ਘਰ ਵਾਪਸੀ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


''ਆਹ ਦਫਤਰ 'ਚੋਂ ਸਾਰੀਆਂ ਫੋਟੋਆਂ, ਬੈਨਰ ਤੇ ਮਮੈਟੋ ਵਗੈਰਾ ਫੌਰਨ ਉਤਾਰ ਦਿਓ।'' ਇਹ ਸੁਣ ਡੌਰ ਭੌਰ ਹੋਏ ਉਸਦੇ ਚੇਲੇ ਚਾਟੜਿਆਂ 'ਚੋਂ ਇੱਕ ਬੋਲਿਆ, "ਖ ... ਖੈਰ ਸੁੱਖ ਤਾਂ ਹੈ ਬਾਈ ਜੀ ?" " ਓ ਘਬਰਾਓ ਨਾ ਯਾਰ ਅਜਿਹੀ ਕੋਈ ਗੱਲ ਨੀ ਇਸ ਪਾਰਟੀ 'ਚ ਹੁਣ ਆਪਣੀ ਕੋਈ ਕਦਰ ਨਹੀਂ ਸੀ ਰਹਿ ਗਈ, ਇਸ ਲਈ ਅੱਕ ਚੱਬਨਾ ਪਿਆ। ਬਾਕੀ ਫੇਰ ਦੱਸਦਾਂ ਤੁਸੀਂ ਜਲਦੀ ਕਰੋ, ਸਟੋਰ 'ਚੋਂ ਪਿਛਲੀਆਂ ਵੋਟਾਂ ਵੇਲੇ ਲਾਹੀਆਂ ਸਭ ਫੋਟੋਆਂ, ਮਮੈਟੋ ਚੰਗੀ ਤਰ੍ਹਾਂ ਸਾਫ ਕਰਕੇ ਇੱਥੇ ਲਗਾ ਦਿਓ, ਨਾਲੇ ਚਾਹ-ਪਾਣੀ, ਮਿਠਾਈ ਦਾ ਬੰਦੋਬਸਤ ਕਰੋ ਤੇ ਪੱਤਰਕਾਰਾਂ ਨੂੰ ਵੀ ਸੱਦ ਲਓ। ਪਾਰਟੀ 'ਚ ਘਰ ਵਾਪਸੀ 'ਤੇ ਮੈਨੂੰ ਸੀਨੀਅਰ ਲੀਡਰਸ਼ਿੱਪ ਸਨਮਾਨਿਤ ਕਰਨ ਆ ਰਹੀ ਐ, ਦੇਖਿਓ ਪ੍ਰੋਗਰਾਮ 'ਚ ਕਿਤੇ ਕੋਈ ਤਰੁੱਟੀ ਨਾ ਰਹਿ ਜਾਵੇ। ਨਾਲੇ ਇਹ ਫੋਟੋਆਂ, ਮਮੈਟੋਂ ਜਿਹੜੇ ਉਤਾਰ ਰਹੇ ਹੋ ਇੰਨ੍ਹਾਂ ਨੂੰ ਸਟੋਰ 'ਚ ਜ਼ਰਾ ਧਿਆਨ ਨਾਲ ਸੰਭਾਲ ਕੇ ਰੱਖਿਓ, ਕੀ ਪਤਾ ਆਪਾਂ ਨੂੰ ਕਦੋਂ ਇਸੇ ਪਾਰਟੀ 'ਚ ਮੁੜ ਘਰ ਵਾਪਸੀ ...।" ਪਾਛੂਆਂ ਨੂੰ ਅੱਖ ਦੱਬ ਉਹ ਮੱਕਾਰੀ ਹਾਸਾ ਹੱਸਿਆ।