ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਦਾ ਸਾਲਾਨਾ ਸਮਾਗਮ
(ਖ਼ਬਰਸਾਰ)
ਮੋਗਾ -- ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ 16ਵਾਂ 'ਪਿਆਰਾ ਸਿੰਘ ਦਾਤਾ' ਸਾਲਾਨਾ ਪੁਰਸਕਾਰ ਜੋ ਇਸ ਵਾਰ ਉੱਘੇ ਸਾਹਿਤਕਾਰ ਹਰਮਿੰਦਰ ਸਿੰਘ ਕੁਹਾਰਵਾਲਾ ਅਤੇ ਵਿਅੰਗਕਾਰ ਰਾਜਿੰਦਰ ਸਿੰਘ ਜੱਸਲ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ ਹੈ ਉਸ ਸਬੰਧੀ ਪਿਆਰਾ ਸਿੰਘ ਦਾਤਾ ਐਵਾਰਡ ਕਮੇਟੀ ਦਿੱਲੀ ਦੇ ਸੰਚਾਲਕ ਪਰਮਜੀਤ ਸਿੰਘ ਅਤੇ ਰਾਜਿੰਦਰ ਸਿੰਘ ਦੇ ਸਹਿਯੋਗ ਨਾਲ ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ ਦੀ ਯੋਗ ਰਹਿਨੁਮਾਈ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਿੱਚ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਕੁਲਦੀਪ ਸਿੰਘ ਬੇਦੀ (ਸੰਪਾਦਕ ਅਸਲੀ ਪੰਜਾਬੀ ਮੀਰਜਾਦਾ),ਬਲਦੇਵ ਸਿੰਘ ਸੜਕਨਾਮਾ, ਗੁਰਬਚਨ ਸਿੰਘ ਚਿੰਤਕ ਅਤੇ ਪ੍ਰਧਾਨ ਕੇ ਐਲ ਗਰਗ ਬਿਰਾਜਮਾਨ ਸਨ।

ਸਮਾਗਮ ਦੀ ਸ਼ੁਰੂਆਤ ਪੰਜਾਬੀ ਗਾਇਕ ਹਰਿੰਦਰ ਸੋਹਲ ਅਤੇ ਹਰਪ੍ਰੀਤ ਸਿੰਘ ਮੋਗਾ ਵੱਲੋਂ ਤਰੰਨਮ ਵਿਚ ਪੇਸ਼ ਕੀਤੇ ਗਏ ਸਵਾਗਤੀ ਗੀਤਾਂ ਨਾਲ ਹੋਈ, ਉਪਰੰਤ ਕੇ ਐਲ ਗਰਗ ਅਤੇ ਸਟੇਜ ਸੰਚਾਲਕ ਗੁਰਮੀਤ ਕੜਿਆਲਵੀ ਵੱਲੋਂ ਅਕਾਦਮੀ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ ਗਿਆ। ਉਪਰੰਤ ਮਾਸਟਰ ਬਿੱਕਰ ਸਿੰਘ ਭਲੂਰ,ਡਾ ਸੁਰਜੀਤ ਬਰਾੜ, ਕੁਲਦੀਪ ਸਿੰਘ ਬੇਦੀ, ਪ੍ਰਿੰਸੀਪਲ ਰਘਬੀਰ ਸਿੰਘ, ਬਲਦੇਵ ਸਿੰਘ ਸੜਕਨਾਮਾ ,ਸੁਰਜੀਤ ਸਿੰਘ ਕਾਉਂਕੇ ,ਬੁੱਧ ਸਿੰਘ ਨੀਲੋਂ,ਅਮਰ ਸੂਫੀ, ਅਸ਼ੋਕ ਚਟਾਨੀ ਵੱਲੋਂ ਵਿਅੰਗ ਅਤੇ ਹਾਸ ਵਿਅੰਗ ਦੀ ਸਾਰਥਿਕਤਾ ਬਾਰੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਗਏ।