦੈਂ, ਗ਼ਲਤੀਆਂ ਤੋਂ ਹਰ ਵੇਲੇ ਮੁਕਤ ਹੋਵੇ

    ਨਾਨਕ ਗੋਬਿੰਦ ਦੀ ਸਿਖਿਆ ਦਾ ਸਿੱਖਾਂ ਦੇ ਸਿਰ ਮੁਕਟ ਹੋਵੇ

    ਮਨੋਬਿਰਤੀ ਨੂੰ ਘੋਖੋ ਤੇ ਫਿਰ ਅਮਲ ਕਰੋ

    ਬੁਰੇ ਨੂੰ ਬੁਰਾ ਕਹੋ ਤੇ ਨੇਕ ਨੂੰ ਨੇਕ ਕਹੋ

    ਬਾਬੇ ਨਾਨਕ ਦੀ ਬਾਣੀ ਦੀ ਆਤਮਾ ਪਛਾਣੋ

    ਬੁਰੇ ਨੂੰ ਆਪਣੋ ਚੋਂ ਕੱਢੋ ਤੇ ਨੇਕ ਨੂੰ ਰੱਜ ਮਾਣੋਂ

    ਮੇਰੇ ਦੋਸਤਾ !

    ਨਾ ਮੈਨੂੰ ਇਸ ਤੇ ਕੋਈ ਗਿਲਾ ਹੈ ਨਾ ਹੀ ਸ਼ੱਕ ਹੈ

    ਕਿ ਹਰ ਆਦਮੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ

    ਗੁਰੂਆਂ ਤੇ ਵੀ ਅਨੇਕ ਤਾਅਨੇ ਕਸੇ ਹੋਣਗੇ

    ਉਨਾ ਦੇ ਵੀ ਕਈ ਅਫਸਾਨੇ ਬਣੇ ਹੋਣਗੇ

    ਪਰ ਉਨ੍ਹਾਂ ਕਿਹਾ

     " ਜਬ ਲਗੁ ਦੁਨੀਆ ਰਹੀਐ 

    ਨਾਨਕ ਕਿਛੁ ਸੁਣੀਐ ਕਿਛੁ ਕਹੀਐ।।"

    ਮੇਰੇ ਦੋਸਤਾ! ਤਾਂ ਫਿਰ ਆਪਾਂ ਵੀ ਕਿਉਂ ਪਿੱਛੇ ਰਹੀਏ 

    ਕਹੀਏ ਜੋਂ ਮਨ ਆਉਂਦੀ ਹੈ, ਉਹ ਬਾਤ ਕਹੀਏ

    ਐਵੇਂ ਫਜ਼ੂਲ ਦਾ ਆਪਸ ਵਿੱਚ ਨਾ ਡਹੀਏ

    ਬਾਕੀ ਸੱਭ ਨਿਰਨੇ ਲੋਕਾਂ ਤੇ ਛੱਡ ਦੇਈਏ

    ਜੋ ਮਨ ਆਏ, ਬਾਤ ਕਹਿਣੀ ਬਣਦੀ ਹੈ

    ਤਾਂ ਹੀ ਬਾਸੀ ਦੀ ਸਮਝ ਪੁਣਦੀ ਛਣਦੀ ਹੈ