ਅਪ੍ਰੈਲ 2022 ਅੰਕ


ਕਹਾਣੀਆਂ

  •    ਦਾਅ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਜਗਜੀਤ ਸਿੰਘ ਬਾਵਰਾ ਨੂੰ ਨਵੀਆਂ ਛਪੀਆਂ ਪੁਸਤਕਾਂ ਭੇਟ ਕੀਤੀਆਂ (ਖ਼ਬਰਸਾਰ)


    ਪੁਸਤਕ ਸਭਿਆਚਾਰ ਨੂੰ ਪਰਫੁਲਤ ਕਰਨ ਅਤੇ ਸੁਹਿਰਦ ਪਾਠਕਾਂ ਨੂੰ ਉਤਸ਼ਾਹਤ ਕਰਨ ਲਈ ਲਿਖਾਰੀ ਸਭਾ ਮੋਗਾ ( ਰਜਿ:) ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਨੇ ਅਮਰੀਕਾ ਤੋਂ ਪੰਜਾਬ ਫੇਰੀ ਤੇ ਆਏ ਜਗਜੀਤ ਸਿੰਘ ਬਾਵਰਾ ਦੇ ਗ੍ਰਹਿ ਮੋਗਾ ਵਿਖੇ ਪਹੁੰਚ ਕੇ ਉਹਨਾਂ ਨੂੰ ਆਪਣੀਆਂ ਨਵੀਆਂ ਛਪੀਆਂ ਪੁਸਤਕਾਂ ‘ਪੀੜਾਂ ਦੇ ਪਰਛਾਵੇੰ’ ਸੁਰਜੀਤ ਸਿੰਘ ਕਾਉੰਕੇ ਦਾ ਕਾਵਿ ਚਿੰਤਨ ‘ ਅਤੇ ‘ ਜੈਤੋ ਮੋਰਚੇ ਦੀ ਨਾਇਕਾ ਮਾਤਾ ਕਿਸ਼ਨ ਕੌਰ ਕਾਉੰਕੇ ‘ਪਰਿਵਾਰ ਨੂੰ ਭੇਟ ਕੀਤੀਆਂ ।ਇਸ ਮੌਕੇ ਸੇਵਾ ਮੁਕਤ ਲੈਕਚਰਾਰ ਜਗਜੀਤ ਬਾਵਰਾ ਨੇ ਕਿਹਾ ਕਿ ਪ੍ਰੋਫੈਸਰ ਕਾਉੰਕੇ ਸਮਾਜਿਕ ਸਰੋਕਾਰਾਂ ਦਾ ਸ਼ਾਇਰ ਹੈ ਅਤੇ ਉਸ ਦੀਆਂ ਕਵਿਤਾਵਾਂ ਵਿੱਚ ਵਧੀਆ ਘੜਤ , ਸੁਹਜ ਅਤੇ ਵਿਚਾਰਧਾਰਾਈ ਗਹਿਰਾਈ ਦਾ ਸੁਮੇਲ ਹੈ । ਮਾਸਟਰ ਮਨਮੋਹਨ ਸਿੰਘ ਨੇ ਕਿਹਾ ਕਿ ਪੁਸਤਕਾਂ ਸਾਨੂੰ ਜੀਵਨ ਜਾਂਚ ਸਿਖਾਉੰਦੀਆਂ ਹਨ ਅਤੇ ਅਸੀਂ ਇਹ ਪੁਸਤਕਾਂ ਪੜ੍ਹ ਕੇ ਜੀਵਨ ਵਿੱਚ ਮੁਸ਼ਕਲ ਸਮੇਂ ਆਸਾਨੀ ਨਾਲ ਫ਼ੈਸਲੇ ਲੈ ਸਕਣ ਦੇ ਸਮਰੱਥ ਹੋਵਾਂਗੇ । ਇਸ ਮੌਕੇ ਮੈਡਮ ਮਲਕੀਤ ਕੌਰ ਬਾਵਰਾ ਅਮਨਪ੍ਰੀਤ ਕੌਰ ਜੱਸਜੋਤ ਕੌਰ ਅਤੇ ਮਨਮੋਹਨ ਸਿੰਘ ਨੇ ਪ੍ਰੋਫੈਸਰ ਕਾਉੰਕੇ ਅਤੇ ਨਾਲ ਆਏ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਦਾ ਧੰਨਵਾਦ ਕੀਤਾ ।