ਇਸ ਦੇ ਨਾਲ ਹੀ ਅੱਜ ਦੀਆਂ ਸਨਮਾਨਿਤ ਯੋਗ ਸਖ਼ਸ਼ੀਅਤਾਂ ਹਰਮਿੰਦਰ ਸਿੰਘ ਕੁਹਾਰਵਾਲਾ ਦੇ ਸਾਹਿਤਕ ਸਫ਼ਰ ਬਾਰੇ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਜਦੋਂ ਕਿ ਰਾਜਿੰਦਰ ਸਿੰਘ ਜੱਸਲ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਪ੍ਰੋਫੈਸਰ ਪਰਮਿੰਦਰ ਸਿੰਘ ਤੱਗੜ ਵੱਲੋਂ ਸਨਮਾਨ ਪੱਤਰ ਪੜ੍ਹੇ ਗਏ।ਇਸ ਦੇ ਨਾਲ ਹੀ ਕੇ ਐਲ ਗਰਗ ਵੱਲੋਂ ਸਮਾਗਮ ਦੌਰਾਨ ਰਿਲੀਜ਼ ਹੋਣ ਵਾਲੀਆਂ ਪੁਸਤਕਾਂ ਅਤੇ ਪੁਸਤਕਾਂ ਦੇ ਲੇਖਕਾਂ ਬਾਰੇ ਸੰਖੇਪ ਰੂਪ ਵਿੱਚ ਰੋਸ਼ਨੀ ਪਾਈ ਗਈ। ਉਪਰੰਤ ਹੋਏ ਸਨਮਾਨ ਸਮਾਰੋਹ ਦੌਰਾਨ ਉਕਤ ਪ੍ਰਧਾਨਗੀ ਮੰਡਲ ਵੱਲੋਂ ਹਰਮਿੰਦਰ ਸਿੰਘ ਕੁਹਾਰਵਾਲਾ ਅਤੇ ਰਾਜਿੰਦਰ ਸਿੰਘ ਜੱਸਲ ਨੂੰ ਪਿਆਰਾ ਸਿੰਘ ਦਾਤਾ ਪੁਰਸਕਾਰ ਜਿਸ ਵਿਚ ਗਿਆਰਾਂ ਹਜ਼ਾਰ ਨਕਦ ਰਾਸ਼ੀ, ਗਰਮ ਲੋਈਆਂ ਅਤੇ ਯਾਦਗਾਰੀ ਚਿੰਨ੍ਹ ਸਾਂਝੇ ਤੌਰ ਤੇ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਇਸਦੇ ਨਾਲ ਹੀ ਸਨਮਾਨਿਤਯੋਗ ਸਖਸ਼ੀਅਤਾਂ ਵੱਲੋਂ ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਅਤੇ ਪਿਆਰਾ ਸਿੰਘ ਦਾਤਾ ਐਵਾਰਡ ਕਮੇਟੀ ਦਿੱਲੀ ਦਾ ਤਹਿ ਦਿਲੋਂ ਹਾਰਦਿਕ ਸਵਾਗਤ ਕੀਤਾ ਗਿਆ। ਉਪਰੰਤ ਉਕਤ ਪ੍ਰਧਾਨਗੀ ਮੰਡਲ ਵੱਲੋਂ ਨਵ ਪ੍ਰਕਾਸ਼ਿਤ ਪੁਸਤਕਾਂ, ‘ਕਿਉਂ ਅਤੇ ਕਿਵੇਂ’ ਲੇਖਕ ਸ੍ਰੀ ਜੋਧ ਸਿੰਘ ਮੋਗਾ, ‘ਚੇਤਿਆਂ ਦੀ ਉਡਾਰੀ’ ਲੇਖਕ ਪ੍ਰਿੰ.ਜਸਵੰਤ ਸਿੰਘ ਮੋਗਾ, ‘ਗਮਾਂ ਦੀ ਮਹਿਫਿਲ’ ਲੇਖਕ ਸੋਢੀ ਸੱਤੋਵਾਲੀ, ‘ਤਖਤ ਸਿੰਘ ਕੋਮਲ ਦਾ ਚੋਣਵਾਂ ਹਾਸ-ਵਿਅੰਗ’ ਸੰਪਾਦਕ ਕੇ.ਐਲ.