ਜੇ ਸੱਚ ਮੈਂ ਬੋਲਾਂ,
ਮੈਨੂੰ ਮਾਰਨ ਨੂੰ ਫਿਰਦੇ,
ਝੂਠ ਬੋਲਣ ਤੇ ਕਹਿਣ,
ਭੇਤ ਦਿੰਦਾਂ ਨਾ ਦਿਲ ਦੇ,
ਜਦ ਕਰਾਂ ਤਰੱਕੀ ,
ਅੰਦਰੋਂ ਅੰਦਰੀਂ ਮਚਦੇ,
ਜੇ ਸਾਦਾ ਜਿਹਾ ਰਹਾਂ,
ਤਾਂ ਮੈਥੋਂ ਵੱਧ ਜਚਦੇ,
ਵੈਸੇ ਦਿਲ ਦਾ ਨਾ ਮਾੜ੍ਹੇ,
ਮੇਰੇ ਯਾਰ ਨੇ ਜਿਗਰੀ,
ਕੁੱਝ ਜ਼ਿਆਦਾ ਪੜ੍ਹ ਗਏ,
ਕੁੱਝ ਕੋਲ ਨਾ ਡਿਗਰੀ,
ਬੱਸ ਹੰਕਾਰ ਚ ਜਿਉਂਦੇ,
ਉਹ ਝੂਠੇ ਨਾ ਸੱਚੇ,
ਵੇਖਣ ਨੂੰ ਸੋਹਣੇ,
ਪਰ ਕੰਨਾਂ ਦੇ ਕੱਚੇ,
ਉਹ ਅਕਲਾਂ ਤੋਂ ਹਲਕੇ,
ਦਿਮਾਗਾਂ ਦੇ ਭਾਰੇ,
ਮੂੰਹਾਂ ਦੇ ਮਿੱਠੇ,
ਮਨਾਂ ਦੇ ਖਾਰੇ,
ਉਹ ਗੱਲਾਂ ਤੋਂ ਲੱਗਦੇ,
ਜਿਵੇਂ ਹਾਣੀ ਹੈ ਸੱਚਦੇ,
ਇਹ ਨਾਜ਼ੁਕ ਰਿਸ਼ਤੇ,
ਵਾਂਗ ਹੈ ਕੱਚ ਦੇ।
|