ਗਰਗ, ‘ਮੈਂ ਨਹੀਂ ਡਰਦਾ ਵਹੁਟੀ ਤੋਂ’ ਲੇਖਕ ਕੰਵਲਜੀਤ ਭੋਲਾ ਲੰਡੇ , ‘ਕਲੀਨ ਚਿੱਟ ਦੇ ਦਿਉ ਜੀ' (ਵਿਅੰਗ-ਸੰਗ੍ਰਹਿ)’ ਲੇਖਕ ਮੰਗਤ ਕੁਲਜਿੰਦ ਸਿਆਟਲ ਅਤੇ ਮਾਲਵਿੰਦਰ ਸਿੰਘ ਸ਼ਾਇਰ ਦੀ ਪੁਸਤਕ 'ਬੀਬੇ ਬਗਲੇ' ਲੋਕ-ਅਰਪਣ ਕੀਤੀਆਂ ਗਈਆਂ। ਸਮਾਗਮ ਦੇ ਅਖੀਰ ਵਿੱਚ ਹੋਏ ਹਾਸਰਸ ਕਵੀ ਦਰਬਾਰ ਵਿੱਚ ਸਤੀਸ਼ ਧਵਨ ਭਲੂਰ,ਲਾਲੀ ਕਰਤਾਰਪੁਰੀ, ਅਸ਼ੋਕ ਚਟਾਨੀ,ਅਮਰ ਘੋਲੀਆ, ਜਸਵੀਰ ਸਿੰਘ ਭਲੂਰੀਆ,ਲਖਵੀਰ ਕੋਮਲ ਆਲਮਵਾਲਾ, ਸਰਬਜੀਤ ਕੌਰ ਮਾਹਲਾ, ਅਵਤਾਰ ਸਿੰਘ ਕਰੀਰ,ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਜੋਗਿੰਦਰ ਸਿੰਘ ਸੰਧੂ,ਸੋਢੀ ਸੱਤੋਵਾਲ, ਹਰਿੰਦਰ ਸੋਹਲ,ਡਾ ਸਾਧੂ ਰਾਮ ਲੰਗੇਆਣਾ, ਗੁਰਦੇਵ ਦਰਦੀ, ਹਰਵਿੰਦਰ ਸਿੰਘ ਰੋਡੇ, ਕੰਵਲਜੀਤ ਭੋਲਾ ਲੰਡੇ,ਨਰਾਇਣ ਸਿੰਘ ਮੰਘੇੜਾ, ਨਰਿੰਦਰ ਰੋਹੀ, ਗਗਨਦੀਪ ਸਿੰਘ ਸਾਂਵਲ, ਕਾਮਰੇਡ ਜੋਗਿੰਦਰ ਸਿੰਘ ਨਾਹਰ,ਜੋਧ ਸਿੰਘ ਮੋਗਾ, ਹਰਪ੍ਰੀਤ ਮੋਗਾ,ਮਨੋਜ਼ ਫਗਵਾੜਵੀ, ਪ੍ਰਦੀਪ ਭੰਡਾਰੀ, ਕਮਲਜੀਤ ਕੌਰ, ਕ੍ਰਿਸ਼ਨ ਸੂਦ, ਸੁਰਜੀਤ ਸਿੰਘ ਕਾਲੇਕੇ, ਸਿਮਰਜੀਤ ਕੌਰ, ਰਛਪਾਲ ਸਿੰਘ ਚੰਨੂਵਾਲਾ, ਅਰੁਣ ਸ਼ਰਮਾ, ਬਲਵਿੰਦਰ ਬਾਦਲ ਲੰਡੇ ਨੇ ਆਪੋ ਆਪਣੀਆਂ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ।ਇਸ ਮੌਕੇ ਜੋਧ ਸਿੰਘ ਮੋਗਾ ਵੱਲੋਂ ਆਪਣੇ ਹੱਥੀਂ ਪੇਂਟਿੰਗ ਕੀਤੀਆਂ ਕੁਝ ਤਸਵੀਰਾਂ ਪ੍ਰਧਾਨਗੀ ਮੰਡਲ ਨੂੰ ਭੇਂਟ ਕੀਤੀਆਂ ਗਈਆਂ। ਅੰਤ ਵਿੱਚ ਬਲਦੇਵ ਸਿੰਘ ਸੜਕਨਾਮਾ ਵੱਲੋਂ ਪਹੁੰਚੀਆਂ ਹੋਈਆਂ ਸਭ ਸਖਸ਼ੀਅਤਾਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਹੋਏ ਨਿੱਘਾ ਸਵਾਗਤ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਗੁਰਮੀਤ ਸਿੰਘ ਕੜਿਆਲਵੀ ਵੱਲੋਂ ਬਾਖੂਬੀ ਨਿਭਾਈ ਗਈ।
ਡਾ ਸਾਧੂ ਰਾਮ ਲੰਗੇਆਣਾ